AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Iran War: ਪੰਜਾਬ ਦੇ ਐਕਸਪੋਰਟਰ ਚਿੰਤਤ, ਤਿੰਨ ਲੱਖ ਟਨ ਬਾਸਮਤੀ ਦਾ ਨਿਰਯਾਤ ਅਟਕਿਆ

ਦੇਸ਼ ਤੋਂ ਹਰ ਸਾਲ 20 ਲੱਖ ਟਨ ਦਾ ਐਸਪੋਰਟ ਹੁੰਦਾ ਹੈ, ਜਿਸ 'ਚ ਲਗਭਗ 25 ਫ਼ੀਸਦੀ ਐਕਸਪੋਰਟ ਈਰਾਨ ਨੂੰ ਹੁੰਦਾ ਹੈ, ਜਦੋਂ ਕਿ 20 ਫ਼ੀਸਦੀ ਐਕਸਪੋਰਟ ਈਰਾਕ ਨੂੰ ਹੁੰਦਾ ਹੈ। ਸਿਰਫ਼ ਪੰਜਾਬ ਦੀ ਐਕਸਪੋਰਟ 'ਚ ਹਿੱਸੇਦਾਰੀ ਲਗਭਗ 25 ਤੋਂ 30 ਫ਼ੀਸਦੀ ਹੈ। ਇਸ 'ਚ ਸਭ ਤੋਂ ਜ਼ਿਆਦਾ ਐਕਸਪੋਰਟ ਈਰਾਨ ਨੂੰ ਹੁੰਦਾ ਹੈ। ਬਾਕੀ ਮੱਧ-ਪੂਰਬੀ ਦੇਸ਼ਾਂ 'ਚ ਵੀ ਐਕਸਪੋਰਟ ਹੁੰਦਾ ਹੈ

Iran War: ਪੰਜਾਬ ਦੇ ਐਕਸਪੋਰਟਰ ਚਿੰਤਤ, ਤਿੰਨ ਲੱਖ ਟਨ ਬਾਸਮਤੀ ਦਾ ਨਿਰਯਾਤ ਅਟਕਿਆ
ਸੰਕੇਤਕ ਤਸਵੀਰ
tv9-punjabi
| Updated On: 02 Mar 2026 15:16 PM IST

ਈਰਾਨ-ਇਜ਼ਰਾਈਲ ਸੰਕਟ ਵਿਚਕਾਰ ਪੰਜਾਬ ਦੇ ਬਾਸਮਤੀ ਐਕਸਪੋਰਟ ਦੀ ਚਿੰਤਾ ਵੱਧ ਗਈ ਹੈ, ਕਿਉਂਕਿ ਯੁੱਧ ਦੇ ਹਾਲਾਤਾਂ ਵਿਚਕਾਰ ਬਾਸਮਤੀ ਦੇ ਐਕਸਪੋਰਟ ‘ਤੇ ਸੰਕਟ ਛਾ ਗਿਆ ਹੈ। ਈਰਾਨ ਤੇ ਬਾਕੀ ਦੇਸ਼ਾਂ ਤੋਂ 10 ਲੱਖ ਟਨ ਬਾਸਮਤੀ ਦਾ ਆਰਡਰ ਹੈ, ਜਿਸ ‘ਚ ਸਿਰਫ਼ ਪੰਜਾਬ ਤੋਂ ਹੀ ਤਿੰਨ ਲੱਖ ਟਨ ਬਾਸਮਤੀ ਦਾ ਐਕਸਪੋਰਟ ਵਿਚਕਾਰ ਹੀ ਅਟਕ ਗਿਆ ਹੈ।

ਬਾਸਮਤੀ ਐਕਸਪੋਰਟਰਾਂ ਦਾ ਕਹਿਣਾ ਹੈ ਕਿ ਜੇਕਰ ਸਥਿਤੀ ਜਲਦੀ ਆਮ ਵਾਂਗ ਨਾ ਹੋਈ ਦਾ ਘਰੇਲੂ ਬਾਸਮਤੀ ਦੇ ਭਾਅ ਡਿੱਗ ਜਾਣਗੇ, ਜਿਸ ‘ਚ ਉਨ੍ਹਾਂ ਨੂੰ ਨੁਕਸਾਨ ਝੱਲਣਾ ਪਵੇਗਾ।

ਇਜ਼ਰਾਈਲ-ਅਮਰੀਕਾ ਦੇ ਸਾਂਝੇ ਹਮਲਿਆਂ ਤੋਂ ਬਾਅਦ ਹੋਰਮੁਜ਼ ਜਲਡਮਰੂ ਨੂੰ ਬੰਦ ਕਰ ਦਿੱਤਾ ਗਿਆ ਹੈ, ਜਿੱਥੋਂ ਬਾਸਮਤੀ ਦਾ ਐਕਸਪੋਰਟ ਹੁੰਦਾ ਹੈ। ਇਹ ਸਿਰਫ਼ ਈਰਾਨ ਹੀ ਨਹੀਂ ਸਗੋਂ ਸਉਦੀ ਅਰਬ, ਈਰਾਕ ਤੇ ਸੰਯੁਕਤ ਅਰਬ ਅਮੀਰਾਤ ਵਰਗੇ ਖਾੜੀ ਦੇਸ਼ਾਂ ਨੂੰ ਵੀ ਐਕਸਪੋਰਟ ਨਾਲ ਜੋੜਦਾ ਹੈ, ਪਰ ਹੁਣ ਇਸ ਦੇ ਬੰਦ ਹੋਣ ਦੇ ਨਾਲ ਗੁਜਰਾਤ ਤੇ ਈਰਾਨ ਬੰਦਰਗਾਹ ‘ਤੇ ਹੀ ਮਾਲ ਫਸਿਆ ਹੋਇਆ ਹੈ। ਇਸ ਨਾਲ ਬਾਸਮਤੀ ਦੇ ਖ਼ਰਾਬ ਹੋਣ ਦਾ ਡਰ ਹੈ।

ਦੇਸ਼ ਤੋਂ ਹਰ ਸਾਲ 20 ਲੱਖ ਟਨ ਦਾ ਐਸਪੋਰਟ ਹੁੰਦਾ ਹੈ, ਜਿਸ ‘ਚ ਲਗਭਗ 25 ਫ਼ੀਸਦੀ ਐਕਸਪੋਰਟ ਈਰਾਨ ਨੂੰ ਹੁੰਦਾ ਹੈ, ਜਦੋਂ ਕਿ 20 ਫ਼ੀਸਦੀ ਐਕਸਪੋਰਟ ਈਰਾਕ ਨੂੰ ਹੁੰਦਾ ਹੈ। ਸਿਰਫ਼ ਪੰਜਾਬ ਦੀ ਐਕਸਪੋਰਟ ‘ਚ ਹਿੱਸੇਦਾਰੀ ਲਗਭਗ 25 ਤੋਂ 30 ਫ਼ੀਸਦੀ ਹੈ। ਇਸ ‘ਚ ਸਭ ਤੋਂ ਜ਼ਿਆਦਾ ਐਕਸਪੋਰਟ ਈਰਾਨ ਨੂੰ ਹੁੰਦਾ ਹੈ। ਬਾਕੀ ਮੱਧ-ਪੂਰਬੀ ਦੇਸ਼ਾਂ ‘ਚ ਵੀ ਐਕਸਪੋਰਟ ਹੁੰਦਾ ਹੈ।

ਹਵਾਈ ਆਵਾਜਾਈ ‘ਤੇ ਵੀ ਅਸਰ

ਇਸ ਜੰਗ ਦਾ ਸਿੱਧਾ ਅਸਰ ਹੁਣ ਭਾਰਤ, ਖ਼ਾਸ ਕਰਕੇ ਪੰਜਾਬ ਤੇ ਚੰਡੀਗੜ੍ਹ ਦੀ ਹਵਾਈ ਆਵਾਜਾਈ ‘ਤੇ ਸਾਫ਼ ਨਜ਼ਰ ਆਉਣ ਲੱਗ ਪਿਆ ਹੈ। ਸੁਰੱਖਿਆ ਕਾਰਨਾਂ ਤੇ ਕਈ ਦੇਸ਼ਾਂ ਵੱਲੋਂ ਆਪਣੇ ਏਅਰਸਪੇਸ ਬੰਦ ਕੀਤੇ ਜਾਣ ਕਾਰਨ ਸੰਯੁਕਤ ਅਰਬ ਅਮੀਰਾਤ, ਦੁਬਈ, ਸ਼ਾਰਜਾਹ, ਕਤਰ ਤੇ ਹੋਰ ਖਾੜੀ ਦੇਸ਼ਾਂ ਵੱਲ ਜਾਣ ਵਾਲੀਆਂ ਉਡਾਣਾਂ ਵੱਡੇ ਪੱਧਰ ਤੇ ਰੱਦ ਕਰ ਦਿੱਤੀਆਂ ਗਈਆਂ ਹਨ।

ਇਸ ਖ਼ਰਾਬ ਸਥਿਤੀ ਕਾਰਨ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡਾ, ਅੰਮ੍ਰਿਤਸਰ ਵਿਖੇ ਪਹੁੰਚਣ ਵਾਲੇ ਯਾਤਰੀਆਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਦੁਬਈ, ਸ਼ਾਰਜਾਹ ਤੇ ਹੋਰ ਮਿਡਲ ਈਸਟ ਦੇਸ਼ਾਂ ਨੂੰ ਜਾਣ ਵਾਲੇ ਸੈਂਕੜੇ ਯਾਤਰੀ ਏਅਰਪੋਰਟ ਤੇ ਫਸੇ ਹੋਏ ਹਨ। ਉਡਾਣਾਂ ਅਚਾਨਕ ਰੱਦ ਹੋਣ ਤੇ ਅਗਲੇ ਸ਼ਡਿਊਲ ਬਾਰੇ ਕੋਈ ਸਪਸ਼ਟ ਜਾਣਕਾਰੀ ਨਾ ਮਿਲਣ ਕਾਰਨ ਯਾਤਰੀਆਂ ‘ਚ ਭਾਰੀ ਰੋਸ ਅਤੇ ਚਿੰਤਾ ਪਾਈ ਜਾ ਰਹੀ ਹੈ। ਜਾਣਕਾਰੀ ਅਨੁਸਾਰ ਅੰਮ੍ਰਿਤਸਰ ਤੋਂ ਵੱਖ-ਵੱਖ ਖਾੜੀ ਦੇਸ਼ਾਂ ਲਈ ਚੱਲਣ ਵਾਲੀਆਂ ਅੰਤਰਰਾਸ਼ਟਰੀ ਉਡਾਣਾਂ ਪ੍ਰਭਾਵਿਤ ਹੋਈਆਂ ਹਨ।

Follow Us
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra
UPSC 'ਚ ਸੈਲੇਕਟ ਹੋਈ ਕੁੜੀ ਦਾ ਵਿਧਾਨਸਭਾ 'ਚ ਸਨਮਾਨ, ਕੁੜੀਆਂ ਨੂੰ ਦਿੱਤਾ Success Mantra...
ਤੇਲ ਸੰਕਟ ਨੂੰ ਵਧਾਉਣ ਦੀ ਤਿਆਰੀ? ਹੋਰਮੁਜ਼ ਤੋਂ ਬਾਅਦ ਈਰਾਨ ਦਾ ਅਗਲਾ ਪਲਾਨ
ਤੇਲ ਸੰਕਟ ਨੂੰ ਵਧਾਉਣ ਦੀ ਤਿਆਰੀ? ਹੋਰਮੁਜ਼ ਤੋਂ ਬਾਅਦ ਈਰਾਨ ਦਾ ਅਗਲਾ ਪਲਾਨ...
India LPG Crisis: ਭਾਰਤ 'ਚ ਗੈਸ ਦੀ ਕੋਈ ਕਮੀ ਨਹੀਂ, ਸਰਕਾਰ ਨੇ ਜਮ੍ਹਾਂਖੋਰੀ ਅਤੇ ਘਬਰਾਹਟ ਦਾ ਕਾਰਨ ਦੱਸਿਆ
India LPG Crisis: ਭਾਰਤ 'ਚ ਗੈਸ ਦੀ ਕੋਈ ਕਮੀ ਨਹੀਂ, ਸਰਕਾਰ ਨੇ ਜਮ੍ਹਾਂਖੋਰੀ ਅਤੇ ਘਬਰਾਹਟ ਦਾ ਕਾਰਨ ਦੱਸਿਆ...
ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀ ਬੋਲੇ ਅਮਿਤ ਸ਼ਾਹ?
ਅਕਾਲੀ ਦਲ ਨਾਲ ਗੱਠਜੋੜ ਬਾਰੇ ਕੀ ਬੋਲੇ ਅਮਿਤ ਸ਼ਾਹ?...
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ
ਮੁਹਾਲੀ ਵਿੱਚ ਪ੍ਰੋਗਰੈਸਿਵ ਪੰਜਾਬ ਇਨਵੈਸਟਰਜ਼ ਸਮਿਟ ਦੀ ਸ਼ੁਰੂਆਤ, ਸੀਐਮ ਬੋਲੇ - ਮਿਲੇਗੀ ਹਰ ਸਹੂਲਤ...
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ
ਮੱਧ ਪੂਰਬ ਤਣਾਅ ਵਿਚਾਲੇ PM ਮੋਦੀ ਦੀ ਈਰਾਨੀ ਰਾਸ਼ਟਰਪਤੀ ਨਾਲ ਗੱਲਬਾਤ...
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ
ਪੰਜਾਬ ਵਿਧਾਨਸਭਾ 'ਚ ਉੱਠੇ UPSC 'ਤੇ ਸਵਾਲ, MLA ਗਿਆਸਪੁਰਾ ਨੇ ਲਗਾਏ ਨੰਬਰਾਂ 'ਚ ਹੇਰਾਫੇਰੀ ਦੇ ਇਲਜਾਮ...
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ
India Secures Hormuz Passage: ਹੋਰਮੁਜ਼ ਤੋਂ ਮੁੰਬਈ ਪਹੁੰਚਿਆ ਭਾਰਤੀ ਤੇਲ ਜਹਾਜ਼ , ਈਰਾਨ ਨੇ ਦਿੱਤਾ ਸੁਰੱਖਿਅਤ ਮਾਰਗ ਦਾ ਭਰੋਸਾ...
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?
ਖਹਿਰਾ ਦੀ ਔਰਤਾਂ 'ਤੇ ਵਿਵਾਦਿਤ ਪੋਸਟ 'ਤੇ ਵਿਧਾਨਸਭਾ 'ਚ ਮੁੜ ਹੰਗਾਮਾ, ਕੀ ਬੋਲੇ AAP ਵਿਧਾਇਕ?...