ਅਗਲਾ ਨੰਬਰ ਕਿਸਦਾ? ਸਲਮਾਨ-ਸੈਫ ਤੋਂ ਬਾਅਦ ਹੁਣ ਟਾਈਗਰ ਸ਼ਰਾਫ ‘ਤੇ ਹਮਲਾ; AICWA ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਲਿਖਿਆ ਪੱਤਰ
AICWA Letter to Amit Shah: ਟਾਈਗਰ ਸ਼ਰਾਫ 'ਤੇ ਫਾਈਰਿੰਗ ਨੇ ਬਾਲੀਵੁੱਡ ਵਿੱਚ ਸੁਰੱਖਿਆ ਬਾਰੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ। AICWA ਨੇ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਹੈ, ਜਿਸ ਵਿੱਚ ਟਾਈਗਰ ਅਤੇ ਫਿਲਮ ਇੰਡਸਟਰੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਗਈ ਹੈ।
ਬਾਲੀਵੁੱਡ ਅਦਾਕਾਰ ਟਾਈਗਰ ਸ਼ਰਾਫ ਤੇ ਐਤਵਾਰ (18 ਅਕਤੂਬਰ) ਸ਼ਾਮ ਨੂੰ ਮੁੰਬਈ ਦੇ ਜੁਹੂ ਇਲਾਕੇ ਵਿੱਚ ਫਾਈਰਿੰਗ ਹੋਈ। ਇਸ ਘਟਨਾ ਨੇ ਪੂਰੇ ਦੇਸ਼ ਵਿੱਚ ਹਲਚਲ ਮਚਾ ਦਿੱਤੀ ਹੈ ਅਤੇ ਅਦਾਕਾਰਾਂ ਦੀ ਸੁਰੱਖਿਆ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ। ਇਸ ਦੌਰਾਨ, ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ (AICWA) ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਹੈ। AICWA ਦੇ ਪ੍ਰਧਾਨ ਸੁਰੇਸ਼ ਸ਼ਿਆਮ ਲਾਲ ਗੁਪਤਾ ਨੇ ਟਾਈਗਰ ਸ਼ਰਾਫ, ਉਨ੍ਹਾਂ ਦੇ ਪਰਿਵਾਰ ਅਤੇ ਫਿਲਮ ਇੰਡਸਟਰੀ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਹਮਲੇ ਪਿੱਛੇ ਕਥਿਤ ਗਿਰੋਹ ਦੀ ਰਾਸ਼ਟਰੀ ਜਾਂਚ ਏਜੰਸੀ (NIA) ਅਤੇ ਹੋਰ ਕੇਂਦਰੀ ਏਜੰਸੀਆਂ ਦੁਆਰਾ ਜਾਂਚ ਦੀ ਵੀ ਮੰਗ ਕੀਤੀ ਹੈ।
ਆਪਣੇ ਪੱਤਰ ਵਿੱਚ, AICWA ਦੇ ਪ੍ਰਧਾਨ ਨੇ ਕਿਹਾ ਕਿ ਟਾਈਗਰ ਸ਼ਰਾਫ ‘ਤੇ ਗੋਲੀਬਾਰੀ ਦੀ ਘਟਨਾ ਪੂਰੀ ਫਿਲਮ ਇੰਡਸਟਰੀ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਕਰਦੀ ਹੈ। AICWA ਨੇ ਪੱਤਰ ਰਾਹੀਂ ਕੇਂਦਰ ਸਰਕਾਰ ਤੋਂ ਤੁਰੰਤ ਦਖਲ ਦੇਣ ਦੀ ਮੰਗ ਕੀਤੀ ਹੈ।
“ਘਟਨਾ ਦੀ ਵੀਡੀਓ ਲੂ-ਕੰਡੇ ਖੜੇ ਕਰ ਦੇਣ ਵਾਲੀ”
ਪੱਤਰ ਵਿੱਚ, ਉਨ੍ਹਾਂ ਨੇ ਕਿਹਾ, “ਟਾਈਗਰ ਸ਼ਰਾਫ ‘ਤੇ ਮੁੰਬਈ ਦੇ ਸਭ ਤੋਂ ਪ੍ਰਮੁੱਖ ਇਲਾਕਿਆਂ ਵਿੱਚੋਂ ਇੱਕ ਜੁਹੂ ਵਿੱਚ ਹਮਲਾ ਹੋਇਆ। ਜਦੋਂ ਉਨ੍ਹਾਂ ਤੇ ਗੋਲੀ ਚੱਲੀ, ਉਹ ਆਪਣੀ ਕਾਰ ਦੇ ਅੰਦਰ ਬੈਠੇ ਸਨ। ਇਸ ਘਟਨਾ ਵਿੱਚ ਦੋ ਲੋਕਾਂ ਨੂੰ ਗੋਲੀਆਂ ਲੱਗੀਆਂ ਹਨ। ਘਟਨਾ ਦਾ ਵੀਡੀਓ ਬਹੁਤ ਹੀ ਖੌਫਨਾਕ ਹੈ। ਟਾਈਗਰ ਸ਼ਰਾਫ ਵਾਲ-ਵਾਲ ਬਚੇ ਹਨ। ਉਨ੍ਹਾਂ ਦੀ ਸਮਝਦਾਰੀ ਨੇ ਇੱਕ ਵੱਡੀ ਤ੍ਰਾਸਦੀ ਨੂੰ ਰੋਕ ਦਿੱਤਾ। ਜੇਕਰ ਕੋਈ ਹੋਰ ਉਸ ਸਥਿਤੀ ਵਿੱਚ ਹੁੰਦਾ, ਤਾਂ ਉਹ ਸ਼ਾਇਦ ਇਸਨੂੰ ਸੰਭਾਲ ਨਾ ਸਕਦਾ। ਜੇਕਰ ਨਤੀਜਾ ਵੱਖਰਾ ਹੁੰਦਾ, ਤਾਂ ਨਤੀਜੇ ਕਲਪਨਾ ਤੋਂ ਬਾਹਰ ਹੁੰਦੇ ਅਤੇ ਸਵਾਲ ਇਹ ਉੱਠਦਾ ਹੈ ਕਿ ਜ਼ਿੰਮੇਵਾਰ ਕੌਣ ਹੋਵੇਗਾ।”
“ਸਨਮਾਨਿਤ ਅਦਾਕਾਰ ਹਨ ਟਾਈਗਰ ਸ਼ਰਾਫ”
“AICWA ਦੇ ਪ੍ਰਧਾਨ ਨੇ ਕਿਹਾ ਕਿ ਟਾਈਗਰ ਸ਼ਰਾਫ ਦਾ ਕਿਸੇ ਨਾਲ ਵੀ ਕਿਸੇ ਵਿਵਾਦ ਜਾਂ ਦੁਸ਼ਮਣੀ ਦੀ ਜਾਣਕਾਰੀ ਨਹੀਂ ਹੈ। ਉਹ ਇੱਕ ਸਨਮਾਨਿਤ ਅਦਾਕਾਰ ਹਨ, ਜਿਨ੍ਹਾਂ ਨੂੰ ਦੇਸ਼ ਭਰ ਦੇ ਦਰਸ਼ਕ ਪਿਆਰ ਕਰਦੇ ਹਨ। ਫਿਰ ਵੀ, ਉਨ੍ਹਾਂ ਨੂੰ ਦਿਨ-ਦਿਹਾੜੇ ਨਿਸ਼ਾਨਾ ਬਣਾਇਆ ਗਿਆ। ਉਨ੍ਹਾਂ ਨੇ ਕਿਹਾ ਕਿ ਇਸ ਹਮਲੇ ਤੋਂ ਬਾਅਦ ਟਾਈਗਰ ਅਤੇ ਉਨ੍ਹਾਂ ਦਾ ਪੂਰਾ ਪਰਿਵਾਰ ਡਰ ਦੇ ਸਾਏ ਵਿੱਚ ਜੀਅ ਰਿਹਾ ਹੈ। ਉਨ੍ਹਾਂਨੇ ਕਿਹਾ ਕਿ ਇਹ ਦਰਸਾਉਂਦਾ ਹੈ ਕਿ ਇਹਨਾਂ ਅਪਰਾਧੀਆਂ ਵਿੱਚ ਕਾਨੂੰਨ ਦਾ ਡਰ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। AICWA ਟਾਈਗਰ ਸ਼ਰਾਫ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਟਾਈਗਰ ਸ਼ਰਾਫ ਨੂੰ ਤੁਰੰਤ ਪੂਰੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ।
ਬਾਲੀਵੁੱਡ ‘ਤੇ ਹਮਲਿਆਂ ਦੀ ਸਿਲਸਿਲਾ
ਉਨ੍ਹਾਂਨੇ ਕਿਹਾ ਕਿ ਟਾਈਗਰ ਸ਼ਰਾਫ ‘ਤੇ ਹਮਲਾ ਕੋਈ ਪਹਿਲੀ ਘਟਨਾ ਨਹੀਂ ਹੈ; ਇਹ ਫਿਲਮ ਇੰਡਸਟਰੀ ਨਾਲ ਜੁੜੇ ਲੋਕਾਂ ‘ਤੇ ਹਮਲਿਆਂ ਦੀ ਲੜੀ ਦਾ ਇੱਕ ਹਿੱਸਾ ਹੈ। ਉਨ੍ਹਾਂ ਨੇ ਕਿਹਾ ਕਿ ਸਲਮਾਨ ਖਾਨ, ਸੈਫ ਅਲੀ ਖਾਨ, ਰੋਹਿਤ ਸ਼ੈੱਟੀ ਅਤੇ ਕਪਿਲ ਸ਼ਰਮਾ ਵਰਗੇ ਅਦਾਕਾਰਾਂ ਸਮੇਤ ਬਾਲੀਵੁੱਡ ਮਸ਼ਹੂਰ ਹਸਤੀਆਂ ਦੇ ਘਰਾਂ ਅਤੇ ਠਿਕਾਣਿਆਂ ਦੇ ਬਾਹਰ ਗੋਲੀਬਾਰੀ ਦੀਆਂ ਪਿਛਲੀਆਂ ਘਟਨਾਵਾਂ ਵਾਪਰ ਚੁੱਕੀਆਂ ਆਂ ਹਨ। ਉਸਨੇ ਪੁੱਛਿਆ, “ਅੱਜ ਟਾਈਗਰ ਸ਼ਰਾਫ ਹੈ, ਕੱਲ੍ਹ ਕੌਣ ਹੋਵੇਗਾ?”
ਇਹ ਵੀ ਪੜ੍ਹੋ
- ਬਾਂਦਰਾ ਵਿੱਚ ਅਦਾਕਾਰ ਸਲਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ। ਅਦਾਕਾਰ ਸੈਫ ਅਲੀ ਖਾਨ ‘ਤੇ ਉਨ੍ਹਾਂ ਦੇ ਬਾਂਦਰਾ ਦੇ ਘਰ ‘ਚ ਚਾਕੂ ਨਾਲ ਹਮਲਾ। ਜੁਹੂ ਵਿੱਚ ਫਿਲਮ ਨਿਰਮਾਤਾ ਰੋਹਿਤ ਸ਼ੈੱਟੀ ਦੇ ਘਰ ਦੇ ਬਾਹਰ ਗੋਲੀਬਾਰੀ। ਕੈਨੇਡਾ ਵਿੱਚ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਫੇ ‘ਤੇ ਵਾਰ-ਵਾਰ ਹਮਲੇ।
“ਫਿਲਮ ਹਸਤੀਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ”
AICWA ਦੇ ਪ੍ਰਧਾਨ ਨੇ ਕਿਹਾ ਕਿ ਇਸ ਵਾਰ ਫਾਈਰਿੰਗ ਸਿੱਧੇ ਤੌਰ ‘ਤੇ ਇੱਕ ਅਦਾਕਾਰ ਨੂੰ ਨਿਸ਼ਾਨਾ ਬਣਾ ਕੇ ਕੀਤੀ ਗਈ, ਜੋ ਆਪਣੀ ਕਾਰ ਵਿੱਚ ਬੈਠਾ ਸੀ। ਇਸ ਤੋਂ ਪਤਾ ਲੱਗਦਾ ਹੈ ਕਿ ਸਥਿਤੀ ਕਿੰਨੀ ਖ਼ਤਰਨਾਕ ਹੋ ਗਈ ਹੈ। ਉਨ੍ਹਾਂ ਕਿਹਾ ਕਿ ਫਿਲਮੀ ਹਸਤੀਆਂ ਵਿੱਚ ਜਾਣਬੁੱਝ ਕੇ ਡਰ ਪੈਦਾ ਕਰਕੇ ਉਨ੍ਹਾਂ ਤੋਂ ਪੈਸੇ ਵਸੂਲਣ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿ ਗੈਂਗਸਟਰਾਂ ਨੇ ਪਿਛਲੀਆਂ ਘਟਨਾਵਾਂ ਵਿੱਚ ਖੁੱਲ੍ਹ ਕੇ ਜ਼ਿੰਮੇਵਾਰੀ ਲਈ ਹੈ, ਉਨ੍ਹਾਂ ਦੇ ਪਿੱਛੇ ਨੈੱਟਵਰਕ ਸਰਗਰਮ ਹਨ। ਹਮਲੇ ਰੁਕੇ ਨਹੀਂ ਹਨ, ਅਤੇ ਸਰਕਾਰੀ ਮਸ਼ੀਨਰੀ ਉਨ੍ਹਾਂ ਨੂੰ ਰੋਕਣ ਅਤੇ ਫਿਲਮ ਉਦਯੋਗ ਦੇ ਮੈਂਬਰਾਂ ਦੀ ਰੱਖਿਆ ਕਰਨ ਵਿੱਚ ਅਸਫਲ ਰਹੀ ਹੈ। ਉਨ੍ਹਾਂ ਕਿਹਾ, “ਅੱਜ, ਟਾਈਗਰ ਸ਼ਰਾਫ ‘ਤੇ ਹਮਲਾ ਹੋਇਆ।” ਅਸੀਂ ਡੂੰਘੀ ਚਿੰਤਾ ਨਾਲ ਪੁੱਛਦੇ ਹਾਂ, ਅੱਗਲਾ ਨੰਬਰ ਕਿਸਦਾ ਹੈ?”
“ਸਿਰਫ਼ ਬਿਆਨ ਦੇਣ ਨਾਲ ਕੰਮ ਨਹੀਂ ਚੱਲੇਗਾ…”
ਉਨ੍ਹਾਂ ਕਿਹਾ ਕਿ ਅੰਡਰਵਰਲਡ ਦਾ ਉਹ ਖੌਫ, ਜੋ ਕਦੇ ਕਾਬੂ ਵਿੱਚ ਕਰ ਲਿਆ ਗਿਆ ਸੀ, 2026 ਵਿੱਚ ਮੁੰਬਈ ਦੀਆਂ ਗਲੀਆਂ ਵਿੱਚ ਵਾਪਸ ਆ ਗਿਆ ਹੈ। ਕਿਸੇ ਨੇ ਕਲਪਨਾ ਵੀ ਨਹੀਂ ਕੀਤੀ ਸੀ ਕਿ ਅਜਿਹਾ ਦੌਰ ਵਾਪਸ ਆਵੇਗਾ। ਉਨ੍ਹਾਂ ਕਿਹਾ ਕਿ ਸਿਰਫ਼ ਬਿਆਨ ਦੇਣਾ ਹੀ ਕਾਫ਼ੀ ਨਹੀਂ ਹੋਵੇਗਾ। ਬਾਲੀਵੁੱਡ ਨੂੰ ਅਸਲ ਸੁਰੱਖਿਆ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਭਾਰੀ ਟੈਕਸ ਅਦਾ ਕਰਨ ਦੇ ਬਾਵਜੂਦ, ਫਿਲਮ ਇੰਡਸਟਰੀ ਪੁੱਛਦੀ ਹੈ: ਇਸਦੀ ਸੁਰੱਖਿਆ ਦੀ ਜ਼ਿੰਮੇਵਾਰੀ ਕੌਣ ਲਵੇਗਾ? ਇਸਦੇ ਲੋਕਾਂ ਖਿਲਾਫ ਫਾਈਰਿੰਗ ਕਦੋਂ ਬੰਦ ਹੋਵੇਗੀ? ਅੰਡਰਵਰਲਡ ਦਾ ਡਰ ਕਦੋਂ ਖਤਮ ਹੋਵੇਗਾ? ਮੁੰਬਈ ਨੂੰ 1990 ਦੇ ਦਹਾਕੇ ਦੇ ਅੰਡਰਵਰਲਡ ਯੁੱਗ ਵਿੱਚ ਵਾਪਸ ਨਹੀਂ ਜਾਣ ਦਿੱਤਾ ਜਾਵੇਗਾ, ਅਤੇ ਬਾਲੀਵੁੱਡ ਨੂੰ ਡਰ ਨਾਲ ਕੰਮ ਕਰਨ ਨਹੀਂ ਦਿੱਤਾ ਜਾਵੇਗਾ।
All Indian Cine Workers Association (@aicwaofficial) posts, “All Indian Cine Workers Association (AICWA) President Suresh Shyamlal Gupta writes to Union Home Minister Shri Amit Shah over the firing on Tiger Shroff It was a terrifying scene in broad daylight. As Tiger Shroff was fired upon, it looked like a film shoot in progress, but it was real. Bullets were being fired as if it were Diwali firecrackers. It was a horrifying incident for Bollywood, and anyone who watches the video will be shaken. Mumbai’s streets have once again been stained with blood. Tiger Shroff and his family are living in fear. In a strongly worded letter, AICWA has sought urgent central intervention after Tiger Shroff was fired upon in Juhu while sitting in his car. Two persons were hit by bullets. Tiger Shroff narrowly escaped. He has no known controversy or enmity, yet he and his family are now living in fear. This follows attacks on Salman Khan, Saif Ali Khan, Rohit Shetty and Kapil Sharma. Today it is Tiger Shroff. Who is next? AICWA demands:
▪️ Full security for Tiger Shroff and his family ▪️ NIA and central agencies to probe the gang networks, in coordination with Maharashtra Police ▪️ Arrest of the shooters and those who ordered the firing ▪️ Fast-track trial under strict laws ▪️ A dedicated task force for the safety of the film industry ▪️ Accountability for the repeated failures ▪️ Permanent end to the fear of gangsters in Bollywood ▪️ A time-bound report on the action taken The film industry gives livelihood to lakhs of people. If the fear of the underworld continues, leading names may be forced to leave Mumbai. Mumbai will not be allowed to go back to the underworld days of the 1990s, and Bollywood will not be allowed to work in the shadow of fear. AICWA stands with Tiger Shroff and his family with full strength.” — Press Trust of India (@PTI_News) October 19, 2026
AICWA ਦੀਆਂ ਮੰਗਾਂ
- ਟਾਈਗਰ ਸ਼ਰਾਫ ਅਤੇ ਉਨ੍ਹਾਂਦੇ ਪਰਿਵਾਰ ਨੂੰ ਪੂਰੀ ਸੁਰੱਖਿਆ ਪ੍ਰਦਾਨ ਕੀਤੀ ਜਾਵੇ। NIA ਅਤੇ ਕੇਂਦਰੀ ਏਜੰਸੀਆਂ ਮਹਾਰਾਸ਼ਟਰ ਪੁਲਿਸ ਦੇ ਸਹਿਯੋਗ ਨਾਲ, ਗੈਂਗ ਨੈੱਟਵਰਕ ਦੀ ਜਾਂਚ ਕਰੇ। ਗੋਲੀਆਂ ਚਲਾਉਣ ਵਾਲਿਆਂ ਅਤੇ ਉਨ੍ਹਾਂ ਨੂੰ ਹੁਕਮ ਦੇਣ ਵਾਲਿਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਸਖ਼ਤ ਕਾਨੂੰਨਾਂ ਤਹਿਤ ਫਾਸਟ-ਟਰੈਕ ਮੁਕੱਦਮਾ ਚਲਾਇਆ ਜਾਵੇ। ਫਿਲਮ ਉਦਯੋਗ ਦੀ ਸੁਰੱਖਿਆ ਲਈ ਇਕ ਵਿਸ਼ੇਸ਼ ਟਾਸਕ ਫੋਰਸ ਬਣਾਈ ਜਾਵੇ। ਵਾਰ-ਵਾਰ ਸੁਰੱਖਿਆ ਵਿੱਚ ਕੁਤਾਹੀ ਦੀ ਜਵਾਬਦੇਹੀ ਤੈਅ ਕੀਤੀ ਜਾਵੇ । ਬਾਲੀਵੁੱਡ ਤੋਂ ਗੈਂਗਸਟਰਾਂ ਦੇ ਡਰ ਨੂੰ ਇੱਕ ਵਾਰ ਅਤੇ ਹਮੇਸ਼ਾ ਲਈ ਖਤਮ ਕੀਤਾ ਜਾਵੇ। ਕੀਤੀ ਗਈ ਕਾਰਵਾਈ ਦੀ ਰਿਪੋਰਟ ਇੱਕ ਸਮਾਂ ਸੀਮਾ ਦੇ ਅੰਦਰ ਦਿੱਤੀ ਜਾਵੇ।
ਫਿਲਮ ਇੰਡਸਟਰੀ ‘ਤੇ ਅਸਰ
ਆਪਣੇ ਪੱਤਰ ਵਿੱਚ, ਉਨ੍ਹਾਂ ਨੇ ਕਿਹਾ ਕਿ ਬਾਲੀਵੁੱਡ ਦੇਸ਼ ਦੀ ਆਰਥਿਕਤਾ ਅਤੇ ਦੁਨੀਆ ਭਰ ਵਿੱਚ ਭਾਰਤ ਦੀ ਦਿੱਖ ਸੁਧਾਰਣ ਵਿੱਚ ਮਹੱਤਵਪੂਰਨ ਯੋਗਦਾਨ ਪਾਉਂਦਾ ਹੈ, ਅਤੇ ਇਹ ਕਾਫ਼ੀ ਟੈਕਸ ਵੀ ਅਦਾ ਕਰਦਾ ਹੈ। ਇਹ ਰੋਜ਼ੀ-ਰੋਟੀ ਦਾ ਇੱਕ ਸਰੋਤ ਵੀ ਹੈ। ਉਨ੍ਹਾਂ ਅੱਗੇ ਕਿਹਾ ਕਿ ਫਿਲਮ ਉਦਯੋਗ ਲੱਖਾਂ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ। ਜੇਕਰ ਅੰਡਰਵਰਲਡ ਦਾ ਡਰ ਬਣਿਆ ਰਹਿੰਦਾ ਹੈ, ਤਾਂ ਬਹੁਤ ਸਾਰੇ ਵੱਡੇ ਨਾਮ ਮੁੰਬਈ ਛੱਡਣ ਲਈ ਮਜਬੂਰ ਹੋ ਸਕਦੇ ਹਨ।
Source: Tv9hindi.com


