ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

ਦਿੱਲੀ ਵਿੱਚ ਕੈਂਸਰ ਦੀ ਨਕਲੀ ਦਵਾਈਆਂ ਵਿਰੁੱਧ ਸਖ਼ਤ ਕਾਰਵਾਈ, ਸੈਂਪਲ ਜਾਂਚ ਲਈ ਭੇਜੇ

ਨਕਲੀ ਦਵਾਈਆਂ ਦੀ ਸ਼ਿਕਾਇਤ 'ਤੇ ਕਾਰਵਾਈ ਕਰਦੇ ਹੋਏ, ਦਿੱਲੀ ਸਿਹਤ ਵਿਭਾਗ ਨੇ ਛਾਪਾ ਮਾਰਿਆ। ਉੱਥੋਂ ਨਮੂਨੇ ਲਏ ਗਏ ਅਤੇ ਜਾਂਚ ਲਈ ਭੇਜੇ ਗਏ। ਦਿੱਲੀ ਦੇ ਸਿਹਤ ਮੰਤਰੀ ਦਾ ਕਹਿਣਾ ਹੈ ਕਿ ਜਾਂਚ ਰਿਪੋਰਟ ਦੇ ਆਧਾਰ 'ਤੇ ਕਾਰਵਾਈ ਕੀਤੀ ਜਾਵੇਗੀ ਅਤੇ ਜੇਕਰ ਕੋਈ ਦੋਸ਼ੀ ਪਾਇਆ ਗਿਆ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਦਿੱਲੀ ਵਿੱਚ  ਕੈਂਸਰ ਦੀ ਨਕਲੀ ਦਵਾਈਆਂ ਵਿਰੁੱਧ ਸਖ਼ਤ ਕਾਰਵਾਈ, ਸੈਂਪਲ ਜਾਂਚ ਲਈ ਭੇਜੇ
Follow Us
tv9-punjabi
| Updated On: 19 Jun 2025 19:52 PM IST

ਦਿੱਲੀ ਵਿੱਚ ਨਕਲੀ ਦਵਾਈਆਂ ਦੀ ਸ਼ਿਕਾਇਤ ‘ਤੇ ਪੁਲਿਸ ਅਤੇ ਸਿਹਤ ਵਿਭਾਗ ਨੇ ਵੱਡੀ ਕਾਰਵਾਈ ਕੀਤੀ। ਦਿੱਲੀ ਸਿਹਤ ਵਿਭਾਗ ਅਤੇ ਪੁਲਿਸ ਟੀਮਾਂ ਨੇ ਇੱਕੋ ਸਮੇਂ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ। ਇਸ ਦੌਰਾਨ ਦਵਾਈਆਂ ਦੇ ਨਮੂਨੇ ਲਏ ਗਏ ਅਤੇ ਜਾਂਚ ਲਈ ਲੈਬ ਭੇਜੇ ਗਏ। ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ ਵਿੱਚ ਵੀ ਲਿਆ ਹੈ। ਦਿੱਲੀ ਦੇ ਸਿਹਤ ਮੰਤਰੀ ਪੰਕਜ ਸਿੰਘ ਦਾ ਕਹਿਣਾ ਹੈ ਕਿ ਜਾਂਚ ਰਿਪੋਰਟ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਕੋਈ ਗੜਬੜੀ ਮਿਲੀ ਤਾਂ ਆਰੋਪੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਅਤੇ ਸਿਹਤ ਵਿਭਾਗ ਦੀ ਟੀਮ ਨੇ ਮੰਡਾਵਲੀ, ਲਕਸ਼ਮੀ ਨਗਰ, ਬੁੱਧ ਵਿਹਾਰ, ਚਾਂਦਨੀ ਚੌਕ ਸਮੇਤ ਕਈ ਇਲਾਕਿਆਂ ਵਿੱਚ ਛਾਪੇਮਾਰੀ ਕੀਤੀ। ਜਿੱਥੋਂ ਵੱਡੀ ਮਾਤਰਾ ਵਿੱਚ ਨਕਲੀ ਦਵਾਈਆਂ ਅਤੇ ਟੀਕੇ ਬਰਾਮਦ ਕੀਤੇ ਗਏ। ਇਨ੍ਹਾਂ ਦਵਾਈਆਂ ਦੀ ਨਾ ਤਾਂ ਸਹੀ ਪੈਕਿੰਗ ਸੀ ਅਤੇ ਨਾ ਹੀ ਬਾਰਕੋਡ। ਅਧਿਕਾਰੀਆਂ ਦੇ ਅਨੁਸਾਰ, ਇਨ੍ਹਾਂ ਦਵਾਈਆਂ ਨੂੰ ਅਸਲੀ ਦੱਸ ਕੇ ਮਰੀਜ਼ਾਂ ਨੂੰ ਵੇਚਿਆ ਜਾਂਦਾ ਸੀ।

ਇਹ ਲੋਕ ਗਰੀਬ ਮਰੀਜ਼ਾਂ ਨੂੰ 1.50 ਲੱਖ ਤੋਂ 2 ਲੱਖ ਰੁਪਏ ਦੀਆਂ ਦਵਾਈਆਂ ਦੀ ਬਜਾਏ 50 ਤੋਂ 70 ਹਜ਼ਾਰ ਰੁਪਏ ਵਿੱਚ ਨਕਲੀ ਦਵਾਈਆਂ ਵੇਚਦੇ ਸਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਲੰਬੇ ਸਮੇਂ ਤੱਕ ਨਕਲੀ ਦਵਾਈਆਂ ਲੈਣ ਨਾਲ ਮਰੀਜ਼ਾਂ ਦੀ ਜਾਨ ਵੀ ਖ਼ਤਰੇ ਵਿੱਚ ਪੈ ਸਕਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸਮੇਂ ਸਿਹਤ ਵਿਭਾਗ ਅਤੇ ਸਰਕਾਰ ਲੋੜੀਂਦੀ ਕਾਰਵਾਈ ਕਰ ਰਹੀ ਹੈ।

ਦਿੱਲੀ ਦੇ ਸਿਹਤ ਮੰਤਰੀ ਪੰਕਜ ਸਿੰਘ ਨੇ ਕਿਹਾ ਕਿ ਅਧਿਕਾਰੀਆਂ ਨੇ ਲਗਭਗ 160 ਥਾਵਾਂ ਤੋਂ ਨਮੂਨੇ ਲਏ ਹਨ। ਜਿਸਦੀ ਟੈਸਟ ਰਿਪੋਰਟ ਤਿੰਨ-ਚਾਰ ਦਿਨਾਂ ਵਿੱਚ ਆ ਜਾਵੇਗੀ। ਸਿਹਤ ਮੰਤਰੀ ਨੇ ਕਿਹਾ ਕਿ ਧੋਖਾਧੜੀ ਦਾ ਆਰੋਪੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਵਿਰੁੱਧ ਕਾਨੂੰਨ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਾਲ ਹੀ, ਸਿਹਤ ਮੰਤਰੀ ਨੇ ਦਿੱਲੀ ਦੇ ਹਸਪਤਾਲਾਂ ਵਿੱਚ ਇਲਾਜ ਲਈ ਆਉਣ ਵਾਲੇ ਕੈਂਸਰ ਦੇ ਮਰੀਜ਼ਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਕਿਹਾ ਕਿ ਉਹ ਸਹੀ ਜਗ੍ਹਾ ਤੋਂ ਦਵਾਈਆਂ ਖਰੀਦਣ, ਸਸਤੀਆਂ ਦਵਾਈਆਂ ਦੇ ਲਾਲਚ ਵਿੱਚ ਨਕਲੀ ਦਵਾਈਆਂ ਨਾ ਖਰੀਦਣ। ਸਿਹਤ ਮੰਤਰੀ ਨੇ ਸਾਰੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਨਕਲੀ ਦਵਾਈਆਂ ਬਾਰੇ ਜਾਣਕਾਰੀ ਮਿਲਦੇ ਹੀ ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇ।

ਦਿੱਲੀ ਮੈਡੀਕਲ ਕੌਂਸਲ (ਡੀਐਮਸੀ) ਨੂੰ ਭੰਗ ਕਰਨ ਬਾਰੇ, ਦਿੱਲੀ ਦੇ ਸਿਹਤ ਮੰਤਰੀ ਪੰਕਜ ਸਿੰਘ ਨੇ ਕਿਹਾ ਕਿ ਇਸਦੀਆਂ ਸਾਰੀਆਂ ਸ਼ਕਤੀਆਂ ਸਿਹਤ ਸੇਵਾਵਾਂ ਡਾਇਰੈਕਟੋਰੇਟ (ਡੀਐਚਸੀ) ਨੂੰ ਦੇ ਦਿੱਤੀਆਂ ਗਈਆਂ ਹਨ। ਜਿਸ ਤੋਂ ਬਾਅਦ ਡੀਐਚਸੀ ਹੁਣ ਰਜਿਸਟਰਾਰ ਦੀ ਭੂਮਿਕਾ ਨਿਭਾਏਗਾ ਅਤੇ ਨਵੇਂ ਡਾਕਟਰਾਂ ਦੀ ਰਜਿਸਟ੍ਰੇਸ਼ਨ ਸਮੇਤ ਹੋਰ ਕੰਮਾਂ ਦੀ ਦੇਖਭਾਲ ਕਰੇਗਾ। ਸਿਹਤ ਮੰਤਰੀ ਨੇ ਦਾਅਵਾ ਕੀਤਾ ਕਿ ਇਸ ਨਾਲ ਮਰੀਜ਼ਾਂ ਨੂੰ ਬਿਹਤਰ ਸਿਹਤ ਸੇਵਾਵਾਂ ਮਿਲਣਗੀਆਂ। ਡੀਐਮਸੀ ਵਿੱਚ ਭ੍ਰਿਸ਼ਟਾਚਾਰ ਦੀਆਂ ਸ਼ਿਕਾਇਤਾਂ ‘ਤੇ, ਸਿਹਤ ਮੰਤਰੀ ਨੇ ਕਿਹਾ ਕਿ ਬੇਨਿਯਮੀਆਂ ਦੀ ਜਾਂਚ ਕੀਤੀ ਜਾਵੇਗੀ ਅਤੇ ਜ਼ਰੂਰੀ ਸੁਧਾਰ ਕੀਤੇ ਜਾਣਗੇ।

ਮਰੀਜ਼ਾਂ ਲਈ ਸਲਾਹ

ਕੈਂਸਰ ਜਾਂ ਕਿਸੇ ਵੀ ਗੰਭੀਰ ਬਿਮਾਰੀ ਲਈ ਦਵਾਈਆਂ ਹਮੇਸ਼ਾ ਅਧਿਕਾਰਤ ਅਤੇ ਭਰੋਸੇਮੰਦ ਮੈਡੀਕਲ ਸਟੋਰਾਂ ਜਾਂ ਹਸਪਤਾਲਾਂ ਤੋਂ ਖਰੀਦੋ।

ਦਵਾਈ ਦੀ ਪੈਕਿੰਗ, ਬਾਰਕੋਡ, ਮਿਆਦ ਪੁੱਗਣ ਦੀ ਮਿਤੀ ਅਤੇ ਕੰਪਨੀ ਦੀ ਜਾਣਕਾਰੀ ਦੀ ਜਾਂਚ ਕਰਨਾ ਯਕੀਨੀ ਬਣਾਓ।

ਜੇਕਰ ਕੋਈ ਸ਼ੱਕੀ ਦਵਾਈ ਜਾਂ ਟੀਕਾ ਮਿਲਦਾ ਹੈ, ਤਾਂ ਤੁਰੰਤ ਪੁਲਿਸ ਨੂੰ ਸੂਚਿਤ ਕਰੋ।

ਸਸਤੀਆਂ ਦਵਾਈਆਂ ਪ੍ਰਾਪਤ ਕਰਨ ਦੇ ਲਾਲਚ ਵਿੱਚ ਕਦੇ ਵੀ ਅਣਜਾਣ ਲੋਕਾਂ ਜਾਂ ਬਿਨਾਂ ਲਾਇਸੈਂਸ ਵਾਲੇ ਦੁਕਾਨਦਾਰਾਂ ਤੋਂ ਦਵਾਈਆਂ ਨਾ ਖਰੀਦੋ।

Rahul Gandhi in Lok Sabha: ਲੋਕਸਭਾ 'ਚ ਰਾਹੁਲ ਗਾਂਧੀ ਅਤੇ ਰਵਨੀਤ ਬਿੱਟੂ ਦੀ ਹੱਥ ਨਾ ਮਿਲਾਉਣ 'ਤੇ ਤਿੱਖੀ ਬਹਿਸ
Rahul Gandhi in Lok Sabha: ਲੋਕਸਭਾ 'ਚ ਰਾਹੁਲ ਗਾਂਧੀ ਅਤੇ ਰਵਨੀਤ ਬਿੱਟੂ ਦੀ ਹੱਥ ਨਾ ਮਿਲਾਉਣ 'ਤੇ ਤਿੱਖੀ ਬਹਿਸ...
ਮਾਂ ਵੈਸ਼ਨੋ ਦੇਵੀ ਦਰਬਾਰ 'ਚ ਬਦਲਿਆ ਮੌਸਮ ਦਾ ਮਿਜ਼ਾਜ, ਸ਼ਰਧਾਲੂਆਂ 'ਚ ਭਾਰੀ ਉਤਸ਼ਾਹ, ਦੇਖੋ LIVE ਤਸਵੀਰਾਂ
ਮਾਂ ਵੈਸ਼ਨੋ ਦੇਵੀ ਦਰਬਾਰ 'ਚ ਬਦਲਿਆ ਮੌਸਮ ਦਾ ਮਿਜ਼ਾਜ, ਸ਼ਰਧਾਲੂਆਂ 'ਚ ਭਾਰੀ ਉਤਸ਼ਾਹ, ਦੇਖੋ LIVE ਤਸਵੀਰਾਂ...
India-US Trade Deal: ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦਾ 3 ਦਿਨਾਂ ਦਾ ਅਮਰੀਕਾ ਦੌਰਾ
India-US Trade Deal: ਵਿਦੇਸ਼ ਮੰਤਰੀ ਐਸ. ਜੈਸ਼ੰਕਰ ਦਾ 3 ਦਿਨਾਂ ਦਾ ਅਮਰੀਕਾ ਦੌਰਾ...
ਪ੍ਰਧਾਨ ਮੰਤਰੀ ਦੀ ਫੇਰੀ ਨੇ ਮੁੜ ਛੇੜੀ 'ਡੇਰਾ ਪਾਲੀਟਿਕਸ' ਦੀ ਚਰਚਾ, ਕਿਹੜੀਆਂ ਸੀਟਾਂ 'ਤੇ ਕਿੰਨਾ ਪੈਂਦਾ ਹੈ ਅਸਰ? ਜਾਣੋ
ਪ੍ਰਧਾਨ ਮੰਤਰੀ ਦੀ ਫੇਰੀ ਨੇ ਮੁੜ ਛੇੜੀ 'ਡੇਰਾ ਪਾਲੀਟਿਕਸ' ਦੀ ਚਰਚਾ, ਕਿਹੜੀਆਂ ਸੀਟਾਂ 'ਤੇ ਕਿੰਨਾ ਪੈਂਦਾ ਹੈ ਅਸਰ? ਜਾਣੋ...
Budget 2026 ਵਿੱਚ ਰਿਟੇਲ ਨਿਵੇਸ਼ਕ ਕਿਉਂ ਪਰੇਸ਼ਾਨ? ਸਮਝੋ ਬਦਲਾਅ
Budget 2026 ਵਿੱਚ ਰਿਟੇਲ ਨਿਵੇਸ਼ਕ ਕਿਉਂ ਪਰੇਸ਼ਾਨ? ਸਮਝੋ ਬਦਲਾਅ...
Union Budget 2026: ਨਿਰਮਲਾ ਸੀਤਾਰਮਨ ਦੇ ਬਜਟ 'ਤੇ ਆਗੂਆਂ ਦੀ ਪ੍ਰਤੀਕਿਰਿਆ, ਟੈਕਸਾਂ ਤੇ ਮੱਧ ਵਰਗ ਬਾਰੇ ਕਹੀਆਂ ਇਹ ਗੱਲਾਂ
Union Budget 2026: ਨਿਰਮਲਾ ਸੀਤਾਰਮਨ ਦੇ ਬਜਟ 'ਤੇ ਆਗੂਆਂ ਦੀ ਪ੍ਰਤੀਕਿਰਿਆ, ਟੈਕਸਾਂ ਤੇ ਮੱਧ ਵਰਗ ਬਾਰੇ ਕਹੀਆਂ ਇਹ ਗੱਲਾਂ...
Budget 2026: ਬਜਟ ਦਾ ਅਸਲ ਮਕਸਦ ਆਮਦਨ ਖਰਚ ਤੇ ਵਿਕਾਸ ਦੀ ਦਿਸ਼ਾ ਤੈਅ ਕਰਨਾ- ਬਜਟ ਵਿਸ਼ਲੇਸ਼ਕ ਇੰਜੀਨੀਅਰ ਪਵਨ ਸ਼ਰਮਾ
Budget 2026: ਬਜਟ ਦਾ ਅਸਲ ਮਕਸਦ ਆਮਦਨ ਖਰਚ ਤੇ ਵਿਕਾਸ ਦੀ ਦਿਸ਼ਾ ਤੈਅ ਕਰਨਾ- ਬਜਟ ਵਿਸ਼ਲੇਸ਼ਕ ਇੰਜੀਨੀਅਰ ਪਵਨ ਸ਼ਰਮਾ...
Budget 2026: ਬੈਂਕਿੰਗ ਖੇਤਰ 'ਚ ਸੁਧਾਰ, ਬਾਂਡ ਬਾਜ਼ਾਰ ਨੂੰ ਉਤਸ਼ਾਹਿਤ ਕਰਨਾ ਤੇ ਵਿਦੇਸ਼ੀ ਨਿਵੇਸ਼ ਲਈ ਨਵੇਂ ਪ੍ਰਬੰਧ
Budget 2026: ਬੈਂਕਿੰਗ ਖੇਤਰ 'ਚ ਸੁਧਾਰ, ਬਾਂਡ ਬਾਜ਼ਾਰ ਨੂੰ ਉਤਸ਼ਾਹਿਤ ਕਰਨਾ ਤੇ ਵਿਦੇਸ਼ੀ ਨਿਵੇਸ਼ ਲਈ ਨਵੇਂ ਪ੍ਰਬੰਧ...
Budget 2026: ਬਜਟ ਵਿੱਚ ਮੱਧ ਵਰਗ ਲਈ ਰਿਹਾਇਸ਼ ਅਤੇ EMI ਰਾਹਤ ਦੀਆਂ ਉਮੀਦਾਂ
Budget 2026: ਬਜਟ ਵਿੱਚ ਮੱਧ ਵਰਗ ਲਈ ਰਿਹਾਇਸ਼ ਅਤੇ EMI ਰਾਹਤ ਦੀਆਂ ਉਮੀਦਾਂ...