AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਕੀ ਸੱਚਮੁੱਚ ਸਰੀਰ ਨੂੰ ਡਿਟੌਕਸ ਕਰਦਾ ਹੈ ਨਿੰਬੂ ਪਾਣੀ? ਜਾਣੋ ਮਾਹਰਾਂ ਨੇ ਕੀ ਕੀਤਾ ਵੱਡਾ ਖ਼ੁਲਾਸਾ

ਨਿੰਬੂ ਨੂੰ ਸਿਹਤ ਲਈ ਬੇਹੱਦ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਹ ਵਿਟਾਮਿਨ-ਸੀ ਦਾ ਇੱਕ ਭਰਪੂਰ ਸਰੋਤ ਹੈ। ਅੱਜ-ਕੱਲ੍ਹ ਸੋਸ਼ਲ ਮੀਡੀਆ 'ਤੇ ਨਿੰਬੂ ਪਾਣੀ ਪੀਣ ਦੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਪ੍ਰਮੁੱਖ ਇਹ ਹੈ ਕਿ ਇਸ ਨਾਲ ਸਰੀਰ ਆਸਾਨੀ ਨਾਲ 'ਡਿਟੌਕਸ' ਹੋ ਜਾਂਦਾ ਹੈ।

ਕੀ ਸੱਚਮੁੱਚ ਸਰੀਰ ਨੂੰ ਡਿਟੌਕਸ ਕਰਦਾ ਹੈ ਨਿੰਬੂ ਪਾਣੀ? ਜਾਣੋ ਮਾਹਰਾਂ ਨੇ ਕੀ ਕੀਤਾ ਵੱਡਾ ਖ਼ੁਲਾਸਾ
ਕੀ ਸੱਚਮੁੱਚ ਸਰੀਰ ਨੂੰ ਡਿਟੌਕਸ ਕਰਦਾ ਹੈ ਨਿੰਬੂ ਪਾਣੀ? ਜਾਣੋ ਮਾਹਰਾਂ ਦੀ ਰਾਇ
tv9-punjabi
| Updated On: 03 Mar 2026 18:39 PM IST

ਨਿੰਬੂ ਨੂੰ ਸਿਹਤ ਲਈ ਬੇਹੱਦ ਫਾਇਦੇਮੰਦ ਮੰਨਿਆ ਜਾਂਦਾ ਹੈ ਕਿਉਂਕਿ ਇਹ ਵਿਟਾਮਿਨ-ਸੀ ਦਾ ਇੱਕ ਭਰਪੂਰ ਸਰੋਤ ਹੈ। ਅੱਜ-ਕੱਲ੍ਹ ਸੋਸ਼ਲ ਮੀਡੀਆ ‘ਤੇ ਨਿੰਬੂ ਪਾਣੀ ਪੀਣ ਦੇ ਕਈ ਤਰ੍ਹਾਂ ਦੇ ਦਾਅਵੇ ਕੀਤੇ ਜਾਂਦੇ ਹਨ, ਜਿਨ੍ਹਾਂ ਵਿੱਚੋਂ ਸਭ ਤੋਂ ਪ੍ਰਮੁੱਖ ਇਹ ਹੈ ਕਿ ਇਸ ਨਾਲ ਸਰੀਰ ਆਸਾਨੀ ਨਾਲ ‘ਡਿਟੌਕਸ’ ਹੋ ਜਾਂਦਾ ਹੈ। ਪਰ ਇਹ ਕਿੰਨਾ ਕੁ ਕਾਰਗਰ ਹੈ ਅਤੇ ਇਸ ਦੇ ਅਸਲ ਫਾਇਦੇ ਕੀ ਹਨ, ਇਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਕਸਰ ਲੋਕਾਂ ਦੇ ਮਨ ਵਿੱਚ ਸਵਾਲ ਹੁੰਦਾ ਹੈ ਕਿ ਕੀ ਸੱਚਮੁੱਚ ਨਿੰਬੂ ਪਾਣੀ ਸਰੀਰ ਵਿੱਚ ਜਮ੍ਹਾ ਗੰਦਗੀ ਨੂੰ ਬਾਹਰ ਕੱਢਦਾ ਹੈ? ਆਓ ਜਾਣਦੇ ਹਾਂ ਇਸ ਵਿੱਚ ਕਿੰਨੀ ਸੱਚਾਈ ਹੈ।

ਕੀ ਕਹਿੰਦੇ ਹਨ ਮਾਹਰ?

ਦਿੱਲੀ ਦੀ ਮਸ਼ਹੂਰ ਆਯੁਰਵੇਦ ਮਾਹਰ ਡਾ. ਚੰਚਲ ਸ਼ਰਮਾ ਦੱਸਦੀ ਹੈ ਕਿ ਇਹ ਜ਼ਰੂਰੀ ਨਹੀਂ ਕਿ ਕੋਈ ਇੱਕ ਨੁਸਖ਼ਾ ਹਰ ਕਿਸੇ ਦੇ ਸਰੀਰ ਲਈ ਇੱਕੋ ਜਿਹਾ ਲਾਭਦਾਇਕ ਹੋਵੇ। ਸਾਨੂੰ ਆਪਣੇ ਸਰੀਰ ਦੀ ਕਾਰਜ ਪ੍ਰਣਾਲੀ ਦਾ ਵਿਸ਼ੇਸ਼ ਧਿਆਨ ਰੱਖਣਾ ਚਾਹੀਦਾ ਹੈ। ਮਨੁੱਖੀ ਸਰੀਰ ਦੀ ਬਣਤਰ ਇਸ ਤਰ੍ਹਾਂ ਦੀ ਹੈ ਕਿ ਸਾਡੀਆਂ ਕਿਡਨੀਆਂ (ਗੁਰਦੇ), ਲਿਵਰ (ਜਿਗਰ) ਅਤੇ ਪਾਚਨ ਪ੍ਰਣਾਲੀ ਖ਼ੁਦ ਸਰੀਰ ਅੰਦਰ ਜਮ੍ਹਾ ਹੋਣ ਵਾਲੀ ਗੰਦਗੀ ਨੂੰ ਬਾਹਰ ਕੱਢਣ ਦੀ ਸਮਰੱਥਾ ਰੱਖਦੇ ਹਨ। ਹਾਲਾਂਕਿ, ਨਿੰਬੂ ਪਾਣੀ ਟੌਕਸਿਨਸ (ਜ਼ਹਿਰੀਲੇ ਤੱਤਾਂ) ਨੂੰ ਬਾਹਰ ਕੱਢਣ ਵਿੱਚ ਮਦਦਗਾਰ ਜ਼ਰੂਰ ਸਾਬਤ ਹੁੰਦਾ ਹੈ, ਪਰ ਇਹ ਕਹਿਣਾ ਪੂਰੀ ਤਰ੍ਹਾਂ ਸਹੀ ਨਹੀਂ ਹੈ ਕਿ ਸਿਰਫ਼ ਨਿੰਬੂ ਪਾਣੀ ਨਾਲ ਹੀ ਸਰੀਰ ਪੂਰੀ ਤਰ੍ਹਾਂ ਡਿਟੌਕਸ ਹੋ ਜਾਂਦਾ ਹੈ।

ਨਿੰਬੂ ਪਾਣੀ ਪੀਣ ਦੇ ਮੁੱਖ ਫਾਇਦੇ

ਨਿੰਬੂ ਪਾਣੀ ਪੀਣ ਦੇ ਕੁਝ ਅਜਿਹੇ ਫਾਇਦੇ ਹਨ ਜੋ ਵਿਗਿਆਨਕ ਤੌਰ ‘ਤੇ ਸਹੀ ਮੰਨੇ ਜਾਂਦੇ ਹਨ:

ਪਾਚਨ ਪ੍ਰਣਾਲੀ ਵਿੱਚ ਸੁਧਾਰ: ਨਿੰਬੂ ਵਿਟਾਮਿਨ-ਸੀ ਦਾ ਕੁਦਰਤੀ ਸਰੋਤ ਹੈ ਅਤੇ ਇਸ ਵਿੱਚ ਐਂਟੀ-ਆਕਸੀਡੈਂਟ ਗੁਣ ਹੁੰਦੇ ਹਨ। ਇਹ ਤੁਹਾਡੇ ਪਾਚਨ ਐਨਜ਼ਾਈਮਾਂ ਨੂੰ ਸਰਗਰਮ ਰੱਖਦਾ ਹੈ, ਜਿਸ ਨਾਲ ਕਬਜ਼ ਵਰਗੀਆਂ ਸਮੱਸਿਆਵਾਂ ਵਿੱਚ ਰਾਹਤ ਮਿਲਦੀ ਹੈ।

ਲਿਵਰ ਸਪੋਰਟ: ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਹਰਬਲ ਡ੍ਰਿੰਕ ਲਿਵਰ ਨੂੰ ਸਾਫ਼ ਕਰਦਾ ਹੈ। ਡਾ. ਚੰਚਲ ਸ਼ਰਮਾ ਅਨੁਸਾਰ, ਇਹ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਦਾ ਹੈ, ਜਿਸ ਕਾਰਨ ਸਰੀਰ ਵਿੱਚੋਂ ਟੌਕਸਿਨਸ ਨੂੰ ਬਾਹਰ ਕੱਢਣ ਵਿੱਚ ਸਹਾਇਤਾ ਮਿਲਦੀ ਹੈ।

ਭਾਰ ‘ਤੇ ਕਾਬੂ: ਭਾਰ ਘਟਾਉਣ ਦੇ ਚਾਹਵਾਨ ਲੋਕਾਂ ਲਈ ਨਿੰਬੂ ਪਾਣੀ ਇੱਕ ਵਧੀਆ ਵਿਕਲਪ ਹੈ। ਇਹ ਮੈਟਾਬੋਲਿਜ਼ਮ ਨੂੰ ਤੇਜ਼ ਕਰਦਾ ਹੈ, ਜਿਸ ਨਾਲ ਭਾਰ ਨੂੰ ਕੰਟਰੋਲ ਵਿੱਚ ਰੱਖਣ ਵਿੱਚ ਮਦਦ ਮਿਲਦੀ ਹੈ।

ਕੀ ਨਿੰਬੂ ਪਾਣੀ ਪੀਣਾ ਚਾਹੀਦਾ ਹੈ ਜਾਂ ਨਹੀਂ?

ਨਿੰਬੂ ਪਾਣੀ ਪੀਣ ਦੇ ਬਹੁਤ ਸਾਰੇ ਫਾਇਦੇ ਹਨ, ਪਰ ਇਹ ਜ਼ਰੂਰੀ ਨਹੀਂ ਹੈ ਕਿ ਇਸਨੂੰ ਹਰ ਰੋਜ਼ ਪੀਣਾ ਚਾਹੀਦਾ ਹੈ। ਤੁਸੀਂ ਹਫ਼ਤੇ ਵਿੱਚ ਚਾਰ ਤੋਂ ਪੰਜ ਵਾਰ ਨਿੰਬੂ ਪਾਣੀ ਪੀ ਸਕਦੇ ਹੋ। ਹਾਲਾਂਕਿ, ਜਿਨ੍ਹਾਂ ਲੋਕਾਂ ਨੂੰ ਐਸੀਡਿਟੀ, ਗੈਸ ਜਾਂ ਦੰਦਾਂ ਦੀਆਂ ਸਮੱਸਿਆਵਾਂ ਹਨ, ਉਨ੍ਹਾਂ ਨੂੰ ਹਰ ਰੋਜ਼ ਖਾਲੀ ਪੇਟ ਇਸਦਾ ਸੇਵਨ ਕਰਨ ਤੋਂ ਬਚਣਾ ਚਾਹੀਦਾ ਹੈ। ਇਸ ਨੂੰ ਜ਼ਿਆਦਾ ਮਾਤਰਾ ਵਿੱਚ ਖਾਣ ਨਾਲ ਪੇਟ ਵਿੱਚ ਜਲਣ ਹੋ ਸਕਦੀ ਹੈ। ਇਸ ਵਿੱਚ ਕਦੇ ਵੀ ਖੰਡ ਜਾਂ ਜ਼ਿਆਦਾ ਨਮਕ ਨਾ ਪਾਓ।

Follow Us
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ...
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...
Womens Reservation Bill: "543 ਸੀਟਾਂ 'ਤੇ 33% ਰਾਖਵਾਂਕਰਨ ਦੇਣ ਵਿੱਚ ਕੀ ਸਮੱਸਿਆ?" CM ਮਾਨ ਦਾ BJP ਤੇ ਹਮਲਾ
Womens Reservation Bill:
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ
ਮੁਸਲਿਮ ਔਰਤਾਂ ਦੇ ਰਾਖਵਾਂਕਰਨ 'ਤੇ ਸੰਸਦ 'ਚ ਅਮਿਤ ਸ਼ਾਹ ਅਤੇ ਅਖਿਲੇਸ਼ ਵਿਚਾਲੇ ਬਹਿਸ...
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ
ਲਖਨਊ ਵਿੱਚ ਭਿਆਨਕ ਅੱਗ, 1,200 ਝੁੱਗੀਆਂ ਸੜ ਕੇ ਸੁਆਹ, 100 ਸਿਲੰਡਰ ਫਟੇ...
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ
ਅੰਮ੍ਰਿਤਸਰ ਦੇ ਮੁਦਿਤ ਜੈਨ ਨੇ ਹਾਸਿਲ ਕੀਤੇ 500 ਚੋਂ 500 ਅੰਕ, ਸਕੂਲ 'ਚ ਜਸ਼ਨ ਦਾ ਮਾਹੌਲ, ਅਧਿਆਪਕਾਂ ਤੇ ਮਾਪਿਆਂ ਨੇ ਮਨਾਈ ਖੁਸ਼ੀ...
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ
Strait of Hormuz: ਈਰਾਨ-ਅਮਰੀਕਾ ਤਣਾਅ, ਹੋਰਮੁਜ਼ ਵਿੱਚ ਅਮਰੀਕੀ ਘੇਰਾਬੰਦੀ ਅਤੇ ਸ਼ਾਂਤੀ ਵਾਰਤਾ ਦੀਆਂ ਸੰਭਾਵਨਾਵਾਂ...
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ
AAP ਦੇ ਰਾਜ ਸਭਾ MP ਅਸ਼ੋਕ ਮਿੱਤਲ ਤੇ ED ਦੀ ਰੇਡ, CM ਮਾਨ ਦਾ BJP 'ਤੇ ਤਿੱਖਾ ਹਮਲਾ...
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ
ਫਤਿਹਗੜ੍ਹ ਸਾਹਿਬ 'ਚ ਦਰਦਨਾਕ ਹਾਦਸਾ, ਸ਼ਰਧਾਲੂਆਂ ਨਾਲ ਭਰੀ ਬੱਸ ਪਲਟੀ, 6 ਦੀ ਮੌਤ, 20 ਤੋਂ ਵੱਧ ਜਖ਼ਮੀ...