AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਲਾਰੈਂਸ ਗੈਂਗ ਦੀ ਕੈਨੇਡਾ ਸਰਕਾਰ ਨੂੰ ਧਮਕੀ? ਲੈਟਰ ‘ਚ ਲਿਖਿਆ- ਹੁਣ ਅਸੀਂ ਕੈਨੇਡਾ ‘ਤੇ ਰਾਜ ਕਰਾਂਗੇ, 5 ਹਜ਼ਾਰ ਸ਼ੂਟਰਾਂ ਦਾ ਦਾਅਵਾ

Lawrence Bishnoi: ਗੈਂਗਸਟਰ ਲਾਰੈਂਸ ਗੈਂਗ ਨੇ ਕੈਨੇਡਾ ਸਰਕਾਰ ਨੂੰ ਉਨ੍ਹਾਂ ਦੇ ਦੇਸ਼ 'ਤੇ ਰਾਜ ਕਰਨ ਦੀ ਧਮਕੀ ਦਿੱਤੀ। ਇਸ ਸਬੰਧੀ ਭਾਰਤ ਤੋਂ ਇੱਕ ਲੈਟਰ ਭੇਜੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਲੈਟਰ ਸਾਲ 2025 ਵਿੱਚ ਕੈਨੇਡਾ ਸਰਕਾਰ ਨੂੰ ਭੇਜਿਆ ਗਿਆ ਸੀ।

ਲਾਰੈਂਸ ਗੈਂਗ ਦੀ ਕੈਨੇਡਾ ਸਰਕਾਰ ਨੂੰ ਧਮਕੀ? ਲੈਟਰ 'ਚ ਲਿਖਿਆ- ਹੁਣ ਅਸੀਂ ਕੈਨੇਡਾ 'ਤੇ ਰਾਜ ਕਰਾਂਗੇ, 5 ਹਜ਼ਾਰ ਸ਼ੂਟਰਾਂ ਦਾ ਦਾਅਵਾ
ਲਾਰੈਂਸ ਗੈਂਗ ਦੀ ਕੈਨੇਡਾ ਸਰਕਾਰ ਨੂੰ ਧਮਕੀ? Photo Credit : AI
tv9-punjabi
| Updated On: 17 Sep 2026 13:59 PM IST
Share

ਗੈਂਗਸਟਰ ਲਾਰੈਂਸ ਗੈਂਗ ਨੇ ਕੈਨੇਡਾ ਸਰਕਾਰ ਨੂੰ ਉਨ੍ਹਾਂ ਦੇ ਦੇਸ਼ ‘ਤੇ ਰਾਜ ਕਰਨ ਦੀ ਧਮਕੀ ਦਿੱਤੀ। ਇਸ ਸਬੰਧੀ ਭਾਰਤ ਤੋਂ ਇੱਕ ਲੈਟਰ ਭੇਜੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹ ਲੈਟਰ ਸਾਲ 2025 ਵਿੱਚ ਕੈਨੇਡਾ ਸਰਕਾਰ ਨੂੰ ਭੇਜਿਆ ਗਿਆ ਸੀ। ਹੁਣ ਕੈਨੇਡਾ ਦੇ ਮੀਡੀਆ ਹਾਊਸ CBC News ਨੇ ਇਹ ਲੈਟਰ ਹਾਸਲ ਕਰਕੇ ਪੂਰੇ ਮਾਮਲੇ ਦਾ ਖੁਲਾਸਾ ਕੀਤਾ ਹੈ। ਲਾਰੈਂਸ ਇਸ ਸਮੇਂ ਗੁਜਰਾਤ ਦੀ ਸਾਬਰਮਤੀ ਜੇਲ੍ਹ ਵਿੱਚ ਬੰਦ ਹੈ।

ਲੈਟਰ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਲਾਰੈਂਸ ਨੇ ਕੈਨੇਡਾ ਸਰਕਾਰ ਦੇ ਨਾਲ-ਨਾਲ ਫੌਜ ਅਤੇ ਪੁਲਿਸ ਨੂੰ ਵੀ ਧਮਕੀ ਦਿੱਤੀ ਸੀ। ਇਮੀਗ੍ਰੇਸ਼ਨ ਐਂਡ ਰਿਫਿਊਜੀ ਬੋਰਡ ਦੀ ਕਾਰਵਾਈ ਦੇ ਰਿਕਾਰਡ ਤੋਂ ਵੀ ਇਸ ਗੱਲ ਦਾ ਖੁਲਾਸਾ ਹੋਇਆ ਹੈ। ਇਸ ਲੈਟਰ ਨੂੰ ਲੈ ਕੇ ਫਿਲਹਾਲ ਜਾਂਚ ਜਾਰੀ ਹੈ। ਕੈਨੇਡਾ ਦੀ ਐਡਮੋਂਟਨ ਪੁਲਿਸ ਸਰਵਿਸ ਦੀ ਆਰਗਨਾਈਜ਼ਡ ਕ੍ਰਾਈਮ ਬ੍ਰਾਂਚ ਨੇ ਇਸ ਨੂੰ ਰਿਕਾਰਡ ਦਾ ਹਿੱਸਾ ਬਣਾਇਆ ਅਤੇ ਇਸ ਨੂੰ ਐਬਟਸਫੋਰਡ ਪੁਲਿਸ ਨੂੰ ਭੇਜਿਆ ਹੈ।

ਲੈਟਰ ਵਿੱਚ ਲਿਖਿਆ ਹੈ- ਅਸੀਂ ਭਾਰਤੀ ਗੈਂਗ ਹਾਂ। ਕੈਨੇਡਾ ਵਿੱਚ ਸਾਨੂੰ ਰੋਕਣ ਦੀ ਹਿੰਮਤ ਨਹੀਂ ਹੈ। ਹੁਣ ਅਸੀਂ ਕੈਨੇਡਾ ‘ਤੇ ਰਾਜ ਕਰਾਂਗੇ। ਸਾਡੇ ਕੋਲ ਕੈਨੇਡਾ ਵਿੱਚ 5 ਹਜ਼ਾਰ ਤੋਂ ਵੱਧ ਗੈਂਗ ਮੈਂਬਰ ਹਨ। ਉਹ ਸਿਰਫ਼ 1,000 ਡਾਲਰ ਲਈ ਗੋਲੀਬਾਰੀ ਕਰ ਸਕਦੇ ਹਨ। ਇਹ ਤੁਹਾਡੇ ਸਾਰਿਆਂ ਲਈ ਚੇਤਾਵਨੀ ਹੈ। ਸਾਡੀਆਂ ਗਤੀਵਿਧੀਆਂ ਤੋਂ ਦੂਰ ਰਹੋ, ਨਹੀਂ ਤਾਂ ਅਗਲੇ ਦਿਨ ਤੁਸੀਂ ਪੁਲਿਸ ਸਟੇਸ਼ਨ ‘ਤੇ ਗੋਲੀਬਾਰੀ ਦੀ ਖ਼ਬਰ ਦੇਖ ਸਕਦੇ ਹੋ।

ਚਿੱਠੀ ਵਿੱਚ ਇਹ ਗੱਲਾਂ ਲਿਖੀਆਂ ਹੋਣ ਦਾ ਦਾਅਵਾ

ਅਸੀਂ ਕੈਨੇਡਾ ‘ਤੇ ਰਾਜ ਕਰਾਂਗੇ, ਪੁਲਿਸ ਸਟੇਸ਼ਨ ‘ਤੇ ਹੋਵੇਗੀ ਗੋਲੀਬਾਰੀ: ਲੈਟਰ ਵਿੱਚ ਸਿੱਧੇ ਤੌਰ ‘ਤੇ ਕੈਨੇਡਾ ਦੇ ਰੱਖਿਆ ਮੰਤਰੀ, ਫੌਜ ਅਤੇ ਪੁਲਿਸ ਨੂੰ ਚੁਣੌਤੀ ਦਿੱਤੀ ਗਈ ਹੈ। ਲੈਟਰ ਦੀ ਸ਼ੁਰੂਆਤ ਵਿੱਚ ਲਿਖਿਆ ਹੈ- ਪੂਰੇ ਕੈਨੇਡਾ ਨੂੰ ਜੈ ਸ਼੍ਰੀ ਰਾਮ। ਗੋਲਡੀ ਬਰਾੜ ਗੈਂਗ ਵੱਲੋਂ ਚੇਤਾਵਨੀ। ਕੈਨੇਡਾ ਵਿੱਚ ਸਾਡੇ ਸਾਰੇ ਭਰਾਵਾਂ ਨੂੰ ਲਾਰੈਂਸ ਗੈਂਗ, ਗੋਲਡੀ ਬਰਾੜ ਦੀ ਜੈ ਸ਼੍ਰੀ ਰਾਮ।

ਸਾਡੇ ਕੋਲ 5 ਹਜ਼ਾਰ ਸ਼ੂਟਰਾਂ ਦਾ ਗਰੁੱਪ: ਚਿੱਠੀ ਵਿੱਚ ਗੈਂਗ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ ਕੈਨੇਡਾ ਵਿੱਚ ਉਨ੍ਹਾਂ ਦੇ 5 ਹਜ਼ਾਰ ਤੋਂ ਵੱਧ ਮੈਂਬਰ ਮੌਜੂਦ ਹਨ, ਜੋ ਸਿਰਫ਼ 1,000 ਡਾਲਰ ਲਈ ਕਿਸੇ ‘ਤੇ ਵੀ ਗੋਲੀਆਂ ਚਲਾ ਸਕਦੇ ਹਨ।

ਕੈਨੇਡਾ ‘ਤੇ ਰਾਜ ਕਰਨ ਤੋਂ ਸਾਨੂੰ ਕੋਈ ਨਹੀਂ ਰੋਕ ਸਕਦਾ: ਚਿੱਠੀ ਵਿੱਚ ਲਿਖਿਆ ਹੈ- ਅਸੀਂ ਕੈਨੇਡਾ ‘ਤੇ ਰਾਜ ਕਰਾਂਗੇ, ਕੋਈ ਸਾਨੂੰ ਨਹੀਂ ਰੋਕ ਸਕਦਾ। ਅਸੀਂ ਬਹੁਤ ਤਾਕਤਵਰ ਹਾਂ। ਤੁਹਾਡੇ ਹੈਲ ਏਂਜਲਸ (ਵ੍ਹਾਈਟ ਪਿਗਸ) ਵੀ ਸਾਡੇ ਸਾਹਮਣੇ ਕੁਝ ਨਹੀਂ ਹਨ।

ਸਾਡੇ ਤੋਂ ਦੂਰ ਰਹੋ, ਨਹੀਂ ਤਾਂ ਪੁਲਿਸ ਸਟੇਸ਼ਨਾਂ ‘ਤੇ ਚੱਲਣਗੀਆਂ ਗੋਲੀਆਂ: ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੂੰ ਚੇਤਾਵਨੀ ਦਿੰਦੇ ਹੋਏ ਲਿਖਿਆ ਗਿਆ- ਸਾਡੀਆਂ ਗਤੀਵਿਧੀਆਂ ਤੋਂ ਦੂਰ ਰਹੋ, ਨਹੀਂ ਤਾਂ ਅਗਲੇ ਦਿਨ ਤੁਸੀਂ ਕਿਸੇ ਪੁਲਿਸ ਸਟੇਸ਼ਨ ‘ਤੇ ਗੋਲੀਬਾਰੀ ਦੀ ਖ਼ਬਰ ਸੁਣੋਗੇ। ਸਾਡੇ ਕੋਲ ਕੈਨੇਡਾ ਪੁਲਿਸ ਤੋਂ ਵੀ ਜ਼ਿਆਦਾ ਹਥਿਆਰ ਹਨ।

ਗੋਰੇ ਲੋਕਾਂ ਨੂੰ ਜਲਦ ਦੇਸ਼ ਛੱਡ ਦੇਣਾ ਚਾਹੀਦਾ ਹੈ: ਚਿੱਠੀ ਵਿੱਚ ਨਸਲੀ ਟਿੱਪਣੀ ਕਰਦੇ ਹੋਏ ਕਿਹਾ ਗਿਆ ਹੈ ਕਿ ਵ੍ਹਾਈਟ ਪਿਗਸ ਭਾਈਚਾਰੇ ਨੂੰ ਜਲਦ ਤੋਂ ਜਲਦ ਦੇਸ਼ ਛੱਡ ਦੇਣਾ ਚਾਹੀਦਾ ਹੈ। ਇਹ ਕੋਈ ਮਜ਼ਾਕ ਨਹੀਂ, ਸਗੋਂ ਲਾਰੈਂਸ ਦਾ ਸਿੱਧਾ ਹੁਕਮ ਹੈ।

ਹਰ ਬਿਜ਼ਨੇਸਮੈਨ ਨੂੰ ਦੇਣਾ ਪਵੇਗਾ ਟੈਕਸ: ਗੈਂਗ ਨੇ ਕੈਨੇਡਾ ਦੇ ਵਪਾਰਕ ਜਗਤ ਨੂੰ ਸਿੱਧੇ ਤੌਰ ‘ਤੇ ਨਿਸ਼ਾਨਾ ਬਣਾਉਂਦੇ ਹੋਏ ਕਿਹਾ ਹੈ ਕਿ ਹੁਣ ਤੋਂ ਹਰ ਉਦਯੋਗਪਤੀ ਨੂੰ ਉਨ੍ਹਾਂ ਨੂੰ ਪ੍ਰੋਟੈਕਸ਼ਨ ਮਨੀ (ਰੰਗਦਾਰੀ) ਦੇਣੀ ਪਵੇਗੀ। ਇਹ ਟੈਕਸ ਵਾਂਗ ਹੈ ਅਤੇ ਕਿਸੇ ਵੀ ਬਿਜ਼ਨੇਸਮੈਨ ਕੋਲ ਇਸ ਤੋਂ ਬਚਣ ਦਾ ਕੋਈ ਰਸਤਾ ਨਹੀਂ ਹੈ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਾਰੋਬਾਰੀ ਭਾਰਤੀ ਹੈ, ਗੋਰਾ ਹੈ ਜਾਂ ਕਾਲਾ। ਭੁਗਤਾਨ ਸਾਰਿਆਂ ਨੂੰ ਕਰਨਾ ਹੀ ਪਵੇਗਾ।

ਕੈਨੇਡੀਅਨ ਏਜੰਸੀਆਂ ਵਿੱਚ ਮਚੀ ਹਲਚਲ

ਲਾਰੈਂਸ ਸਾਲ 2015 ਤੋਂ ਭਾਰਤ ਦੀ ਜੇਲ੍ਹ ਵਿੱਚ ਬੰਦ ਹੈ, ਪਰ ਕੈਨੇਡੀਅਨ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਦੇ ਸਿੰਡੀਕੇਟ ਨੇ ਵਿਦੇਸ਼ਾਂ ਵਿੱਚ ਇੱਕ ਖ਼ਤਰਨਾਕ ਅੰਤਰਰਾਸ਼ਟਰੀ ਨੈੱਟਵਰਕ ਖੜ੍ਹਾ ਕਰ ਲਿਆ ਹੈ। ਐਬਟਸਫੋਰਡ ਪੁਲਿਸ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਉਨ੍ਹਾਂ ਨੂੰ ਲਾਰੈਂਸ ਗੈਂਗ ਨਾਲ ਜੁੜਿਆ ਇਹ ਲੈਟਰ ਮਿਲਿਆ ਸੀ। ਇਸ ਦੀ ਜਾਣਕਾਰੀ ਦੇਸ਼ ਵਿੱਚ ਚੱਲ ਰਹੇ ਜਬਰਨ ਵਸੂਲੀ ਦੇ ਸੰਕਟ ਦੀ ਜਾਂਚ ਕਰ ਰਹੀਆਂ ਹੋਰ ਕੈਨੇਡੀਅਨ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨਾਲ ਵੀ ਸਾਂਝੀ ਕੀਤੀ ਗਈ ਹੈ।

ਕੈਨੇਡਾ ਦੇ ਕਈ ਸੂਬਿਆਂ ਵਿੱਚ ਹਾਲ ਹੀ ਦੇ ਦਿਨਾਂ ਵਿੱਚ ਹੋਈ ਗੋਲੀਬਾਰੀ ਅਤੇ ਰੰਗਦਾਰੀ ਦੇ ਮਾਮਲਿਆਂ ਨੂੰ ਕੈਨੇਡੀਅਨ ਜਾਂਚ ਏਜੰਸੀਆਂ ਨੇ ਲਾਰੈਂਸ ਗੈਂਗ ਦੇ ਨੈੱਟਵਰਕ ਨਾਲ ਜੋੜ ਕੇ ਦੇਖਿਆ ਹੈ। ਹੁਣ ਇਸ ਲੈਟਰ ਦੇ ਸਾਹਮਣੇ ਆਉਣ ਤੋਂ ਬਾਅਦ ਕੈਨੇਡਾ ਦੇ ਸੁਰੱਖਿਆ ਹਲਕਿਆਂ ਵਿੱਚ ਹਲਚਲ ਮਚ ਗਈ ਹੈ।

2025 ਤੋਂ ਹੁਣ ਤੱਕ ਕੈਨੇਡਾ ਵਿੱਚ ਲਾਰੈਂਸ ਅਤੇ ਗੋਲਡੀ ਬਰਾੜ ਗੈਂਗ ਨੇ ਇਨ੍ਹਾਂ ਵਾਰਦਾਤਾਂ ਦੀ ਜ਼ਿੰਮੇਵਾਰੀ ਲਈ

ਅਕਤੂਬਰ 2025 ਵਿੱਚ ਰੈਸਟੋਰੈਂਟ ਅਤੇ ਵਪਾਰਕ ਅਦਾਰਿਆਂ ‘ਤੇ ਗੋਲੀਬਾਰੀ: ਕੈਨੇਡਾ ਦੇ ਸਰੀ ਸ਼ਹਿਰ ਵਿੱਚ ਇੱਕ ਭਾਰਤੀ ਰੈਸਟੋਰੈਂਟ ਮਾਲਕ ਦੇ 3-4 ਠਿਕਾਣਿਆਂ ‘ਤੇ ਲਗਾਤਾਰ ਗੋਲੀਬਾਰੀ ਕੀਤੀ ਗਈ। ਸੋਸ਼ਲ ਮੀਡੀਆ ‘ਤੇ ਲਾਰੈਂਸ ਗੈਂਗ ਦੇ ਗੁਰਗੇ ਗੋਲਡੀ ਢਿੱਲੋਂ ਨੇ ਪੋਸਟ ਸਾਂਝੀ ਕਰਕੇ ਇਸ ਹਮਲੇ ਦੀ ਜ਼ਿੰਮੇਵਾਰੀ ਲਈ ਸੀ।

ਕਪਿਲ ਸ਼ਰਮਾ ਦੇ ਕੈਫੇ ‘ਤੇ ਲੜੀਵਾਰ ਹਮਲੇ: ਸਰੀ ਸਥਿਤ ਕਾਮੇਡੀਅਨ ਕਪਿਲ ਸ਼ਰਮਾ ਦੇ ਕੈਪਸ ਕੈਫੇ ‘ਤੇ ਜੁਲਾਈ ਤੋਂ ਅਕਤੂਬਰ 2025 ਦਰਮਿਆਨ ਤਿੰਨ ਵਾਰ ਗੋਲੀਬਾਰੀ ਕੀਤੀ ਗਈ। ਇਸ ਦੀ ਜ਼ਿੰਮੇਵਾਰੀ ਇਸ ਸਿੰਡੀਕੇਟ ਨਾਲ ਜੁੜੇ ਸ਼ੂਟਰਾਂ ਨੇ ਲਈ ਸੀ।

ਨਵੰਬਰ 2025 ਵਿੱਚ ਕੈਨੇਡਾ-ਅਲਬਰਟਾ ਵਿੱਚ ਗੈਂਗ ਨਾਲ ਜੁੜੇ ਵਿਅਕਤੀ ਦਾ ਕਤਲ: ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਨੇ ਸਾਂਝੇ ਤੌਰ ‘ਤੇ ਦੁਬਈ ਵਿੱਚ ਲਾਰੈਂਸ ਦੇ ਕਰੀਬੀ ਸਹਿਯੋਗੀ ਜੋਰਾ ਸਿੱਧੂ ਦੀ ਚਾਕੂ ਮਾਰ ਕੇ ਹੱਤਿਆ ਦੀ ਜ਼ਿੰਮੇਵਾਰੀ ਲਈ ਸੀ। ਪੁਲਿਸ ਫਾਈਲਾਂ ਮੁਤਾਬਕ, ਜੋਰਾ ਸਿੱਧੂ ਕੈਨੇਡਾ ਵਿੱਚ ਗੈਂਗ ਲਈ WhatsApp ਰਾਹੀਂ ਜਬਰਨ ਵਸੂਲੀ ਦਾ ਨੈੱਟਵਰਕ ਚਲਾ ਰਿਹਾ ਸੀ।

ਸਾਊਥ ਏਸ਼ੀਅਨ ਕਮਿਊਨਿਟੀ ਦੇ ਘਰਾਂ ਅਤੇ ਜਾਇਦਾਦਾਂ ‘ਤੇ ਤੇ ਅੱਗਜ਼ਨੀ ‘ਤੇ ਗੋਲੀਬਾਰੀ: ਐਡਮੋਂਟਨ, ਕੈਲਗਰੀ ਅਤੇ ਓਨਟਾਰੀਓ ਵਿੱਚ ਰਹਿਣ ਵਾਲੇ ਅਮੀਰ ਦੱਖਣੀ ਏਸ਼ੀਆਈ ਮੂਲ ਦੇ ਲੋਕਾਂ, ਸਿਆਸਤਦਾਨਾਂ ਅਤੇ ਸੱਭਿਆਚਾਰਕ ਆਗੂਆਂ ਨੂੰ ਰੰਗਦਾਰੀ ਲਈ ਨਿਸ਼ਾਨਾ ਬਣਾਇਆ ਗਿਆ। ਕੈਨੇਡਾ ਪੁਲਿਸ ਦੀ Project Garter ਜਾਂਚ ਮੁਤਾਬਕ, ਪੈਸੇ ਨਾ ਦੇਣ ‘ਤੇ ਦਰਜਨਾਂ ਘਰਾਂ ‘ਤੇ ਪੈਟਰੋਲ ਬੰਬ ਸੁੱਟਣ ਅਤੇ ਗੋਲੀਬਾਰੀ ਦੀਆਂ ਘਟਨਾਵਾਂ ਦੀ ਜ਼ਿੰਮੇਵਾਰੀ ਸੋਸ਼ਲ ਮੀਡੀਆ ‘ਤੇ ਇਸ ਗੈਂਗ ਦੇ ਹੈਂਡਲਰਾਂ ਨੇ ਲਈ ਸੀ।

Follow Us
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?
TV9 ਫੈਸਟੀਵਲ ਆਫ਼ ਇੰਡੀਆ 2026 ਵਿੱਚ MD ਅਤੇ CEO ਬਰੁਣ ਦਾਸ ਨੇ ਕੀ ਕਿਹਾ?...
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ
TV9 ਫੈਸਟੀਵਲ ਆਫ਼ ਇੰਡੀਆ 2026 ਦੀ ਸ਼ਾਨਦਾਰ ਸ਼ੁਰੂਆਤ, ਸੱਭਿਆਚਾਰ, ਸੰਗੀਤ ਅਤੇ ਦੁਰਗਾ ਪੂਜਾ ਦਾ ਸੰਗਮ...
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ
ਦਿੱਲੀ ਪੁਲਿਸ ਨੇ CJP ਤਿਰੰਗਾ ਮਾਰਚ ਤੋਂ ਪਹਿਲਾਂ ਸੁਰੱਖਿਆ ਵਧਾਈ, ਕਨਾਟ ਪਲੇਸ ਵਿੱਚ ਧਾਰਾ 163 ਲਾਗੂ...
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ
Navratri 2026: ਨਰਾਤਿਆਂ ਦੇ ਛੇਵੇਂ ਦਿਨ ਮਾਂ ਕਾਤਿਆਯਨੀ ਨੂੰ ਕਿਵੇਂ ਕਰੀਏ ਪ੍ਰਸੰਨ? ਜਾਣੋ ਪੂਜਾ ਵਿਧੀ...
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ
ਵਾਦੀਆਂ ਵਿੱਚ ਬਰਫ਼ਬਾਰੀ: ਕਸ਼ਮੀਰ ਅਤੇ ਹਿਮਾਚਲ ਵਿੱਚ ਪਰਤੀ ਜੰਨਤ ਵਰਗ੍ਹੀ ਖੂਬਸੂਰਤੀ, ਵਧੀ ਸੈਲਾਨੀਆਂ ਦੀ ਆਮਦ...
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ
ਐਕਟਰ ਇਮਰਾਨ ਖਾਨ ਨੂੰ ਦੇਸ਼ ਛੱਡਣ ਦਾ ਹੁਕਮ, CJP ਦੇ ਪ੍ਰਦਰਸ਼ਨ 'ਚ ਹੋਏ ਸਨ ਸ਼ਾਮਲ...
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ
ਝੋਟਾ ਕਤਲ ਕੇਸ: ਪੰਜਾਬ ਬੰਦ ਦਾ ਅਸਰ....ਬਾਜ਼ਾਰਾਂ 'ਚ ਪਸਰਿਆ ਸੰਨਾਟਾ; ਹਾਈਵੇਅ ਜਾਮ...
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ
ਝੋਟਾ ਕਤਲਕਾਂਡ: ਕੱਲ੍ਹ ਪੰਜਾਬ ਬੰਦ ਦੀ ਕਾਲ; ਮੁਲਜ਼ਮ ਦੇ ਘਰ ਚੱਲਿਆ ਬੁਲਡੋਜ਼ਰ, ਦੁਕਾਨ ਦੀ ਭੰਨਤੋੜ, ਲਗਾਈ ਅੱਗ...
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼
Punjab Election 2027: ਪੰਜਾਬ ਵਿੱਚ ਪੂਰਾ ਹੋਇਆ SIR, ਚੋਣ ਕਮਿਸ਼ਨ ਨੇ ਸਿਆਸੀ ਪਾਰਟੀਆਂ ਦੀ ਕੀਤੀ ਤਾਰੀਫ਼...