ਇੰਟਰਨੇਟ ਤੇ ਵਾਇਰਲ ਹੋਇਆ ਇਹ ਕਿਚਨ ਹੈਕ, ਲੋਕ ਬੋਲੇ- ਸ਼ਾਨਦਾਰ Idea! ਵੇਖੋ Viral Video
KitchenTips & Tricks: ਇਹ ਸ਼ਾਨਦਾਰ ਜੁਗਾੜ ਇੰਸਟਾਗ੍ਰਾਮ 'ਤੇ ਜੰਗਲ ਦੀ ਅੱਗ ਵਾਂਗ ਫੈਲ ਗਈਆ ਹੈ। @subhash_khadav_jodhpur ਅਕਾਊਂਟ ਵਲੋਂ ਪੋਸਟ ਕੀਤਾ ਗਿਆ, ਇਸਨੂੰ 48 ਲੱਖ ਤੋਂ ਵੱਧ ਵਿਊਜ਼ ਅਤੇ 28 ਹਜ਼ਾਰ ਤੋਂ ਵੱਧ ਲਾਈਕਸ ਵੀ ਮਿਲ ਚੁੱਕੇ ਹਨ। ਇਹ ਸ਼ਾਨਦਾਰ ਜੁਗਾੜ ਇੰਸਟਾਗ੍ਰਾਮ 'ਤੇ ਜੰਗਲ ਦੀ ਅੱਗ ਵਾਂਗ ਫੈਲ ਗਿਆ ਹੈ।
Viral Video: ਜੇਕਰ ਤੁਹਾਡੀ ਰਸੋਈ ਦੇ ਸਿੰਕ ਦੀ ਪਾਈਪ ਅਕਸਰ ਬੰਦ ਹੋ ਜਾਂਦੀ ਹੈ ਅਤੇ ਤੁਸੀਂ ਬਿਨਾਂ ਪੈਸੇ ਖਰਚ ਕੀਤੇ ਇਸਦਾ ਸਥਾਈ ਹੱਲ ਲੱਭ ਰਹੇ ਹੋ, ਤਾਂ ਇਹ ਵਾਇਰਲ ਵੀਡੀਓ ਤੁਹਾਡੇ ਲਈ ਹੀ ਹੈ। ਦਰਅਸਲ, ਇੱਕ ਆਦਮੀ ਨੇ ਪਲਾਸਟਿਕ ਦੀ ਬੋਤਲ ਦੀ ਵਰਤੋਂ ਕਰਕੇ ‘ਜੁਗਾੜੂ ਫਿਲਟਰ’ ਬਣਾਇਆ ਹੈ, ਜਿਸਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ ਅਤੇ ਉਹ ਇਸਨੂੰ ‘ਨਿੰਜਾ ਤਕਨੀਕ’ ਕਹਿ ਰਹੇ ਹਨ।
ਵਾਇਰਲ ਵੀਡੀਓ ਵਿੱਚ, ਇੱਕ ਆਦਮੀ ਹੈਰਾਨੀਜਨਕ ਹੈਕ ਕਰਦਾ ਹੈ। ਉਸਨੇ ਪਹਿਲਾਂ ਇੱਕ ਖਾਲੀ ਪਾਣੀ ਦੀ ਬੋਤਲ ਲਈ, ਬੋਤਲ ਨੂੰ ਸਿੰਕ ਦੇ ਛੇਕ ਦੇ ਆਕਾਰ ਤੱਕ ਮਾਪਿਆ, ਅਤੇ ਇਸਨੂੰ ਕੱਟ ਦਿੱਤਾ। ਫਿਰ, ਇੱਕ ਗਰਮ ਕਾਂਟੇ (Fork) ਦੀ ਮਦਦ ਨਾਲ ਉਸਨੇ ਬੋਤਲ ਦੇ ਢੱਕਣ ਅਤੇ ਬੋਤਲ ਵਿੱਚ ਕਈ ਛੋਟੇ ਛੇਕ ਕੀਤੇ। ਫਿਰ, ਉਸਨੇ ਸਿੰਕ ਦੇ ਹੋਲ ਵਿੱਚ ਛੇਕ ਵਾਲੀ ਬੋਤਲ ਫਿੱਟ ਕੀਤੀ।
25-ਸਕਿੰਟ ਦੇ ਵੀਡੀਓ ਵਿੱਚ, ਸ਼ਖਸ ਚੌਲ ਪਾ ਕੇ ਦਿਖਾਉਂਦਾ ਵੀ ਹੈ ਕਿ ਜੁਗਾੜੂ ਫਿਲਟਰ ਬੋਤਲ ਕਿਵੇਂ ਕੰਮ ਕਰਦੀ ਹੈ। ਤੁਸੀਂ ਦੇਖੋਗੇ ਕਿ ਚੌਲਾਂ ਦੇ ਦਾਣੇ ਪਾਣੀ ਨਾਲ ਥਲੇ ਨਹੀਂ ਜਾਂਦੇ, ਸਗੋਂ ਛੇਦ ਵਾਲੇ ਢੱਕਣ ‘ਤੇ ਹੀ ਰਹਿੰਦੇ ਹਨ, ਜਿਸ ਨਾਲ ਪਾਣੀ ਆਸਾਨੀ ਨਾਲ ਨਿਕਲ ਜਾਂਦਾ ਹੈ।
ਇਹ ਸ਼ਾਨਦਾਰ ਜੁਗਾੜ ਇੰਸਟਾਗ੍ਰਾਮ ‘ਤੇ ਜੰਗਲ ਦੀ ਅੱਗ ਵਾਂਗ ਫੈਲ ਗਿਆ ਹੈ। @subhash_khadav_jodhpur ਅਕਾਊਂਟ ਵਲੋਂ ਪੋਸਟ ਕੀਤਾ ਗਿਆ, ਇਸਨੂੰ 48 ਲੱਖ ਤੋਂ ਵੱਧ ਵਿਊਜ਼ ਅਤੇ 28 ਹਜ਼ਾਰ ਤੋਂ ਵੱਧ ਲਾਈਕਸ ਵੀ ਮਿਲੇ ਹਨ।
ਕਮੈਂਟ ਬਾਕਸ ਵਿੱਚ ਨੇਟੀਜ਼ਨਸ ਇਸ ਜੁਗਾੜ ਦੀ ਤਾਰੀਫ ਕਰ ਰਹੇ ਹਨ। ਲੋਕਾਂ ਨੇ ਇਸਨੂੰ ਪੁਰਾਣੇ ਜਾਂ ਸਸਤੇ ਸਿੰਕਾਂ ਲਈ ਕੰਮ ਆਉਣ ਵਾਲਾ ਹੱਲ ਕਿਹਾ ਹੈ। ਹਾਲਾਂਕਿ, ਕੁਝ ਲੋਕਾਂ ਨੇ ਇਹ ਵੀ ਕਿਹਾ ਕਿ ਸਿੰਕ ਪਹਿਲਾਂ ਹੀ ਜਾਲੀ ਦੇ ਨਾਲ ਆਉਂਦਾ ਹੈ, ਜਿਸਦੀ ਵਰਤੋਂ ਕੀਤੀ ਜਾ ਸਕਦੀ ਹੈ।
ਇਹ ਵੀ ਪੜ੍ਹੋ
ਵੀਡੀਓ ਇੱਥੇ ਦੇਖੋ
View this post on Instagram


