AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Chandrayaan3: ਸਲੀਪ ਮੋਡ ‘ਤੇ ਰੋਵਰ ਪ੍ਰਗਿਆਨ ਅਤੇ ਲੈਂਡਰ ਵਿਕਰਮ, 22 ਸਤੰਬਰ ਨੂੰ ਮੜ ਸਰਗਰਮ ਹੋਣ ਦੀ ਉਮੀਦ

Chandrayaan3: ਇਸਰੋ ਨੇ ਦੱਸਿਆ ਕਿ ਲੈਂਡਰ ਦਾ ਰਿਸੀਵਰ ਚਾਲੂ ਰੱਖਿਆ ਗਿਆ ਹੈ ਅਤੇ ਸੌਰ ਊਰਜਾ ਖਤਮ ਹੋਣ ਤੋਂ ਬਾਅਦ ਵਿਕਰਮ ਲੈਂਡਰ ਰੋਵਰ ਪ੍ਰਗਿਆਨ ਦੇ ਕੋਲ ਸਲੀਪ ਮੋਡ 'ਤੇ ਪਹੁੰਚ ਗਿਆ ਹੈ। ਹੁਣ ਹਰ ਕੋਈ 22 ਸਤੰਬਰ ਨੂੰ ਵਿਕਰਮ ਅਤੇ ਪ੍ਰਗਿਆਨ ਦੇ ਮੁੜ ਸਰਗਰਮ ਹੋਣ ਦੀ ਉਮੀਦ ਕਰ ਰਿਹਾ ਹੈ।

Chandrayaan3: ਸਲੀਪ ਮੋਡ 'ਤੇ ਰੋਵਰ ਪ੍ਰਗਿਆਨ ਅਤੇ ਲੈਂਡਰ ਵਿਕਰਮ, 22 ਸਤੰਬਰ ਨੂੰ ਮੜ ਸਰਗਰਮ ਹੋਣ ਦੀ ਉਮੀਦ
tv9-punjabi
| Published: 04 Sep 2023 21:35 PM IST
Share

ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਵੱਲੋਂ ਭੇਜੇ ਗਏ ਚੰਦਰਯਾਨ-3 ਦੇ ਰੋਵਰ ਪ੍ਰਗਿਆਨ ਤੋਂ ਬਾਅਦ ਹੁਣ ਲੈਂਡਰ ਵਿਕਰਮ ਵੀ ਸਲੀਪ ਮੋਡ ਵਿੱਚ ਚਲਾ ਗਿਆ ਹੈ। ਇਸਰੋ ਦੇ ਵਿਗਿਆਨੀਆਂ ਮੁਤਾਬਕ, ਚੰਦਰਯਾਨ-3 ਨੇ ਆਪਣਾ ਕੰਮ ਪੂਰਾ ਕਰ ਲਿਆ ਹੈ। ਚੰਦਰਯਾਨ ਤੋਂ ਜਿੰਨੀ ਉਮੀਦ ਕੀਤੀ ਜਾ ਰਹੀ ਸੀ, ਉਸ ਤੋਂ ਬਿਹਤਰ ਨਤੀਜੇ ਸਾਹਮਣੇ ਆਏ ਹਨ। ਇਸ ਜਾਣਕਾਰੀ ਦੇ ਨਾਲ ਹੀ ਇਸਰੋ ਨੇ ‘ਮੂਨ ਹੋਪ’ ਦੀ ਇੱਕ ਖਾਸ ਤਸਵੀਰ ਵੀ ਸ਼ੇਅਰ ਕੀਤੀ ਹੈ।

ਇਸਰੋ ਨੇ ਟਵੀਟ ਕਰਕੇ ਚੰਦਰਮਾ ਦੀ ਧਰਤੀ ‘ਤੇ ਮੌਜੂਦ ਰੋਵਰ ਪ੍ਰਗਿਆਨ ਅਤੇ ਲੈਂਡਰ ਵਿਕਰਮ ਦੀ ਜਾਣਕਾਰੀ ਦਿੱਤੀ ਹੈ। ਟਵੀਟ ਰਾਹੀਂ ਦੱਸਿਆ ਗਿਆ ਹੈ ਕਿ ਵਿਕਰਮ ਲੈਂਡਰ ਨੂੰ ਅੱਜ ਭਾਰਤੀ ਸਮੇਂ ਮੁਤਾਬਕ 8 ਵਜੇ ਸਲੀਪ ਮੋਡ ‘ਤੇ ਭੇਜ ਦਿੱਤਾ ਗਿਆ ਹੈ। ਵਿਗਿਆਨੀਆਂ ਨੇ ਦੱਸਿਆ ਕਿ ਲੈਂਡਰ ਰਿਸੀਵਰ ਨੂੰ ਚਾਲੂ ਰੱਖਿਆ ਗਿਆ ਹੈ ਅਤੇ ਸੂਰਜੀ ਊਰਜਾ ਖਤਮ ਹੋਣ ਤੋਂ ਬਾਅਦ, ਵਿਕਰਮ ਲੈਂਡਰ ਰੋਵਰ ਪ੍ਰਗਿਆਨ ਦੇ ਕੋਲ ਸਲੀਪ ਮੋਡ ‘ਤੇ ਪਹੁੰਚ ਗਿਆ ਹੈ। ਹੁਣ ਹਰ ਕੋਈ 22 ਸਤੰਬਰ ਨੂੰ ਵਿਕਰਮ ਅਤੇ ਪ੍ਰਗਿਆਨ ਦੇ ਮੁੜ ਸਰਗਰਮ ਹੋਣ ਦੀ ਉਮੀਦ ਕਰ ਰਿਹਾ ਹੈ।

ਰੋਵਰ ਨੇ ਚੰਦ ‘ਤੇ ਪੂਰਾ ਕੀਤਾ ਆਪਣਾ ਮਿਸ਼ਨ

14 ਜੁਲਾਈ ਨੂੰ ਲਾਂਚ ਕੀਤੇ ਗਏ ਚੰਦਰਯਾਨ-3 ਦੇ ਰੋਵਰ ਪ੍ਰਗਿਆਨ ਅਤੇ ਲੈਂਡਰ ਵਿਕਰਮ ਨੇ ਹੁਣ ਤੱਕ ਕੰਮ ਪੂਰਾ ਕਰ ਲਿਆ ਹੈ। ਰੋਵਰ ਦੁਆਰਾ ਧਰਤੀ ‘ਤੇ ਹੁਣ ਤੱਕ ਜੋ ਵੀ ਜਾਣਕਾਰੀ ਭੇਜੀ ਗਈ ਹੈ, ਉਸ ਦਾ ਅਧਿਐਨ ਕੀਤਾ ਜਾ ਰਿਹਾ ਹੈ। ਦੱਸ ਦੇਈਏ ਕਿ ਰੋਵਰ ਪ੍ਰਗਿਆਨ ਨੇ ਆਕਸੀਜਨ ਦੇ ਨਾਲ ਚੰਦਰਮਾ ਦੇ ਦੱਖਣੀ ਧਰੁਵ ‘ਤੇ ਐਲੂਮੀਨੀਅਮ, ਆਇਰਨ, ਟਾਈਟੇਨੀਅਮ, ਕੈਲਸ਼ੀਅਮ, ਮੈਂਗਨੀਜ਼, ਸਿਲੀਕਾਨੋਲ ਅਤੇ ਸਲਫਰ ਦਾ ਪਤਾ ਲਗਾਇਆ ਹੈ। ਇਸ ਖੋਜ ਨਾਲ ਭਾਰਤ ਦੁਨੀਆ ਦਾ ਪਹਿਲਾ ਅਜਿਹਾ ਦੇਸ਼ ਹੈ ਜਿਸ ਨੇ ਚੰਦਰਮਾ ਦੇ ਦੱਖਣੀ ਧਰੁਵ ‘ਤੇ ਆਕਸੀਜਨ ਦਾ ਸਬੂਤ ਦਿੱਤਾ ਹੈ। ਇਸਰੋ ਦਾ ਅਗਲਾ ਸਟਾਪ ਚੰਦ ਦੇ ਇਸ ਹਿੱਸੇ ਵਿੱਚ ਜੀਵਨ ਦੇ ਸਬੂਤ ਲੱਭਣਾ ਹੈ।

ਰੋਵਰ ਨੇ ਪ੍ਰਗਿਆਨ ‘ਚ 10 ਦਿਨਾਂ ‘ਚ 100 ਮੀਟਰ ਦਾ ਸਫਰ ਤੈਅ ਕੀਤਾ

ਇਸਰੋ ਦੇ ਵਿਗਿਆਨੀਆਂ ਨੇ 23 ਅਗਸਤ ਨੂੰ ਸ਼ਾਮ 6:30 ਵਜੇ ਚੰਦਰਮਾ ਦੀ ਸਤ੍ਹਾ ‘ਤੇ ਸਾਫਟ ਲੈਂਡਿੰਗ ਕਰਕੇ ਇਤਿਹਾਸ ਰਚ ਦਿੱਤਾ ਸੀ। ਲੈਂਡਰ ਵਿਕਰਮ ਦੇ ਚੰਦਰਮਾ ‘ਤੇ ਉਤਰਨ ਤੋਂ ਲਗਭਗ ਚਾਰ ਘੰਟੇ ਬਾਅਦ ਰੋਵਰ ਪ੍ਰਗਿਆਨ ਨੇ ਚੰਦਰਮਾ ‘ਤੇ ਕਦਮ ਰੱਖਿਆ। ਰੋਵਰ ਪ੍ਰਗਿਆਨ ਨੇ ਚੰਦਰਮਾ ‘ਤੇ ਸ਼ਿਵਸ਼ਕਤੀ ਬਿੰਦੂ ਤੋਂ ਪਿਛਲੇ 10 ਦਿਨਾਂ ‘ਚ 100 ਮੀਟਰ ਦੀ ਦੂਰੀ ਤੈਅ ਕੀਤੀ ਹੈ ਜਿੱਥੇ ਲੈਂਡਰ ਵਿਕਰਮ ਨੇ ਕਦਮ ਰੱਖਿਆ ਸੀ। 10 ਦਿਨਾਂ ਦੀ ਯਾਤਰਾ ਪੂਰੀ ਕਰਨ ਤੋਂ ਬਾਅਦ, ਇਹ ਹੁਣ ਸਲੀਪ ਮੋਡ ਵਿੱਚ ਚਲਾ ਗਿਆ ਹੈ।

Follow Us
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ
ਪਿੰਡਾਂ ਚ ਲੋਕਾਂ ਨੇ ਬਹਿਣ ਦੀ ਵੀ ਥਾਂ ਨਹੀਂ ਦੇਣੀ... ਅਮਿਤ ਸ਼ਾਹ ਦੇ NDA ਦੀ ਸਰਕਾਰ ਬਣਾਉਣ ਦੇ ਦਾਅਵੇ ਤੇ AAP ਦਾ ਪਲਟਵਾਰ...
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ
PM ਮੋਦੀ ਨੇ ਚਿਨਮਯ ਅੰਮ੍ਰਿਤ ਮਹੋਤਸਵ ਨੂੰ ਕੀਤਾ ਸੰਬੋਧਿਤ , ਯੁਵਾ ਸ਼ਕਤੀ ਅਤੇ ਅਧਿਆਤਮਿਕ ਵਿਰਾਸਤ 'ਤੇ ਜ਼ੋਰ...
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ
ਲੁਧਿਆਣਾ 'ਚ ਜਨਮ ਦਿਨ ਦੀ ਪਾਰਟੀ 'ਚ ਬਹਿਸ ਤੋਂ ਬਾਅਦ ਨੌਜਵਾਨ ਦਾ ਕਤਲ, ਮਸ਼ਹੂਰ ਕਾਰੋਬਾਰੀ ਦਾ ਹੈ ਪੁੱਤਰ...
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?
ਤਿਹਾੜ ਦੇ ਜੇਲ੍ਹਰ ਨੇ ਖੋਲ੍ਹੀਆਂ ਲਾਰੈਂਸ ਬਿਸ਼ਨੋਈ ਦੀਆਂ ਪਰਤਾਂ, ਜੇਲ੍ਹ ਤੋਂ ਕਿਵੇਂ ਚੱਲਦਾ ਹੈ ਗੈਂਗ?...
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ
ਟਾਈਗਰ ਸ਼ਰਾਫ ਮਾਮਲੇ ਵਿੱਚ ਵੱਡਾ ਖੁਲਾਸਾ, ਰਣਬੀਰ ਕਪੂਰ ਸਮੇਤ ਕਈ ਬਾਲੀਵੁੱਡ ਸਟਾਰਸ ਦੇ ਘਰ ਦੀ ਹੋਈ ਸੀ ਰੇਕੀ...
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ
Insta 'ਤੇ ਪਹਿਲੀ ਵਾਰ ਆਈ ਸੋਨੀਆ ਗਾਂਧੀ ਨੇ ਸ਼ੇਅਰ ਕੀਤੀ ਆਪਣੀ ਕਿਤਾਬ ਦੀ ਝਲਕ...
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ
ਟਾਈਗਰ ਸ਼ਰਾਫ ਫਾਈਰਿੰਗ ਕੇਸ ਵਿੱਚ ਵੱਡਾ ਖੁਲਾਸਾ, ਸਲਮਾਨ, ਅਕਸ਼ੈ, ਅਮਿਤਾਭ, ਆਮਿਰ ਸਨ ਸ਼ੂਟਰਾਂ ਦੇ ਨਿਸ਼ਾਨੇ 'ਤੇ...
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ
ਲਾਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਸਨ ਸਲਮਾਨ ਖਾਨ, ਟਾਈਗਰ ਸ਼ਰਾਫ 'ਤੇ ਹਮਲੇ ਤੋਂ ਬਾਅਦ ਵਧੀ ਗਲੈਕਸੀ ਅਪਾਰਟਮੈਂਟਸ ਦੀ ਸੁਰੱਖਿਆ...
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ
SBI ਗਾਹਕਾਂ ਦਾ ਡਾਟਾ ਡਾਰਕ ਵੈੱਬ 'ਤੇ ਲੀਕ, ਬੈਂਕ ਨੇ ਸ਼ੁਰੂ ਕੀਤੀ ਜਾਂਚ...