ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ
Punjab ਵਿੱਚ  Diwali ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿੰਨੀ ਪਰਾਲੀ ਸਾੜੀ ਗਈ, ਜਾਣੋ PGI ਦੇ ਪ੍ਰੋਫੈਸਰ ਤੋਂ

Punjab ਵਿੱਚ Diwali ਤੋਂ ਪਹਿਲਾਂ ਅਤੇ ਬਾਅਦ ਵਿੱਚ ਕਿੰਨੀ ਪਰਾਲੀ ਸਾੜੀ ਗਈ, ਜਾਣੋ PGI ਦੇ ਪ੍ਰੋਫੈਸਰ ਤੋਂ

amanpreet-kaur
Amanpreet Kaur | Updated On: 24 Oct 2025 19:06 PM IST

ਪਰਾਲੀ ਸਾੜਣ ਦੀਆਂ ਘਟਨਾਵਾਂ ਵਿੱਚ ਪਿਛਲੇ ਸਾਲ ਨਾਲੋਂ ਕਮੀ ਆਈ ਹੈ। ਇਸ ਵਾਰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਸੂਬਾ ਸਰਕਾਰ ਨੇ ਸਖ਼ਤੀ ਕੀਤੀ ਹੈ। ਜਿਸ ਦਾ ਅਸਰ ਦਿਖਾਈ ਦੇ ਰਿਹਾ ਹੈ। ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਨਿਗਰਾਨੀ ਲਈ 10,000 ਅਧਿਕਾਰੀਆਂ ਦੀ ਇੱਕ ਫੋਰਸ ਤਾਇਨਾਤ ਕੀਤੀ ਗਈ ਹੈ, ਜਿਸ ਵਿੱਚ 4,000 ਅਧਿਕਾਰੀ ਸਿਰਫ਼ ਹੌਟਸਪੌਟ ਪਿੰਡਾਂ ਵਿੱਚ ਤਾਇਨਾਤ ਹਨ।

ਦੀਵਾਲੀ ਤੋਂ ਬਾਅਦ ਜਿੱਥੇ ਕੌਮੀ ਰਾਜਧਾਨੀ ਦਿੱਲੀ ਅਤੇ ਸੂਬੇ ਦੀ ਰਾਜਧਾਨੀ ਚੰਡੀਗੜ੍ਹ ਵਿੱਚ ਹਵਾ ਦੀ ਗੁਣਵੱਤਾ ਖਰਾਬ ਹੋ ਗਈ ਸੀ ਤਾਂ ਸਿਆਸੀ ਲੀਡਰਾਂ ਨੇ ਇਸ ਦੇ ਲਈ ਪੰਜਾਬ ਵਿੱਚ ਸੜ ਰਹੀ ਪਰਾਲੀ ਨੂੰ ਜ਼ਿੰਮੇਵਾਰ ਦੱਸਿਆ, ਹਰ ਸਾਲ ਇਸ ਸਮੇਂ ਹੋਣ ਵਾਲੇ ਹਵਾ ਪ੍ਰਦੂਸ਼ਣ ਲਈ ਕਿਸਾਨਾਂ ਨੂੰ ਜਿੰਮੇਵਾਰ ਠਹਿਰਾਇਆ ਜਾਂਦਾ ਹੈ, ਖਾਸ ਕਰਕੇ ਪਰਾਲੀ ਸਾੜਣ ਦੇ ਮਾਮਲੇ ਵਿੱਚ। ਇਸ ਵਾਰ ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਸੂਬਾ ਸਰਕਾਰ ਨੇ ਸਖ਼ਤੀ ਕੀਤੀ ਹੈ। ਜਿਸ ਦਾ ਅਸਰ ਦਿਖਾਈ ਦੇ ਰਿਹਾ ਹੈ। ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਦੀ ਨਿਗਰਾਨੀ ਲਈ 10,000 ਅਧਿਕਾਰੀਆਂ ਦੀ ਇੱਕ ਫੋਰਸ ਤਾਇਨਾਤ ਕੀਤੀ ਗਈ ਹੈ, ਜਿਸ ਵਿੱਚ 4,000 ਅਧਿਕਾਰੀ ਸਿਰਫ਼ ਹੌਟਸਪੌਟ ਪਿੰਡਾਂ ਵਿੱਚ ਤਾਇਨਾਤ ਹਨ। ਜਿਸ ਦਾ ਨਤੀਜ਼ਾ ਇਹ ਹੈ ਕਿ ਪਿਛਲੇ ਸਾਲਾਂ ਨਾਲੋਂ ਪਰਾਲੀ ਸਾੜਣ ਦੀ ਘਟਨਾਵਾਂ ਵਿੱਚ ਕਮੀ ਦਰਜ ਕੀਤੀ ਗਈ ਹੈ। ਸੂਬੇ ਵਿੱਚ ਸੜ ਰਹੀ ਪਰਾਲੀ ਦਾ ਅਧਿਐਨ ਕਰਨ ਵਾਲੇ PGI ਦੇ ਪ੍ਰੋਫੈਸਰ ਡਾ. ਰਵਿੰਦਰ ਖੈਬਾਲ ਨਾਲ ਸਾਡੀ ਪੱਤਰਕਾਰ ਅਮਨਪ੍ਰੀਤ ਕੌਰ ਨੇ ਵਿਸ਼ੇਸ ਗੱਲਬਾਤ ਕੀਤੀ।

Published on: Oct 24, 2025 07:00 PM