Chandigarh ਵਿੱਚ Metro ਚਲਾਉਣ ਲਈ ਪੰਜਾਬ ਅਤੇ ਹਰਿਆਣਾ ਵਿਚਾਲੇ ਬਣੀ ਸਹਿਮਤੀ
Meeting on Metro: ਮੀਟਿੰਗ ਵਿਚ ਪੰਚਕੂਲਾ,ਚੰਡੀਗੜ੍ਹ ਅਤੇ ਮੋਹਾਲੀ (Tri City) ਵਿਚ ਆਵਾਜਾਈ ਵਿਵਸਥਾ ਅਤੇ ਤਿੰਨਾਂ ਸ਼ਹਿਰਾਂ ਵਿਚ Metro Project ਨੁੰ ਲੈ ਕੇ ਵਿਸਥਾਰ ਨਾਲ ਚਰਚਾ ਹੋਈ। ਟ੍ਰਾਈਸਿਟੀ ਵਿਚ ਕੰਪ੍ਰਿਹੇਂਸਿਵ ਮੋਬਿਲਿਟੀ ਪਲਾਨ ਨੂੰ ਮੰਜੂਰੀ ਦੇ ਦਿੱਤੀ ਗਈ।
ਚੰਡੀਗੜ੍ਹ ਨਿਊਜ: ਚੰਡੀਗੜ੍ਹ ਵਿੱਚ ਮੈਟਰੋ (Metro) ਚਲਾਉਣ ਦੇ ਲਈ ਹਰਿਆਣਾ ਨੇ ਭਾਈਵਾਲ ਸੂਬਾ ਹੋਣ ਦੇ ਨਾਤੇ ਆਪਣੀ ਸਹਿਮਤੀ ਦੇ ਦਿੱਤੀ ਹੈ। ਪੰਜਾਬ ਦੇ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸਾਸ਼ਕ ਬਨਵਾਰੀ ਲਾਲ ਪਰੋਹਿਤ ਦੀ ਅਗਵਾਈ ਹੇਠ ਅੱਜ ਟ੍ਰਾਈਸਿਟੀ ਕੰਪ੍ਰੀਹੇਂਸਿਵ ਮੋਬਿਲਿਟੀ ਪਲਾਨ (Mobility Plan) ਨੂੰ ਲੈ ਕੇ ਮੀਟਿੰਗ ਹੋਈ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ (Manohar Lal) ਵੀ ਇਸ ਮੀਟਿੰਗ ਵਿਚ ਸ਼ਾਮਿਲ ਹੋਏ। ਪੰਜਾਬ ਤੋਂ ਕੈਬੀਨੇਟ ਮੰਤਰੀ ਅਨਮੋਨ ਗਗਨ ਮਾਨ ਨੇ ਵੀ ਮੀਟਿੰਗ ਵਿਚ ਹਿੱਸਾ ਲਿਆ।
ਮੈਟਰੋ ਰਾਹੀਂ ਜੀਰਕਪੁਰ ਨੂੰ ਪਿੰਜੌਰ- ਕਾਲਕਾ ਤੱਕ ਜੋੜਿਆ ਜਾਵੇ
ਮੁੱਖ ਮੰਤਰੀ ਮਨੋਹਰ ਲਾਲ ਨੇ ਮੀਟਿੰਗ ਵਿਚ ਸੁਝਾਅ ਦਿੰਦੇ ਹੋਏ ਕਿਹਾ ਕਿ ਮੈਟਰੋ ਰਾਹੀਂ ਜੀਰਕਪੁਰ ਨੂੰ ਪਿੰਜੌਰ- ਕਾਲਕਾ ਤਕ ਜੋੜਿਆ ਜਾਵੇ, ਤਾਂ ਜੋ ਚੰਡੀਗੜ੍ਹ ਆਉਣ ਵਾਲੇ ਨਾਗਰਿਕਾਂ ਨੂੰ ਬਿਹਤਰ ਆਵਾਜਾਈ ਸਹੂਲਤ ਮਿਲੇ। ਇਸ ਤੋਂ ਇਲਾਵਾ, ਚੰਡੀਗੜ੍ਹ ਤੋਂ ਪਿੰਜੌਰ-ਕਾਲਕਾ ਨੂੰ ਵੀ ਜੋੜਨ ‘ਤੇ ਵਿਚਾਰ ਕੀਤਾ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮੈਟਰੋ ਵਿਸਤਾਰ ਵਿਚ ਘੱਗਰ ਨਦੀ ਅਤੇ ਨਵੇਂ ਪੰਚਕੂਲਾ ਦੇ ਇਲਾਕਿਆਂ ਨੂੰ ਵੀ ਸ਼ਾਮਿਲ ਕੀਤਾ ਜਾਵੇ। ਇਸ ਦੇ ਲਈ ਮੇਟਰੋ ਦੇ ਪਹਿਲੇ ਫੇਜ ਵਿਚ ਹੀ ਇਹ ਸਾਰੇ ਰੂਟ ਸ਼ਾਮਿਲ ਕੀਤੇ ਜਾਣੇ ਚਾਹੀਦੇ ਹਨ।
ਮੈਟਰੋ ਨਾਲ ਜੋੜਿਆ ਜਾਣ ਮਹਤੱਵਪੂਰਣ ਸਥਾਨ
ਮਨੋਹਰ ਲਾਲ ਨੇ ਕਿਹਾ ਕਿ ਪੰਜਾਬ, ਹਰਿਆਣਾ ਸਿਵਲ ਸਕੱਤਰੇਤ , ਵਿਧਾਨਸਭਾ, ਪੰਜਾਬ ਅਤੇ ਹਰਿਆਣਾ ਹਾਈ ਕੋਰਟ ਅਤੇ ਏਅਰਪੋਰਟ ਵਰਗੇ ਮਹਤੱਵਪੂਰਣ ਸਥਾਨਾਂ ‘ਤੇ ਨਾਗਰਿਕਾਂ ਦੀ ਆਵਾਜਾਈ ਵੱਧ ਰਹਿੰਦੀ ਹੈ। ਜੇਕਰ ਇੰਨ੍ਹਾਂ ਸਥਾਨਾਂ ਨੁੰ ਵੀ ਮੈਟਰੋ ਨਾਲ ਜੋੜਿਆ ਜਾਵੇਗਾ, ਤਾਂ ਆਮਜਨਤਾ ਨੂੰ ਟ੍ਰੈਫਿਕ ਜਾਮ ਨਾਲ ਵੀ ਵੱਡੀ ਰਾਹਤ ਮਿਲੇਗੀ ਅਤੇ ਉਨ੍ਹਾਂ ਦੇ ਸਮੇਂ ਤੇ ਪੈਸੇ ਦੀ ਵੀ ਬਚੱਤ ਹੋਵੇਗੀ। ਇਸ ਲਈ ਪਹਿਲੇ ਫੇਜ਼ ਵਿਚ ਹੀ ਇੰਨ੍ਹਾਂ ਮੁੱਖ ਸਥਾਨਾਂ ਨੂੰ ਜੋੜਿਆ ਜਾਵੇ।
ਉਨ੍ਹਾਂ ਨੇ ਕਿਹਾ ਕਿ ਪੰਚਕੂਲਾਵਾਸੀਆਂ ਲਈ ਏਅਰਪੋਰਟ ਦੀ ਕਨੈਕਟੀਵਿਟੀ ਨੂੰ ਬਿਹਤਰ ਅਤੇ ਸਰਲ ਕਰਨ ਦੇ ਨਾਲ-ਨਾਲ ਟ੍ਰਾਈਸਿਟੀ ਵਿਚ ਪਬਲਿਕ ਟ੍ਰਾਂਸਪੋਰਟ ਵਿਵਸਥਾ ਨੁੰ ਮਜਬੂਤ ਕਰਨਾ ਹੀ ਮੈਟਰੋ ਪ੍ਰੋਜੈਕਟ ਦਾ ਮੁੱਖ ਉਦੇਸ਼ ਹੈ। ਇਸ ਦੇ ਲਈ ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਨੂੰ ਤਾਲਮੇਲ ਸਥਾਪਿਤ ਕਰਦੇ ਹੋਏ ਪੂਰੇ ਤਾਲਮੇਲ ਦੇ ਨਾਲ ਅੱਗੇ ਵੱਧਣਾ ਹੈ। ਮੀਟਿੰਗ ਵਿਚ ਹਰਿਆਣਾ ਦੇ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਡੀ.ਐਸ.ਢੇਸੀ, ਮੁੱਖ ਸਕੱਤਰ ਸੰਜੀਵ ਕੌਸ਼ਲ, ਚੰਡੀਗੜ੍ਹ ਦੇ ਮੇਅਰ ਅਨੂਪ ਗੁਪਤਾ ਸਮੇਤ ਹੋਰ ਹਰਿਆਣਾ ਤੇ ਚੰਡੀਗੜ੍ਹ ਦੇ ਪ੍ਰਸਾਸ਼ਨਿਕ ਅਧਿਕਾਰੀ ਮੌਜੂਦ ਰਹੇ।
ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ