ਪਾਲੀਵੁੱਡ ਦੀਆਂ ਅਭੀਨੇਤਰੀਆਂ ਤੋਂ ਇੰਸਪਾਈਰਡ ਲੁੱਕਸ ਕੁਲੈਕਸ਼ਨ ਤੁਹਾਡੇ ਵੈਲੇਨਟਾਈਨ ਡੇ ਨੂੰ ਹੋਰ ਸਪੈਸ਼ਲ ਬਨਾਉਣ ਵਿੱਚ ਤੁਹਾਡੀ ਮਦਦ ਕਰਨਗੇ। ਤੁਹਾਡੇ ਖ਼ਾਸ ਦਿਨ ਨੂੰ ਹੋਰ ਖ਼ਾਸ ਬਨਾਉਣ ਲਈ ਰਿਕ੍ਰੀਏਟ ਕਰੋ ਇਹ ਲੁੱਕ।
ਨੇਹਾ ਮਲਿਕ ਮਾਡਲਿੰਗ ਦੇ ਨਾਲ-ਨਾਲ ਆਪਣੇ ਕਲੋਸੈਟ ਲਈ ਵੀ ਕਾਫੀ ਮਸ਼ਹੂਰ ਹੈ। ਇਸ ਲਈ ਸਭ ਤੋਂ ਪਹਿਲੀ ਡਰੈੱਸ ਨੇਹਾ ਦੇ ਕਲੋਸੈਟ ਤੋਂ ਹੈ। ਬਲੂ ਕਲਰ ਦੀ ਇਹ ਡਰੈੱਸ ਵੈਲੇਨਟਾਈਨ ਲਈ ਇੱਕ ਨੰਬਰ ਲੱਗੇਗੀ।
ਹਿਮਾਂਸ਼ੀ ਖੁਰਾਣਾ ਦੀ ਥਾਈ ਸਲੀਟ ਡਰੈੱਸ ਕਾਫੀ ਖੂਬਸੂਰਤ ਲੁੱਕ ਦਵੇਗਾ। ਇਸ ਨੂੰ ਤੁਸੀਂ ਕਾਫੀ ਕੰਫਰਟੇਬਲੀ ਕੈਰੀ ਕਰ ਸਕਦੇ ਹੋ। ਖੁਲ੍ਹੇ ਵਾਲਾਂ ਨਾਲ ਲਾਈਟ ਮੇਕਅੱਪ ਲੁੱਕ ਨੂੰ ਹੋਰ ਨਿਖਾਰੇਗਾ।
ਪੰਜਾਬੀ ਇੰਡਸਟਰੀ ਦੀ ਐਵਰਗ੍ਰੀਨ ਅਦਾਕਾਰਾ ਨਿਰੂ ਬਾਜਵਾ ਦੇ ਲੁੱਕਸ ਬਹੁਤ ਖੂਬਸੂਰਤ ਹੁੰਦੇ ਹਨ। ਅਦਾਕਾਰਾ ਦੀ ਬਲੈਕ ਟਿਊਬ ਡਰੈੱਸ ਵੈਲੇਨਟਾਈਨ ਡੇ ਲਈ ਪਰਫੈਕਟ ਹੈ। ਤੁਸੀਂ ਇਸ ਨੂੰ ਮਿਨਿਮਲ ਮੇਕਅੱਪ ਨਾਲ ਕੈਰੀ ਕਰ ਸਕਦੇ ਹੋ।
ਸਟਾਈਲਿੰਗ ਕੁਈਨ ਸੋਨਮ ਬਾਜਵਾ ਦੀ ਬ੍ਰਾਊਨ ਕਲਰ ਦੀ ਬਾਡੀਕੌਣ ਡਰੈੱਸ ਕੈਰੀ ਕਰ ਸਕਦੇ ਹੋ। ਇਸ ਡਰੈੱਸ ਵਿੱਚ ਤੁਹਾਨੂੰ ਕਾਫੀ ਕਲਾਸੀ ਅਤੇ ਸਟਾਈਲਿਸ਼ ਲੁੱਕ ਮਿਲੇਗੀ।