AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Guru Tegh Bahadur Ji: ਤਿਆਗ ਮੱਲ ਤੋਂ ਤੇਗ ਬਹਾਦਰ ਤੱਕ… ਸੱਚ ਦੇ ਲਈ ਸੀਸ ਦੇਣ ਵਾਲੇ ਸਿੱਖਾਂ ਦੇ ਨੌਵੇਂ ਗੁਰੂ

Guru Tegh Bahadur Martyrdom Day 2025: ਸਿੱਖਾਂ ਦੇ ਨੌਵੇਂ ਗੁਰੂ, ਗੁਰੂ ਤੇਗ਼ ਬਹਾਦਰ ਸਾਹਿਬ ਨੂੰ ਐਵੇਂ ਹੀ ਨਹੀਂ 'ਹਿੰਦ ਦੀ ਚਾਦਰ' ਨਹੀਂ ਕਹਿ ਦਿੱਤਾ ਜਾਂਦਾ। ਇਸ ਦੇ ਪਿੱਛੇ ਕਈ ਕਾਰਨ ਹਨ, ਜਿਨ੍ਹਾਂ ਵਿੱਚ ਉਨ੍ਹਾਂ ਦੀ ਕੁਰਬਾਨੀ, ਸਮਰਪਣ ਅਤੇ ਆਪਣੇ ਲੋਕਾਂ ਦੀ ਰੱਖਿਆ ਲਈ ਔਰੰਗਜ਼ੇਬ ਦਾ ਸਾਹਮਣਾ ਕਰਨਾ ਸ਼ਾਮਲ ਹੈ। ਉਨ੍ਹਾਂ ਨੇ ਕਦੇ ਵੀ ਕਿਸੇ ਨੂੰ ਸਿੱਖ ਧਰਮ ਲਿਆਉਣ ਲਈ ਧੱਕਾ ਨਹੀਂ ਕੀਤਾ ਸਗੋਂ ਸੱਚ ਅਤੇ ਧਾਰਮਿਕਤਾ ਦਾ ਮਾਰਗ ਸਿਖਾਇਆ। ਉਨ੍ਹਾਂ ਦੇ ਸ਼ਹੀਦੀ ਦਿਵਸ 'ਤੇ, ਜਾਣੋ ਕਿ ਉਨ੍ਹਾਂ ਨੂੰ ਇਹ ਨਾਮ ਕਿਉਂ ਦਿੱਤਾ ਗਿਆ ਸੀ।

Guru Tegh Bahadur Ji: ਤਿਆਗ ਮੱਲ ਤੋਂ ਤੇਗ ਬਹਾਦਰ ਤੱਕ... ਸੱਚ ਦੇ ਲਈ ਸੀਸ ਦੇਣ ਵਾਲੇ ਸਿੱਖਾਂ ਦੇ ਨੌਵੇਂ ਗੁਰੂ
tv9-punjabi
| Updated On: 25 Nov 2025 11:01 AM IST
Share

ਸਿੱਖ ਧਰਮ ਵਿੱਚ ਕਿਤੇ ਕੋਈ ਅਜਿਹੀ ਉਦਾਹਰਣ ਨਹੀਂ ਮਿਲਦੀ ਕਿ ਕਿਸੇ ਵੀ ਵਿਅਕਤੀ ਨੂੰ ਜਬਰੀ ਸਿੱਖ ਬਣਾਇਆ ਗਿਆ ਹੋਵੇ, ਇਸ ਤਰ੍ਹਾਂ ਹੀ ਨੌਵੇਂ ਗੁਰੂ ਨੇ ਕਦੇ ਵੀ ਕਿਸੇ ਨੂੰ ਸਿੱਖ ਬਣਨ ਲਈ ਨਹੀਂ ਕਿਹਾ ਸਗੋਂ ਉਹਨਾਂ ਨੇ ਸੱਚ ਅਤੇ ਧਾਰਮਿਕਤਾ ਦਾ ਮਾਰਗ ਸਿਖਾਇਆ। ਜਦੋਂ ਵਿਅਕਤੀ ਸੱਚ ਤੇ ਰਾਹ ਤੇ ਚੱਲਣ ਲੱਗ ਪੈਂਦਾ ਫੇਰ ਉਹ ਆਪਣੇ ਆਪ ਸਿੱਖ ਬਣ ਜਾਂਦਾ। ਅੰਮ੍ਰਿਤਸਰ ਵਿੱਚ ਜਨਮੇ, ਗੁਰੂ ਤੇਗ ਬਹਾਦਰ ਨੇ ਪੰਜਾਬ ਤੋਂ ਕਸ਼ਮੀਰ, ਪੱਛਮੀ ਬੰਗਾਲ ਤੋਂ ਬਿਹਾਰ ਅਤੇ ਅਸਾਮ ਤੱਕ ਯਾਤਰਾ ਕੀਤੀ। ਮੁਗਲ ਸਮਰਾਟ ਔਰੰਗਜ਼ੇਬ ਵੀ ਉਨ੍ਹਾਂ ਦੀ ਪ੍ਰਸਿੱਧੀ ਅਤੇ ਮਹੱਤਵ ਨੂੰ ਬਰਦਾਸ਼ਤ ਨਹੀਂ ਕਰ ਸਕਿਆ। ਪਾਤਸ਼ਾਹ ਨੇ ਅੰਧਵਿਸ਼ਵਾਸ ‘ਤੇ ਹਮਲਾ ਕੀਤਾ ਅਤੇ ਸਿੱਖਿਆ ‘ਤੇ ਜ਼ੋਰ ਦਿੱਤਾ, ਅਤੇ ਭਾਰਤ ਵਿੱਚ ਉਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਸੀ।

ਇਸ ਨਾਮ ਦੇ ਪਿੱਛੇ ਸਿਰਫ਼ ਇੱਕ ਨਹੀਂ ਸਗੋਂ ਕਈ ਕਾਰਨ ਹਨ। ਗੁਰੂ ਤੇਗ ਬਹਾਦਰ ਦੇ ਸ਼ਹੀਦੀ ਦਿਵਸ ਦੇ ਮੌਕੇ ‘ਤੇ, ਜਾਣੋ ਉਨ੍ਹਾਂ ਨੂੰ ਹਿੰਦ ਦੀ ਚਾਦਰ ਕਿਉਂ ਕਿਹਾ ਜਾਂਦਾ ਹੈ।

ਦਿੱਲੀ ਤਖਤ ਦੀ ਨਹੀਂ ਮੰਨੀ ਈਨ

ਗੁਰੂ ਤੇਗ ਬਹਾਦਰ ਨੂੰ ‘ਹਿੰਦ ਦੀ ਚਾਦਰ’ ਕਿਹਾ ਜਾਂਦਾ ਹੈ, ਜਿਸਦਾ ਅਰਥ ਹੈ ਭਾਰਤ ਦੀ ਢਾਲ ਜਾਂ ਭਾਰਤ ਦੀ ਚਾਦਰ। ਇਸ ਦੇ ਕਈ ਕਾਰਨ ਹਨ। ਗੁਰੂ ਤੇਗ ਬਹਾਦਰ ਕਸ਼ਮੀਰੀ ਪੰਡਤਾਂ ਦੀ ਰੱਖਿਆ ਲਈ ਇਕੱਲੇ ਖੜ੍ਹੇ ਸਨ। 1675 ਵਿੱਚ, ਜਦੋਂ ਔਰੰਗਜ਼ੇਬ ਦੇ ਅੱਤਿਆਚਾਰ ਵੱਧ ਰਹੇ ਸਨ, ਤਾਂ ਕਸ਼ਮੀਰੀ ਪੰਡਿਤ ਉਨ੍ਹਾਂ ਦਾ ਨਿਸ਼ਾਨਾ ਸਨ। ਉਨ੍ਹਾਂ ‘ਤੇ ਇਸਲਾਮ ਧਰਮ ਅਪਣਾਉਣ ਦਾ ਦਬਾਅ ਵਧ ਰਿਹਾ ਸੀ। ਅਜਿਹੀ ਸਥਿਤੀ ਵਿੱਚ, ਕਸ਼ਮੀਰੀ ਪੰਡਿਤ ਗੁਰੂ ਤੇਗ ਬਹਾਦਰ ਕੋਲ ਆਏ ਅਤੇ ਉਨ੍ਹਾਂ ਤੋਂ ਮਦਦ ਮੰਗੀ।

ਗੁਰੂ ਤੇਗ ਬਹਾਦਰ ਕਹਿੰਦੇ ਸਨ, “ਉਹਨਾਂ ਨੇ ਜੇ ਮੇਰਾ ਧਰਮ ਪਰਿਵਰਤਨ ਕਰਵਾ ਲਿਆ ਤਾਂ ਹਰ ਕੋਈ ਧਰਮ ਪਰਿਵਰਤਨ ਕਰ ਲਵੇਗਾ, ਪਰ ਜੇਕਰ ਉਹ ਮੇਰਾ ਧਰਮ ਨਾ ਤਬਦੀਲ ਕਰਵਾ ਸਕੇ ਤਾਂ ਉਹ ਕਿਸੇ ਦਾ ਵੀ ਧਰਮ ਪਰਿਵਰਤਨ ਨਹੀਂ ਕਰਵਾ ਸਕਣਗੇ। ਇਸ ਘਟਨਾ ਨੇ ਉਨ੍ਹਾਂ ਅਤੇ ਔਰੰਗਜ਼ੇਬ ਵਿਚਕਾਰ ਟਕਰਾਅ ਪੈਦਾ ਕਰ ਦਿੱਤਾ। ਗੁਰੂ ਸਾਹਿਬ ਨੇ ਕਦੇ ਧਰਮ ਦੇਖ ਕੇ ਮਦਦ ਨਹੀਂ ਕੀਤੀ, ਉਹਨਾਂ ਨੇ ਹਮੇਸ਼ਾ ਇਨਸਾਨੀਅਤ ਨੂੰ ਅੱਗੇ ਰੱਖਿਆ, ਇਹੀ ਕਾਰਨ ਸੀ ਕਿ ਜਦੋਂ ਪੰਡਿਤਾਂ ਤੇ ਗੱਲ ਆਈ ਤਾਂ ਗੁਰੂ ਸਾਹਿਬ ਨੇ ਸਭ ਤੋਂ ਵੱਡਾ ਫੈਸਲਾ ਲਿਆ।

ਇਸ ਤਰ੍ਹਾਂ, ਉਨ੍ਹਾਂ ਨੂੰ ਧਾਰਮਿਕ ਆਜ਼ਾਦੀ ਦਾ ਰਖਵਾਲਾ ਵੀ ਮੰਨਿਆ ਜਾਂਦਾ ਸੀ। ਜਦੋਂ ਔਰੰਗਜ਼ੇਬ ਨੇ ਗੁਰੂ ਤੇਗ਼ ਬਹਾਦਰ ਜੀ ‘ਤੇ ਇਸਲਾਮ ਧਰਮ ਪਰਿਵਰਤਨ ਕਰਨ ਲਈ ਦਬਾਅ ਪਾਇਆ, ਤਾਂ ਉਨ੍ਹਾਂ ਐਲਾਨ ਕੀਤਾ, “ਮੈਂ ਆਪਣਾ ਸਿਰ ਦੇ ਸਕਦਾ ਹਾਂ, ਪਰ ਆਪਣਾ ਧਰਮ ਨਹੀਂ।” ਉਨ੍ਹਾਂ ਨੇ ਸ਼ਹਾਦਤ ਨੂੰ ਚੁਣਿਆ ਪਰ ਔਰੰਗਜ਼ੇਬ ਅੱਗੇ ਝੁਕਣ ਤੋਂ ਇਨਕਾਰ ਕਰ ਦਿੱਤਾ। ਇਸੇ ਕਰਕੇ ਉਨ੍ਹਾਂ ਨੂੰ “ਹਿੰਦ ਦੀ ਚਾਦਰ” ਕਿਹਾ ਜਾਂਦਾ ਸੀ। ਉਹ ਹਮੇਸ਼ਾ ਦੇਸ਼ ਦੇ ਲੋਕਾਂ ਦੀ ਰੱਖਿਆ ਲਈ ਢਾਲ ਬਣ ਕੇ ਖੜ੍ਹੇ ਰਹਿੰਦੇ ਸਨ। ਉਨ੍ਹਾਂ ਨੂੰ ਪੰਜਾਬ ਸਮੇਤ ਪੂਰੇ ਦੇਸ਼ ਵਿੱਚ “ਹਿੰਦ ਦੀ ਚਾਦਰ” ਵਜੋਂ ਜਾਣਿਆ ਜਾਂਦਾ ਹੈ।

ਤਿਆਗ ਮੱਲ ਸਿੱਖਾਂ ਦੇ ਨੌਵੇਂ ਗੁਰੂ ਕਿਵੇਂ ਬਣੇ?

ਗੁਰੂ ਤੇਗ਼ ਬਹਾਦਰ ਜੀ ਦਾ ਪਹਿਲਾ ਨਾਮ ਤਿਆਗ ਮੱਲ ਸੀ। ਸਿੱਖ ਇਤਿਹਾਸਕਾਰ ਸਤਬੀਰ ਸਿੰਘ ਆਪਣੀ ਕਿਤਾਬ “ਇਤਿ ਜਿਨ ਕਰੀ” ਵਿੱਚ ਲਿਖਦੇ ਹਨ ਕਿ ਗੁਰੂ ਤੇਗ਼ ਬਹਾਦਰ ਜੀ ਦਾ ਜਨਮ ਵਿਕਰਮ ਸੰਵਤ 1678 ਵਿੱਚ ਵੈਸ਼ਾਖ ਦੀ ਪੰਜਵੀਂ ਤਾਰੀਖ਼ ਨੂੰ ਹੋਇਆ ਸੀ। ਉਨ੍ਹਾਂ ਦੇ ਪਿਤਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸਨ, ਛੇਵੇਂ ਸਿੱਖ ਗੁਰੂ, ਅਤੇ ਨਾਨਕੀ ਉਨ੍ਹਾਂ ਦੀ ਮਾਤਾ ਸਨ। ਅੰਮ੍ਰਿਤਸਰ ਦੇ ਗੁਰੂ ਮਹਿਲ ਵਿੱਚ ਜਨਮੇ, ਗੁਰੂ ਤੇਗ਼ ਬਹਾਦਰ ਪਰਿਵਾਰ ਵਿੱਚ ਸਭ ਤੋਂ ਛੋਟੇ ਸਨ। ਉਹਨਾਂ ਨੇ ਆਪਣੀ ਮੁੱਢਲੀ ਸਿੱਖਿਆ ਭਾਈ ਗੁਰਦਾਸ ਜੀ ਤੋਂ ਅਤੇ ਆਪਣੀ ਜੰਗੀ ਕਲਾ ਦੀ ਸਿਖਲਾਈ ਭਾਈ ਜੇਠਾ ਜੀ ਤੋਂ ਪ੍ਰਾਪਤ ਕੀਤੀ। ਮਾਰਚ 1632 ਵਿੱਚ, ਉਹਨਾਂ ਨੇ ਕਰਤਾਰਪੁਰ, ਜਲੰਧਰ ਦੇ ਭਾਈ ਲਾਲ ਚੰਦ ਅਤੇ ਮਾਤਾ ਬਿਸ਼ਨ ਕੌਰ ਦੀ ਧੀ ਬੀਬੀ ਗੁਜਰੀ ਨਾਲ ਵਿਆਹ ਕੀਤਾ।

ਮੁਗਲਾਂ ਵਿਰੁੱਧ ਲੜਾਈ ਉਹਨਾਂ ਦੇ ਜੀਵਨ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਸੀ। ਮੁਗਲਾਂ ਨਾਲ ਕਰਤਾਰਪੁਰ ਦੀ ਲੜਾਈ ਤੋਂ ਬਾਅਦ, ਜਦੋਂ ਗੁਰੂ ਹਰਗੋਬਿੰਦ ਸਾਹਿਬ ਕੀਰਤਪੁਰ ਜਾ ਰਹੇ ਸਨ, ਤਾਂ ਇੱਕ ਮੁਗਲ ਫੌਜ ਨੇ ਅਚਾਨਕ ਉਹਨਾਂ ‘ਤੇ ਪਲਾਹੀ ਪਿੰਡ ਵਿੱਚ ਹਮਲਾ ਕਰ ਦਿੱਤਾ। ਉਹਨਾਂ ਦੇ ਪਿਤਾ, ਗੁਰੂ ਹਰਗੋਬਿੰਦ ਸਾਹਿਬ ਅਤੇ ਆਪਣੀ ਤਲਵਾਰ ਨਾਲ, ਉਹਨਾਂ ਨੇ ਮੁਗਲ ਫੌਜ ਨੂੰ ਹਰਾ ਦਿੱਤਾ। ਇਸ ਤੋਂ ਬਾਅਦ ਹੀ ਉਹਨਾਂ ਦਾ ਨਾਮ ਤਿਆਗ ਮੱਲ ਤੋਂ ਬਦਲ ਕੇ ਗੁਰੂ ਤੇਗ਼ ਬਹਾਦਰ ਹੋ ਗਿਆ।

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕਿਤਾਬ, “ਸਿੱਖ ਇਤਿਹਾਸ” ਦੇ ਅਨੁਸਾਰ, ਸਿੱਖਾਂ ਦੇ ਅੱਠਵੇਂ ਗੁਰੂ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤ ਸਮਾਉਣ ਤੋਂ ਬਾਅਦ, ਮਾਰਚ 1665 ਵਿੱਚ, ਗੁਰੂ ਤੇਗ ਬਹਾਦਰ ਅੰਮ੍ਰਿਤਸਰ ਦੇ ਨੇੜੇ ਬਕਾਲਾ ਕਸਬੇ ਵਿੱਚ ਗੱਦੀ ਤੇ ਬਿਰਾਜਮਾਨ ਹੋਏ, ਅਤੇ ਸਿੱਖਾਂ ਦੇ 9ਵੇਂ ਗੁਰੂ ਬਣੇ।

Follow Us
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ
ਪ੍ਰੇਮ ਸਿੰਘ ਚੰਦੂਮਾਜਰਾ ਦੀ ਅਕਾਲੀ ਦਲ 'ਚ ਵਾਪਸੀ, ਪੰਥਕ ਪਾਰਟੀਆਂ ਨੂੰ ਇੱਕਜੁਟ ਹੋਣ ਦੀ ਕੀਤੀ ਅਪੀਲ...
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ
Diwali 2026: ਨਕਲੀ ਦੁੱਧ, ਨਕਲੀ ਪਨੀਰ, ਤਿਉਹਾਰਾਂ ਦੀ ਮਿਠਾਸ ਵਿੱਚ ਚਿੱਟਾ ਜ਼ਹਿਰ...
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ
ਅਮਰੀਕੀ ਮਿਡਟਰਮ ਚੋਣਾਂ: ਟਰੰਪ ਦੀ ਹਾਰ ਵਿੱਚ ਈਰਾਨ ਯੁੱਧ ਦੀ ਭੂਮਿਕਾ...
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ
ਰਾਹੁਲ ਗਾਂਧੀ ਨੂੰ ਯਾਦ ਆਇਆ ਸਿੱਧੂ ਮੂਸੇਵਾਲਾ...ਦੱਸੀ ਪਹਿਲੀ ਮੁਲਾਕਾਤ ਦੀ ਕਹਾਣੀ...
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ
6 ਨਵੰਬਰ ਨੂੰ ਦੇਵਾਂਗੇ ਵੱਡਾ ਸਰਪ੍ਰਾਈਜ਼, ਸੀਐਮ ਭਗਵੰਤ ਮਾਨ ਦਾ ਐਲਾਨ...
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ
ਅਗਨੀਵੀਰਾਂ ਨੂੰ ਮਿਲਿਆ 2 ਸਾਲ ਦਾ ਐਕਸਟੇਂਸ਼ਨ, ਰੈਗੁਲਰ ਸੈਨਿਕ ਬਣਨ ਦਾ ਰਾਹ ਪੱਧਰਾ...
ਤੁਸ਼ਾਰ ਕਪੂਰ ਨੂੰ ਫੋਨ 'ਤੇ ਮਿਲੀ ਧਮਕੀ, ਕੀਤੀ ਕਰੋੜਾਂ ਰੁਪਏ ਦੀ ਮੰਗ
ਤੁਸ਼ਾਰ ਕਪੂਰ ਨੂੰ ਫੋਨ 'ਤੇ ਮਿਲੀ ਧਮਕੀ, ਕੀਤੀ ਕਰੋੜਾਂ ਰੁਪਏ ਦੀ ਮੰਗ...
ਨੇਪਾਲ 'ਚ ਖੌਫਨਾਕ ਹਾਦਸਾ, 2 ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ
ਨੇਪਾਲ 'ਚ ਖੌਫਨਾਕ ਹਾਦਸਾ, 2 ਹੈਲਕਾਪਟਰਾਂ ਦੇ ਰੋਟਰ ਆਪਸ 'ਚ ਟਕਰਾਏ, 1 ਦੀ ਮੌਤ...
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ
ਪਰਾਲੀ ਸਾੜਨ 'ਤੇ ਕਿਧਰੇ ਜੁਰਮਾਨਾ ਤਾਂ ਕਿਧਰੇ ਪਰਚੇ, ਜ਼ਮੀਨੀ ਰਿਕਾਰਡ 'ਚ ਰੈੱਡ ਐਂਟਰੀ ਦਰਜ...