18-09- 2025
TV9 Punjabi
Author: Yashika Jethi
ਸ਼ਾਹਰੁਖ ਖਾਨ ਜਿਸ ਪਲ ਦੀ ਕਾਫੀ ਲੰਬੇ ਸਮੇ ਤੋਂ ਉਡੀਕ ਕਰ ਰਹੇ ਸਨ, ਉਹ ਪਲ ਆਖਿਰ ਆ ਹੀ ਗਿਆ। ਉਨ੍ਹਾਂ ਦੇ ਬੇਟੇ ਦੀ ਆਰੀਅਨ ਦੀ ਡੈਬਿਊ ਸੀਰੀਜ਼ ਬੈਡਸ ਆਫ ਬਾਲੀਵੁੱਡ ਸਟ੍ਰੀਮ ਹੋ ਗਈ ਹੈ।
Netflix 'ਤੇ ਤੁਸੀ ਵੀ ਇਸ ਸੀਰੀਜ਼ ਨੂੰ ਦੇਖ ਸਕਦੇ ਹੋ। ਇੱਕ ਦਿਨ ਪਹਿਲਾ ਹੀ ਇਸਦਾ ਪ੍ਰੀਮੀਅਰ ਹੋਇਆ ਸੀ । ਜਿੱਥੇ ਕਈ ਫਿਲਮੀ ਸਿਤਾਰੇ ਪਹੁੰਚੇ ਸਨ ।
ਸ਼ਾਹਰੁਖ ਦੇ ਬੇਟੇ ਆਰੀਅਨ ਖਾਨ ਦੇ ਡੈਬਿਊ ਦਾ ਜਸ਼ਨ ਮਨਾਉਂਣ ਕਾਜੋਲ ਆਪਣੇ ਪਤੀ ਅਜੈ ਦੇਵਗਨ ਦੇ ਨਾਲ ਪਹੁੰਚੀ ਸੀ।
ਹਾਲ ਹੀ ਵਿੱਚ ਕਾਜੋਲ ਨੇ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਥੇ ਉਨ੍ਹਾਂ ਨੇ ਕੁਝ ਅਨਸੀਨ ਤਸਵੀਰਾਂ ਸ਼ੇਅਰ ਕੀਤੀਆਂ ਹਨ ।
ਅਦਾਕਾਰ ਕਾਜੋਲ ਨੇ ਮਜ਼ਾਕ ਵਿੱਚ ਕਿਹਾ, "ਬੀਪ-ਬੀਪ ਆਫ ਬਾਲੀਵੁੱਡ।" ਜਿਸਨੂੰ ਸੁਣ ਕੇ ਸ਼ਾਹਰੁਖ ਖਾਨ ਅਤੇ ਅਜੇ ਦੇਵਗਨ ਵੀ ਹੱਸਦੇ ਦਿਖਾਈ ਦਿੱਤੇ।
ਕਾਜੋਲ ਅਤੇ ਸ਼ਾਹਰੁਖ ਖਾਨ ਨੇ ਕਈ ਬਲਾਕਬਸਟਰ ਫਿਲਮਾਂ ਵਿੱਚ ਇਕੱਠੇ ਕੰਮ ਕੀਤਾ ਹੈ। ਉਹ ਲੰਬੇ ਸਮੇਂ ਤੋਂ ਦੋਸਤ ਹਨ। ਹੁਣ, ਉਨ੍ਹਾਂ ਨੇ ਆਰੀਅਨ ਖਾਨ ਨੂੰ ਵੀ ਸਪੋਰਟ ਕੀਤਾ ।
ਅਦਾਕਾਰਾ ਕਾਜੋਲ ਨੇ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਨਾਲ ਵੀ ਫੋਟੋਆਂ ਖਿਚਵਾਈਆਂ, ਉਨ੍ਹਾਂ ਨਾਲ ਸੁਹਾਨਾ ਖਾਨ ਵੀ ਦਿਖਾਈ ਦਿੱਤੀ ।
ਦਰਅਸਲ, ਕਾਜੋਲ ਦਾ ਜਲਦੀ ਹੀ ਇੱਕ ਟਾਕ ਸ਼ੋਅ ਆਉਂਣ ਵਾਲਾ ਹੈ ।Two Much On Prime ਜਿਸ ਵਿੱਚ ਟਵਿੰਕਲ ਖੰਨਾ ਵੀ ਨਜਰ ਆਵੇਗੀ ।