ਵਾਲਾਂ ਦੀ Growth 'ਚ  ਮਦਦ ਕਰਦੇ ਹਨ ਇਹ ਬੀਜ...

04-02- 2026

TV9 Punjabi

Author: Shubham Anand

Pic : Unsplash

ਕੁੱਝ ਬੀਜ ਅਜਿਹੇ ਹੁੰਦੇ ਹਨ ਜੋ ਵਾਲਾਂ ਦੀ ਗ੍ਰੋਥ ਵਧਾਉਣ ਵਿੱਚ ਮਦਦ ਕਰਦੇ ਹਨ। ਇਨ੍ਹਾਂ ਬੀਜਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰਨ ਨਾਲ ਵਾਲਾਂ ਦੀ ਗ੍ਰੋਥ 'ਚ ਸੁਧਾਰ ਹੁੰਦਾ ਹੈ।

ਵਾਲਾਂ ਦੀ Growth

ਅਲਸੀ ਦੇ ਬੀਜ ਓਮੇਗਾ-3 ਫੈਟੀ ਐਸਿਡ ਤੇ ਲਿਗਨਾਨ ਨਾਲ ਭਰਪੂਰ ਬੀਜ ਹੁੰਦੇ ਹਨ, ਜੋ ਵਾਲਾਂ ਨੂੰ ਮਜ਼ਬੂਤ ਕਰਨ ਤੇ ਵਧਾਉਣ 'ਚ ਮਦਦ ਕਰਦੇ ਹਨ।

ਅਲਸੀ ਦੇ ਬੀਜ

ਪੰਪਕੀਨ ਸੀਡਸ (ਕੱਦੂ ਦੇ ਬੀਜ) 'ਚ ਜ਼ਿੰਕ, ਆਇਰਨ ਤੇ ਮੈਗਨੀਸ਼ੀਅਮ ਹੁੰਦਾ ਹੈ, ਜੋ ਵਾਲਾਂ ਦੇ ਝੜਨ ਨੂੰ ਰੋਕਦਾ ਹੈ ਤੇ ਵਾਲਾਂ ਦੀ ਮਜ਼ਬੂਤੀ ਨੂੰ ਵਧਾਉਂਦਾ ਹੈ।

ਪੰਪਕੀਨ ਸੀਡਸ

ਮੇਥੀ  'ਚ ਮੌਜੂਦ ਪ੍ਰੋਟੀਨ ਵਾਲਾਂ ਦੀ ਸਿਹਤ 'ਚ ਮਦਦ ਕਰਦੇ ਹਨ। ਮੇਥੀ ਡੈਂਡਰਫ ਨੂੰ ਖਤਮ ਕਰਕੇ ਵਾਲਾਂ ਦੀ ਗ੍ਰੋਥ ਨੂੰ ਬਿਹਤਰ ਬਣਾਉਂਦਾ ਹੈ।

ਮੇਥੀ  

ਚੀਆ ਸੀਡਸ ਵਿੱਚ ਮੌਜੂਦ ਪ੍ਰੋਟੀਨ, ਓਮੇਗਾ-3 ਫੈਟੀ ਐਸਿਡ ਤੇ ਫਾਈਬਰ ਤੁਹਾਡੇ ਵਾਲਾਂ ਵਿੱਚ ਚਮਕ ਵਧਾਉਂਦੇ ਹਨ।

ਚੀਆ ਸੀਡਸ

ਸਨਫਲਾਵਰ ਸੀਡਸ (ਸੂਰਜਮੁਖੀ ਦੇ ਬੀਜ) ਵਿੱਚ ਸੇਲੇਨੀਅਮ ਤੇ ਵਿਟਾਮਿਨ ਈ ਹੁੰਦਾ ਹੈ। ਇਹ ਦੋਵੇਂ ਹੀ ਸਿਰ ਵਿੱਚ ਖੂਨ ਦੇ ਪ੍ਰਵਾਹ ਨੂੰ ਵਧਾ ਕੇ ਵਾਲਾਂ ਦੀ ਗ੍ਰੋਥ ਨੂੰ ਸੁਧਾਰ ਸਕਦੇ ਹਨ।

ਸਨਫਲਾਵਰ ਸੀਡਸ

ਕਾਲੇ ਤਿਲ, ਜਿਨ੍ਹਾਂ 'ਚ ਆਇਰਨ, ਕੈਲਸ਼ੀਅਮ, ਜ਼ਿੰਕ ਅਤੇ ਵਿਟਾਮਿਨ ਬੀ ਹੁੰਦੇ ਹਨ, ਵਾਲਾਂ ਦੀ ਡੈਂਸਟੀ (ਘਣਤਾ) ਵਧਾਉਂਦੇ ਹਨ ਤੇ ਵਾਲਾਂ ਦੀ ਗ੍ਰੋਥ ਕਰਦੇ ਹਨ।

ਕਾਲੇ ਤਿਲ

ਕਾਲੇ ਜੀਰੇ 'ਚ ਮੌਜੂਦ ਐਂਟੀਆਕਸੀਡੈਂਟ ਵਾਲਾਂ ਨੂੰ ਟੁੱਟਣ ਤੋਂ ਰੋਕਦੇ ਹਨ ਤੇ ਵਾਲਾਂ ਦੀ ਘਣਤਾ ਵਧਾਉਣ ਵਿੱਚ ਵੀ ਮਦਦ ਕਰਦੇ ਹਨ।

ਕਾਲਾ ਜੀਰਾ