CM ਮਾਨ ਨੇ ਕੇਂਦਰੀ ਮੰਤਰੀ ਮਨੋਹਰ ਲਾਲ ਖੱਟਰ ਨਾਲ ਕੀਤੀ ਮੁਲਾਕਾਤ, ਬਿਜਲੀ ਤੇ ਕੋਲੇ ਨਾਲ ਸਬੰਧਤ ਮੁੱਦਿਆਂ ‘ਤੇ ਹੋਈ ਗੱਲਬਾਤ
ਸੀਐਮ ਮਾਨ ਨੇ ਕਿਹਾ ਕਿ ਖੁਸ਼ੀ ਹੈ ਕਿ ਮੰਤਰੀ ਸਾਹਿਬ ਨੇ ਸਾਡੀਆਂ ਲਗਭਗ ਸਾਰੀਆਂ ਮੰਗਾਂ ਨੂੰ ਪ੍ਰਵਾਨ ਕਰਦਿਆਂ ਬਿਜਲੀ ਤੇ ਕੋਲੇ ਦੀ ਨਿਰਵਿਘਨ ਸਪਲਾਈ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਵੀ ਵਿਸ਼ਵਾਸ ਦਿਵਾਇਆ ਹੈ ਕਿ ਪੰਜਾਬ ਹਮੇਸ਼ਾ ਦੇਸ਼ ਦੇ ਅੰਨ ਭੰਡਾਰ 'ਚ ਆਪਣਾ ਵੱਡਾ ਯੋਗਦਾਨ ਪਾਉਂਦਾ ਰਹੇਗਾ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਦਿੱਲੀ ਵਿੱਚ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਜੀ ਨਾਲ ਅਹਿਮ ਮੀਟਿੰਗ ਹੋਈ। ਸੀਐਮ ਮਾਨ ਨੇ ਕਿਹਾ ਕਿ ਇਸ ਦੌਰਾਨ ਪੰਜਾਬ ਨੂੰ ਨਿਰਵਿਘਨ ਬਿਜਲੀ ਅਤੇ ਕੋਲੇ ਦੀ ਸਪਲਾਈ ਦੇ ਮੁੱਦਿਆਂ ‘ਤੇ ਸਾਰਥਕ ਚਰਚਾ ਕੀਤੀ। ਸੀਐਮ ਮਾਨ ਨੇ ਕਿਹਾ ਕਿ ਅਸੀਂ ਕੇਂਦਰ ਨੂੰ ਦੱਸਿਆ ਕਿ ਪੰਜਾਬ ਦੇਸ਼ ਦੇ ਅੰਨ ਭੰਡਾਰ ਲਈ 180 ਲੱਖ ਮੀਟ੍ਰਿਕ ਟਨ ਚੌਲ ਪੈਦਾ ਕਰਕੇ ਦਿੰਦਾ ਹੈ, ਜਿਸ ਲਈ ਸਾਨੂੰ ਨਿਰਵਿਘਨ ਬਿਜਲੀ ਚਾਹੀਦੀ ਹੈ।
ਸੀਐਮ ਮਾਨ ਨੇ ਕਿਹਾ ਕਿ ਖੁਸ਼ੀ ਹੈ ਕਿ ਮੰਤਰੀ ਸਾਹਿਬ ਨੇ ਸਾਡੀਆਂ ਲਗਭਗ ਸਾਰੀਆਂ ਮੰਗਾਂ ਨੂੰ ਪ੍ਰਵਾਨ ਕਰਦਿਆਂ ਬਿਜਲੀ ਤੇ ਕੋਲੇ ਦੀ ਨਿਰਵਿਘਨ ਸਪਲਾਈ ਦਾ ਭਰੋਸਾ ਦਿੱਤਾ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਵੀ ਵਿਸ਼ਵਾਸ ਦਿਵਾਇਆ ਹੈ ਕਿ ਪੰਜਾਬ ਹਮੇਸ਼ਾ ਦੇਸ਼ ਦੇ ਅੰਨ ਭੰਡਾਰ ‘ਚ ਆਪਣਾ ਵੱਡਾ ਯੋਗਦਾਨ ਪਾਉਂਦਾ ਰਹੇਗਾ।
Delhi: On his meeting with Union Minister Manohar Lal Khattar, Punjab CM Bhagwant Mann says, “Today, I met Union Minister Manohar Lal Khattar and discussed several issues related to PSPCL…” https://t.co/Rs6s6veNCO
— IANS (@ians_india) October 15, 2026
ਮੁੱਖ ਮੰਤਰੀ ਮਾਨ ਨੇ ਕਿਹਾ ਕਿ 180 ਲੱਖ ਮੀਟ੍ਰਿਕ ਟਨ ਫਸਲ ਪੈਦਾ ਕਰਨ ਦੇ ਲਈ ਸਾਨੂੰ ਨਿਰਵਿਘਨ ਬਿਜਲੀ ਚਾਹੀਦੀ ਹੈ। ਸੀਐਮ ਨੇ ਕਿਹਾ ਕਿ ਅਸੀਂ ਕੋਲ ਇੰਡਿਆ ਅਤੇ ਝਾਰਖੰਡ ਸਰਕਾਰ ਦੇ ਨਾਲ ਸੰਪਰਕ ਵਿੱਚ ਹਾਂ। ਸੀਐਮ ਨੇ ਕਿਹਾ ਜਿੱਥੇ ਕੇਂਦਰ ਨੇ ਸਾਨੂੰ ਨਿਰਵਿਘਨ ਬਿਜਲੀ ਅਤੇ ਕੋਲੇ ਦੀ ਸਪਲਾਈ ਦਾ ਭਰੋਸਾ ਦਿੱਤਾ ਹੈ। ਉੱਥੇ ਹੀ ਕੇਂਦਰੀ ਪੂਲ ਨੂੰ ਜਦੋਂ ਲੋੜ ਹੋਵੇਗੀ ਪੰਜਾਬ ਆਪਣਾ ਯੋਗਦਾਨ ਪਾਉਂਦਾ ਰਹੇਗਾ। ਸੀਐਮ ਮਾਨ ਨੇ ਕਿਹਾ ਕੇਂਦਰ ਨੂੰ ਰਣਜੀਤ ਸਾਗਰ ਅਤੇ ਸ਼ਾਹਪੁਰ ਕੰਡੀ ਡੈਮ ਆਉਣ ਦਾ ਸੱਦਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ
ਅੱਜ ਕੇਂਦਰੀ ਬਿਜਲੀ ਮੰਤਰੀ ਮਨੋਹਰ ਲਾਲ ਖੱਟਰ ਜੀ ਨਾਲ ਅਹਿਮ ਮੀਟਿੰਗ ਹੋਈ… ਪੰਜਾਬ ਨੂੰ ਨਿਰਵਿਘਨ ਬਿਜਲੀ ਅਤੇ ਕੋਲੇ ਦੀ ਸਪਲਾਈ ਦੇ ਮੁੱਦਿਆਂ ‘ਤੇ ਸਾਰਥਕ ਚਰਚਾ ਕੀਤੀ…
ਅਸੀਂ ਕੇਂਦਰ ਨੂੰ ਦੱਸਿਆ ਕਿ ਪੰਜਾਬ ਦੇਸ਼ ਦੇ ਅੰਨ ਭੰਡਾਰ ਲਈ 180 ਲੱਖ ਮੀਟ੍ਰਿਕ ਟਨ ਚੌਲ ਪੈਦਾ ਕਰਕੇ ਦਿੰਦਾ ਹੈ, ਜਿਸ ਲਈ ਸਾਨੂੰ ਨਿਰਵਿਘਨ ਬਿਜਲੀ ਚਾਹੀਦੀ ਹੈ… ਖੁਸ਼ੀ ਹੈ ਕਿ ਮੰਤਰੀ ਸਾਹਿਬ ਨੇ ਸਾਡੀਆਂ ਲਗਭਗ ਸਾਰੀਆਂ ਮੰਗਾਂ ਨੂੰ ਪ੍ਰਵਾਨ ਕਰਦਿਆਂ ਬਿਜਲੀ ਤੇ ਕੋਲੇ ਦੀ ਨਿਰਵਿਘਨ ਸਪਲਾਈ ਦਾ ਭਰੋਸਾ ਦਿੱਤਾ ਹੈ… ਅਸੀਂ ਵੀ ਵਿਸ਼ਵਾਸ ਦਿਵਾਇਆ ਹੈ ਕਿ ਪੰਜਾਬ ਹਮੇਸ਼ਾ ਦੇਸ਼ ਦੇ ਅੰਨ ਭੰਡਾਰ ‘ਚ ਆਪਣਾ ਵੱਡਾ ਯੋਗਦਾਨ ਪਾਉਂਦਾ ਰਹੇਗਾ… ਇਨਕਲਾਬ ਜ਼ਿੰਦਾਬਾਦ! — Bhagwant Mann (@BhagwantMann) October 15, 2026
ਸੀਐਮ ਮਾਨ ਨੇ ਕਿਹਾ ਕਿ ਪੰਜਾਬ ਫੂਡ ਬਾਉਲ ਵਿੱਚ 40 ਫੀਸਦ ਹਿੱਸਾ ਪਾ ਰਿਹਾ ਹੈ। ਸੀਐਮ ਮਾਨ ਨੇ ਕਿਹਾ ਕਿ ਮਨੋਹਰ ਲਾਲ ਖੁਦ ਪੰਜਾਬੀ ਹਨ ਅਤੇ ਸਾਡੀ ਗੱਲਬਾਤ ਪੰਜਾਬੀ ਵਿੱਚ ਹੀ ਹੋਈ।


