AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Punjab’ਚ ਮੁੜ ਹੋ ਸਕਦਾ ਹੈ Akali-BJP alliance,ਜ਼ਿਮਨੀ ਚੋਣ ‘ਚ ਹਾਰ ਤੋਂ ਬਾਅਦ ਚਰਚਾ ਤੇਜ਼

ਕੀ ਪੰਜਾਬ 'ਚ ਮੁੜ ਅਕਾਲੀ-ਭਾਜਪਾ ਦਾ ਗਠਜੋੜ ਹੋਵੇਗਾ?, ਇਹ ਸਵਾਲ ਸੂਬੇ ਦੀ ਸਿਆਸਤ 'ਚ ਫਿਰ ਤੋਂ ਤੇਜ਼ੀ ਨਾਲ ਉੱਠ ਰਿਹਾ ਹੈ। ਜਿਸ ਤਰ੍ਹਾਂ ਜਲੰਧਰ ਜ਼ਿਮਨੀ ਚੋਣਾਂ ਵਿੱਚ ਦੋਹਾਂ ਪਾਰਟੀਆਂ ਦੀ ਹਾਰ ਹੋਈ ਹੈ। ਉਸ ਕਾਰਨ ਗਠਜੋੜ ਦੀ ਮੁੜ ਜਰੂਰਤ ਮਹਿਸੂਸ ਹੋ ਰਹੀ ਹੈ। ਹਾਲਾਂਕਿ ਪੰਜਾਬ ਬੀਜੇਪੀ ਦੇ ਆਗੂ ਇਸਦਾ ਵਿਰੋਧ ਕਰਦੇ ਹਨ।

Punjab'ਚ ਮੁੜ ਹੋ ਸਕਦਾ ਹੈ Akali-BJP alliance,ਜ਼ਿਮਨੀ ਚੋਣ 'ਚ ਹਾਰ ਤੋਂ ਬਾਅਦ ਚਰਚਾ ਤੇਜ਼
lalit-kumar
| Updated On: 14 May 2023 19:15 PM IST
Share
ਪੰਜਾਬ ਨਿਊਜ। ਜਲੰਧਰ ਜ਼ਿਮਨੀ ਚੋਣ ਵਿੱਚ ਭਾਜਪਾ ਇਕੱਲੀ ਮੈਦਾਨ ਵਿਚ ਸੀ। ਦੋਵਾਂ ਪਾਰਟੀਆਂ ਦੀਆਂ ਵੋਟਾਂ ਦੂਜੇ ਨੰਬਰ ‘ਤੇ ਆਈ ਕਾਂਗਰਸ ਨਾਲੋਂ ਵੱਧ ਸਨ। ਇਸ ਦੇ ਨਾਲ ਹੀ ਜਿੱਤਣ ਵਾਲੀ ‘ਆਪ’ ਤੋਂ ਕੁਝ ਹਜ਼ਾਰ ਹੀ ਘੱਟ ਸੀ। ਜੇਕਰ ਸੀਟ ‘ਤੇ ਜਿੱਤ ਜਾਂ ਹਾਰ ਸਪੱਸ਼ਟ ਨਾ ਹੁੰਦੀ ਤਾਂ ਵੀ ਗਠਜੋੜ ਦੇ ਪੱਖ ਤੋਂ ਮੁਕਾਬਲਾ ਸਖ਼ਤ ਹੋਣਾ ਸੀ। ਕਿਸਾਨ ਅੰਦੋਲਨ ਦੌਰਾਨ ਅਕਾਲੀ ਦਲ ਨੇ ਭਾਜਪਾ ਨਾਲੋਂ ਨਾਤਾ ਤੋੜ ਲਿਆ ਸੀ। ਮੰਤਰੀ ਹਰਸਿਮਰਤ ਬਾਦਲ (Harsimrat Badal) ਨੇ ਕੇਂਦਰ ਵਿੱਚ ਅਕਾਲੀ ਕੋਟੇ ਤੋਂ ਅਸਤੀਫਾ ਦੇ ਦਿੱਤਾ ਸੀ।

ਕਈ ਸਾਲ ਪੁਰਾਣਾ ਹੈ ਦੋਹਾਂ ਪਾਰਟੀਆਂ ਦਾ ਰਿਸ਼ਤਾ

ਪੰਜਾਬ ਵਿੱਚ ਅਕਾਲੀ ਬੀਜੇਪੀ ਦਾ ਗਠਜੋੜ ਟੁੱਟਣ ਕਾਰਨ ਦੋਹਾਂ ਪਾਰਟੀਆਂ ਨੂੰ ਬਹੁਤ ਨੁਕਸਾਨ ਹੋਇਆ ਹੈ। ਦੋਹਾਂ ਦਾ ਰਿਸ਼ਤਾ ਬਹੁਤ ਪੁਰਾਣਾ ਹੈ। ਕਰੀਬ 21 ਸਾਲ 2 ਪਾਰਟੀਆਂ ਨੇ ਗਠਜੋੜ ਵਿੱਚ ਕੰਮ ਕੀਤਾ। ਮਿਲ ਕੇ 3 ਸਰਕਾਰਾਂ ਬਣਾਈਆਂ। ਕਈ ਵਿਧਾਨ ਸਭਾ ਸੀਟਾਂ ਅਜਿਹੀਆਂ ਹਨ, ਜਿੱਥੇ ਇੱਕ ਦੂਜੇ ‘ਤੇ ਨਿਰਭਰਤਾ ਸੀ। ਜਲੰਧਰ ਦੀ ਗੱਲ ਕਰੀਏ ਤਾਂ ਭਾਜਪਾ 3 ਸੀਟਾਂ ‘ਤੇ ਕਮਾਂਡ ਕਰਦੀ ਸੀ। ਏਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅਤੇ ਬੀਜੇਪੀ ਨੇ ਜਲੰਧਰ ਵਿੱਚ ਸਦਾ ਚੰਗਾ ਪ੍ਰਦਰਸ਼ਨ ਕੀਤਾ। ਪਰ ਗਠਜੋੜ ਟੁੱਟਣ ਕਾਰਨ ਦੋਹਾਂ ਪਾਰਟੀਆਂ ਨੂੰ ਨੁਕਸਾਨ ਹੋਇਆ।

ਜੇਕਰ ਗਠਜੋੜ ਹੋ ਗਿਆ ਤਾਂ ਕੀ ਫਾਇਦਾ ਹੋਵੇਗਾ?

ਅੱਜ ਵੀ ਜੇਕਰ ਦੋਨਾਂ ਦੀਆਂ ਵੋਟਾਂ ਦਾ ਹਿਸਾਬ ਕਰੀਏ ਤਾਂ ਅਕਾਲੀ ਦਲ ਅਤੇ ਬੀਜੇਪੀ ਜਿੱਤਣ ਵਾਲੇ ਪਾਸੇ ਹੀ ਹੁੰਦੇ। ਜਿਸ ਸਥਿਤੀ ਵਿੱਚ ਚੋਣ ਲੜੀ ਗਈ ਸੀ, 10 ਦਿਨ ਪਹਿਲਾਂ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਕਾਰਨ ਪ੍ਰਚਾਰ ਨਹੀਂ ਹੋ ਸਕਿਆ। ਇਹ ਪੰਜਾਬ ਦਾ ਇੱਕ ਚੰਗਾ ਗਠਜੋੜ ਸੀ। ਸਮਾਜਿਕ ਰਿਸ਼ਤੇ ਵਜੋਂ ਇਹ ਗਠਜੋੜ ਪੰਜਾਬ ਨੂੰ ਸਾਂਝਾ ਸੁਨੇਹਾ ਦਿੰਦਾ ਸੀ। ਗਠਜੋੜ ਦੇ ਕਈ ਫਾਇਦੇ ਅਤੇ ਨੁਕਸਾਨ ਵੀ ਹਨ। ਪਰ ਇਹ ਗੱਲ ਪੱਕੀ ਸੀ ਕਿ ਜੇਕਰ ਅਕਾਲੀ ਬੀਜੇਪੀ ਨਾਲ-ਨਾਲ ਹੁੰਦੇ ਤਾਂ ਜਲੰਧਰ ਜ਼ਿਮਨੀ ਚੋਣ ਵਿੱਚ ਆਪ ਦੀ ਜਿੱਤ ਏਨੀ ਸੌਖੀ ਨਹੀਂ ਹੋਣੀ ਸੀ।

ਚੋਣਾਂ ‘ਚ ਅਕਾਲੀ ਦਲ ਤੇ ਭਾਜਪਾ ਨੂੰ ਕਿੰਨੀਆਂ ਵੋਟਾਂ ਮਿਲੀਆਂ?

ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਡਾ: ਸੁਖਵਿੰਦਰ ਸੁੱਖੀ ਨੂੰ 1 ਲੱਖ 58 ਹਜ਼ਾਰ 445 ਯਾਨੀ 17.85% ਵੋਟਾਂ ਮਿਲੀਆਂ। ਸੁੱਖੀ ਤੀਜੇ ਨੰਬਰ ‘ਤੇ ਰਿਹਾ। ਚੌਥੇ ਨੰਬਰ ‘ਤੇ ਰਹੇ ਭਾਜਪਾ ਦੇ ਇੰਦਰ ਇਕਬਾਲ ਸਿੰਘ ਅਟਵਾਲ (Inder Iqbal Singh Atwal) ਨੂੰ 1 ਲੱਖ 34 ਹਜ਼ਾਰ 800 ਯਾਨੀ 15.19 ਫੀਸਦੀ ਵੋਟਾਂ ਮਿਲੀਆਂ। ਬੀਜੇਪੀ ਨੇ ਇਹ ਚੋਣ ਇੱਕਲਿਆਂ ਹੀ ਲੜੀ ਫੇਰ ਉਸਦਾ ਕੈਂਡੀਡੇਟ ਲੱਖ ਤੋਂ ਵੱਧ ਵੋਟਾਂ ਲੈ ਗਿਆ। ਤੇ ਅਕਾਲੀ ਬੀਜੇਪੀ ਨੇ ਚੋਣ ਸਾਂਝੇ ਤੌਰ ਤੇ ਲੜੀ ਹੁੰਦੀ ਤਾਂ ਗਠਬੰਧਨ ਦੇ ਉਮੀਦਵਾਰ ਦੀ ਸਥਿਤੀ ਹੋਰ ਮਜਬੂਤ ਹੁੰਦੀ।

ਕਈ ਆਗੂ ਕਰ ਚੁੱਕੇ ਹਨ ਗਠਜੋੜ ਦੀ ਵਕਾਲਤ

ਅਕਾਲੀ ਦਲ (Akali Dal) ਵੱਲੋਂ ਭਾਜਪਾ ਨਾਲ ਗਠਜੋੜ ਨੂੰ ਲੈ ਕੇ ਪਹਿਲਾਂ ਵੀ ਆਵਾਜ਼ਾਂ ਉੱਠੀਆਂ ਹਨ। ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਸਮੇਂ ਵੀ ਵਿਰਸਾ ਸਿੰਘ ਵਲਟੋਹਾ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਵਰਗੇ ਆਗੂਆਂ ਨੇ ਇਸ਼ਾਰਿਆਂ-ਇਸ਼ਾਰਿਆਂ ਵਿੱਚ ਇਸ ਦੀ ਵਕਾਲਤ ਕੀਤੀ ਸੀ। ਜਿਸ ਤੋਂ ਪਤਾ ਲੱਗਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਨਾਲ ਮੁੜ ਗਠਜੋੜ ਕਰ ਸਕਦਾ ਹੈ

ਗਠਜੋੜ ਦੇ ਖਿਲਾਫ ਹਨ ਪੰਜਾਬ ਬੀਜੇਪੀ ਦੇ ਆਗੂ

ਪੰਜਾਬ ਭਾਜਪਾ (Punjab BJP) ਆਗੂ ਭਾਵੇਂ ਗਠਜੋੜ ਦੇ ਖ਼ਿਲਾਫ਼ ਹਨ ਪਰ ਹਾਈਕਮਾਂਡ ਅਕਾਲੀ ਦਲ ਪ੍ਰਤੀ ਨਰਮ ਹੈ। ਇਹੀ ਕਾਰਨ ਹੈ ਕਿ ਸਾਬਕਾ ਮੁੱਖ ਮੰਤਰੀ ਬਾਦਲ ਦੇ ਦੇਹਾਂਤ ‘ਤੇ ਸਭ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਨੂੰ ਅੰਤਿਮ ਸ਼ਰਧਾਂਜਲੀ ਦੇਣ ਲਈ ਚੰਡੀਗੜ੍ਹ ਪਹੁੰਚੇ ਸਨ। ਅੰਤਿਮ ਸੰਸਕਾਰ ਵਾਲੇ ਦਿਨ ਕੌਮੀ ਪ੍ਰਧਾਨ ਜੇਪੀ ਨੱਡਾ ਪਿੰਡ ਬਾਦਲ ਪੁੱਜੇ। ਗ੍ਰਹਿ ਮੰਤਰੀ ਅਮਿਤ ਸ਼ਾਹ ਅੰਤਿਮ ਅਰਦਾਸ ਵਾਲੇ ਦਿਨ ਆਏ ਸਨ। ਅਜਿਹੇ ‘ਚ ਹਰ ਵਾਰ ਗਠਜੋੜ ਦੀ ਗੁੰਜਾਇਸ਼ ਬਰਕਰਾਰ ਮੰਨੀ ਜਾਂਦੀ ਹੈ।

ਸੁਸ਼ੀਲ ਰਿੰਕੂ ਨੇ ਵੱਡੇ ਫਰਕ ਨਾਲ ਕੀਤੀ ਜਿੱਤ ਹਾਸਿਲ

ਜਲੰਧਰ ਲੋਕ ਸਭਾ ਸੀਟ ਤੋਂ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸੁਸ਼ੀਲ ਰਿੰਕੂ ਨੇ 58 ਹਜ਼ਾਰ 691 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੂੰ ਕੁੱਲ 3 ਲੱਖ 02 ਹਜ਼ਾਰ 097 ਵੋਟਾਂ ਮਿਲੀਆਂ। ਜੇਕਰ ਅਕਾਲੀ ਦਲ ਅਤੇ ਭਾਜਪਾ ਦੀਆਂ ਵੋਟਾਂ ਨੂੰ ਜੋੜਿਆ ਜਾਵੇ ਤਾਂ ਇਹ 2 ਲੱਖ 93 ਹਜ਼ਾਰ 151 ਬਣਦੀ ਹੈ। ਫਿਰ ਵੀ ਉਹ ਆਪ ਦੇ ਰਿੰਕੂ ਤੋਂ 8 ਹਜ਼ਾਰ 946 ਵੋਟਾਂ ਘੱਟ ਹੋਣਗੀਆਂ।

ਬਸਪਾ ਦਾ ਜਲੰਧਰ ‘ਚ ਚੰਗਾ ਆਧਾਰ

ਉਂਝ ਦੂਜੇ ਨੰਬਰ ਤੇ 2 ਲੱਖ 43 ਹਜ਼ਾਰ 450 ਵੋਟਾਂ ਹਾਸਲ ਕਰਨ ਵਾਲੀ ਕਾਂਗਰਸ ਦੀ ਕਰਮਜੀਤ ਕੌਰ ਚੌਧਰੀ ਨਾਲੋਂ ਅਕਾਲੀ ਬਸਪਾ ਗੱਠਜੋੜ 49 ਹਜ਼ਾਰ 701 ਵੋਟਾਂ ਨਾਲ ਅੱਗੇ ਰਿਹਾ। ਇਹ ਮੁੜ ਗਠਜੋੜ ਦੇ ਗਠਨ ਵੱਲ ਸੰਕੇਤ ਕਰਦਾ ਹੈ। ਜਿੱਤਣ ਵਾਲੇ ਉਮੀਦਵਾਰ ਨਾਲ ਗਠਜੋੜ ਦਾ ਫਰਕ ਬਹੁਤ ਘੱਟ ਹੈ ਅਤੇ ਦੂਜੇ ਨੰਬਰ ਵਾਲੇ ਦਾ ਬਹੁਤ ਜ਼ਿਆਦਾ ਹੈ, ਅਜਿਹੀ ਸਥਿਤੀ ਵਿਚ ਗਠਜੋੜ ਯਕੀਨੀ ਤੌਰ ‘ਤੇ ਮੁਕਾਬਲੇ ਵਿਚ ਰਹਿ ਜਾਣਾ ਸੀ। ਉਂਜ ਇੱਥੇ ਇਹ ਗੱਲ ਵੀ ਜ਼ਰੂਰੀ ਹੈ ਕਿ ਅਕਾਲੀ ਦਲ ਇਕੱਲਾ ਨਹੀਂ ਸਗੋਂ ਬਸਪਾ (BSP) ਨੇ ਵੀ ਨਾਲ ਲੈ ਕੇ ਚੋਣ ਲੜੀ ਹੈ। ਦਲਿਤ ਵੋਟਰਾਂ ਦੀ ਬਹੁਲਤਾ ਵਾਲੀ ਸੀਟ ਹੋਣ ਕਾਰਨ ਬਸਪਾ ਦਾ ਜਲੰਧਰ ਵਿੱਚ ਚੰਗਾ ਆਧਾਰ ਹੈ। ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...