ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Bollywood: ਟ੍ਰੋਲ ਹੋਣ ਤੇ ਨੋਰਾ ਫਤੇਹੀ ਨੇ ਦਿੱਤਾ ਇਹ ਜਵਾਬ

Nora Fatehi: ਅਸੀਂ ਅਕਸਰ ਬਾਲੀਵੁੱਡ ਅਦਾਕਾਰਾ ਅਤੇ ਖੂਬਸੂਰਤ ਮਾਡਲ ਨੋਰਾ ਫਤੇਹੀ ਨੂੰ ਵੀਡੀਓਜ਼ 'ਚ ਦੇਖਦੇ ਹਾਂ। ਨੋਰਾ ਫਤੇਹੀ ਦੀ ਖੂਬਸੂਰਤੀ ਅਤੇ ਆਕਰਸ਼ਕ ਫਿਗਰ ਦੀ ਹਰ ਕੋਈ ਤਾਰੀਫ ਕਰਦਾ ਹੈ।

Bollywood: ਟ੍ਰੋਲ ਹੋਣ ਤੇ ਨੋਰਾ ਫਤੇਹੀ ਨੇ ਦਿੱਤਾ ਇਹ ਜਵਾਬ
ਟ੍ਰੋਲ ਹੋਣ ਤੇ ਨੋਰਾ ਫਤੇਹੀ ਨੇ ਦਿੱਤਾ ਇਹ ਜਵਾਬ।
Follow Us
tv9-punjabi
| Updated On: 19 Mar 2023 16:20 PM

Bollywood: ਅਸੀਂ ਅਕਸਰ ਬਾਲੀਵੁੱਡ ਅਦਾਕਾਰਾ (Bollywood Actress) ਅਤੇ ( Beautiful Model) ਖੂਬਸੂਰਤ ਮਾਡਲ ਨੋਰਾ ਫਤੇਹੀ ਨੂੰ ਵੀਡੀਓਜ਼ ‘ਚ ਦੇਖਦੇ ਹਾਂ। ਨੋਰਾ ਫਤੇਹੀ ਦੀ ਖੂਬਸੂਰਤੀ ਅਤੇ ਆਕਰਸ਼ਕ ਫਿਗਰ (Attractive Figure)ਦੀ ਹਰ ਕੋਈ ਤਾਰੀਫ ਕਰਦਾ ਹੈ। ਪਰ ਇਸ ਨੂੰ ਇਤਫ਼ਾਕ ਕਹੋ ਜਾਂ ਨੋਰਾ ਦੀ ਚੁਆਇਸ ਲਈ ਉਹ ਜਿਨ੍ਹਾਂ ਵੀਡਿਓਜ਼ ਵਿੱਚ ਕੰਮ ਕਰਦੀ ਹੈ, ਉਨ੍ਹਾਂ ਵਿੱਚ ਉਹ ਇੱਕ ਬੇਵਫ਼ਾ ਪਤਨੀ ਜਾਂ ਪ੍ਰੇਮਿਕਾ ਦੀ ਭੂਮਿਕਾ ਨਿਭਾਉਂਦੀ ਹੈ। ਇਸ ਕਾਰਨ ਉਸ ਨੂੰ ਸੋਸ਼ਲ ਮੀਡੀਆ ‘ਤੇ ਲੋਕਾਂ ਦੀਆਂ ਅਜੀਬ ਪ੍ਰਤੀਕਿਰਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੀਡੀਓਜ਼ ‘ਚ ਅਜਿਹਾ ਕਿਰਦਾਰ ਨਿਭਾਉਣ ਨਾਲ ਨੋਰਾ ਦੀ ਪਛਾਣ ਇਕ ਬੇਵਫ਼ਾ ਗਰਲਫਰੈਂਡ ਵਜੋਂ ਬਣ ਗਈ ਹੈ। ਹਾਲ ਹੀ ‘ਚ ਨੋਰਾ ਦਾ ਇਕ ਹੋਰ ਮਿਊਜ਼ਿਕ ਵੀਡੀਓ ਲਾਂਚ ਹੋਇਆ ਹੈ, ਜਿਸ ‘ਚ ਉਹ ਇਕ ਵਾਰ ਫਿਰ ਇਕ ਨੌਜਵਾਨ ਔਰਤ ਦਾ ਕਿਰਦਾਰ ਨਿਭਾਅ ਰਹੀ ਹੈ ਜੋ ਆਪਣੇ ਸਾਥੀ ਨੂੰ ਮਾਰ ਦਿੰਦੀ ਹੈ। ਇਸ ਵੀਡੀਓ ਦਾ ਨਾਮ ਖੂਬ ਸਿਲਾ ਦੀਆ ਹੈ । ਪਰ ਕੀ ਤੁਸੀਂ ਜਾਣਦੇ ਹੋ ਕਿ ਨੋਰਾ ਜ਼ਿੰਦਗੀ ‘ਚ ਆਪਣੇ ਕਿਰਦਾਰ ਤੋਂ ਬਿਲਕੁਲ ਵੱਖਰੀ ਹੈ। ਇਸ ਗੱਲ ਦਾ ਖੁਲਾਸਾ ਕਰਦੇ ਹੋਏ ਉਨ੍ਹਾਂ ਕਿਹਾ ਕਿ ਇਹ ਸਭ ਰੀਲ ਲਾਈਫ ‘ਚ ਹੈ। ਅਸਲ ਜ਼ਿੰਦਗੀ ਇਸ ਤੋਂ ਵੱਖਰੀ ਹੈ।

ਮੈਂ ਆਪਣੀ ਜ਼ਿੰਦਗੀ ਵਿੱਚ ਕਈ ਵਾਰ ਧੋਖਾ ਖਾਦਾ

ਜਦੋਂ ਇਸ ਬਾਰੇ ਨੋਰਾ ਫਤੇਹੀ (Nora Fatehi) ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਅਜਿਹੀ ਨਹੀਂ ਹੈ। ਉਸ ਨੇ ਕਿਹਾ ਕਿ ਇਸ ਨੂੰ ਮਹਿਜ਼ ਇਤਫ਼ਾਕ ਹੀ ਸਮਝੋ ਕਿ ਮੈਂ ਜਿੰਨੀਆਂ ਵੀ ਸਿੰਗਲ ਵੀਡੀਓਜ਼ ਕੀਤੀਆਂ ਹਨ, ਉਨ੍ਹਾਂ ‘ਚ ਮੈਂ ਅਜਿਹੀ ਲੜਕੀ ਬਣ ਗਈ ਹਾਂ। ਪਰ ਅਸਲ ਜ਼ਿੰਦਗੀ ਵਿੱਚ ਮੈਂ ਇਸ ਤੋਂ ਉਲਟ ਹਾਂ। ਨੋਰਾ ਨੇ ਕਿਹਾ ਕਿ ਉਸ ਨੂੰ ਅਸਲ ਜ਼ਿੰਦਗੀ ‘ਚ ਕਈ ਵਾਰ ਧੋਖਾ ਮਿਲਿਆ ਹੈ। ਨੋਰਾ ਨੇ ਕਿਹਾ ਕਿ ਰੱਬ ਦਾ ਸ਼ੁਕਰ ਹੈ ਕਿ ਅੱਜ ਤੱਕ ਕਿਸੇ ਨੇ ਮੈਨੂੰ ਇਸ ਤਰ੍ਹਾਂ ਬਰਬਾਦ ਨਹੀਂ ਕੀਤਾ, ਜਿਸ ਤਰ੍ਹਾਂ ਗੀਤਾਂ ‘ਚ ਦਿਖਾਇਆ ਗਿਆ ਹੈ। ਨੋਰਾ ਨੇ ਕਿਹਾ ਕਿ ਸਾਡੇ ਦਰਸ਼ਕ ਬਹੁਤ ਜਲਦੀ ਸਾਡੇ ਬਾਰੇ ਆਪਣੀ ਰਾਏ ਬਣਾ ਲੈਂਦੇ ਹਨ । ਅਸੀਂ ਸਾਰੇ ਜਾਣਦੇ ਹਾਂ ਕਿ ਜੋ ਵਿਅਕਤੀ ਸਕ੍ਰੀਨ ‘ਤੇ ਦਿਖਾਇਆ ਜਾਂਦਾ ਹੈ, ਉਹ ਅਸਲ ਜ਼ਿੰਦਗੀ ਵਿਚ ਕਦੇ ਵੀ ਇਕੋ ਜਿਹਾ ਨਹੀਂ ਹੁੰਦਾ। ਉਨ੍ਹਾਂ ਕਿਹਾ ਕਿ ਪਤਾ ਨਹੀਂ ਮੇਰੀ ਅਜਿਹੀ ਪਛਾਣ ਕਿਉਂ ਬਣਾਈ ਜਾ ਰਹੀ ਹੈ ਕਿ ਮੈਂ ਬੇਵਫ਼ਾ ਕੁੜੀ ਹਾਂ।

ਇਮਾਨਦਾਰ ਅਤੇ ਮਿਹਨਤੀ ਸਾਥੀ

ਨੋਰਾ ਨੇ ਕਿਹਾ ਕਿ ਉਹ ਫਿਲਹਾਲ ਸਿੰਗਲ ਹੈ। ਜਦੋਂ ਉਸ ਤੋਂ ਪੁੱਛਿਆ ਗਿਆ ਕਿ ਤੁਸੀਂ ਕਿਸ ਤਰ੍ਹਾਂ ਦਾ ਸਾਥੀ ਪਸੰਦ ਕਰੋਗੇ ਤਾਂ ਉਸ ਦਾ ਜਵਾਬ ਸੀ ਕਿ ਮੈਂ ਅਜਿਹੇ ਵਿਅਕਤੀ ਨੂੰ ਆਪਣਾ ਸਾਥੀ ਬਣਾਉਣਾ ਚਾਹਾਂਗੀ ਜੋ ਇਮਾਨਦਾਰ ਅਤੇ ਮਿਹਨਤੀ ਹੋਵੇ। ਇਸ ਦੇ ਨਾਲ ਹੀ ਨੋਰਾ ਨੇ ਇਹ ਵੀ ਕਿਹਾ ਕਿ ਉਹ ਮੈਨੂੰ ਪਿਆਰ ਕਰਣ ਵਾਲਾ ਤਾਂ ਜਰੂਰ ਹੋਵੇ ।

ਹੋਰ ਪੰਜਾਬੀ ਖਬਰਾਂ ਲਈ TV9 ਪੰਜਾਬੀ ਦੀ ਵੈਬਸਾਈਟ ਤੇ ਜਾਓ

ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ 'ਚ ਮਾਨ ਸਰਕਾਰ ਨੇ ਆਪਣੇ ਹੀ MLA ਰਮਨ ਅਰੋੜਾ ਨੂੰ ਕੀਤਾ ਗ੍ਰਿਫਤਾਰ
ਭ੍ਰਿਸ਼ਟਾਚਾਰ ਕਰਨ ਦੇ ਇਲਜ਼ਾਮ 'ਚ ਮਾਨ ਸਰਕਾਰ ਨੇ ਆਪਣੇ ਹੀ MLA ਰਮਨ ਅਰੋੜਾ ਨੂੰ ਕੀਤਾ ਗ੍ਰਿਫਤਾਰ...
ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ 'ਤੇ ਪਹੁੰਚੀਆਂ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ
ਪੰਜਾਬ-ਹਰਿਆਣਾ ਹਾਈ ਕੋਰਟ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ 'ਤੇ ਪਹੁੰਚੀਆਂ ਚੰਡੀਗੜ੍ਹ ਪੁਲਿਸ ਦੀਆਂ ਟੀਮਾਂ...
ਟ੍ਰਾਈਸਿਟੀ 'ਚ ਦਿਨ ਵੇਲ੍ਹੇ ਛਾਇਆ ਹਨੇਰਾ, ਮੀਂਹ ਅਤੇ ਗੜ੍ਹੇਮਾਰੀ ਨਾਲ ਮਿਲੀ ਗਰਮੀ ਤੋਂ ਰਾਹਤ
ਟ੍ਰਾਈਸਿਟੀ 'ਚ ਦਿਨ ਵੇਲ੍ਹੇ ਛਾਇਆ ਹਨੇਰਾ, ਮੀਂਹ ਅਤੇ ਗੜ੍ਹੇਮਾਰੀ ਨਾਲ ਮਿਲੀ ਗਰਮੀ ਤੋਂ ਰਾਹਤ...
ਦਾਨਿਸ਼ ਨੇ ਪੰਜਾਬ ਦੀ ਗਜ਼ਾਲਾ ਨੂੰ ਦਿੱਤੀ ਸੀ ਵਿਆਹ ਦੀ ਆਫ਼ਰ!
ਦਾਨਿਸ਼ ਨੇ ਪੰਜਾਬ ਦੀ ਗਜ਼ਾਲਾ ਨੂੰ ਦਿੱਤੀ ਸੀ ਵਿਆਹ ਦੀ ਆਫ਼ਰ!...
ਪੋਸਟਰ ਨੂੰ ਲੈ ਕੇ JJP और INLD ਵਿਚਾਲੇ ਹੋਇਆ ਕਲੇਸ਼?
ਪੋਸਟਰ ਨੂੰ ਲੈ ਕੇ JJP और INLD ਵਿਚਾਲੇ ਹੋਇਆ ਕਲੇਸ਼?...
India-Pakistan Conflict : ਪਾਕਿਸਤਾਨ ਦਾ ਨਿਸ਼ਾਨਾ ਸੀ ਹਰਿਮੰਦਰ ਸਾਹਿਬ, 6-7 ਮਈ ਨੂੰ ਹੋਇਆ ਸੀ ਹਮਲਾ!
India-Pakistan Conflict : ਪਾਕਿਸਤਾਨ ਦਾ ਨਿਸ਼ਾਨਾ ਸੀ ਹਰਿਮੰਦਰ ਸਾਹਿਬ, 6-7 ਮਈ ਨੂੰ ਹੋਇਆ ਸੀ ਹਮਲਾ!...
ਫੌਜ ਦੇ Operation Sindoor ਦਾ ਨਵਾਂ ਵੀਡੀਓ ਆਇਆ ਸਾਹਮਣੇ
ਫੌਜ ਦੇ Operation Sindoor ਦਾ ਨਵਾਂ ਵੀਡੀਓ  ਆਇਆ ਸਾਹਮਣੇ...
ਹਰਿਆਣਾ ਦੇ ਕੈਥਲ ਤੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ISI ਨੇ ਫਸਾਉਣ ਲਈ ਵਿਛਾਇਆ ਸੀ ਇਹ ਜਾਲ
ਹਰਿਆਣਾ ਦੇ ਕੈਥਲ ਤੋਂ ਪਾਕਿਸਤਾਨੀ ਜਾਸੂਸ ਗ੍ਰਿਫ਼ਤਾਰ, ISI ਨੇ ਫਸਾਉਣ ਲਈ ਵਿਛਾਇਆ ਸੀ ਇਹ ਜਾਲ...
Punjab Board 10th Result: ਪਹਿਲਾ, ਦੂਜਾ, ਤੀਜਾ...ਇਹ ਕਿਵੇਂ ਕੀਤੇ ਗਏ ਤੈਅ ? PSEB 10ਵੀਂ ਦੇ ਨਤੀਜਿਆਂ ਨੇ ਕਿਉਂ ਕਰ ਦਿੱਤਾ ਹੈਰਾਨ?
Punjab Board 10th Result:  ਪਹਿਲਾ, ਦੂਜਾ, ਤੀਜਾ...ਇਹ ਕਿਵੇਂ ਕੀਤੇ ਗਏ ਤੈਅ ? PSEB 10ਵੀਂ ਦੇ ਨਤੀਜਿਆਂ ਨੇ ਕਿਉਂ ਕਰ ਦਿੱਤਾ ਹੈਰਾਨ?...