ਸਲਮਾਨ ਖਾਨ-ਜੀਸ਼ਾਨ ਸਿੱਦੀਕੀ ਨੂੰ ਦਿੱਤੀ ਸੀ ਧਮਕੀ, ਨੋਇਡਾ ਤੋਂ ਗੁਫਰਾਨ ਖਾਨ ਗ੍ਰਿਫਤਾਰ
Salman Khan: ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਜੀਸ਼ਾਨ ਸਿੱਦੀਕੀ ਨੂੰ ਧਮਕੀ ਦੇਣ ਵਾਲਾ ਵਿਅਕਤੀ ਯੂਪੀ ਦੇ ਬਰੇਲੀ ਦਾ ਰਹਿਣ ਵਾਲਾ ਹੈ। ਮੁੰਬਈ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਨੋਇਡਾ ਵਿੱਚ ਲੁਕਿਆ ਹੋਇਆ ਹੈ। ਇਸ ਤੋਂ ਬਾਅਦ ਮੁੰਬਈ ਪੁਲਿਸ ਦੀ ਇਕ ਟੀਮ ਨੋਇਡਾ ਆਈ, ਜਿੱਥੇ ਉਸ ਨੂੰ ਸੈਕਟਰ 39 ਤੋਂ ਗ੍ਰਿਫਤਾਰ ਕੀਤਾ ਗਿਆ।

ਸਲਮਾਨ ਖਾਨ-ਜੀਸ਼ਾਨ ਸਿੱਦੀਕੀ ਨੂੰ ਧਮਕੀ ਦੇਣ ਵਾਲਾ ਨੋਇਡਾ ਤੋਂ ਅਰੈਸਟ
ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਜੀਸ਼ਾਨ ਸਿੱਦੀਕੀ ਨੂੰ ਧਮਕੀ ਦੇਣ ਵਾਲੇ ਨੌਜਵਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਫੜੇ ਗਏ ਲੜਕੇ ਦਾ ਨਾਂ ਗੁਫਰਾਨ ਖਾਨ ਹੈ, ਜਿਸ ਦੀ ਉਮਰ 20 ਸਾਲ ਦੱਸੀ ਜਾ ਰਹੀ ਹੈ। ਬੀਤੇ ਸ਼ੁੱਕਰਵਾਰ ਨੂੰ ਮੁਲਜ਼ਮ ਨੇ ਜ਼ੀਸ਼ਾਨ ਸਿੱਦੀਕੀ ਦੇ ਦਫਤਰ ‘ਚ ਧਮਕੀ ਭਰੀ ਕਾਲ ਕੀਤੀ ਸੀ। ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਅਣਪਛਾਤੇ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਸੀ।
ਪੁਲਿਸ ਮੁਤਾਬਕ ਮੁਲਜ਼ਮ ਗੁਫਰਾਨ ਖਾਨ ਦੀ ਗ੍ਰਿਫਤਾਰੀ ਐਤਵਾਰ ਸਵੇਰੇ ਹੋਈ। ਅਪਰਾਧ ਸ਼ਾਖਾ ਦੀ ਟੀਮ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸ਼ੁੱਕਰਵਾਰ ਨੂੰ ਮੁਲਜ਼ਮ ਨੇ ਬਾਂਦਰਾ ਈਸਟ ਸਥਿਤ ਜ਼ੀਸ਼ਾਨ ਸਿੱਦੀਕੀ ਦੇ ਜਨਸੰਪਰਕ ਦਫ਼ਤਰ ‘ਤੇ ਫ਼ੋਨ ਕਰਕੇ ਪੈਸੇ ਦੀ ਮੰਗ ਕੀਤੀ ਸੀ। ਇਸ ਦੇ ਨਾਲ ਹੀ ਉਸਨੇ ਜ਼ੀਸ਼ਾਨ ਅਤੇ ਸਲਮਾਨ ਖਾਨ ਨੂੰ ਪੈਸੇ ਨਾ ਦੇਣ ‘ਤੇ ਜਾਨੋਂ ਮਾਰਨ ਦੀ ਧਮਕੀ ਵੀ ਦਿੱਤੀ ਸੀ।