Corona News: ਦੇਸ਼ ‘ਚ ਕੋਰੋਨਾ ਕੇਸਾਂ ਨੇ ਮੁੜ ਫੜਿਆ ਜ਼ੋਰ, 37 ਹਜ਼ਾਰ ਤੋਂ ਵੱਧ ਐਕਟਿਵ ਕੇਸ
ਪਿਛਲੇ ਅੱਠ ਹਫ਼ਤਿਆਂ ਤੋਂ Corona cases ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਕੁਝ ਰਾਜਾਂ ਵਿੱਚ ਸਕਾਰਾਤਮਕਤਾ ਦਰ ਵੱਧ ਰਹੀ ਹੈ। ਅੱਜ ਭਾਰਤ ਵਿੱਚ 5,676 ਨਵੇਂ ਮਾਮਲੇ ਸਾਹਮਣੇ ਆਏ ਹਨ। ਪਿਛਲੇ ਹਫਤੇ 'ਚ 68 ਲੋਕ ਵੀ ਕੋਰੋਨਾ ਕਾਰਨ ਆਪਣੀ ਜਾਨ ਗੁਆ ਚੁੱਕੇ ਹਨ। ਕੋਰੋਨਾ ਦੀ ਨਵੀਂ ਸਪਾਈਕ XBB.1.16 ਵੇਰੀਐਂਟ ਦੇ ਕਾਰਨ ਹੈ।
ਸੰਕੇਤਕ ਤਸਵੀਰ
ਨਵੀਂ ਦਿੱਲੀ। ਹਰ ਰੋਜ਼ ਵਧਦਾ ਹੋਇਆ ਕੋਰੋਨਾ (Corona) ਹੁਣ ਡਰਾਉਣ ਲੱਗਾ ਹੈ। ਪਿਛਲੇ 24 ਘੰਟਿਆਂ ਵਿੱਚ 5,676 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਬਾਅਦ ਦੇਸ਼ ਭਰ ਵਿੱਚ ਸਰਗਰਮ ਮਰੀਜ਼ਾਂ ਦੀ ਗਿਣਤੀ 37 ਹਜ਼ਾਰ ਦੇ ਨੇੜੇ ਪਹੁੰਚ ਗਈ ਹੈ। ਇੱਕ ਦਿਨ ਪਹਿਲਾਂ 5,880 ਨਵੇਂ ਮਾਮਲੇ ਸਾਹਮਣੇ ਆਏ ਹਨ।
ਕੱਲ੍ਹ ਗੁਜਰਾਤ, ਦਿੱਲੀ ਅਤੇ ਹਿਮਾਚਲ ਵਿੱਚ ਚਾਰ-ਚਾਰ ਲੋਕਾਂ ਦੀ ਮੌਤ ਹੋ ਗਈ। ਕਈ ਰਾਜਾਂ ਵਿੱਚ ਮਾਸਕ ਪਹਿਨਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ। ਦੋ ਦਿਨ ਪਹਿਲਾਂ, ਕੇਰਲ ਵਿੱਚ ਕੇਸ 1800 ਤੋਂ ਉੱਪਰ ਪਹੁੰਚ ਗਏ ਸਨ, ਫਿਰ ਉੱਥੋਂ ਦੀ ਸਰਕਾਰ ਨੇ ਗਰਭਵਤੀ ਔਰਤਾਂ ਅਤੇ ਬਜ਼ੁਰਗਾਂ ਲਈ ਮਾਸਕ ਪਹਿਨਣਾ ਲਾਜ਼ਮੀ ਕਰ ਦਿੱਤਾ ਸੀ।


