AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਫਤਿਹਗੜ੍ਹ ਚੂੜੀਆਂ-ਸੰਗਤਪੁਰਾ ਰੋਡ ‘ਤੇ ਦਰਦਨਾਕ ਸੜਕ ਹਾਦਸਾ, ਇੱਕੋ ਪਿੰਡ ਦੇ ਤਿੰਨ ਨੌਜਵਾਨਾਂ ਦੀ ਮੌਤ

ਮੌਕੇ ਤੇ ਮੌਜੂਦ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਹਾਦਸੇ ਤੋਂ ਬਾਅਦ ਕਾਰ 'ਚ ਸਵਾਰ ਦੋ ਵਿਅਕਤੀ, ਇੱਕ ਔਰਤ ਤੇ ਇੱਕ ਬੱਚਾ ਮੌਕੇ ਤੋਂ ਫਰਾਰ ਹੋ ਗਏ। ਲੋਕਾਂ ਨੇ ਇਹ ਵੀ ਦੱਸਿਆ ਕਿ ਕਾਰ 'ਚੋਂ ਕੁਝ ਸ਼ੱਕੀ ਸਮਾਨ ਮਿਲਿਆ, ਜਿਸ 'ਚ ਸਿਲਵਰ ਪੇਪਰ, ਸੜਿਆ ਹੋਇਆ ਨੋਟ ਤੇ ਇੱਕ ਕਿਰਪਾਨ ਸ਼ਾਮਲ ਹੋਣ ਦੀ ਗੱਲ ਕਹੀ ਗਈ। ਹਾਲਾਂਕਿ ਇਸ ਸਮਾਨ ਦੀ ਅਸਲ ਸਥਿਤੀ ਤੇ ਇਸ ਦਾ ਹਾਦਸੇ ਨਾਲ ਕੋਈ ਸਬੰਧ ਹੈ ਜਾਂ ਨਹੀਂ, ਇਹ ਪੁਲਿਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।

ਫਤਿਹਗੜ੍ਹ ਚੂੜੀਆਂ-ਸੰਗਤਪੁਰਾ ਰੋਡ 'ਤੇ ਦਰਦਨਾਕ ਸੜਕ ਹਾਦਸਾ, ਇੱਕੋ ਪਿੰਡ ਦੇ ਤਿੰਨ ਨੌਜਵਾਨਾਂ ਦੀ ਮੌਤ
ਫਤਿਹਗੜ੍ਹ ਚੂੜੀਆਂ ਰੋਡ ‘ਤੇ ਸੜਕ ਹਾਦਸਾ, ਇੱਕੋ ਪਿੰਡ ਦੇ 3 ਨੌਜਵਾਨਾਂ ਦੀ ਮੌਤ
lalit-sharma
| Updated On: 11 Aug 2026 08:11 AM IST
Share

ਫਤਿਹਗੜ੍ਹ ਚੂੜੀਆਂ ਤੋਂ ਅੰਮ੍ਰਿਤਸਰ ਨੂੰ ਜਾਂਦੇ ਸਮੇਂ ਕੋਟਲਾ ਗੁਜਰਾਂ ਤੇ ਸੰਗਤਪੁਰਾ ਦੇ ਵਿਚਕਾਰ ਵਾਪਰੇ ਇੱਕ ਭਿਆਨਕ ਸੜਕ ਹਾਦਸੇ ਨੇ ਪੂਰੇ ਇਲਾਕੇ ਨੂੰ ਝੰਝੋੜ ਕੇ ਰੱਖ ਦਿੱਤਾ। ਤੇਜ਼ ਰਫ਼ਤਾਰ ਇੰਡੀਕਾ ਕਾਰ ਵੱਲੋਂ ਮੋਟਰਸਾਈਕਲ ਨੂੰ ਮਾਰੀ ਗਈ ਜ਼ਬਰਦਸਤ ਟੱਕਰ ‘ਚ ਇੱਕੋ ਪਿੰਡ ਹਰਦੋਰਵਾਲ ਕਲਾਂ ਦੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਪ੍ਰਦੀਪ ਸਿੰਘ, ਜਗਤਾਰ ਸਿੰਘ ਤੇ ਸੰਦੀਪ ਮਸੀਹ ਵਜੋਂ ਦੱਸੀ ਗਈ ਹੈ। ਤਿੰਨਾਂ ਦੀ ਮੌਤ ਦੀ ਖ਼ਬਰ ਮਿਲਦੇ ਹੀ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ ਤੇ ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੈ।

ਪਿੰਡ ਵਾਸੀਆਂ ਅਤੇ ਮੌਕੇ ਤੇ ਮੌਜੂਦ ਲੋਕਾਂ ਮੁਤਾਬਕ ਤਿੰਨੇ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਅੰਮ੍ਰਿਤਸਰ ਵੱਲ ਜਾ ਰਹੇ ਸਨ। ਇਸ ਦੌਰਾਨ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਇੰਡੀਕਾ ਕਾਰ ਨੇ ਮੋਟਰਸਾਈਕਲ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ, ਜਦਕਿ ਗੰਭੀਰ ਜ਼ਖ਼ਮੀ ਸੰਦੀਪ ਮਸੀਹ ਨੂੰ ਪਹਿਲਾਂ ਫਤਿਹਗੜ੍ਹ ਚੂੜੀਆਂ ਦੇ ਢੀਂਡਸਾ ਹਸਪਤਾਲ ਲਿਜਾਇਆ ਗਿਆ। ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕੀਤਾ ਗਿਆ, ਪਰ ਰਸਤੇ ‘ਚ ਹੀ ਉਸ ਨੇ ਦਮ ਤੋੜ ਦਿੱਤਾ।

ਲੋਕਾਂ ਨੇ ਲਾਏ ਗੰਭੀਰ ਇਲਜ਼ਾਮ

ਮੌਕੇ ਤੇ ਮੌਜੂਦ ਲੋਕਾਂ ਨੇ ਇਲਜ਼ਾਮ ਲਗਾਇਆ ਕਿ ਹਾਦਸੇ ਤੋਂ ਬਾਅਦ ਕਾਰ ‘ਚ ਸਵਾਰ ਦੋ ਵਿਅਕਤੀ, ਇੱਕ ਔਰਤ ਤੇ ਇੱਕ ਬੱਚਾ ਮੌਕੇ ਤੋਂ ਫਰਾਰ ਹੋ ਗਏ। ਲੋਕਾਂ ਨੇ ਇਹ ਵੀ ਦੱਸਿਆ ਕਿ ਕਾਰ ‘ਚੋਂ ਕੁਝ ਸ਼ੱਕੀ ਸਮਾਨ ਮਿਲਿਆ, ਜਿਸ ‘ਚ ਸਿਲਵਰ ਪੇਪਰ, ਸੜਿਆ ਹੋਇਆ ਨੋਟ ਤੇ ਇੱਕ ਕਿਰਪਾਨ ਸ਼ਾਮਲ ਹੋਣ ਦੀ ਗੱਲ ਕਹੀ ਗਈ। ਹਾਲਾਂਕਿ ਇਸ ਸਮਾਨ ਦੀ ਅਸਲ ਸਥਿਤੀ ਤੇ ਇਸ ਦਾ ਹਾਦਸੇ ਨਾਲ ਕੋਈ ਸਬੰਧ ਹੈ ਜਾਂ ਨਹੀਂ, ਇਹ ਪੁਲਿਸ ਜਾਂਚ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।

ਪਿੰਡ ਵਾਸੀਆਂ ਨੇ ਇੱਕ ਹੋਰ ਗੰਭੀਰ ਇਲਜ਼ਾਮ ਲਗਾਇਆ ਕਿ ਹਾਦਸੇ ਤੋਂ ਬਾਅਦ ਕਾਰ ਸਵਾਰਾਂ ਨੇ ਮ੍ਰਿਤਕ ਨੌਜਵਾਨਾਂ ਦੇ ਮੋਬਾਈਲ ਫੋਨ ਵੀ ਚੁੱਕ ਲਏ ਤੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ। ਉਨ੍ਹਾਂ ਅਨੁਸਾਰ ਕਾਰ ਸਵਾਰਾਂ ਨੇ ਹਾਦਸੇ ਤੋਂ ਬਾਅਦ ਰੁਕ ਕੇ ਜ਼ਖ਼ਮੀਆਂ ਦੀ ਮਦਦ ਕਰਨ ਦੀ ਬਜਾਏ ਮੌਕੇ ਤੋਂ ਭੱਜਣ ਨੂੰ ਤਰਜੀਹ ਦਿੱਤੀ। ਇਨ੍ਹਾਂ ਇਲਜ਼ਾਮਾਂ ਦੀ ਪੁਲਿਸ ਵੱਲੋਂ ਜਾਂਚ ਕੀਤੀ ਜਾ ਰਹੀ ਹੈ।

ਥਾਣਿਆਂ ਦੀ ਹੱਦ ਨੂੰ ਲੈ ਕੇ ਸਥਿਤੀ ਅਸਪੱਸ਼ਟ

ਹਾਦਸੇ ਤੋਂ ਬਾਅਦ ਥਾਣਾ ਝੰਡੇਰ ਤੇ ਥਾਣਾ ਮਜੀਠਾ ਦੀ ਹੱਦ ਨੂੰ ਲੈ ਕੇ ਵੀ ਕਾਫ਼ੀ ਸਮੇਂ ਤੱਕ ਸਥਿਤੀ ਸਪੱਸ਼ਟ ਨਾ ਹੋਣ ਕਾਰਨ ਪਿੰਡ ਵਾਸੀਆਂ ‘ਚ ਰੋਸ ਪੈਦਾ ਹੋ ਗਿਆ। ਪਿੰਡ ਵਾਸੀਆਂ ਦਾ ਕਹਿਣਾ ਸੀ ਕਿ ਉਨ੍ਹਾਂ ਵੱਲੋਂ ਪੁਲਿਸ ਤੇ ਐਮਰਜੈਂਸੀ ਸੇਵਾ ਨੂੰ ਸੂਚਨਾ ਦੇਣ ਦੇ ਬਾਵਜੂਦ ਕਾਫ਼ੀ ਸਮੇਂ ਤੱਕ ਕੋਈ ਢੁਕਵੀਂ ਕਾਰਵਾਈ ਨਹੀਂ ਹੋਈ। ਲੋਕਾਂ ਨੇ ਇਲਜ਼ਾਮ ਲਗਾਇਆ ਕਿ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਵੀ ਇਹ ਕਿਹਾ ਗਿਆ ਕਿ ਹਾਦਸਾ ਉਨ੍ਹਾਂ ਦੇ ਅਧਿਕਾਰ ਖੇਤਰ ‘ਚ ਨਹੀਂ ਆਉਂਦਾ। ਇਸ ਕਾਰਨ ਲਾਸ਼ਾਂ ਕਾਫ਼ੀ ਸਮੇਂ ਤੱਕ ਸੜਕ ਤੇ ਹੀ ਪਈਆਂ ਰਹੀਆਂ।

ਪਿੰਡ ਵਾਸੀਆਂ ਨੇ ਪੁਲਿਸ ਦੀ ਇਸ ਦੇਰੀ ਤੇ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਕਿ ਹਾਦਸੇ ਤੋਂ ਬਾਅਦ ਸਭ ਤੋਂ ਪਹਿਲੀ ਤਰਜੀਹ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਉਣ ਤੇ ਮ੍ਰਿਤਕਾਂ ਨੂੰ ਸਨਮਾਨ ਨਾਲ ਹਸਪਤਾਲ ਪਹੁੰਚਾਉਣ ਦੀ ਹੋਣੀ ਚਾਹੀਦੀ ਹੈ। ਹੱਦਬੰਦੀ ਨੂੰ ਲੈ ਕੇ ਹੋਈ ਦੇਰੀ ਨੇ ਲੋਕਾਂ ਦਾ ਗੁੱਸਾ ਹੋਰ ਵਧਾ ਦਿੱਤਾ।

ਬਾਅਦ ‘ਚ ਥਾਣਾ ਝੰਡੇਰ ਦੇ ਐਸਐਚਓ ਨਰੇਸ਼ ਕੁਮਾਰ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਮਾਮਲਾ ਦਰਜ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ ਤੇ ਫ਼ਰਾਰ ਕਾਰ ਸਵਾਰਾਂ ਦੀ ਭਾਲ ਕੀਤੀ ਜਾ ਰਹੀ ਹੈ।

ਇਸ ਦਰਦਨਾਕ ਹਾਦਸੇ ਨੇ ਹਰਦੋਰਵਾਲ ਕਲਾਂ ਸਮੇਤ ਆਸ-ਪਾਸ ਦੇ ਪਿੰਡਾਂ ਨੂੰ ਗਮ ‘ਚ ਡੁਬੋ ਦਿੱਤਾ ਹੈ। ਪਿੰਡ ਵਾਸੀਆਂ ਅਨੁਸਾਰ ਤਿੰਨੇ ਨੌਜਵਾਨ ਆਪਣਾ ਵਪਾਰਕ ਕੰਮ ਕਰਦੇ ਸਨ ਤੇ ਪਰਿਵਾਰਾਂ ਦੀ ਜ਼ਿੰਮੇਵਾਰੀ ਨਿਭਾ ਰਹੇ ਸਨ। ਤਿੰਨ ਨੌਜਵਾਨਾਂ ਦੀ ਇਕੱਠੇ ਹੋਈ ਮੌਤ ਨਾਲ ਤਿੰਨ ਪਰਿਵਾਰਾਂ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਹੈ। ਹੁਣ ਪਰਿਵਾਰ ਤੇ ਪਿੰਡ ਵਾਸੀ ਪੁਲਿਸ ਤੋਂ ਮੰਗ ਕਰ ਰਹੇ ਹਨ ਕਿ ਹਾਦਸੇ ਲਈ ਜ਼ਿੰਮੇਵਾਰ ਕਾਰ ਸਵਾਰਾਂ ਨੂੰ ਜਲਦ ਕਾਬੂ ਕਰਕੇ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇ।

Follow Us
Gadar ਤੋਂ ਬਾਅਦ Batwara 1947 ਲੈ ਕੇ ਆ ਰਹੇ Sunny Deol, TV9 ਨਾਲ ਕੀਤੀ ਖਾਸ ਗੱਲਬਾਤ
Gadar ਤੋਂ ਬਾਅਦ Batwara 1947 ਲੈ ਕੇ ਆ ਰਹੇ Sunny Deol, TV9 ਨਾਲ ਕੀਤੀ ਖਾਸ ਗੱਲਬਾਤ...
ਸੈਨਿਕਾਂ ਲਈ 1000 ਯੂਨਿਟ ਖੂਨਦਾਨ, ਰਾਜਨਾਥ ਸਿੰਘ ਨੇ ਕੀਤਾ ਪ੍ਰਸ਼ੰਸਾ
ਸੈਨਿਕਾਂ ਲਈ 1000 ਯੂਨਿਟ ਖੂਨਦਾਨ, ਰਾਜਨਾਥ ਸਿੰਘ ਨੇ ਕੀਤਾ ਪ੍ਰਸ਼ੰਸਾ...
EPFO Scheme 2026: PF ਦੇ ਨਵੇਂ ਨਿਯਮ, ਕਰਮਚਾਰੀਆਂ 'ਤੇ ਵੱਡਾ ਪ੍ਰਭਾਵ
EPFO Scheme 2026: PF ਦੇ ਨਵੇਂ ਨਿਯਮ, ਕਰਮਚਾਰੀਆਂ 'ਤੇ ਵੱਡਾ ਪ੍ਰਭਾਵ...
Hoshiarpur Nagar Nigam ਨੂੰ ਮਿਲਿਆ ਨਵਾਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ, ਮੰਤਰੀ ਨੇ ਦੱਸਿਆ ਪੂਰਾ ਗਣਿਤ
Hoshiarpur Nagar Nigam ਨੂੰ ਮਿਲਿਆ ਨਵਾਂ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ, ਮੰਤਰੀ ਨੇ ਦੱਸਿਆ ਪੂਰਾ ਗਣਿਤ...
ਹਿਮਾਚਲ ਵਿੱਚ ਲੈਂਡਸਲਾਈਡ... ਦਿੱਲੀ ਵੀ ਹੋਈ ਜਲ-ਥਲ...ਉੱਤਰੀ ਭਾਰਤ ਵਿੱਚ ਮੀਂਹ ਦੀ ਤਬਾਹੀ ਦੀਆਂ ਵੇਖੋ ਤਸਵੀਰਾਂ
ਹਿਮਾਚਲ ਵਿੱਚ ਲੈਂਡਸਲਾਈਡ... ਦਿੱਲੀ ਵੀ ਹੋਈ ਜਲ-ਥਲ...ਉੱਤਰੀ ਭਾਰਤ ਵਿੱਚ ਮੀਂਹ ਦੀ ਤਬਾਹੀ ਦੀਆਂ ਵੇਖੋ ਤਸਵੀਰਾਂ...
UPI Payment Charges: UPI ਪੇਮੈਂਟ 'ਤੇ ਲੱਗਣ ਵਾਲੇ ਚਾਰਜ ਦੀ ਸੱਚਾਈ, ਜਾਣੋ ਕੀ ਹੈ ਵਿੱਤ ਮੰਤਰਾਲੇ ਦਾ ਨਵਾਂ ਪ੍ਰਸਤਾਵ
UPI Payment Charges: UPI ਪੇਮੈਂਟ 'ਤੇ ਲੱਗਣ ਵਾਲੇ ਚਾਰਜ ਦੀ ਸੱਚਾਈ, ਜਾਣੋ ਕੀ ਹੈ ਵਿੱਤ ਮੰਤਰਾਲੇ ਦਾ ਨਵਾਂ ਪ੍ਰਸਤਾਵ...
ਪੈਸੇ ਲੈ ਕੇ ਵੇਚਦੇ ਸਨ ਟਿਕਟਾਂ... ਹੁਣ ਨਹੀਂ ਮਿਲ ਰਹੇ ਬੰਦੇ...ਕਾਂਗਰਸ ਦੇ ਕਲੇਸ਼ 'ਤੇ AAP MLA ਗੋਲਡੀ ਕੰਬੋਜ ਦਾ ਤਿੱਖਾ ਤੰਜ
ਪੈਸੇ ਲੈ ਕੇ ਵੇਚਦੇ ਸਨ ਟਿਕਟਾਂ... ਹੁਣ ਨਹੀਂ ਮਿਲ ਰਹੇ ਬੰਦੇ...ਕਾਂਗਰਸ ਦੇ ਕਲੇਸ਼ 'ਤੇ AAP MLA ਗੋਲਡੀ ਕੰਬੋਜ ਦਾ ਤਿੱਖਾ ਤੰਜ...
FSSAI Action: FSSAI ਦਾ ਮਸ਼ਹੂਰ ਸ਼ਰਾਬ ਬ੍ਰਾਂਡਸ 'ਤੇ ਸ਼ਿਕੰਜਾ, ਜਾਂਚ ਦੇ ਦਾਇਰੇ 'ਚ Old Monk, McDowells
FSSAI Action: FSSAI ਦਾ ਮਸ਼ਹੂਰ ਸ਼ਰਾਬ ਬ੍ਰਾਂਡਸ 'ਤੇ ਸ਼ਿਕੰਜਾ, ਜਾਂਚ ਦੇ ਦਾਇਰੇ 'ਚ Old Monk, McDowells...
Indias FCRA Bill: ਸੰਸਦ ਵਿੱਚ FCRA ਸੋਧ ਬਿੱਲ 'ਤੇ ਹੰਗਾਮਾ, ਵਿਦੇਸ਼ੀ ਫੰਡਿੰਗ 'ਤੇ ਸਖ਼ਤ ਨਿਯੰਤਰਣ ਦੀ ਤਿਆਰੀ
Indias FCRA Bill: ਸੰਸਦ ਵਿੱਚ FCRA ਸੋਧ ਬਿੱਲ 'ਤੇ ਹੰਗਾਮਾ, ਵਿਦੇਸ਼ੀ ਫੰਡਿੰਗ 'ਤੇ ਸਖ਼ਤ ਨਿਯੰਤਰਣ ਦੀ ਤਿਆਰੀ...