
ਕੈਂਸਰ
ਕੈਂਸਰ ਇੱਕ ਅਜਿਹੀ ਬਿਮਾਰੀ ਹੈ ਜਿਸ ਦਾ ਨਾਮ ਸੁਣਦਿਆਂ ਜ਼ਿਆਦਾਤਰ ਲੋਕ ਪ੍ਰੇਸ਼ਾਨ ਹੋ ਜਾਂਦੇ ਹਨ। ਜੇਕਰ ਦੇ ਕਈ ਪ੍ਰਕਾਰ ਹਨ। ਵੱਖ ਵੱਖ ਸਿਹਤ ਸੰਸਥਾਵਾਂ ਇਸ ਬਾਰੇ ਅਜੇ ਹੋਰ ਖੋਜ ਕਰ ਰਹੀਆਂ ਹਨ। ਪਰ ਜੋ ਹੁਣ ਤੱਕ ਸਾਡੇ ਕੋਲ ਨਤੀਜ਼ੇ ਆਏ ਹਨ ਉਹਨਾਂ ਮੁਤਾਬਿਕ ਜੇਕਰ ਸਮੇਂ ਰਹਿੰਦਿਆਂ ਕੈਂਸਰ ਬਾਰੇ ਜਾਣ ਲਿਆ ਜਾਵੇ ਅਤੇ ਇਸ ਤੋਂ ਬਚਾਅ ਲਈ ਉਪਾਅ ਕੀਤੇ ਜਾਣ ਤਾਂ ਉਸ ਤੋਂ ਬਚਿਆ ਜਾ ਸਕਦਾ ਹੈ।
ਟ੍ਰਿਪਲ ਨੈਗੇਟਿਵ ਬ੍ਰੈਸਟ ਕੈਂਸਰ ਵਿੱਚ ਕੀ ਹੈ ਮਾਈਕ੍ਰੋਆਰਐਨਏ ਦਾ ਰੋਲ, ਪਤੰਜਲੀ ਦੀ ਰਿਸਰਚ
Patanjali Research On Breast Cancer: ਟ੍ਰਿਪਲ ਨੈਗੇਟਿਵ ਬ੍ਰੈਸਟ ਕੈਂਸਰ ਇੱਕ ਅੰਗ ਤੋਂ ਦੂਜੇ ਅੰਗ ਵਿੱਚ ਬਹੁਤ ਤੇਜ਼ੀ ਨਾਲ ਫੈਲਦਾ ਹੈ। ਪਤੰਜਲੀ ਰਿਸਰਚ ਇੰਸਟੀਚਿਊਟ ਨੇ ਇਸ ਕੈਂਸਰ 'ਤੇ ਖੋਜ ਕੀਤੀ ਹੈ। ਰਿਸਰਚ ਚ ਦੱਸਿਆ ਗਿਆ ਹੈ ਕਿ ਮਾਈਕ੍ਰੋਆਰਐਨਏ ਟੀਐਨਬੀਸੀ ਵਿੱਚ ਮੈਟਾਸਟੇਸਿਸ ਨੂੰ ਉਤਸ਼ਾਹਿਤ ਕਰਨ ਜਾਂ ਰੋਕਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਸਕਦੇ ਹਨ।
- TV9 Punjabi
- Updated on: Apr 25, 2025
- 10:08 am
ਯੱਗ ਥੈਰੇਪੀ ਨਾਲ ਸ਼ੂਗਰ, ਕੈਂਸਰ ਅਤੇ ਹਾਰਟ ਡਿਜ਼ੀਜ ਹੋ ਸਕਦੀਆਂ ਹਨ ਕੰਟਰੋਲ, ਪਤੰਜਲੀ ਦੀ ਰਿਸਰਚ ‘ਚ ਦਾਅਵਾ
ਪਤੰਜਲੀ ਹਰਬਲ ਖੋਜ ਵਿਭਾਗ, ਪਤੰਜਲੀ ਖੋਜ ਸੰਸਥਾ, ਹਰਿਦੁਆਰ ਨੇ ਇੱਕ ਰਿਸਰਚ ਕੀਤੀ ਹੈ। ਯੱਗ ਥੈਰੇਪੀ 'ਤੇ ਕੀਤੀ ਗਈ ਰਿਸਰਚ ਤੋਂ ਪਤਾ ਲੱਗਾ ਹੈ ਕਿ ਇਹ ਥੈਰੇਪੀ ਸ਼ੂਗਰ, ਦਿਲ ਦੀਆਂ ਬਿਮਾਰੀਆਂ ਅਤੇ ਇੱਥੋਂ ਤੱਕ ਕਿ ਕੈਂਸਰ ਦੇ ਲੱਛਣਾਂ ਨੂੰ ਵੀ ਘਟਾ ਸਕਦੀ ਹੈ। ਇਸ ਰਿਸਰਚ ਨੂੰ ਇੰਟਰਨੈਸ਼ਨਲ ਜਰਨਲ ਆਫ਼ ਐਮਰਜਿੰਗ ਟੈਕਨਾਲੋਜੀਜ਼ (IJEET) ਵਿੱਚ ਵੀ ਪ੍ਰਕਾਸ਼ਿਤ ਕੀਤਾ ਗਿਆ ਹੈ।
- TV9 Punjabi
- Updated on: Apr 23, 2025
- 11:24 am
ਭਾਰਤ ਵਿੱਚ ਕੈਂਸਰ ਨਾਲੋਂ ਵੱਡੀ ਸਮੱਸਿਆ ਬਣ ਗਿਆ ਹੈ ਮੋਟਾਪਾ, ਪਰ ਦੁਨੀਆ ਲਈ ਸਭ ਤੋਂ ਵੱਡੀ ਚਿੰਤਾ ਹੈ ਮੈਂਟਲ ਹੈਲਥ: ਸਰਵੇਖਣ
ਭਾਰਤ ਵਿੱਚ ਲੋਕਾਂ ਵਿੱਚ ਮੋਟਾਪੇ ਨੂੰ ਲੈ ਕੇ ਚਿੰਤਾ ਵਧ ਰਹੀ ਹੈ। ਇਪਮੋਸ ਹੈਲਥ ਸਰਵਿਸ ਰਿਪੋਰਟ 2024 ਦੇ ਅਨੁਸਾਰ, ਪਿਛਲੇ ਇੱਕ ਸਾਲ ਵਿੱਚ ਭਾਰਤ ਵਿੱਚ ਮੋਟਾਪੇ ਬਾਰੇ ਚਿੰਤਤ ਲੋਕਾਂ ਦੀ ਗਿਣਤੀ ਵਿੱਚ 14% ਦਾ ਵਾਧਾ ਹੋਇਆ ਹੈ, ਜਦੋਂ ਕਿ ਕੈਂਸਰ ਬਾਰੇ ਚਿੰਤਾ ਵਿੱਚ 12% ਦੀ ਕਮੀ ਆਈ ਹੈ। ਮੋਟਾਪੇ ਨੂੰ ਸਮੱਸਿਆ ਮੰਨਣ ਵਾਲੇ ਲੋਕਾਂ ਦੀ ਗਿਣਤੀ 4 ਸਾਲਾਂ ਵਿੱਚ ਤਿੰਨ ਗੁਣਾ ਵਧੀ ਹੈ। ਪਿਛਲੇ ਇੱਕ ਸਾਲ ਵਿੱਚ ਉਨ੍ਹਾਂ ਦੀ ਗਿਣਤੀ 14% ਤੋਂ ਵਧ ਕੇ 28% ਹੋ ਗਈ ਹੈ।
- TV9 Punjabi
- Updated on: Apr 11, 2025
- 10:15 am
ਆਯੁਸ਼ਮਾਨ ਖੁਰਾਨਾ ਦੀ ਪਤਨੀ ਤਾਹਿਰਾ ਨੂੰ ਫਿਰ ਹੋਇਆ ਬ੍ਰੈਸਟ ਕੈਂਸਰ, ਦੇਵਰ ਅਪਾਰਸ਼ਕਤੀ ਨੇ ਇੰਝ ਵਧਾਈ ਹਿੰਮਤ
Tahira Kashyap Breast Cancer: ਆਯੁਸ਼ਮਾਨ ਖੁਰਾਨਾ ਦੀ ਪਤਨੀ ਤਾਹਿਰਾ ਕਸ਼ਯਪ ਕੈਂਸਰ ਵਰਗੀ ਗੰਭੀਰ ਬੀਮਾਰੀ ਨਾਲ ਲੜ ਰਹੀ ਹੈ। 7 ਸਾਲਾਂ ਬਾਅਦ, ਤਾਹਿਰਾ ਨੂੰ ਇੱਕ ਵਾਰ ਫਿਰ ਬ੍ਰੈਸਟ ਕੈਂਸਰ ਹੋ ਗਿਆ ਹੈ। ਜਿਸਦੀ ਜਾਣਕਾਰੀ ਉਨ੍ਹਾਂ ਨੇ ਇੱਕ ਪੋਸਟ ਰਾਹੀਂ ਸਾਂਝੀ ਕੀਤੀ ਹੈ। ਪ੍ਰਸ਼ੰਸਕ ਉਨ੍ਹਾਂਨੂੰ ਲਗਾਤਾਰ ਉਤਸ਼ਾਹਿਤ ਕਰ ਰਹੇ ਹਨ।
- TV9 Punjabi
- Updated on: Apr 7, 2025
- 11:21 am
ਜੇਕਰ ਘਰ ਵਿੱਚ ਕੋਈ ਕੈਂਸਰ ਦਾ ਮਰੀਜ਼ ਹੈ ਤਾਂ ਇਸ ਤਰ੍ਹਾਂ ਕਰੋ ਉਸਦੀ ਦੇਖਭਾਲ, ਨਹੀਂ ਤਾਂ ਵਧ ਸਕਦੀ ਹੈ ਸਮੱਸਿਆ
ਕੈਂਸਰ ਨਾਲ ਲੜਨਾ ਆਸਾਨ ਨਹੀਂ ਹੈ, ਪਰ ਜੇਕਰ ਮਰੀਜ਼ ਨੂੰ ਪਰਿਵਾਰ ਦਾ ਪਿਆਰ ਅਤੇ ਸਮਰਥਨ ਮਿਲਦਾ ਹੈ, ਤਾਂ ਉਹ ਇਸ ਲੜਾਈ ਨੂੰ ਹਿੰਮਤ ਨਾਲ ਲੜਨ ਦੇ ਯੋਗ ਹੁੰਦਾ ਹੈ। ਥੋੜ੍ਹੀ ਜਿਹੀ ਸਮਝ, ਦੇਖਭਾਲ ਅਤੇ ਪਿਆਰ ਉਨ੍ਹਾਂ ਨੂੰ ਬਹੁਤ ਵੱਡਾ ਸਹਾਰਾ ਦੇ ਸਕਦਾ ਹੈ। ਇਸ ਲਈ ਮਰੀਜ਼ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
- TV9 Punjabi
- Updated on: Apr 6, 2025
- 1:58 am
River Bank ਦੇ ਕੰਢੇ ਰਹਿਣ ਵਾਲੇ ਲੋਕ ਕੈਂਸਰ ਦਾ ਜ਼ਿਆਦਾ ਸ਼ਿਕਾਰ, ਰਿਪੋਰਟ ਵਿੱਚ ਖੁਲਾਸਾ
2024 ਦੇ ਇੱਕ ਅਧਿਅਨ ਨੇ ਦਰਿਆਵਾਂ ਦੇ ਕਿਨਾਰੇ ਵਸਦੇ ਲੋਕਾਂ ਵਿੱਚ ਕੈਂਸਰ ਦੇ ਵੱਧ ਜੋਖਮ ਦਾ ਪਤਾ ਲਾਇਆ ਹੈ। ਸੀਸਾ, ਲੋਹਾ, ਅਤੇ ਐਲੂਮੀਨੀਅਮ ਵਰਗੀਆਂ ਭਾਰੀ ਧਾਤਾਂ ਦੀ ਮਾਤਰਾ ਸੀਮਾ ਤੋਂ ਵੱਧ ਪਾਈ ਗਈ ਹੈ। ਸਰਕਾਰ ਕੈਂਸਰ ਦੇ ਇਲਾਜ ਲਈ ਨਵੇਂ ਕੇਂਦਰ ਖੋਲ੍ਹ ਰਹੀ ਹੈ ਅਤੇ ਕਿਫਾਇਤੀ ਦਵਾਈਆਂ ਮੁਹੱਈਆ ਕਰਾ ਰਹੀ ਹੈ। ਆਯੁਸ਼ਮਾਨ ਭਾਰਤ ਯੋਜਨਾ ਵੀ ਇਸ ਵਿੱਚ ਮਦਦਗਾਰ ਸਾਬਤ ਹੋ ਰਹੀ ਹੈ।
- TV9 Punjabi
- Updated on: Mar 12, 2025
- 5:19 am
ਕੈਂਸਰ ਮਰੀਜ਼ਾਂ ਲਈ ਫਾਇਦੇਮੰਦ ਹੈ ਸ਼ੂਗਰ ਦੀ ਦਵਾਈ, ਦਿਲ ਦੇ ਦੌਰੇ ਦਾ ਖ਼ਤਰਾ 50% ਘਟਿਆ
ਜੇਕਰ ਇਸ ਦਵਾਈ ਨੂੰ ਕੈਂਸਰ ਦੇ ਮਰੀਜ਼ਾਂ ਦੇ ਇਲਾਜ ਵਿੱਚ ਸ਼ਾਮਲ ਕੀਤਾ ਜਾਂਦਾ ਹੈ ਤਾਂ ਇਹ ਨਾ ਸਿਰਫ਼ ਉਨ੍ਹਾਂ ਦੇ ਦਿਲ ਦੀ ਸਿਹਤ ਦੀ ਰੱਖਿਆ ਕਰ ਸਕਦੀ ਹੈ ਬਲਕਿ ਉਨ੍ਹਾਂ ਦੇ ਜੀਵਨ ਦੀ ਗੁਣਵੱਤਾ ਵਿੱਚ ਵੀ ਸੁਧਾਰ ਕਰ ਸਕਦੀ ਹੈ। ਭਵਿੱਖ ਵਿੱਚ ਇਸ ਬਾਰੇ ਹੋਰ ਖੋਜ ਦੀ ਉਮੀਦ ਹੈ, ਜੋ ਕੈਂਸਰ ਦੇ ਮਰੀਜ਼ਾਂ ਲਈ ਨਵਾਂ ਇਲਾਜ ਪ੍ਰਦਾਨ ਕਰ ਸਕਦੀ ਹੈ।
- TV9 Punjabi
- Updated on: Mar 10, 2025
- 6:04 am
ਏਮਜ਼ ਦੇ ਡਾਕਟਰਾਂ ਦਾ ਦਾਅਵਾ, ਭਾਰਤ ਵਿੱਚ ਸ਼ਰਮ ਕਾਰਨ ਛਾਤੀ ਦੇ ਕੈਂਸਰ ਦੇ ਟੈਸਟ ਨਹੀਂ ਕਰਵਾਉਂਦੀਆਂ 32% ਔਰਤਾਂ
ਭਾਰਤ ਵਿੱਚ ਹਰ ਸਾਲ ਛਾਤੀ ਦੇ ਕੈਂਸਰ ਦੇ ਮਾਮਲੇ ਵੱਧ ਰਹੇ ਹਨ। ਦਿੱਲੀ ਏਮਜ਼ ਦੇ ਡਾਕਟਰਾਂ ਦੇ ਅਨੁਸਾਰ, ਇਸ ਕੈਂਸਰ ਦੇ ਮਾਮਲਿਆਂ ਦੀ ਪਛਾਣ ਦੇਰ ਨਾਲ ਹੁੰਦੀ ਹੈ। ਇਸਦਾ ਇੱਕ ਵੱਡਾ ਕਾਰਨ ਇਹ ਹੈ ਕਿ ਔਰਤਾਂ ਛਾਤੀ ਦੇ ਕੈਂਸਰ ਦੀ ਜਾਂਚ ਕਰਵਾਉਣ ਤੋਂ ਝਿਜਕਦੀਆਂ ਹਨ ਅਤੇ ਇਸ ਕਾਰਨ ਉਹ ਇਸ ਬਿਮਾਰੀ ਲਈ ਡਾਕਟਰੀ ਸਹਾਇਤਾ ਨਹੀਂ ਲੈਂਦੀਆਂ।
- TV9 Punjabi
- Updated on: Mar 1, 2025
- 3:13 am
ਔਰਤਾਂ ਵਿੱਚ ਸਰਵਾਈਕਲ ਕੈਂਸਰ ਦੇ ਸ਼ੁਰੂਆਤੀ ਲੱਛਣ ਕੀ ਹਨ, ਇਸ ਬਿਮਾਰੀ ਤੋਂ ਕਿਵੇਂ ਕਰੀਏ ਬਚਾਅ
Cervical Cancer Symptomps: ਸਰਵਾਈਕਲ ਕੈਂਸਰ ਔਰਤਾਂ ਵਿੱਚ ਤੇਜ਼ੀ ਨਾਲ ਵੱਧ ਰਹੀ ਇੱਕ ਗੰਭੀਰ ਬਿਮਾਰੀ ਹੈ, ਪਰ ਸਮੇਂ ਸਿਰ ਪਛਾਣ ਅਤੇ ਰੋਕਥਾਮ ਨਾਲ ਇਸਨੂੰ ਰੋਕਿਆ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਆਓ ਜਾਣਦੇ ਹਾਂ ਕਿ ਇਹ ਕੈਂਸਰ ਕਿਉਂ ਹੁੰਦਾ ਹੈ, ਇਸਦੇ ਸ਼ੁਰੂਆਤੀ ਲੱਛਣ ਕੀ ਹਨ ਅਤੇ ਇਸ ਬਿਮਾਰੀ ਨੂੰ ਕਿਵੇਂ ਰੋਕਿਆ ਜਾਵੇ।
- TV9 Punjabi
- Updated on: Feb 28, 2025
- 10:14 am
Breast Cancer: ਹਰ ਮਿੰਟ ਇੱਕ ਔਰਤ ਦੀ ਇਸ ਕੈਂਸਰ ਨਾਲ ਹੋ ਰਹੀ ਮੌਤ, WHO ਦੀ ਰਿਪੋਰਟ ਵਿੱਚ ਖੁਲਾਸਾ
Breast Cancer Cases Increasing in World: ਹਰ ਮਿੰਟ ਇੱਕ ਔਰਤ ਦੀ ਬ੍ਰੈਸਟ ਕੈਂਸਰ ਨਾਲ ਮੌਤ ਹੋ ਰਹੀ ਹੈ। ਇਹ ਅੰਕੜਾ ਡਰਾਉਣ ਵਾਲਾ ਜ਼ਰੂਰ ਹੈ, ਪਰ ਇਸਤੋਂ ਵੀ ਜ਼ਿਆਦਾ ਜ਼ਰੂਰੀ ਹੈ ਕਿ ਔਰਤਾਂ ਇਸ ਬਿਮਾਰੀ ਨੂੰ ਲੈ ਕੇ ਜਾਗਰੂਕ ਰਹਿਣ। ਸਹੀ ਸਮੇਂ 'ਤੇ ਟੈਸਟ ਕਰਵਾ ਕੇ ਅਤੇ ਲਾਈਫਸਟਾਈਲ ਵਿੱਚ ਛੋਟੇ-ਛੋਟੇ ਬਦਲਾਅ ਕਰਕੇ ਇਸ ਗੰਭੀਰ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।
- TV9 Punjabi
- Updated on: Feb 26, 2025
- 10:36 am
Good News: ਭਾਰਤ ਵਿੱਚ ਔਰਤਾਂ ਲਈ ਕੈਂਸਰ ਦਾ ਟੀਕਾ ਹੋਵੇਗਾ ਲਾਂਚ, ਜਾਣੋਂ ਕਿੰਨਾ ਲੱਗੇਗਾ ਸਮਾਂ
ਕੇਂਦਰੀ ਸਿਹਤ, ਪਰਿਵਾਰ ਭਲਾਈ ਅਤੇ ਆਯੂਸ਼ ਰਾਜ ਮੰਤਰੀ ਨੇ ਕਿਹਾ ਕਿ "ਦੇਸ਼ ਵਿੱਚ ਕੈਂਸਰ ਦੇ ਮਰੀਜ਼ਾਂ ਦੀ ਗਿਣਤੀ ਵਧੀ ਹੈ, ਅਤੇ ਕੇਂਦਰ ਸਰਕਾਰ ਨੇ ਇਸ ਮੁੱਦੇ ਨੂੰ ਹੱਲ ਕਰਨ ਲਈ ਕਦਮ ਚੁੱਕੇ ਹਨ। 30 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਦੀ ਹਸਪਤਾਲਾਂ ਵਿੱਚ ਜਾਂਚ ਕੀਤੀ ਜਾਵੇਗੀ ਅਤੇ ਬਿਮਾਰੀ ਦਾ ਜਲਦੀ ਪਤਾ ਲਗਾਉਣ ਲਈ ਡੇਅਕੇਅਰ ਕੈਂਸਰ ਸੈਂਟਰ ਸਥਾਪਤ ਕੀਤੇ ਜਾਣਗੇ।
- Jarnail Singh
- Updated on: Feb 19, 2025
- 3:00 am
Cancer: ਬੱਚਿਆਂ ਵਿੱਚ ਹੋਣ ਵਾਲਾ ਇਹ ਆਮ ਕੈਂਸਰ, ਇਸ ਤਰ੍ਹਾਂ ਦਿਖਾਈ ਦਿੰਦੇ ਹਨ ਲੱਛਣ
ਬੱਚਿਆਂ ਵਿੱਚ ਕੈਂਸਰ ਬਹੁਤ ਘੱਟ ਹੁੰਦਾ ਹੈ, ਪਰ ਜਦੋਂ ਇਹ ਹੁੰਦਾ ਹੈ, ਤਾਂ ਇਹ ਤੇਜ਼ੀ ਨਾਲ ਫੈਲ ਸਕਦਾ ਹੈ। ਬੱਚੇ ਨੂੰ ਲੰਬੇ ਸਮੇਂ ਤੋਂ ਬਿਮਾਰ ਰਹਿਣਾ, ਭਾਰ ਘਟਣਾ, ਕਮਜ਼ੋਰੀ ਜਾਂ ਸਰੀਰ ਵਿੱਚ ਸੋਜ ਵਰਗੀਆਂ ਸਮੱਸਿਆਵਾਂ ਦਿਖਾਈ ਦਿੰਦੀਆਂ ਹਨ, ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕਰੋ। ਇਹ ਇਸ ਲਈ ਹੈ ਕਿਉਂਕਿ ਇਹ ਕੈਂਸਰ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ।
- TV9 Punjabi
- Updated on: Feb 19, 2025
- 6:00 am
ਬ੍ਰੈਸਟ ਕੈਂਸਰ ਔਰਤਾਂ ਦੀ ਮੈਂਟਲ ਹੈਲਥ ਨੂੰ ਕਿਵੇਂ ਕਰਦਾ ਪ੍ਰਭਾਵਿਤ? ਇਸ ਤੋਂ ਬਚਣ ਦਾ ਕੀ ਹਨ ਤਰੀਕੇ
ਅੱਜ ਦੇ ਸਮੇਂ ਵਿੱਚ, ਬ੍ਰੈਸਟ ਕੈਂਸਰ ਦੀ ਸਮੱਸਿਆ ਤੇਜ਼ੀ ਨਾਲ ਵੱਧ ਰਹੀ ਹੈ। 40 ਤੋਂ 50 ਸਾਲ ਦੀ ਉਮਰ ਦੀਆਂ ਔਰਤਾਂ ਤੋਂ ਇਲਾਵਾ, ਇਸ ਕੈਂਸਰ ਦੇ ਮਾਮਲੇ ਛੋਟੀ ਉਮਰ ਦੀਆਂ ਔਰਤਾਂ ਵਿੱਚ ਵੀ ਦੇਖੇ ਜਾ ਰਹੇ ਹਨ। ਬ੍ਰੈਸਟ ਕੈਂਸਰ ਦਾ ਪ੍ਰਭਾਵ ਸਿਰਫ਼ ਸਰੀਰ ਤੱਕ ਸੀਮਤ ਨਹੀਂ ਹੈ, ਸਗੋਂ ਇਹ ਔਰਤਾਂ ਨੂੰ ਮਾਨਸਿਕ ਅਤੇ ਭਾਵਨਾਤਮਕ ਤੌਰ 'ਤੇ ਵੀ ਪ੍ਰਭਾਵਿਤ ਕਰਦਾ ਹੈ। ਜੇਕਰ ਸਮੇਂ ਸਿਰ ਲੱਛਣਾਂ ਦੀ ਪਛਾਣ ਹੋ ਜਾਵੇ ਅਤੇ ਸਹੀ ਇਲਾਜ ਕੀਤਾ ਜਾਵੇ, ਤਾਂ ਛਾਤੀ ਦੇ ਕੈਂਸਰ ਨੂੰ ਰੋਕਿਆ ਜਾ ਸਕਦਾ ਹੈ।
- TV9 Punjabi
- Updated on: Feb 19, 2025
- 6:01 am
Full Body Checkup ਕਰਵਾਉਣ ਦੇ ਕੀ ਹਨ ਫਾਇਦੇ, ਕਿਹੜੀਆਂ ਬਿਮਾਰੀਆਂ ਦੀ ਹੁੰਦੀ ਹੈ ਪਛਾਣ
ਚੰਗੀ ਸਿਹਤ ਬਣਾਈ ਰੱਖਣ ਲਈ, ਸਮੇਂ-ਸਮੇਂ 'ਤੇ ਜਾਂਚ ਕਰਵਾਉਣਾ ਜ਼ਰੂਰੀ ਹੈ। ਜੇਕਰ ਤੁਸੀਂ ਪੂਰੇ ਸਰੀਰ ਦੀ ਜਾਂਚ ਕਰਵਾਉਂਦੇ ਹੋ, ਤਾਂ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ। ਆਓ ਜਾਣਦੇ ਹਾਂ ਪੂਰੇ ਸਰੀਰ ਦੀ ਜਾਂਚ ਦੇ ਕੀ ਫਾਇਦੇ ਹਨ ਅਤੇ ਇਹ ਕਦੋਂ ਕਰਵਾਉਣਾ ਚਾਹੀਦਾ ਹੈ। ਆਓ ਇਸ ਬਾਰੇ ਸਿਹਤ ਮਾਹਿਰ ਡਾ. ਸਮੀਰ ਭਾਟੀ ਤੋਂ ਜਾਣਦੇ ਹਾਂ।
- TV9 Punjabi
- Updated on: Feb 19, 2025
- 6:00 am
ਤੰਬਾਕੂ ਨਾ ਖਾਣ ਵਾਲੇ ਵੀ ਹੋ ਰਹੇ ਮੂੰਹ ਦੇ ਕੈਂਸਰ ਦਾ ਸ਼ਿਕਾਰ, ਡਾਕਟਰ ਨੇ ਦੱਸੇ ਇਹ ਕਾਰਨ
Oral Cancer: ਤੰਬਾਕੂ ਖਾਣ ਨਾਲ ਮੂੰਹ ਦਾ ਕੈਂਸਰ ਹੁੰਦਾ ਹੈ। ਜ਼ਿਆਦਾਤਰ ਲੋਕ ਇਹ ਜਾਣਦੇ ਹਨ, ਪਰ ਹੁਣ ਇੱਕ ਰਿਸਰਚ ਤੋਂ ਪਤਾ ਲੱਗਾ ਹੈ ਕਿ ਤੰਬਾਕੂ ਦਾ ਸੇਵਨ ਨਾ ਕਰਨ ਵਾਲੇ ਵੀ ਇਸ ਕੈਂਸਰ ਦੇ ਸ਼ਿਕਾਰ ਹੋ ਰਹੇ ਹਨ। ਮੂੰਹ ਦੇ ਕੈਂਸਰ ਦੇ ਮਰੀਜ਼ਾਂ ਵਿੱਚੋਂ 57 ਪ੍ਰਤੀਸ਼ਤ ਉਹ ਹਨ ਜਿਨ੍ਹਾਂ ਨੇ ਕਦੇ ਤੰਬਾਕੂ ਨਹੀਂ ਖਾਦਾ। ਫਿਰ ਵੀ ਉਨ੍ਹਾਂ ਨੂੰ ਕੈਂਸਰ ਹੋ ਗਿਆ। ਇਸਦਾ ਕਾਰਨ ਡਾਕਟਰਾਂ ਤੋਂ ਜਾਣਦੇ ਹਾਂ...
- TV9 Punjabi
- Updated on: Feb 19, 2025
- 6:01 am