04-02- 2026
TV9 Punjabi
Author: Shubham Anand
Pic : Unsplash
ਆਂਡੇ ਲੋਕਾਂ ਦੀ ਪਸੰਦੀਦਾ ਖੁਰਾਕ ਹੈ। ਛੋਟੇ ਬੱਚਿਆਂ ਤੋਂ ਲੈ ਕੇ ਵੱਡਿਆਂ ਤੱਕ, ਆਂਡੇ ਦੇ ਆਮਲੇਟ ਤੇ ਉਬਲੇ ਹੋਏ ਆਂਡੇ ਬਹੁਤ ਸੁਆਦ ਨਾਲ ਖਾਧੇ ਜਾਂਦੇ ਹਨ।
ਕੁੱਝ ਲੋਕ ਆਮਲੇਟ ਖਾਣਾ ਪਸੰਦ ਕਰਦੇ ਹਨ ਤੇ ਕਈ ਉਬਲੇ ਹੋਏ ਆਂਡੇ ਖਾਂਦੇ ਹਨ। ਕਈ ਮੰਨਦੇ ਹਨ ਕਿ ਉਬਲੇ ਹੋਏ ਆਂਡੇ ਵਧੇਰੇ ਪੌਸ਼ਟਿਕ ਹੁੰਦੇ ਹਨ ਤੇ ਕਈ ਆਮਲੇਟ ਨੂੰ ਬਿਹਤਰ ਮੰਨਦੇ ਹਨ।
ਉਬਲਿਆ ਹੋਇਆ ਆਂਡਾ ਜਾਂ ਆਮਲੇਟ... ਇਨ੍ਹਾਂ ਦੋਵਾਂ ਵਿੱਚੋਂ ਕਿਹੜਾ ਸਿਹਤ ਲਈ ਬਿਹਤਰ ਹੈ? ਆਓ ਜਾਣਦੇ ਹਾਂ।
ਇੱਕ ਅੰਡੇ ਵਿੱਚ 72 ਕੈਲੋਰੀ, 6 ਗ੍ਰਾਮ ਪ੍ਰੋਟੀਨ ਤੇ 5 ਗ੍ਰਾਮ ਗੁੱਡ ਫੈਟ ਹੁੰਦੀ ਹੈ, ਜੋ ਮਾਸਪੇਸ਼ੀਆਂ ਦੇ ਵਿਕਾਸ ਲਈ ਫਾਇਦੇਮੰਦ ਹੁੰਦੇ ਹਨ।
ਉਬਲੇ ਹੋਏ ਆਂਡੇ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਹ ਆਪਣੇ ਪੌਸ਼ਟਿਕ ਤੱਤਾਂ, ਵਿਟਾਮਿਨ ਬੀ12 ਤੇ ਵਿਟਾਮਿਨ ਡੀ ਨੂੰ ਸੁਰੱਖਿਅਤ ਰੱਖਦੇ ਹਨ।
ਭਾਵੇਂ ਆਮਲੇਟ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ, ਪਰ ਇਸਨੂੰ ਪਕਾਉਣ ਲਈ ਵਰਤਿਆ ਜਾਣ ਵਾਲਾ ਤੇਲ ਗੈਰ-ਸਿਹਤਮੰਦ ਫੈਟ ਜੋੜਦਾ ਹੈ, ਜੋ ਇਸ ਦੇ ਪੋਸ਼ਣ ਮੁੱਲ ਨੂੰ ਬਦਲ ਦਿੰਦਾ ਹੈ।
ਉਬਲਾ ਹੋਇਆ ਆਂਡਾ ਬਿਹਤਰ ਹੈ, ਕਿਉਂਕਿ ਇਹ ਪੌਸ਼ਟਿਕ ਤੱਤਾਂ ਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ।
ਜਦੋਂ ਆਮਲੇਟ ਦੀ ਗੱਲ ਆਉਂਦੀ ਹੈ, ਭਾਵੇਂ ਇਹ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ, ਪਰ ਉਨ੍ਹਾਂ ਨੂੰ ਪਕਾਉਣ 'ਚ ਵਰਤਿਆ ਜਾਣ ਵਾਲਾ ਤੇਲ ਤੇ ਹੋਰ ਸਮੱਗਰੀ ਵਾਧੂ ਫੈਟ ਪਾਉਂਦੀ ਹੈ, ਜਿਸ ਨਾਲ ਪੌਸ਼ਟਿਕ ਤੱਤ ਵੀ ਬਦਲ ਜਾਂਦੇ ਹਨ।