ਸਾਂਝਾ ਕਿਸਾਨ ਮੋਰਚਾ ਗੈਰ-ਸਿਆਸੀ ਤੇ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਬੈਠੀਆਂ ਕਿਸਾਨ ਜਥੇਬੰਦੀਆਂ ਨੇ ਅੱਜ ਪੂਰਾ ਪੰਜਾਬ ਬੰਦ ਕਰਨ ਦਾ ਐਲਾਨ ਕੀਤਾ ਹੈ। ਜਿਸ ਦਾ ਅਸਰ ਪੰਜਾਬ ਹੀ ਨਹੀਂ ਸਗੋਂ ਹਰਿਆਣਾ ਹਿਮਾਚਲ ਅਤੇ ਜੰਮੂ ਦੇ ਪੰਜਾਬ ਦੀ ਸਰਹੱਦ ਨਾਲ ਲੱਗਦੇ ਜ਼ਿਲ੍ਹਿਆਂ ਵਿੱਚ ਵੀ ਅਸਰ ਦਿਖਾਈ ਦੇ ਰਿਹਾ ਹੈ।
ਸ਼ੰਭੂ ਬਾਰਡਰ 'ਤੇ ਕਿਸਾਨਾਂ ਨੇ ਰੇਲ ਦੀਆਂ ਪਟੜੀਆਂ 'ਤੇ ਧਰਨਾ ਲਗਾ ਦਿੱਤਾ ਹੈ। ਜਿਸ ਤੋਂ ਬਾਅਦ ਹਿਮਾਚਲ ਅਤੇ ਜੰਮੂ ਕਸ਼ਮੀਰ ਨੂੰ ਜਾਣ ਵਾਲੀਆਂ ਰੇਲ ਗੱਡੀਆਂ ਦੀ ਰਫ਼ਤਾਰ ਤੇ ਬ੍ਰੇਕ ਲੱਗ ਗਈ ਹੈ।
ਕਿਸਾਨ ਵੱਲੋਂ ਪੰਜਾਬ ਬੰਦ ਦੇ ਸੱਦੇ ਕਾਰਨ 150 ਤੋਂ ਜ਼ਿਆਦਾ ਰੇਲ ਗੱਡੀਆਂ ਤੇ ਅਸਰ ਪਿਆ ਹੈ। ਪੰਜਾਬ ਵਿੱਚ ਵੰਦੇ ਭਾਰਤ ਤੋਂ ਲੈਕੇ ਰਾਜਧਾਨੀ ਐਕਸਪ੍ਰੈੱਸ ਤੱਕ ਕਰੀਬ 80 ਤੋਂ ਜ਼ਿਆਦਾ ਰੇਲ ਗੱਡੀਆਂ ਨੂੰ ਰੱਦ ਕਰ ਦਿੱਤਾ ਗਿਆ ਹੈ। ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਖੱਜਲ ਖੁਆਰ ਹੋਣਾ ਪੈ ਰਿਹਾ ਹੈ।
ਰੇਲ ਦੀਆਂ ਪਟੜੀਆਂ ਤੇ ਬੈਠੇ ਕਿਸਾਨ
ਪੰਜਾਬ ਬੰਦ ਦਾ ਸੰਗਰੂਰ ਚ ਵੀ ਅਸਰ
Jalandhar Band Impact: ਪੰਜਾਬ ਬੰਦ ਕਾਰਨ ਅਲਰਟ ਤੇ ਪੁਲਿਸ, ਕਿਸਾਨਾਂ ਨੇ ਜਲੰਧਰ- ਲੁਧਿਆਣਾ ਹਾਈਵੇਅ ਕੀਤਾ ਬੰਦ
Punjab Bandh: ਸ਼ਹਿਰ ਸ਼ਹਿਰ ਬੰਦ ਦਾ ਅਸਰ, ਕਿਤੇ ਰੇਲਾਂ ਅਤੇ ਕਿਤੇ ਬੱਸਾਂ ਦੀ ਉਡੀਕ ਕਰ ਰਹੇ ਯਾਤਰੀ
ਅੰਮ੍ਰਿਤਸਰ ਦੇ ਬਜ਼ਾਰਾਂ ਵਿੱਚ ਵੀ ਸੁੰਨਾਟਾ