ਨੋਰਾ ਫਤੇਹੀ ਦਾ ਜਹਾਜ਼ ‘ਤੇ ਬੇਲੀ ਡਾਂਸ ਦਾ ਵੀਡੀਓ ਹੋਇਆ ਵਾਇਰਲ
ਨੋਰਾ ਫਤੇਹੀ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ 'ਚੋਂ ਇਕ ਹੈ, ਜਿਨ੍ਹਾਂ ਨੇ ਘੱਟ ਸਮੇਂ 'ਚ ਹੀ ਆਪਣਾ ਨਾਂ ਬਣਾ ਲਿਆ ਹੈ। ਇਸ ਖੂਬਸੂਰਤ ਹੀਰੋਇਨ ਨੇ ਬੀਤੇ ਸੋਮਵਾਰ ਆਪਣਾ 31ਵਾਂ ਜਨਮਦਿਨ ਮਨਾਇਆ।

ਨੋਰਾ ਫਤੇਹੀ ਬਾਲੀਵੁੱਡ ਦੀਆਂ ਉਨ੍ਹਾਂ ਅਭਿਨੇਤਰੀਆਂ ‘ਚੋਂ ਇਕ ਹੈ, ਜਿਨ੍ਹਾਂ ਨੇ ਘੱਟ ਸਮੇਂ ‘ਚ ਹੀ ਆਪਣਾ ਨਾਂ ਬਣਾ ਲਿਆ ਹੈ। ਇਸ ਖੂਬਸੂਰਤ ਹੀਰੋਇਨ ਨੇ ਬੀਤੇ ਸੋਮਵਾਰ ਆਪਣਾ 31ਵਾਂ ਜਨਮਦਿਨ ਮਨਾਇਆ। ਇਸ ਦੌਰਾਨ ਨੋਰਾ ਭਾਰਤ ਤੋਂ ਬਾਹਰ ਮਸਤੀ ਕਰਦੀ ਨਜ਼ਰ ਆਈ। ਜਾਣਕਾਰੀ ਮੁਤਾਬਕ ਨੋਰਾ ਇਸ ਵਾਰ ਆਪਣਾ ਜਨਮਦਿਨ ਮਨਾਉਣ ਲਈ ਦੁਬਈ ਗਈ ਹੈ। ਉਸਦੇ ਨਾਲ ਉਸਦਾ ਇੱਕ ਖਾਸ ਦੋਸਤ ਵੀ ਹੈ। ਨੋਰਾ ਨੇ ਆਪਣਾ ਜਨਮਦਿਨ ਸਮੁੰਦਰ ‘ਤੇ ਇਕ ਜਹਾਜ਼ ‘ਤੇ ਮਨਾਇਆ। ਇਸ ਜਸ਼ਨ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ। ਇਨ੍ਹਾਂ ਵੀਡੀਓਜ਼ ‘ਚ ਨੋਰਾ ਕਲਰਫੁੱਲ ਫਲਾਵਰ ਪ੍ਰਿੰਟ ਸਕਰਟ ਅਤੇ ਟਾਪ ਪਹਿਨ ਕੇ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਦੌਰਾਨ ਉਹ ਜਹਾਜ਼ ‘ਤੇ ਬੇਲੀ ਡਾਂਸ ਕਰ ਰਹੀ ਹੈ ਅਤੇ ਉਸ ਦੇ ਦੋਸਤ ਉਸ ਦਾ ਹੌਸਲਾ ਵਧਾ ਰਹੇ ਹਨ। ਇਸ ਦੇ ਨਾਲ ਹੀ ਨੋਰਾ ਫਤੇਹੀ ਨੇ ਆਪਣੇ ਸੋਸ਼ਲ ਅਕਾਊਂਟ ‘ਤੇ ਆਪਣੇ ਜਨਮਦਿਨ ਦੇ ਜਸ਼ਨ ਦੀਆਂ ਕਈ ਤਸਵੀਰਾਂ ਵੀ ਪੋਸਟ ਕੀਤੀਆਂ ਹਨ। ਜਿਸ ‘ਚ ਉਹ ਕਾਫੀ ਖੁਸ਼ ਨਜ਼ਰ ਆ ਰਹੀ ਹੈ ਅਤੇ ਉਸ ਦੇ ਦੋਸਤ ਵੀ ਉਸ ਨਾਲ ਮਸਤੀ ਕਰ ਰਹੇ ਹਨ।