ਸ਼ਹੀਦੀ ਦਿਵਸ
ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ, ਦੇਸ਼-ਵਿਦੇਸ਼ ‘ਚ ਧਾਰਮਿਕ ਸਮਾਗਮ ਕਰਵਾਏ ਜਾ ਰਹੇ ਹਨ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਗੁਰੂ ਸਾਹਿਬ ਦੇ ਜੀਵਨ ਤੇ ਉਪਦੇਸ਼ਾਂ ਨੂੰ ਦਰਸਾਉਣ ਵਾਲੇ ‘ਲਾਈਟ ਐਂਡ ਸਾਉਂਡ ਸ਼ੋਅ’, ਕੀਰਤਨ ਦਰਬਾਰ ਤੇ ਧਾਰਮਿਕ ਸਮਾਗਮ ਸਜਾਏ ਜਾ ਰਹੇ ਹਨ। ਗੁਰੂ ਸਾਹਿਬ ਦੇ ਚਰਨ ਛੋਹ 130 ਪਵਿੱਤਰ ਅਸਥਾਨਾਂ ‘ਤੇ ਵੀ ਕੀਰਤਨ ਦਰਬਾਰ ਸਜਾਉਣ ਦੀਆਂ ਤਿਆਰੀਆਂ ਹਨ। ਪੰਜਾਬ ਸਰਕਾਰ ਇਸ ਦਿਨ ਨੂੰ ਵੱਡੇ ਪੱਧਰ ਤੇ ਮਣਾਉਣ ਦੀ ਤਿਆਰੀ ਕਰ ਰਹੀ ਹੈ। ਇਸ ਲਈ ਪ੍ਰਧਾਨ ਮੰਤਰੀ ਮੋਦੀ ਤੋਂ ਲੈ ਕੇ ਰਾਸ਼ਟਰਪਤੀ ਦ੍ਰੌਪਦੀ ਮੁਰਮ ਅਤੇ ਕਈ ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਵੀ ਸੱਦਾ ਭੇਜਿਆ ਗਿਆ ਹੈ। ਇਸੇ ਵਿਚਕਾਰ ਨਿਊਯਾਰਕ ‘ਚ ਇੱਕ ਸਟ੍ਰੀਟ ਦਾ ਨਾਮ ‘ਗੁਰੂ ਤੇਗ ਬਹਾਦਰ ਜੀ ਮਾਰਗ’ ਰੱਖਿਆ ਗਿਆ ਹੈ। ਇਸ ਸਟ੍ਰੀਟ ਨੂੰ ਗੁਰੂ ਤੇਗ ਬਹਾਦਰ ਨੂੰ ਸਮਰਪਿਤ ਕਰਨ ਦੇ ਮੌਕੇ ‘ਤੇ ਸਿੱਖ ਪੰਥ ‘ਚ ਖੁਸ਼ੀ ਦੀ ਲਹਿਰ ਹੈ।
ਸੀਐਮ ਰੇਖਾ ਗੁਪਤਾ ਦਾ ਅੱਜ ਅੰਮ੍ਰਿਤਸਰ ਦੌਰਾ, ਭਾਜਪਾ 2027 ਚੋਣਾਂ ਤੋਂ ਪਹਿਲਾਂ ਮੈਦਾਨ ਕਰ ਰਹੀ ਮਜ਼ਬੂਤ?
CM Rekha Gupta Amritsar Visit: ਸੀਐਮ ਰੇਖਾ ਗੁਪਤਾ ਦੇ ਦੌਰੇ ਦੀ ਗੱਲ ਕਰੀਏ ਤਾਂ ਉਨ੍ਹਾਂ ਨਾਲ ਪੂਰੀ ਦਿੱਲੀ ਕੈਬਨਿਟ ਪਹਿਲੇ ਰਾਜਾਸਾਂਸੀ ਏਅਰਪੋਰਟ ਪੁਹੰਚੇਗੀ। ਇੱਥੇ ਪ੍ਰਸ਼ਾਸਨਿਕ ਅਧਿਕਾਰੀ ਤੇ ਸਥਾਨਕ ਪ੍ਰਤੀਨਿਧੀ ਉਨ੍ਹਾਂ ਦਾ ਸਵਾਗਤ ਕਰਨਗੇ। ਏਅਪੋਰਟ ਤੋਂ ਕਾਫ਼ਲਾ ਸਿੱਧੇ, ਸ੍ਰੀ ਹਰਿਮੰਦਰ ਸਾਹਿਬ ਵਿਖੇਪਹੁੰਚੇਗਾ। ਮੁੱਖ ਮੰਤਰੀ ਰੇਖਾ ਆਪਣੀ ਕੈਬਨਿਟ ਨਾਲ ਇੱਥੇ ਨਤਮਸਤਕ ਹੋਣਗੇ।
- Lalit Sharma
- Updated on: Dec 8, 2025
- 4:58 am
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਨਾਮ ‘ਤੇ ਸ੍ਰੀ ਅਨੰਦਪੁਰ ਸਾਹਿਬ ‘ਚ ਯੂਨੀਵਰਸਿਟੀ ਬਣਾਵੇਗੀ ਮਾਨ ਸਰਕਾਰ, ਸੀਐਮ ਨੇ ਕੀਤਾ ਐਲਾਨ
ਪੰਜਾਬ ਸਰਕਾਰ ਸ੍ਰੀ ਅਨੰਦਪੁਰ ਸਾਹਿਬ 'ਚ ਗੁਰੂ ਤੇਗ ਬਹਾਦਰ ਦੇ ਨਾਮ 'ਤੇ ਇੱਕ ਵਿਸ਼ਵ ਪੱਧਰੀ ਯੂਨੀਵਰਸਿਟੀ ਬਣਾਏਗੀ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਅਨੰਦਪੁਰ ਸਾਹਿਬ 'ਚ 350ਵੇਂ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀ ਸਮਾਪਤੀ 'ਤੇ ਇਹ ਐਲਾਨ ਕੀਤਾ। 'ਆਪ' ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਮੁੱਖ ਮੰਤਰੀ ਮਾਨ ਨੂੰ ਵਧਾਈ ਦਿੱਤੀ।
- TV9 Punjabi
- Updated on: Nov 26, 2025
- 1:34 am
ਸਿੱਖਾਂ ਵਿੱਚ ਕੁਰਬਾਨੀ ਤੇ ਬਹਾਦਰੀ ਦਾ ਜਜ਼ਬਾ… ਸ਼ਹੀਦੀ ਦਿਵਸ ‘ਤੇ ਪੰਜਾਬ ਦੀ ਤਰੱਕੀ ਲਈ CM ਮਾਨ ਤੇ ਕੇਜਰੀਵਾਲ ਨੇ ਕੀਤੀ ਅਰਦਾਸ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ ਸਮਾਗਮਾਂ ਵਿੱਚ ਸ਼ਿਰਕਤ ਕੀਤੀ। ਦੋਵਾਂ ਆਗੂਆਂ ਨੇ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਲਈ ਅਰਦਾਸ ਕੀਤੀ।
- TV9 Punjabi
- Updated on: Nov 25, 2025
- 4:25 pm
ਧਰਮ ਨਗਰੀ ਕੁਰੂਕਸ਼ੇਤਰ ‘ਚ PM ਮੋਦੀ: ਪੰਚਜੰਨਿਯਾ ਸ਼ੰਖ ਚੌਕ ਦਾ ਉਦਘਾਟਨ, ਸ਼ਹੀਦੀ ਦਿਵਸ ‘ਤੇ ਸਿੱਕਾ ਕੀਤਾ ਜਾਰੀ
PM Modi in Kurukshetra: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੁਰੂਕਸ਼ੇਤਰ ਵਿੱਚ ਜੋਤੀਸਰ ਅਨੁਭਵ ਕੇਂਦਰ ਦਾ ਉਦਘਾਟਨ ਕੀਤਾ ਅਤੇ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਵਸ 'ਤੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ ਗੁਰੂ ਸਾਹਿਬ ਨੂੰ ਸਮਰਪਿਤ ਕਿਤਾਬ ਦਾ ਵਿਮੋਚਨ ਕੀਤਾ ਅਤੇ ਸਿੱਕਾ ਵੀ ਜਾਰੀ ਕੀਤਾ।
- TV9 Punjabi
- Updated on: Nov 25, 2025
- 1:16 pm
ਪਵਿੱਤਰ ਸ਼ਹਿਰਾਂ ‘ਚ ਮੁਫ਼ਤ ਚੱਲਣਗੇ ਬੱਸਾਂ ਤੇ ਰਿਕਸ਼ੇ, CM ਮਾਨ ਵੱਲੋਂ ਵੱਡਾ ਐਲਾਨ, ਜਾਣੋ ਹੋਰ ਕਿ ਕਿਹਾ
ਮੁੱਖ ਮੰਤਰੀ ਨੇ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਕੁਰਬਾਨੀ ਦਾ ਜ਼ਿਕਰ ਕਰਦਿਆਂ ਕਿਹਾ ਕਿ ਅਜਿਹੀ ਕੁਰਬਾਨੀ ਹੋਰ ਕਿਤੇ ਵੀ ਨਹੀਂ ਦੇਖੀ ਜਾ ਸਕਦੀ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਸੰਸਦ ਮੈਂਬਰ ਮਾਲਵਿੰਦਰ ਸਿੰਘ ਕੰਗ, ਸੈਰ-ਸਪਾਟਾ ਮੰਤਰੀ ਤਰੁਣਪ੍ਰੀਤ ਸਿੰਘ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵੀ ਮੌਜੂਦ ਸਨ ਅਤੇ ਇਕੱਠ ਨੂੰ ਸੰਬੋਧਨ ਕੀਤਾ।
- TV9 Punjabi
- Updated on: Nov 25, 2025
- 11:06 am
Shaheedi Diwas: ਕਸ਼ਮੀਰੀ ਪੰਡਿਤਾਂ ਲਈ ਔਰੰਗਜ਼ੇਬ ਖਿਲਾਫ ਡਟ ਕੇ ਖੜ੍ਹੇ ਹੋਏ ਗੁਰੂ ਤੇਗ਼ ਬਹਾਦਰ; ਅਜਿਹੀ ਹੈ ਸ਼ਹਾਦਤ ਦੀ ਕਹਾਣੀ
Sri Guru Teg Bahadur ji Maharaj: ਸੀਸਗੰਜ ਗੁਰਦੁਆਰਾ ਚਾਂਦਨੀ ਚੌਕ ਜਿਸ ਸਥਾਨ 'ਤੇ ਬਣਾਇਆ ਗਿਆ ਹੈ, ਉੱਥੇ ਹੀ ਗੁਰੂ ਤੇਗ਼ ਬਹਾਦਰ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਸੀ। ਸਿੱਖ ਧਰਮ ਦੇ ਨੌਵੇਂ ਗੁਰੂ ਹੋਣ ਦੇ ਨਾਤੇ, ਉਨ੍ਹਾਂ ਨੇ 1664 ਤੋਂ 1675 ਤੱਕ ਸਿੱਖ ਭਾਈਚਾਰੇ ਦਾ ਮਾਰਗਦਰਸ਼ਨ ਕੀਤਾ। ਉਹ ਆਪਣੇ ਸ਼ਾਂਤ ਸੁਭਾਅ, ਡੂੰਘੀ ਅਧਿਆਤਮਿਕ ਸਮਝ ਅਤੇ ਕਿਸੇ ਦੇ ਸਾਹਮਣੇ ਨਾ ਝੁੱਕਣ ਲਈ ਜਾਣੇ ਜਾਂਦੇ ਸਨ।
- TV9 Punjabi
- Updated on: Nov 25, 2025
- 6:20 am
ਪੀਐਮ ਮੋਦੀ ਦਾ ਅੱਜ ਹਰਿਆਣਾ ਦੌਰਾ, ਸ਼ਹੀਦੀ ਸ਼ਤਾਬਦੀ ਸਮਾਗਮਾਂ ‘ਚ ਲੈਣਗੇ ਭਾਗ
ਹਰਿਆਣਾ ਸਰਕਾਰ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਸਮਾਗਮਾਂ ਦੇ ਲਈ 155 ਏਕੜ ਜ਼ਮੀਨ 'ਤੇ ਵੱਖ-ਵੱਖ ਪੰਡਾਲ ਬਣਾਏ ਹਨ। ਸੋਮਵਾਰ ਨੂੰ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਸਮਾਗਮ ਅਸਥਾਨ ਦਾ ਦੌਰਾ ਕੀਤਾ ਤੇ ਤਿਆਰੀਆਂ ਦਾ ਜਾਇਜ਼ਾ ਲਿਆ। ਸਮਾਗਮ ਦਾ ਮੁੱਖ ਪੰਡਾਲ 25 ਏਕੜ ਜ਼ਮੀਨ 'ਤੇ ਬਣਾਇਆ ਗਿਆ ਹੈ। ਇਸ ਪੰਡਾਲ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇਗਾ।
- TV9 Punjabi
- Updated on: Nov 25, 2025
- 6:13 am
ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਸਾਡੇ ਸਾਰਿਆਂ ਲਈ ਜੀਵਨ ਦਾ ਸੰਦੇਸ਼, ਅਯੁੱਧਿਆ ‘ਚ ਬੋਲੇ RSS ਮੁਖੀ ਮੋਹਨ ਭਾਗਵਤ
ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਗਿਆਨੀ ਗੁਰਜੀਤ ਸਿੰਘ ਖਾਲਸਾ ਨੇ ਸਰਸੰਘਚਾਲਕ ਮੋਹਨ ਭਾਗਵਤ ਨੂੰ ਸਿਰੋਪਾ ਭੇਟ ਕਰਕੇ ਸਵਾਗਤ ਕੀਤਾ। ਗਿਆਨੀ ਗੁਰਜੀਤ ਸਿੰਘ ਨੇ ਕਿਹਾ ਕਿ ਅਯੁੱਧਿਆ 'ਚ ਰਾਮ ਮੰਦਰ ਦੀ ਉਸਾਰੀ ਦੁਨੀਆ ਭਰ ਦੇ ਸਨਾਤਨ ਲੋਕਾਂ ਦੇ ਸੁਪਨੇ ਨੂੰ ਸਾਕਾਰ ਕਰਨ ਵਾਲੀ ਹੈ।
- TV9 Punjabi
- Updated on: Nov 25, 2025
- 4:34 am
ਸ੍ਰੀ ਅਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਨੂੰ ਮਿਲਿਆ ਪਵਿੱਤਰ ਸ਼ਹਿਰ ਦਾ ਦਰਜਾ, ਵਿਧਾਨ ਸਭਾ ‘ਚ ਸਰਬਸੰਮਤੀ ਨਾਲ ਮਤਾ ਪਾਸ
Punjab Government Special Session: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸ੍ਰੀ ਅਨੰਦਪੁਰ ਸਾਹਿਬ ਤੇ ਤਲਵੰਡੀ ਸਾਬੋ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦੀ ਮੰਗ ਮਤੇ ਵਿੱਚ ਰੱਖੀ। ਜਿਸ ਨੂੰ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਗਿਆ ਹੈ। ਇਸ ਮੌਕੇ ਸ੍ਰੀ ਦਰਬਾਰ ਸਾਹਿਬ ਦੇ ਗਲਿਆਰੇ ਨੂੰ ਵੀ ਪਵਿੱਤਰ ਐਲਾਨਿਆ ਗਿਆ ਹੈ।
- Amanpreet Kaur
- Updated on: Nov 24, 2025
- 11:28 am
Guru Tegh Bahadur Ji: ਤਿਆਗ ਮੱਲ ਤੋਂ ਤੇਗ ਬਹਾਦਰ ਤੱਕ… ਸੱਚ ਦੇ ਲਈ ਸੀਸ ਦੇਣ ਵਾਲੇ ਸਿੱਖਾਂ ਦੇ ਨੌਵੇਂ ਗੁਰੂ
Guru Tegh Bahadur Martyrdom Day 2025: ਸਿੱਖਾਂ ਦੇ ਨੌਵੇਂ ਗੁਰੂ, ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਐਵੇਂ ਹੀ ਨਹੀਂ 'ਹਿੰਦ ਦੀ ਚਾਦਰ' ਨਹੀਂ ਕਹਿ ਦਿੱਤਾ ਜਾਂਦਾ। ਇਸ ਦੇ ਪਿੱਛੇ ਕਈ ਕਾਰਨ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦੀ ਕੁਰਬਾਨੀ, ਸਮਰਪਣ ਅਤੇ ਆਪਣੇ ਲੋਕਾਂ ਦੀ ਰੱਖਿਆ ਲਈ ਔਰੰਗਜ਼ੇਬ ਦਾ ਸਾਹਮਣਾ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਕਦੇ ਵੀ ਕਿਸੇ ਨੂੰ ਸਿੱਖ ਧਰਮ ਲਿਆਉਣ ਲਈ ਧੱਕਾ ਨਹੀਂ ਕੀਤਾ ਸਗੋਂ ਸੱਚ ਅਤੇ ਧਾਰਮਿਕਤਾ ਦਾ ਮਾਰਗ ਸਿਖਾਇਆ। ਉਨ੍ਹਾਂ ਦੇ ਸ਼ਹੀਦੀ ਦਿਵਸ 'ਤੇ, ਜਾਣੋ ਕਿ ਉਨ੍ਹਾਂ ਨੂੰ ਇਹ ਨਾਮ ਕਿਉਂ ਦਿੱਤਾ ਗਿਆ ਸੀ।
- TV9 Punjabi
- Updated on: Nov 25, 2025
- 5:31 am
ਸ਼ਹੀਦੀ ਸ਼ਤਾਬਦੀ: ਅਨੰਦਪੁਰ ਸਾਹਿਬ ਵਿਖੇ ਸ਼ਰਧਾ ਦਾ ਸੈਲਾਬ, ਸਰਵ ਧਰਮ ਸੰਮੇਲਨ ਦਾ ਆਯੋਜਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਇਸ ਮੌਕੇ ਮੌਜੂਦ ਰਹੇ। ਸੀਐਮ ਮਾਨ ਨੇ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਮੌਕੇ ਨੂੰ ਸਮਰਪਿਤ ਸਮਾਗਮ ਪੂਰੇ ਸਾਲ ਚੱਲਣਗੇ। ਹਰ ਸਾਲ ਇਸ ਤਰ੍ਹਾਂ ਦੇ ਸਮਾਗਮ ਆਯੋਜਿਤ ਕੀਤੀ ਜਾਣਗੇ। ਇਸ ਦਾ ਉਦੇਸ਼ ਹੈ ਕਿ ਆਉਣ ਵਾਲੀਆਂ ਪੀੜੀਆਂ ਨੂੰ ਮਹਾਨ ਗੁਰੂ ਸਾਹਿਬਾਂ ਦੀ ਸ਼ਾਨਦਾਰ ਵਿਰਾਸਤ ਬਾਰੇ ਜਾਣੂ ਕਰਵਾਇਆ ਜਾਵੇ।
- TV9 Punjabi
- Updated on: Nov 24, 2025
- 5:39 am
ਪਹਿਲੀ ਵਾਰ ਪੰਜਾਬ ਵਿਧਾਨ ਸਭਾ ਸੈਸ਼ਨ ਹੋਵੇਗਾ ਚੰਡੀਗੜ੍ਹ ਤੋਂ ਬਾਹਰ, ਹੋਣਗੇ ਵਿਸ਼ੇਸ਼ ਐਲਾਨ
Punjab Assembly Sri Anandpur Sahib Special Session: ਇਹ ਸੈਸ਼ਨ ਦੁਪਹਿਰ 1 ਵਜੇ ਸ਼ੁਰੂ ਹੋਵੇਗਾ। ਇਸ ਦੌਰਾਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੀਂ ਸ਼ਹਾਦਤ ਸ਼ਤਾਬਦੀ ਦਾ ਵਿਸ਼ੇਸ਼ ਪ੍ਰਸਤਾਵ ਪੇਸ਼ ਕੀਤਾ ਜਾਵੇਗਾ। ਇਸ 'ਚ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਪ੍ਰਸਤਾਵ 'ਚ ਕਿਹਾ ਗਿਆ ਹੈ ਕਿ ਇਹ ਸਦਨ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੀ ਸ਼ਹਾਦਤ ਦੇ 350ਵੇਂ ਵਰ੍ਹੇ ਦੇ ਇਤਿਹਾਸਕ ਮੌਕੇ ਤੇ ਮਹਾਨ ਸਿੱਖ ਗੁਰੂ ਪ੍ਰਤੀ ਆਪਣੀ ਡੂੰਘੀ ਸ਼ਰਧਾ ਤੇ ਸ਼ਰਧਾਂਜਲੀ ਭੇਟ ਕਰਦਾ ਹੈ ਤੇ ਸਤਿਕਾਰ, ਭਾਵਨਾ ਤੇ ਵਿਸ਼ਵਾਸ ਨਾਲ ਨਿਮਰਤਾ ਸਹਿਤ ਸੀਸ ਝੁਕਾਉਂਦਾ ਹੈ।
- TV9 Punjabi
- Updated on: Nov 24, 2025
- 1:24 am
ਸ਼ਹੀਦੀ ਸ਼ਤਾਬਦੀ ਸਮਾਗਮਾਂ ਦੀ ਹੋਈ ਸ਼ੁਰੂਆਤ, ਮੁੱਖ ਮੰਤਰੀ ਨੇ ਲਗਵਾਈ ਹਾਜ਼ਰੀ, ਕਈ ਧਰਮਾਂ ਦੇ ਆਗੂ ਵੀ ਪਹੁੰਚੇ
ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਸ੍ਰੀ ਸ੍ਰੀ ਰਵੀ ਸ਼ੰਕਰ ਸਮੇਤ ਵੱਖ-ਵੱਖ ਧਰਮਾਂ ਦੇ ਧਾਰਮਿਕ ਆਗੂਆਂ ਨੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਸਾਰਿਆਂ ਨੇ ਆਪਣੇ ਵਿਚਾਰ ਸਾਂਝੇ ਕੀਤੇ। ਇਸ ਤੋਂ ਬਾਅਦ ਇੱਕ ਡਰੋਨ ਸ਼ੋਅ ਹੋਇਆ। ਇਹ ਗੁਰੂ ਤੇਗ ਬਹਾਦਰ ਜੀ ਦੇ ਜੀਵਨ 'ਤੇ ਅਧਾਰਿਤ ਸੀ। ਇਸ ਡਰੋਨ ਸ਼ੋਅ ਨੂੰ ਦੇਖਣ ਵੱਡੀ ਗਿਣਤੀ ਵਿੱਚ ਸ਼ਰਧਾਲੂ ਪਹੁੰਚੇ। ਸਰਕਾਰ ਵੱਲੋਂ ਸਾਰੇ ਪ੍ਰਬੰਧ ਕੀਤੇ ਗਏ ਹਨ।
- TV9 Punjabi
- Updated on: Nov 24, 2025
- 5:22 am
Live Updates: ਸ਼ਹੀਦੀ ਦਿਵਸ ਮੌਕੇ ਲਾਲ ਕਿਲ੍ਹੇ ਵਿਖੇ ਲਾਈਟ ਐਂਡ ਸਾਊਂਡ ਸ਼ੋਅ ਦਾ ਆਯੋਜਨ
News Live Updates: ਪੰਜਾਬ ਤੇ ਦੇਸ਼ ਦੀ ਹਰ ਛੋਟੀ- ਵੱਡੀ ਖ਼ਬਰ ਦਾ ਅਪਡੇਟ ਤੁਹਾਨੂੰ ਇੱਥੇ ਮਿਲੇਗਾ। ਟੀਵੀ9 ਪੰਜਾਬੀ 'ਤੇ ਤੁਹਾਨੂੰ ਪੰਜਾਬ ਦੀਆਂ ਸਿਆਸੀ, ਖੇਡ ਤੇ ਮਨੋਰੰਜਨ ਜਗਤ ਦੇ ਨਾਲ-ਨਾਲ ਹੋਰ ਖੇਤਰਾਂ ਨਾਲ ਜੁੜੀਆਂ ਖ਼ਬਰਾਂ ਪੜ੍ਹਣ ਤੇ ਵੇਖਣ ਨੂੰ ਮਿਲਣਗੀਆਂ।
- TV9 Punjabi
- Updated on: Nov 24, 2025
- 4:37 am
ਸ਼ਹੀਦੀ ਦਿਹਾੜੇ ਮੌਕੇ ਦਿੱਲੀ ਵਿੱਚ ਛੁੱਟੀ ਦਾ ਐਲਾਨ, ਲਾਲ ਕਿਲੇ ਤੇ ਹੋਵੇਗਾ ਸਮਾਗਮ
ਮੁੱਖ ਮੰਤਰੀ ਰੇਖਾ ਗੁਪਤਾ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ 'ਤੇ ਦਿੱਲੀ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ। ਦਿੱਲੀ ਸਰਕਾਰ ਨੇ ਨੌਵੇਂ ਸਿੱਖ ਗੁਰੂ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਮਨਾਉਣ ਲਈ 25 ਨਵੰਬਰ, 2025 ਨੂੰ ਜਨਤਕ ਛੁੱਟੀ ਦਾ ਐਲਾਨ ਕੀਤਾ ਹੈ। 23 ਤੋਂ 25 ਨਵੰਬਰ ਤੱਕ ਲਾਲ ਕਿਲ੍ਹੇ 'ਤੇ ਇੱਕ ਵਿਸ਼ਾਲ ਗੁਰਮਤਿ ਸਮਾਗਮ ਹੋਵੇਗਾ, ਜਿਸ ਵਿੱਚ ਹਜ਼ਾਰਾਂ ਸ਼ਰਧਾਲੂਆਂ ਦੇ ਸ਼ਾਮਲ ਹੋਣ ਦੀ ਉਮੀਦ ਹੈ।
- TV9 Punjabi
- Updated on: Nov 22, 2025
- 5:19 pm