ਪੰਜਾਬ ਵਿੱਚ ED ਦੀ ਰੇਡ ਦੀ ਖਿਲਾਫ AAP ਦਾ ਪ੍ਰਦਰਸ਼ਨ, ਪੁਲਿਸ ਨਾਲ ਧੱਕਾਮੁੱਕੀ ਕਰ GMADA ਕੈਂਪਸ ਵਿੱਚ ਵੜ੍ਹੇ ਵਰਕਰ
AAP Protest in GAMADA Against ED Raid: ਪਾਰਟੀ ਆਗੂਆਂ ਨੇ ਇਲਜ਼ਾਮ ਲਗਾਇਆ ਹੈ ਕਿ ਲੰਬੀ ਜਾਂਚ ਦੇ ਬਾਵਜੂਦ ਈਡੀ ਨੂੰ ਅਜੇ ਤੱਕ ਕੋਈ ਠੋਸ ਸਬੂਤ ਨਹੀਂ ਮਿਲਿਆ। ਪਾਰਟੀ ਦਾ ਕਹਿਣਾ ਹੈ ਕਿ ਪੰਜਾਬ 'ਚ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਮੱਦੇਨਜ਼ਰ ਕੇਂਦਰੀ ਏਜੰਸੀਆਂ ਦੇ ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਆਮ ਆਦਮੀ ਪਾਰਟੀ (AAP) ਨੇ ਪੰਜਾਬ ਅਤੇ ਚੰਡੀਗੜ੍ਹ ਵਿੱਚ ਗ੍ਰੇਟਰ ਮੋਹਾਲੀ ਏਰੀਆ ਡਿਵੈਲਪਮੈਂਟ ਅਥਾਰਟੀ (GMADA) ਦੇ ਦਫ਼ਤਰਾਂ ‘ਤੇ ਦੋ ਦਿਨਾਂ ਤੋਂ ਚੱਲ ਰਹੇ ਈਡੀ ਦੇ ਛਾਪਿਆਂ ਖਿਲਾਫ਼ ਵਿਰੋਧ ਪ੍ਰਦਰਸ਼ਨ ਸ਼ੁਰੂ ਕੀਤਾ ਹੈ। ‘ਆਪ’ ਵਰਕਰ ਮੋਹਾਲੀ ਵਿੱਚ ਪੁੱਡਾ ਭਵਨ ਪਹੁੰਚੇ, ਜਿੱਥੇ ਉਨ੍ਹਾਂ ਦੀ ਸੁਰੱਖਿਆ ਕਰਮਚਾਰੀਆਂ ਨਾਲ ਝੜਪ ਹੋਈ। ਕੁਝ ਵਰਕਰ ਬੈਰੀਕੇਡ ਤੋੜ ਕੇ ਬਿਲਡਿੰਗ ਵਿੱਚ ਦਾਖਲ ਹੋਏ। ਹਾਲਾਂਕਿ, CRPF ਕਰਮਚਾਰੀਆਂ ਨੇ ਉਨ੍ਹਾਂ ਨੂੰ ਅੰਦਰ ਜਾਣ ਤੋਂ ਰੋਕਿਆ। ਪੁੱਡਾ ਇਮਾਰਤ ਵਿੱਚ ਵੱਡੀ ਗਿਣਤੀ ਵਿੱਚ CRPF ਕਰਮਚਾਰੀ ਤਾਇਨਾਤ ਹਨ।
ਪਾਰਟੀ ਆਗੂਆਂ ਨੇ ਇਲਜ਼ਾਮ ਲਗਾਇਆ ਹੈ ਕਿ ਲੰਬੀ ਜਾਂਚ ਦੇ ਬਾਵਜੂਦ ਈਡੀ ਨੂੰ ਅਜੇ ਤੱਕ ਕੋਈ ਠੋਸ ਸਬੂਤ ਨਹੀਂ ਮਿਲਿਆ। ਪਾਰਟੀ ਦਾ ਕਹਿਣਾ ਹੈ ਕਿ ਪੰਜਾਬ ‘ਚ ਵਿਧਾਨ ਸਭਾ ਚੋਣਾਂ ਨੇੜੇ ਆਉਣ ਦੇ ਮੱਦੇਨਜ਼ਰ ਕੇਂਦਰੀ ਏਜੰਸੀਆਂ ਦੇ ਰਾਹੀਂ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਪੰਜਾਬ ਰਹੇਗਾ ਜ਼ਿੰਦਾਬਾਦ, ਨਰੇਂਦਰ ਮੋਦੀ ਮੁਰਦਾਬਾਦ!
👉🏻 PM ਮੋਦੀ ਅਤੇ ਭਾਜਪਾ ਦੀ ਪੰਜਾਬ ਨਾਲ਼ ਨਫ਼ਰਤ ਵਿਰੁੱਧ ਡਟ ਖੜ੍ਹਾ ਹੋਇਆ ਪੰਜਾਬ 👉🏻 ਮੋਹਾਲੀ GMADA ਭਵਨ ਦੇ ਬਾਹਰ ਲੱਗ ਰਹੇ ‘ਮੋਦੀ ਮੁਰਦਾਬਾਦ’ ਦੇ ਨਾਅਰੇ 👉🏻 ਪੰਜਾਬ ਦੀਆਂ ਬਹਾਦਰ ਔਰਤਾਂ ਨੇ ਵੀ ਖੋਲ੍ਹਿਆ ED ਦੀ ਦੁਰਵਰਤੋਂ ਵਿਰੁੱਧ ਮੋਰਚਾ pic.twitter.com/2lDsyRmRyM — AAP Punjab (@AAPPunjab) September 24, 2026
ਪ੍ਰਧਾਨ ਮੰਤਰੀ ਮੋਦੀ ਅਤੇ ਭਾਜਪਾ ਦਾ ਹਥਿਆਰ ਹੈ ED!
ED ਰਾਹੀਂ ਪੰਜਾਬ ‘ਚ ਸਹਿਮ ਦਾ ਮਾਹੌਲ ਬਣਾਉਣਾ ਚਾਹੁੰਦੀ, ਭਾਜਪਾ ਵਿਰੁੱਧ ਇਕੱਤਰ ਹੋ ਰਹੇ ਪੰਜਾਬ ਨੂੰ ਪਿਆਰ ਕਰਨ ਵਾਲ਼ੇ ਸਮੂਹ ਲੋਕ GMADA ਭਵਨ ਦੇ ਬਾਹਰ ਰੋਸ ਧਰਨੇ ‘ਚ ਭਾਰੀ ਗਿਣਤੀ ‘ਚ ਪਹੁੰਚ ਰਹੇ ਆਮ ਲੋਕ, ਕਿਸਾਨ ਤੇ ਵਪਾਰੀ, ਭਾਜਪਾ ਨੂੰ ਦੇ ਰਹੇ ਮੋੜਵਾਂ ਜਵਾਬ pic.twitter.com/bY1ESr05ie — AAP Punjab (@AAPPunjab) September 24, 2026
ਮੋਦੀ ਦੀ ਡਕੈਤ ਫੌਜ ਬਣ ਕੇ ਲੋਕਾਂ ਨੂੰ ਡਰਾ ਰਹੀ ED: ਸਿਸੋਦੀਆ
ਪੰਜਾਬ ‘ਚ ਵੱਖ-ਵੱਖ ਟਿਕਾਣਿਆਂ ‘ਤੇ ਈਡੀ ਦੀ ਛਾਪੇਮਾਰੀ ‘ਤੇ ਆਮ ਆਦਮੀ ਪਾਰਟੀ ਦੇ ਆਗੂ ਮਨੀਸ਼ ਸਿਸੋਦੀਆ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਐਕਸ ‘ਤੇ ਪੋਸਟ ਕਰਦੇ ਹੋਏ ਲਿਖਿਆ, “ਇਹ ਈਡੀ ਵਾਲੇ ਅੱਜਕੱਲ੍ਹ ਮੋਦੀ ਦੀ ਡਕੈਤ ਫੌਜ ਬਣ ਕੇ ਲੋਕਾਂ ਨੂੰ ਡਰਾਉਂਦੇ ਘੁੰਮ ਰਹੇ ਹਨ। ਤਾਲੇ ਤੋੜ ਕੇ ਲੋਕਾਂ ਦੇ ਘਰਾਂ ‘ਚ ਦਾਖ਼ਲ ਹੋ ਰਹੇ ਹਨ। ਪਰ ਇਨ੍ਹਾਂ ਨੂੰ ਕੁਝ ਮਿਲ ਹੀ ਨਹੀਂ ਰਿਹਾ। ਹਰ ਥਾਂ ਤੋਂ ਖਾਲੀ ਹੱਥ ਵਾਪਸ ਆਉਣਾ ਪੈ ਰਿਹਾ ਹੈ।
ਇਹ ਵੀ ਪੜ੍ਹੋ
ये ED वाले आजकल मोदी की डकैत सेना बनकर लोगों को डराते घूम रहे हैं। ताले तोड़कर लोगों के घरों में घुस रहे हैं।
लेकिन इन डकैतों को कुछ मिल ही नहीं रहा। हर जगह से खाली हाथ वापस आना पड़ रहा है। https://t.co/ngB7nMjM6I — Manish Sisodia (@msisodia) September 24, 2026
ਹਰਪਾਲ ਚੀਮਾ ਨੇ ਵੀ ਚੁੱਕੇ ਸਵਾਲ
ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਚੋਣਾਂ ਨੇੜੇ ਆਉਣ ਦੇ ਨਾਲ ਪੰਜਾਬ ‘ਚ ਈਡੀ ਦੀਆਂ ਕਾਰਵਾਈਆਂ ਤੇਜ਼ ਹੋਈਆਂ ਹਨ। ਉਨ੍ਹਾਂ ਕੇਂਦਰੀ ਏਜੰਸੀਆਂ ਦੀ ਕਾਰਵਾਈ ਨੂੰ ਲੈ ਕੇ ਸਵਾਲ ਚੁੱਕਦਿਆਂ ਇਲਜ਼ਾਮ ਲਗਾਇਆ ਕਿ ਆਪ ਆਗੂਆਂ, ਵਰਕਰਾਂ ਤੇ ਅਧਿਕਾਰੀਆਂ ‘ਤੇ ਦਬਾਅ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਚੀਮਾ ਨੇ ਕਿਹਾ ਕਿ ਪੰਜਾਬ ਡਰਾਉਣ-ਧਮਕਾਉਣ ਦੀ ਰਾਜਨੀਤੀ ਅੱਗੇ ਨਹੀਂ ਝੁਕੇਗਾ।
As elections draw closer, ED raids have intensified across Punjab. Action is being taken at the homes of AAP leaders, workers and officials.
These are not just raids; they raise serious questions about the misuse of central agencies. Punjab has never bowed to intimidation, and — Adv Harpal Singh Cheema (@HarpalCheemaMLA) September 24, 2026
ਹਾਈ ਕੋਰਟ ਪਹੁੰਚੀ ਪੰਜਾਬ ਸਰਕਾਰ
ਉੱਧਰ, ਈਡੀ ਦੀ ਰੇਡ ਦੇ ਖਿਲਾਫ ਪੰਜਾਬ ਸਰਕਾਰ ਨੇ ਬੁੱਧਵਾਰ ਦੇਰ ਰਾਤ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਸਰਕਾਰ ਨੇ ਹਾਈ ਕੋਰਟ ਵਿੱਚ ਤੁਰੰਤ ਸੁਣਵਾਈ ਦੀ ਮੰਗ ਕੀਤੀ। ਇਸ ਪਟੀਸ਼ਨ ਦੇ ਜਵਾਬ ਵਿੱਚ, ਹਾਈ ਕੋਰਟ ਨੇ ਈਡੀ ਦੇ ਛਾਪਿਆਂ ਦੀ ਨਿਗਰਾਨੀ ਲਈ ਇੱਕ ਵਾਰੰਟ ਅਫਸਰ ਨਿਯੁਕਤ ਕੀਤਾ। ਉਸਨੂੰ ਸਥਿਤੀ ਦਾ ਮੁਲਾਂਕਣ ਕਰਨ ਅਤੇ ਅਦਾਲਤ ਨੂੰ ਰਿਪੋਰਟ ਪੇਸ਼ ਕਰਨ ਲਈ ਸਾਈਟ ਦਾ ਦੌਰਾ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਵਾਰੰਟ ਅਫਸਰ ਕਿਸੇ ਵੀ ਸਮੇਂ ਛਾਪੇ ਵਾਲੀ ਥਾਂ ਦਾ ਨਿਰੀਖਣ ਕਰ ਸਕਦਾ ਹੈ। ਉਸਨੂੰ ਵੀਰਵਾਰ ਦੁਪਹਿਰ 2 ਵਜੇ ਤੱਕ ਹਾਈ ਕੋਰਟ ਨੂੰ ਸਟੇਟਸ ਰਿਪੋਰਟ ਜਮ੍ਹਾਂ ਕਰਾਉਣੀ ਹੋਵੇਗੀ।


