AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਅੱਜ ਤੋਂ ਪੰਜਾਬ ਦਾ ਬਜਟ ਇਜਲਾਸ, ਰਾਜਪਾਲ ਦੇ ਭਾਸ਼ਣ ਨਾਲ ਹੋਵੇਗੀ ਸ਼ੁਰੂਆਤ

Punjab Assembly Budget Session: ਬਜਟ ਇਜਲਾਸ ਦੇ ਲਈ ਜਾਰੀ ਕੀਤੇ ਗਏ ਸ਼ੈਡਿਊਲ ਮੁਤਾਬਕ ਸਵੇਰੇ 11 ਵਜੇ ਤੋਂ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ। ਦੁਪਹਿਰ 2 ਵਜੇ ਵਿਧਾਨ ਸਭਾ 'ਚ ਚਲਾਣਾ ਕਰ ਗਈਆਂ ਹਸਤੀਆਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ।

ਅੱਜ ਤੋਂ ਪੰਜਾਬ ਦਾ ਬਜਟ ਇਜਲਾਸ, ਰਾਜਪਾਲ ਦੇ ਭਾਸ਼ਣ ਨਾਲ ਹੋਵੇਗੀ ਸ਼ੁਰੂਆਤ
ਪੰਜਾਬ ਅਸੈਂਬਲੀ
tv9-punjabi
| Updated On: 06 Mar 2026 09:19 AM IST

ਪੰਜਾਬ ਦਾ ਬਜਟ ਇਜਲਾਸ ਅੱਜ ਤੋਂ ਸ਼ੁਰੂ ਹੋਣ ਜਾ ਰਿਹਾ ਹੈ। ਸੈਸ਼ਨ ਦੀ ਸ਼ੁਰੂਆਤ ਰਾਜਪਾਲ ਗੁਲਾਬ ਚੰਦ ਕਟਾਰੀਆ ਦੇ ਭਾਸ਼ਣ ਨਾਲ ਹੋਵੇਗੀ। ਇਸ ਤੋਂ ਬਾਅਦ ਇਸ ਸੰਸਾਰ ‘ਚੋਂ ਚਲਾਣਾ ਕਰ ਗਈਆਂ ਮਸ਼ਹੂਰ ਹਸਤੀਆਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਹ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਆਖਿਰੀ ਬਜਟ ਸੈਸ਼ਨ ਹੋਵੇਗਾ। ਪੰਜਾਬ ‘ਚ ਅਗਲੇ ਸਾਲ ਚੋਣਾਂ ਹੋਣੀਆਂ ਹਨ, ਇਸ ਤੋਂ ਪਹਿਲਾਂ ਪੰਜਾਬ ਸਰਕਾਰ ਵੱਲੋਂ ਵੱਡੇ ਐਲਾਨ ਕੀਤਾ ਜਾ ਸਕਦੇ ਹਨ।

ਬਜਟ ਇਜਲਾਸ ਦੇ ਲਈ ਜਾਰੀ ਕੀਤੇ ਗਏ ਸ਼ੈਡਿਊਲ ਮੁਤਾਬਕ ਸਵੇਰੇ 11 ਵਜੇ ਤੋਂ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ। ਦੁਪਹਿਰ 2 ਵਜੇ ਵਿਧਾਨ ਸਭਾ ‘ਚ ਚਲਾਣਾ ਕਰ ਗਈਆਂ ਹਸਤੀਆਂ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਨ੍ਹਾਂ ਹਸਤੀਆਂ ‘ਚ ਸਾਬਕਾ ਮੰਤਰੀ ਰਘਬੀਰ ਸਿੰਘ, ਸਾਬਕਾ ਵਿਧਾਇਕ ਗੁਰਦੀਪ ਸਿੰਘ ਭੈਣੀ, ਸੁਤੰਤਰਤਾ ਸੈਨਾਨੀ ਦਲੀਪ ਸਿੰਘ ਤੇ ਪਨਸੀਡ ਦੇ ਸਾਬਕਾ ਚੇਅਰਮੈਨ ਅਸ਼ੋਰ ਧੀਰ ਨੂੰ ਸ਼ਰਧਾਂਜਲੀ ਦਿੱਤੀ ਜਾਵੇਗੀ। ਇਸ ਤੋਂ ਬਾਅਦ ਸੈਸ਼ਨ 8 ਮਾਰਚ ਦੇ ਲਈ ਮੁਲਤਵੀ ਕਰ ਦਿੱਤਾ ਜਾਵੇਗਾ।

ਬਜਟ ਸੈਸ਼ਨ ਤੋਂ ਪਹਿਲਾਂ ਕੈਬਨਿਟ ਮੀਟਿੰਗ

ਵਿਧਾਨ ਸਭਾ ਦੇ ਬਜਟ ਇਜਲਾ ਤੋਂ ਪਹਿਲਾਂ ਪੰਜਾਬ ਸਰਕਾਰ ਨੇ ਕੈਬਨਿਟ ਮੀਟਿੰਗ ਸੱਦੀ ਹੈ। ਮੀਟਿੰਗ ਸਵੇਰੇ 9:30 ਵਜੇ ਹੋਵੇਗੀ। ਇਸ ਮੀਟਿੰਗ ਦਾ ਏਜੰਡਾ ਅਜੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ।

ਕਾਂਗਰਸ ਕਰੇਗੀ ਮਾਰਚ

ਵਿਧਾਨ ਸਭਾ ਦਾ ਬਜਟ ਇਜਲਾਸ ਪੂਰੀ ਤਰ੍ਹਾਂ ਹੰਗਾਮੇਦਾਰ ਹੋਣ ਦੀ ਸੰਭਾਵਨਾ ਹੈ। ਕਾਂਗਰਸ ਵੱਲੋਂ ਸਰਕਾਰ ਨੂੰ ਘੇਰਣ ਦੀ ਤਿਆਰੀ ਕੀਤੀ ਗਈ ਹੈ। ਕਾਂਗਰਸ ਵੱਲੋਂ ਵਿਧਾਨਸਭਾ ਘਿਰਾਓ ਕੀਤਾ ਜਾਵੇਗਾ। ਕਾਂਗਰਸ ਦਾ ਪ੍ਰਦਰਸ਼ਨ ਸਵੇਰੇ 11 ਵਜੇ ਸੈਕਟਰ-15 ਸਥਿਤ ਕਾਂਗਰਸ ਭਵਨ ਤੋਂ ਸ਼ੁਰੂ ਹੋਵੇਗਾ। ਜਿੱਥੇ ਕਾਂਗਰਸੀ ਆਗੂ ਤੇ ਵਰਕਰ ਵਿਧਾਨ ਸਭਾ ਵੱਲ ਮਾਰਚ ਕਰਨਗੇ।

ਬਜਟ ਇਜਲਾਸ ਦਾ ਸ਼ੈਡਿਊਲ

ਇਸ ਇਜਲਾਸ ਦੀ ਸ਼ੁਰੂਆਤ 6 ਮਾਰਚ ਨੂੰ ਰਾਜਪਾਲ ਦੇ ਭਾਸ਼ਣ ਤੋਂ ਹੋਵੇਗੀ। ਪਹਿਲੇ ਦਿਨ ਦਾ ਇਜਲਾਸ ਸ਼ਰਧਾਂਜਲੀ ਤੇ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਵੇਗਾ। ਇਸ ਤੋਂ ਬਾਅਦ 7 ਮਾਰਚ ਨੂੰ ਛੁੱਟੀ ਰਹੇਗੀ ਤੇ 8 ਮਾਰਚ, ਐਤਵਾਰ ਨੂੰ ਬਜਟ ਪੇਸ਼ ਕੀਤਾ ਜਾਵੇਗਾ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ ਜਦੋਂ ਐਤਵਾਰ ਨੂੰ ਪੰਜਾਬ ਦਾ ਬਜਟ ਪੇਸ਼ ਕੀਤਾ ਜਾਵੇਗਾ।

8 ਮਾਰਚ ਨੂੰ ਮਹਿਲਾ ਦਿਵਸ ਮਨਾਇਆ ਜਾਂਦਾ ਹੈ, ਅਜਿਹੇ ਚ ਇਹ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਮਹਿਲਾਵਾਂ ਨੂੰ ਲੈ ਕੇ ਕੁੱਝ ਵੱਡੇ ਐਲਾਨ ਕਰ ਸਕਦੀ ਹੈ। ਮੰਨਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਇਸ ਦੌਰਾਨ ਮਹਿਲਾਵਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਰੁਪਏ ਦੇਣ ਦੀ ਘੋਸ਼ਣਾ ਕਰ ਸਕਦੀ ਹੈ।

ਜਾਣਕਾਰੀ ਮੁਤਾਬਕ, ਇਸ ਤੋਂ ਬਾਅਦ 9 ਮਾਰਚ ਨੂੰ ਰਾਜਪਾਲ ਦੇ ਭਾਸ਼ਣ ਤੇ ਚਰਚਾ ਤੇ ਧੰਨਵਾਦ ਪ੍ਰਸਤਾਵ ਲਿਆਂਦਾ ਜਾਵੇਗਾ। 10 ਤੇ 11 ਮਾਰਚ ਨੂੰ ਬਜਟ ਤੇ ਚਰਚਾ ਹੋਵੇਗੀ। ਇਸ ਦੌਰਾਨ ਸਾਰੇ ਵਿਧਾਇਕਾਂ ਨੂੰ ਉਨ੍ਹਾਂ ਦੀ ਗਿਣਤੀ ਦੇ ਅਨੁਸਾਰ ਬੋਲਣ ਲਈ ਸਮਾਂ ਦਿੱਤਾ ਜਾਵੇਗਾ। 12 ਮਾਰਚ ਨੂੰ ਗੈਰ-ਸਰਕਾਰੀ ਕਾਰਜ (ਨਾਨ- ਆਫਿਸ਼ੀਅਲ ਬਿਜਨੈਸ) ਹੋਵੇਗਾ।

ਸੈਸ਼ਨ ਦੇ ਵਿਚਕਾਰ 13 ਤੋਂ 15 ਮਾਰਚ ਨੂੰ ਛੁੱਟੀ ਰਹੇਗੀ। ਇਸ ਦੌਰਾਨ ਮੁਹਾਲੀ ਚ ਇਨਵੈਸਟ ਪੰਜਾਬ ਪ੍ਰੋਗਰਾਮ ਦਾ ਆਯੋਜਨ ਕੀਤਾ ਜਾਵੇਗਾ, ਜਿਸ ਚ ਦੇਸ਼-ਵਿਦੇਸ਼ ਦੇ ਨਿਵੇਸ਼ਕ ਪੰਜਾਬ ਚ ਨਿਵੇਸ਼ ਦੀਆਂ ਸੰਭਾਵਨਾ ਲੈ ਕੇ ਪਹੁੰਚਣਗੇ। 16 ਮਾਰਚ ਨੂੰ ਵਿਧਾਨ ਸਭਾ ਦੀ ਕਾਰਵਾਈ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਜਾਵੇਗਾ। ਇਹ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਕਾਰਜਕਾਲ ਦਾ ਆਖ਼ਿਰੀ ਬਜਟ ਇਜਲਾਸ ਹੋਵੇਗਾ। ਪੰਜਾਬ ਚ ਅਗਲੇ ਸਾਲ ਯਾਨੀ ਕਿ 2027 ਨੂੰ ਵਿਧਾਨ ਸਭਾ ਚੋਣਾਂ ਹੋਣ ਤੋਂ ਬਾਅਦ ਨਵੀਂ ਸਰਕਾਰ ਬਣੇਗੀ।

Follow Us
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ
Women Reservation Bill 'ਤੇ ਪੀਐਮ ਮੋਦੀ ਨੇ ਮੰਗਿਆ ਖੜਗੇ ਦਾ ਸਮਰਥਨ, ਸੰਸਦ ਵਿੱਚ ਹੋਈ ਮੁਲਾਕਾਤ...
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ...
ਕਣਕ ਪੱਕਣ ਦੀ ਖੁਸ਼ੀ, ਪਰ ਥੋੜੇ ਮਾਯੂਸ ਵੀ ਨੇ ਕਿਸਾਨ, ਕਿਉਂ? ਜਾਣੋ ਵਜ੍ਹਾ......
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ
ਡੋਨਾਲਡ ਟਰੰਪ ਦੀ ਪੋਸਟ ਨਾਲ ਮੱਚਿਆ ਹੰਗਾਮਾ, ਖੁਦ ਨੂੰ ਯੀਸੂ ਮਸੀਹ ਵਜੋਂ ਦਰਸਾਇਆ...