Delhi Car Blast: ਦਿੱਲੀ ਦੇ ਲਾਲ ਕਿਲ੍ਹੇ ‘ਤੇ ਕਿਵੇਂ ਹੋਇਆ ਧਮਾਕਾ ? ਚਸ਼ਮਦੀਦ ਨੇ ਦੱਸੀ ਪੂਰੀ ਗੱਲ
ਸੋਮਵਾਰ ਸ਼ਾਮ ਨੂੰ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਇੱਕ ਵੱਡਾ ਧਮਾਕਾ ਹੋਇਆ। ਹੁਣ ਤੱਕ ਅੱਠ ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਜ਼ਖਮੀ ਦੱਸੇ ਜਾ ਰਹੇ ਹਨ। ਚਸ਼ਮਦੀਦਾਂ ਨੇ ਧਮਾਕੇ ਨੂੰ ਬਹੁਤ ਵੱਡਾ ਦੱਸਿਆ। ਇਸ ਧਮਾਕੇ ਕਾਰਨ ਉਹ ਤਿੰਨ ਵਾਰ ਜ਼ਮੀਨ ਨਾਲ ਡਿੱਗਿਆ। ਅੱਗ ਦੀਆਂ ਲਪਟਾਂ ਦੂਰੋਂ ਦਿਖਾਈ ਦੇ ਰਹੀਆਂ ਸਨ। ਧਮਕੇ ਕਾਰਨ ਨੇੜੇ ਦੀਆਂ ਇਮਰਾਤਾਂ ਤੱਕ ਹਿੱਲ ਗਈਆਂ।
ਸੋਮਵਾਰ ਸ਼ਾਮ ਨੂੰ ਦਿੱਲੀ ਦੇ ਲਾਲ ਕਿਲ੍ਹੇ ਨੇੜੇ ਇੱਕ ਵੱਡਾ ਧਮਾਕਾ ਹੋਇਆ। ਖ਼ਬਰ ਲਿਖੇ ਜਾਣ ਤੱਕ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ 30 ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਐਲਐਨਜੇਪੀ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਦਿੱਲੀ ਫਾਇਰ ਚੀਫ ਨੇ ਦੱਸਿਆ ਕਿ ਛੇ ਕਾਰਾਂ, ਦੋ ਬੈਟਰੀ ਨਾਲ ਚੱਲਣ ਵਾਲੇ ਰਿਕਸ਼ਾ ਅਤੇ ਇੱਕ ਆਟੋ-ਰਿਕਸ਼ਾ ਪ੍ਰਭਾਵਿਤ ਹੋਏ ਹਨ। ਚਸ਼ਮਦੀਦਾਂ ਨੇ ਧਮਾਕੇ ਨੂੰ ਬਹੁਤ ਵੱਡਾ ਦੱਸਿਆ ਹੈ।
ਇਸ ਧਮਾਕੇ ਕਾਰਨ ਉਹ ਜ਼ਮੀਨ ‘ਤੇ ਤਿੰਨ ਵਾਰ ਡਿੱਗਿਆ। ਅੱਗ ਦੀਆਂ ਲਪਟਾਂ ਦੂਰੋਂ ਦਿਖਾਈ ਦੇ ਰਹੀਆਂ ਸਨ। ਇੱਕ ਹੋਰ ਚਸ਼ਮਦੀਦ ਗਵਾਹ ਨੇ ਇੱਕ ਜ਼ੋਰਦਾਰ ਧਮਾਕੇ ਦੀ ਖ਼ਬਰ ਦਿੱਤੀ। ਜਿਸ ਦੀ ਆਵਾਜ਼ ਬੰਬ ਵਰਗੀ ਸੀ। ਧਮਾਕੇ ਨੇ ਨੇੜਲੀਆਂ ਇਮਾਰਤਾਂ ਨੂੰ ਹਿਲਾ ਦਿੱਤਾ। ਇਹ ਧਮਾਕਾ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਗੇਟ ਨੰਬਰ 1 ਦੇ ਨੇੜੇ ਹੋਇਆ। ਦਿੱਲੀ ਧਮਾਕੇ ਤੋਂ ਬਾਅਦ, ਉੱਤਰ ਪ੍ਰਦੇਸ਼ ਅਤੇ ਮੁੰਬਈ ਵਿੱਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
8 ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੋਈ ਮੌਤ- LNJP
ਐਲਐਨਜੇਪੀ ਦੇ ਮੈਡੀਕਲ ਸੁਪਰਡੈਂਟ ਨੇ ਦੱਸਿਆ ਕਿ 15 ਲੋਕਾਂ ਨੂੰ ਲੋਕ ਨਾਇਕ ਹਸਪਤਾਲ ਲਿਆਂਦਾ ਗਿਆ। ਉਨ੍ਹਾਂ ਵਿੱਚੋਂ 8 ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਗਈ। ਤਿੰਨ ਗੰਭੀਰ ਜ਼ਖਮੀ ਹਨ, ਜਦੋਂ ਕਿ ਇੱਕ ਦੀ ਹਾਲਤ ਸਥਿਰ ਹੈ। ਇੱਕ ਸਥਾਨਕ ਨਿਵਾਸੀ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ, “ਜਦੋਂ ਅਸੀਂ ਸੜਕ ‘ਤੇ ਕਿਸੇ ਦਾ ਹੱਥ ਦੇਖਿਆ, ਤਾਂ ਅਸੀਂ ਬਿਲਕੁਲ ਹੈਰਾਨ ਰਹਿ ਗਏ। ਮੈਂ ਇਸ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕਰ ਸਕਦਾ।”
#WATCH | Delhi: Blast near Red Fort | “When we saw someone’s hand on the road, we were absolutely shocked. I can’t explain it in words…” said a local to ANI pic.twitter.com/vmibMbPFUk
— ANI (@ANI) November 10, 2025
ਇਹ ਵੀ ਪੜ੍ਹੋ
ਨੇੜਲੀਆਂ ਇਮਾਰਤਾਂ ਹਿੱਲ ਗਈਆਂ – ਚਸ਼ਮਦੀਦ
ਯਾਸੀਨ, ਇੱਕ ਚਸ਼ਮਦੀਦ ਹੈ। ਜਿਸ ਦਾ ਬੈਟਰੀ ਨਾਲ ਚੱਲਣ ਵਾਲਾ ਰਿਕਸ਼ਾ ਸੜ ਗਿਆ। ਉਸ ਨੇ ਕਿਹਾ ਕਿ ਧਮਾਕਾ ਸ਼ਾਮ 7 ਵਜੇ ਦੇ ਕਰੀਬ ਹੋਇਆ। “ਟ੍ਰੈਫਿਕ ਜਾਮ ਸੀ। ਮੈਂ ਹੌਲੀ-ਹੌਲੀ ਤੁਰ ਰਿਹਾ ਸੀ ਕਿ ਅਚਾਨਕ ਇੱਕ ਧਮਾਕਾ ਹੋਇਆ। ਧਮਾਕੇ ਤੋਂ ਬਾਅਦ ਮੈਂ ਵੀ ਬੇਹੋਸ਼ ਹੋ ਗਿਆ। ਮੇਰੀ ਗੱਡੀ ਵਿੱਚ ਤਿੰਨ ਲੋਕ ਬੈਠੇ ਸਨ। ਜਦੋਂ ਮੈਨੂੰ ਹੋਸ਼ ਆਇਆ, ਤਾਂ ਮੈਂ ਦੇਖਿਆ ਕਿ ਮੇਰਾ ਰਿਕਸ਼ਾ ਸੜ ਗਿਆ ਸੀ। ਧਮਾਕੇ ਨੇ ਜ਼ਮੀਨ ਹਿਲਾ ਦਿੱਤੀ ਅਤੇ ਆਲੇ-ਦੁਆਲੇ ਦੀਆਂ ਇਮਾਰਤਾਂ ਹਿੱਲ ਗਈਆਂ।”
ਹਾਲੇ ਕੁਝ ਵੀ ਕਹਿਣਾ ਜਲਦੀ ਹੋਵੇਗਾ – ਸੀਆਰਪੀਐਫ DIG
ਦਿੱਲੀ ਪੁਲਿਸ ਦੇ ਇੱਕ ਅਧਿਕਾਰੀ ਨੇ ਕਿਹਾ, “ਮੈਂ ਇਸ ਵੇਲੇ ਕੁਝ ਨਹੀਂ ਕਹਿ ਸਕਦਾ। ਜਾਂਚ ਜਾਰੀ ਹੈ।” ਸੀਆਰਪੀਐਫ ਡੀਆਈਜੀ ਕਿਸ਼ੋਰ ਪ੍ਰਸਾਦ ਘਟਨਾ ਸਥਾਨ ‘ਤੇ ਪਹੁੰਚੇ। ਉਨ੍ਹਾਂ ਨੇ ਕਿਹਾ ਕਿ “ਇਸ ਵੇਲੇ ਕੁਝ ਵੀ ਕਹਿਣਾ ਜਲਦੀ ਹੋਵੇਗਾ। ਮੈਂ ਬੱਸ ਘਟਨਾ ਸਥਾਨ ‘ਤੇ ਜਾ ਰਿਹਾ ਹਾਂ।”


