AQI
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2025

Vata Disease Reduce Tips: ਵਾਤ ਰੋਗ ਤੋਂ ਹੋ ਪਰੇਸ਼ਾਨ? ਸਵਾਮੀ ਰਾਮਦੇਵ ਤੋਂ ਜਾਣੋ ਇਸ ਨੂੰ ਕੁਦਰਤੀ ਤਰੀਕੇ ਨਾਲ ਜੜ੍ਹ ਤੋਂ ਖ਼ਤਮ ਕਰਨ ਦੇ ਨੁਸਖੇ

ਪਤੰਜਲੀ ਦੇ ਸੰਸਥਾਪਕ ਸਵਾਮੀ ਰਾਮਦੇਵ, ਜਿਨ੍ਹਾਂ ਨੂੰ ਭਾਰਤ ਦੇ 'ਯੋਗ ਗੁਰੂ' ਵਜੋਂ ਜਾਣਿਆ ਜਾਂਦਾ ਹੈ, ਸਰੀਰ ਨੂੰ ਤੰਦਰੁਸਤ ਰੱਖਣ ਲਈ ਹਮੇਸ਼ਾ ਯੋਗ ਅਤੇ ਆਯੁਰਵੈਦਿਕ ਤਰੀਕਿਆਂ ਨੂੰ ਅਪਣਾਉਣ ਦੀ ਸਲਾਹ ਦਿੰਦੇ ਹਨ। ਬਾਬਾ ਰਾਮਦੇਵ ਦਾ ਮੰਨਣਾ ਹੈ ਕਿ ਜੇਕਰ ਵਧਦੀ ਉਮਰ ਵਿੱਚ ਵੀ ਸਰੀਰ ਨੂੰ ਕੁਦਰਤੀ ਤੌਰ 'ਤੇ ਸਿਹਤਮੰਦ ਰੱਖਣਾ ਹੈ, ਤਾਂ ਰੋਜ਼ਾਨਾ ਯੋਗ ਕਰਨਾ ਬਹੁਤ ਜ਼ਰੂਰੀ ਹੈ।

Vata Disease Reduce Tips: ਵਾਤ ਰੋਗ ਤੋਂ ਹੋ ਪਰੇਸ਼ਾਨ? ਸਵਾਮੀ ਰਾਮਦੇਵ ਤੋਂ ਜਾਣੋ ਇਸ ਨੂੰ ਕੁਦਰਤੀ ਤਰੀਕੇ ਨਾਲ ਜੜ੍ਹ ਤੋਂ ਖ਼ਤਮ ਕਰਨ ਦੇ ਨੁਸਖੇ
ਵਾਤ ਰੋਗ ਤੇ ਜੋੜਾਂ ਦੇ ਦਰਦ ਤੋਂ ਪਰੇਸ਼ਾਨ? ਜਾਣੋ ਸਵਾਮੀ ਰਾਮਦੇਵ ਦੇ ਦੇਸੀ ਨੁਸਖੇ
Follow Us
tv9-punjabi
| Updated On: 04 Feb 2026 16:35 PM IST

ਪਤੰਜਲੀ ਦੇ ਸੰਸਥਾਪਕ ਸਵਾਮੀ ਰਾਮਦੇਵ, ਜਿਨ੍ਹਾਂ ਨੂੰ ਭਾਰਤ ਦੇ ‘ਯੋਗ ਗੁਰੂ’ ਵਜੋਂ ਜਾਣਿਆ ਜਾਂਦਾ ਹੈ, ਸਰੀਰ ਨੂੰ ਤੰਦਰੁਸਤ ਰੱਖਣ ਲਈ ਹਮੇਸ਼ਾ ਯੋਗ ਅਤੇ ਆਯੁਰਵੈਦਿਕ ਤਰੀਕਿਆਂ ਨੂੰ ਅਪਣਾਉਣ ਦੀ ਸਲਾਹ ਦਿੰਦੇ ਹਨ। ਬਾਬਾ ਰਾਮਦੇਵ ਦਾ ਮੰਨਣਾ ਹੈ ਕਿ ਜੇਕਰ ਵਧਦੀ ਉਮਰ ਵਿੱਚ ਵੀ ਸਰੀਰ ਨੂੰ ਕੁਦਰਤੀ ਤੌਰ ‘ਤੇ ਸਿਹਤਮੰਦ ਰੱਖਣਾ ਹੈ, ਤਾਂ ਰੋਜ਼ਾਨਾ ਯੋਗ ਕਰਨਾ ਬਹੁਤ ਜ਼ਰੂਰੀ ਹੈ।

ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਕਈ ਵੀਡੀਓਜ਼ ਮੌਜੂਦ ਹਨ, ਜਿਨ੍ਹਾਂ ਵਿੱਚ ਉਹ ਘਰੇਲੂ ਨੁਸਖਿਆਂ ਰਾਹੀਂ ਗੰਭੀਰ ਬਿਮਾਰੀਆਂ ਦੇ ਇਲਾਜ ਦੱਸਦੇ ਨਜ਼ਰ ਆਉਂਦੇ ਹਨ। ਹਾਲ ਹੀ ਵਿੱਚ ਇੱਕ ਵੀਡੀਓ ਵਿੱਚ ਉਨ੍ਹਾਂ ਨੇ ‘ਵਾਤ ਰੋਗ’ (Vata Dosha) ਦੇ ਵਧਣ ਅਤੇ ਇਸ ਨੂੰ ਕੁਦਰਤੀ ਤੌਰ ‘ਤੇ ਕੰਟਰੋਲ ਕਰਨ ਦੇ ਤਰੀਕਿਆਂ ਬਾਰੇ ਜਾਣਕਾਰੀ ਸਾਂਝੀ ਕੀਤੀ ਹੈ।

ਉਨ੍ਹਾਂ ਅਨੁਸਾਰ, ਜੇਕਰ ਸਰੀਰ ਵਿੱਚ ਵਾਤ ਰੋਗ ਵਧ ਜਾਵੇ, ਤਾਂ ਜੋੜਾਂ ਵਿੱਚ ਦਰਦ, ਪਾਚਨ ਦੀ ਖ਼ਰਾਬੀ, ਸਰੀਰ ਵਿੱਚ ਕੰਬਣੀ ਅਤੇ ਉਂਗਲਾਂ ਵਿੱਚ ਝੁਣਝੁਣੀ ਵਰਗੀਆਂ ਸਮੱਸਿਆਵਾਂ ਛੋਟੀ ਉਮਰ ਵਿੱਚ ਹੀ ਘੇਰ ਲੈਂਦੀਆਂ ਹਨ। ਆਓ ਜਾਣਦੇ ਹਾਂ ਵਾਤ ਰੋਗ ਨੂੰ ਘੱਟ ਕਰਨ ਲਈ ਬਾਬਾ ਰਾਮਦੇਵ ਨੇ ਕਿਹੜੇ ਘਰੇਲੂ ਉਪਾਅ ਦੱਸੇ ਹਨ।

ਕੀ ਹੁੰਦਾ ਹੈ ਵਾਤ ਦੋਸ਼?

ਵਾਤ ਦੋਸ਼ ਸਰੀਰ ਦੀ ਇੱਕ ਅਜਿਹੀ ਊਰਜਾ ਹੈ ਜੋ ਹਵਾ ਅਤੇ ਅਕਾਸ਼ ਦੇ ਤੱਤਾਂ ਤੋਂ ਮਿਲ ਕੇ ਬਣੀ ਹੈ। ਇਹ ਸਾਡੀ ਸਰੀਰਕ ਅਤੇ ਮਾਨਸਿਕ ਗਤੀ, ਸਾਹ ਲੈਣ ਦੀ ਪ੍ਰਕਿਰਿਆ ਅਤੇ ਨਰਵਸ ਸਿਸਟਮ ਨੂੰ ਕੰਟਰੋਲ ਕਰਦਾ ਹੈ। ਜੇਕਰ ਇਹ ਦੋਸ਼ ਵਿਗੜ ਜਾਵੇ, ਤਾਂ ਮਨ ਅਤੇ ਸਰੀਰ ਦੋਵਾਂ ‘ਤੇ ਬੁਰਾ ਅਸਰ ਪੈਂਦਾ ਹੈ।

ਵਾਤ ਵਿਗੜਨ ਦੇ ਮੁੱਖ ਕਾਰਨ:

ਗਲਤ ਖਾਣ-ਪੀਣ: ਬਹੁਤ ਜ਼ਿਆਦਾ ਠੰਡੀਆਂ ਚੀਜ਼ਾਂ, ਬੇਹਾ ਖਾਣਾ, ਕੱਚੀਆਂ ਸਬਜ਼ੀਆਂ, ਚਾਹ-ਕੌਫੀ ਦਾ ਜ਼ਿਆਦਾ ਸੇਵਨ ਅਤੇ ਦੇਰ ਰਾਤ ਨੂੰ ਖਾਣਾ ਖਾਣਾ।

ਖ਼ਰਾਬ ਜੀਵਨਸ਼ੈਲੀ: ਦੇਰ ਨਾਲ ਸੌਣਾ ਅਤੇ ਜਾਗਣਾ, ਲੰਬੇ ਸਮੇਂ ਤੱਕ ਇੱਕੋ ਜਗ੍ਹਾ ਬੈਠੇ ਰਹਿਣਾ।

ਮਾਨਸਿਕ ਕਾਰਨ: ਚਿੰਤਾ, ਡਰ, ਤਣਾਅ, ਬੇਚੈਨੀ ਅਤੇ ਬਹੁਤ ਜ਼ਿਆਦਾ ਸੋਚਣਾ ਵੀ ਵਾਤ ਰੋਗ ਨੂੰ ਵਧਾਉਂਦੇ ਹਨ।

ਸਵਾਮੀ ਰਾਮਦੇਵ ਦੇ ਅਨੁਸਾਰ ਵਾਤ ਨੂੰ ਕੰਟਰੋਲ ਕਰਨ ਦੇ ਤਰੀਕੇ

ਬਾਬਾ ਰਾਮਦੇਵ ਕਹਿੰਦੇ ਹਨ ਕਿ ਸਰੀਰ ਵਿੱਚ ਵਾਤ ਦੋਸ਼ ਨੂੰ ਸੰਤੁਲਿਤ ਕਰਨ ਲਈ ਸਹੀ ਖੁਰਾਕ ਅਤੇ ਕੁਦਰਤੀ ਇਲਾਜ ਲੈਣਾ ਚਾਹੀਦਾ ਹੈ। ਜੇਕਰ ਵਾਤ ਰੋਗ ਬਹੁਤ ਜ਼ਿਆਦਾ ਵਧ ਜਾਵੇ, ਤਾਂ ਐਲੋਵੇਰਾ, ਗਿਲੋਅ, ਪਾਰੀਜਾਤ ਜਾਂ ਸਹੰਜਣ ਦਾ ਤਾਜ਼ਾ ਜੂਸ ਪੀਣਾ ਚਾਹੀਦਾ ਹੈ। ਇਸ ਤੋਂ ਇਲਾਵਾ ਤੁਸੀਂ ਹਲਦੀ, ਮੇਥੀ, ਸੁੰਢ ਅਤੇ ਅਜਵਾਇਣ ਨਾਲ ਜੁੜੇ ਘਰੇਲੂ ਨੁਸਖੇ ਵੀ ਅਪਣਾ ਸਕਦੇ ਹੋ। ਐਲੋਵੇਰਾ ਵਿੱਚ ਐਂਟੀ-ਬੈਕਟੀਰੀਅਲ ਗੁਣ ਹੁੰਦੇ ਹਨ, ਜਦੋਂ ਕਿ ਅਜਵਾਇਣ, ਹਲਦੀ ਅਤੇ ਮੇਥੀ ਦੇ ਦਾਣਿਆਂ ਵਿੱਚ ਐਂਟੀ-ਆਕਸੀਡੈਂਟਸ ਹੁੰਦੇ ਹਨ ਜੋ ਸਰੀਰ ਦੀ ਇਮਿਊਨਿਟੀ ਨੂੰ ਮਜ਼ਬੂਤ ਕਰਦੇ ਹਨ।

ਖਾਣ-ਪੀਣ ਵਿੱਚ ਸਾਵਧਾਨੀ ਹੈ ਜ਼ਰੂਰੀ

ਸਵਾਮੀ ਰਾਮਦੇਵ ਅਨੁਸਾਰ, ਜਿਨ੍ਹਾਂ ਲੋਕਾਂ ਨੂੰ ਵਾਤ ਦੀ ਸ਼ਿਕਾਇਤ ਹੈ, ਉਨ੍ਹਾਂ ਨੂੰ ਖੱਟੀਆਂ ਅਤੇ ਠੰਡੀਆਂ ਚੀਜ਼ਾਂ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।

ਕੀ ਨਾ ਖਾਓ: ਫੁੱਲ ਗੋਭੀ, ਦਹੀ, ਆਂਵਲਾ ਅਤੇ ਖੀਰਾ ਵਾਤ ਨੂੰ ਵਧਾ ਸਕਦੇ ਹਨ, ਇਸ ਲਈ ਇਨ੍ਹਾਂ ਦਾ ਸੇਵਨ ਸੀਮਤ ਮਾਤਰਾ ਵਿੱਚ ਕਰੋ।

ਕੀ ਖਾਓ: ਲੌਕੀ ਦੀ ਸਬਜ਼ੀ ਅਤੇ ਇਸ ਦਾ ਸੂਪ ਵਾਤ ਨੂੰ ਨਹੀਂ ਵਧਾਉਂਦਾ। ਸਵਾਮੀ ਜੀ ਦੇ ਮੁਤਾਬਕ ‘ਆਹਾਰ ਹੀ ਉਪਚਾਰ ਹੈ’।

ਰਸੋਈ ਵਿੱਚ ਮੌਜੂਦ ਚੀਜ਼ਾਂ ਆਉਣਗੀਆਂ ਕੰਮ

ਭਾਰਤੀ ਰਸੋਈ ਵਿੱਚ ਕਈ ਅਜਿਹੀਆਂ ਚੀਜ਼ਾਂ ਹਨ ਜੋ ਦਵਾਈ ਵਾਂਗ ਕੰਮ ਕਰਦੀਆਂ ਹਨ। ਸਵਾਮੀ ਰਾਮਦੇਵ ਨੇ ਵਾਤ ਦੇ ਇਲਾਜ ਲਈ ਹਲਦੀ, ਅਦਰਕ, ਤੁਲਸੀ, ਲੌਂਗ, ਇਲਾਇਚੀ ਅਤੇ ਦਾਲਚੀਨੀ ਦੇ ਸੇਵਨ ਦੀ ਸਲਾਹ ਦਿੱਤੀ ਹੈ। ਇਸ ਤੋਂ ਇਲਾਵਾ ਸੁੰਢ, ਪੀਪਲ, ਕਾਲੀ ਮਿਰਚ ਅਤੇ ਤ੍ਰਿਕੁਟਾ ਵੀ ਬਹੁਤ ਲਾਭਦਾਇਕ ਸਾਬਤ ਹੁੰਦੇ ਹਨ। ਅਦਰਕ ਅਤੇ ਤੁਲਸੀ ਦੇ ਰਸ ਵਿੱਚ ਹਲਦੀ ਅਤੇ ਸ਼ਹਿਦ ਮਿਲਾ ਕੇ ਪੀਣਾ ਸਰਦੀ-ਜ਼ੁਕਾਮ ਅਤੇ ਵਾਤ ਲਈ ਇੱਕ ਉੱਤਮ ਦਵਾਈ ਹੈ। ਸਵਾਮੀ ਜੀ ਨੇ ਪਾਨ ਖਾਣ ਵੇਲੇ ਚੂਨਾ ਜਾਂ ਤੰਬਾਕੂ ਦੀ ਵਰਤੋਂ ਤੋਂ ਬਚਣ ਦੀ ਸਲਾਹ ਦਿੱਤੀ ਹੈ, ਕਿਉਂਕਿ ਇਹ ਸਿਹਤ ਲਈ ਹਾਨੀਕਾਰਕ ਹੈ।

ਦਿੱਲੀ ਦੇ AI Expo 'ਚ ਪੇਸ਼ ਹੋਇਆ ਅਜਿਹਾ ਰੋਬੋਟ, ਵੇਅਰਹਾਉਸ ਦਾ ਕੰਮ ਕਰੇਗਾ ਆਸਾਨ
ਦਿੱਲੀ ਦੇ AI Expo 'ਚ ਪੇਸ਼ ਹੋਇਆ ਅਜਿਹਾ ਰੋਬੋਟ, ਵੇਅਰਹਾਉਸ ਦਾ ਕੰਮ ਕਰੇਗਾ ਆਸਾਨ...
T20 World Cup: Pakistan ਦੀ ਕਰਾਰੀ ਹਾਰ, ਸਾਬਕਾ ਕ੍ਰਿਕਟਰ Yograj Singh ਨੇ ਸੁਣਾਈਆਂ ਖਰੀਆਂ-ਖਰੀਆਂ, EXCLUSIVE
T20 World Cup: Pakistan ਦੀ ਕਰਾਰੀ ਹਾਰ, ਸਾਬਕਾ ਕ੍ਰਿਕਟਰ Yograj Singh ਨੇ ਸੁਣਾਈਆਂ ਖਰੀਆਂ-ਖਰੀਆਂ, EXCLUSIVE...
ਪਾਕਿਸਤਾਨ ਦੀ ਹਾਰ ਦਾ ਚੰਡੀਗੜ੍ਹ ਦੇ ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਕਿਵੇਂ ਮਣਾਇਆ ਜਸ਼ਨ? ਵੇਖੋ VIDEO
ਪਾਕਿਸਤਾਨ ਦੀ ਹਾਰ ਦਾ ਚੰਡੀਗੜ੍ਹ ਦੇ ਡੀਏਵੀ ਕਾਲਜ ਦੇ ਵਿਦਿਆਰਥੀਆਂ ਨੇ ਕਿਵੇਂ ਮਣਾਇਆ ਜਸ਼ਨ? ਵੇਖੋ VIDEO...
ਭਾਰਤ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਆਪਣੀ ਹੀ ਟੀਮ 'ਤੇ ਭੜਕੇ ਪਾਕਿਸਤਾਨੀ, ਇੰਝ ਕੱਢਿਆ ਗੁੱਸਾ...
ਭਾਰਤ ਤੋਂ ਮਿਲੀ ਸ਼ਰਮਨਾਕ ਹਾਰ ਤੋਂ ਬਾਅਦ ਆਪਣੀ ਹੀ ਟੀਮ 'ਤੇ ਭੜਕੇ ਪਾਕਿਸਤਾਨੀ, ਇੰਝ ਕੱਢਿਆ ਗੁੱਸਾ......
Headlines: ਮਹਾਸ਼ਿਵਰਾਤਰੀ ਦੇ ਰੰਗ, ਭਾਰਤ-ਪਾਕਿ ਕ੍ਰਿਕਟ ਦਾ ਉਤਸ਼ਾਹ ਤੇ ਦੇਸ਼ ਦੀਆਂ ਵੱਡੀਆਂ ਖ਼ਬਰਾਂ
Headlines: ਮਹਾਸ਼ਿਵਰਾਤਰੀ ਦੇ ਰੰਗ, ਭਾਰਤ-ਪਾਕਿ ਕ੍ਰਿਕਟ ਦਾ ਉਤਸ਼ਾਹ ਤੇ ਦੇਸ਼ ਦੀਆਂ ਵੱਡੀਆਂ ਖ਼ਬਰਾਂ...
ਕਿਉਂ ਮਨਾਈ ਜਾਂਦੀ ਹੈ ਸ਼ਿਵਰਾਤਰੀ, ਪੰਡਿਤ ਤੋਂ ਜਾਣੋ ਇਸ ਦੀ ਮਹੱਤਤਾ ਤੇ ਪੂਜਾ ਵਿਧੀ
ਕਿਉਂ ਮਨਾਈ ਜਾਂਦੀ ਹੈ ਸ਼ਿਵਰਾਤਰੀ, ਪੰਡਿਤ ਤੋਂ ਜਾਣੋ ਇਸ ਦੀ ਮਹੱਤਤਾ ਤੇ ਪੂਜਾ ਵਿਧੀ...
Bangladesh Election 2026: BNP ਦੀ ਪ੍ਰਚੰਡ ਜਿੱਤ, ਤਾਰਿਕ ਰਹਿਮਾਨ ਬਣਨਗੇ ਅਗਲੇ ਪ੍ਰਧਾਨ ਮੰਤਰੀ?
Bangladesh Election 2026: BNP ਦੀ ਪ੍ਰਚੰਡ ਜਿੱਤ, ਤਾਰਿਕ ਰਹਿਮਾਨ ਬਣਨਗੇ ਅਗਲੇ ਪ੍ਰਧਾਨ ਮੰਤਰੀ?...
Shiromani Akali Dal: ਅਕਾਲੀ ਦਲ ਨੇ ਕੱਸੀ ਕਮਰ, ਵਿਸਾਖੀ ਤੱਕ 40 ਰੈਲੀਆਂ ਦਾ ਏਜੰਡਾ ਸੈੱਟ
Shiromani Akali Dal: ਅਕਾਲੀ ਦਲ ਨੇ ਕੱਸੀ ਕਮਰ, ਵਿਸਾਖੀ ਤੱਕ 40 ਰੈਲੀਆਂ ਦਾ ਏਜੰਡਾ ਸੈੱਟ...
Rajpal Yadav: ਰਾਜਪਾਲ ਯਾਦਵ ਦੇ ਸਮਰਥਨ ਵਿੱਚ ਅੱਗੇ ਆਏ ਮਾਨ ਸਿੰਘ, ਫਿਲਮ ਇੰਡਸਟਰੀ ਨੇ ਦਿਖਾਈ ਇਕਜੁੱਟਤਾ
Rajpal Yadav: ਰਾਜਪਾਲ ਯਾਦਵ ਦੇ ਸਮਰਥਨ ਵਿੱਚ ਅੱਗੇ ਆਏ ਮਾਨ ਸਿੰਘ, ਫਿਲਮ ਇੰਡਸਟਰੀ ਨੇ ਦਿਖਾਈ ਇਕਜੁੱਟਤਾ...