ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਇਸ ਤੇ ਕੀ ਐਕਸ਼ਨ ਲਵੇਗੀ ਇਹ ਸਰਕਾਰ ਜਾਣੇ, ਉਹ 6 ਦਸੰਬਰ ਨੂੰ ਦਿੱਲੀ ਕੂਚ ਦੀ ਤਿਆਰੀ ਸ਼ੁਰੂ ਕਰਨਗੇ। ਕਿਸਾਨਾਂ ਦਾ ਇੱਕ ਜਥਾ ਹਰ ਰੋਜ਼ ਰਵਾਨਾ ਹੋਵੇਗਾ।
ਕਿਸਾਨ ਆਗੂ ਸਰਵਣ ਸਿੰਘ ਪੰਧੇਰ ਤੇ ਮਨਜੀਤ ਸਿੰਘ ਨੇ ਦੱਸਿਆ ਹੈ ਕਿ ਇਸ ਵਾਰ ਬਹੁਤ ਸਾਰੇ ਕਿਸਾਨ ਜਥੇ ਸ਼ਾਮਲ ਹੋਣਗੇ।
ਪਹਿਲਾ ਜੱਥਾ 6 ਦਸੰਬਰ ਨੂੰ ਸ਼ੰਭੂ ਸਰਹੱਦ ਤੋਂ ਦਿੱਲੀ ਲਈ ਰਵਾਨਾ ਹੋਵੇਗਾ। ਇਸ ਦੀ ਅਗਵਾਈ ਸਤਨਾਮ ਸਿੰਘ ਪੰਨੂ, ਸਰਬਜੀਤ ਸਿੰਘ ਫੂਲ ਅਤੇ ਸੁਰਿੰਦਰ ਚੌਟਾਲਾ ਕਰਨਗੇ।
ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੰਜਾਬ ਤੇ ਹਰਿਆਣਾ ਦੀਆਂ ਸਰਹੱਦਾਂ ਨੂੰ ਜੋੜਨ ਵਾਲੇ ਸ਼ੰਭੂ ਸਰਹੱਦ ‘ਤੇ ਬਣੇ ਪੁਲ ‘ਤੇ ਹਰਿਆਣਾ ਪੁਲਿਸ ਅਤੇ ਅਰਧ ਸੈਨਿਕ ਬਲ ਤਾਇਨਾਤ ਹਨ।
ਸ਼ੰਭੂ ਬਾਰਡਰ ਤੋਂ ਇਲਾਵਾ ਖਨੌਰੀ ਬਾਰਡਰ ‘ਤੇ ਵੀ ਸੁਰੱਖਿਆ ਦੇ ਭਾਰੀ ਪ੍ਰਬੰਧ ਕੀਤੇ ਗਏ ਹਨ। ਹਾਲਾਂਕਿ, ਉਨ੍ਹਾਂ ਨੇ ਫਿਲਹਾਲ ਇਸ ਰਸਤੇ ‘ਤੇ ਅੱਗੇ ਵਧਣ ਤੋਂ ਇਨਕਾਰ ਕਰ ਦਿੱਤਾ ਹੈ।
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ ਮਜ਼ਦੂਰ ਮੋਰਚਾ ਨੇ ਦਿੱਲੀ ਲਈ ਰਵਾਨਾ ਹੋਣ ਵਾਲੇ 101 ਕਿਸਾਨਾਂ ਦੀ ਸੂਚੀ ਜਾਰੀ ਕੀਤੀ ਹੈ।