ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਹੁਣ ਜਲੰਧਰ ਵਿੱਚ ਅਕਾਲੀ ਦਲ ਨੂੰ ਲੱਗੇਗਾ ਝਟਕਾ, AAP ਵਿੱਚ ਸ਼ਾਮਿਲ ਹੋ ਸਕਦੇ ਨੇ ਪਵਨ ਟੀਨੂੰ

Pawan Kumar Tinu: ਪਵਨ ਟੀਨੂੰ ਜਲੰਧਰ ਸੀਟ ਤੋਂ ਆਪ ਵੱਲੋਂ ਲੋਕ ਸਭਾ ਉਮੀਦਵਾਰ ਬਣਾਇਆ ਜਾ ਸਕਦਾ ਹੈ, ਕਿਉਂਕਿ ਟੀਨੂੰ ਦੀ ਜਲੰਧਰ 'ਚ ਦਲਿਤ ਵੋਟਾਂ 'ਤੇ ਮਜ਼ਬੂਤ ​​ਪਕੜ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸੁਸੀਲ ਰਿੰਕੂ ਨੂੰ ਉਮੀਦਵਾਰ ਬਣਾਇਆ ਸੀ ਪਰ ਉਹ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ।

ਹੁਣ ਜਲੰਧਰ ਵਿੱਚ ਅਕਾਲੀ ਦਲ ਨੂੰ ਲੱਗੇਗਾ ਝਟਕਾ, AAP ਵਿੱਚ ਸ਼ਾਮਿਲ ਹੋ ਸਕਦੇ ਨੇ ਪਵਨ ਟੀਨੂੰ
ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਦੀ ਫੋਟੋ
Follow Us
davinder-kumar-jalandhar
| Updated On: 14 Apr 2024 11:31 AM

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਜਲੰਧਰ ਦੀ ਆਦਮਪੁਰ ਸੀਟ ਤੋਂ ਸਾਬਕਾ ਵਿਧਾਇਕ ਪਵਨ ਕੁਮਾਰ ਟੀਨੂੰ ਅੱਜ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਸਕਦੇ ਹਨ। ਟੀਨੂੰ ਦੇ ‘ਆਪ’ ‘ਚ ਸ਼ਾਮਲ ਹੋਣ ਦੀ ਕਾਫੀ ਚਰਚਾ ਸੀ। ਜੇਕਰ ਸੂਤਰਾਂ ਦੀ ਮੰਨੀਏ ਤਾਂ ਅੱਜ ਬਾਅਦ ਦੁਪਹਿਰ ਟੀਨੂੰ ਚੰਡੀਗੜ੍ਹ ਵਿੱਚ ਆਮ ਆਦਮੀ ਪਾਰਟੀ ਜੋਇਨ ਕਰ ਸਕਦੇ ਹਨ।

ਦੱਸ ਦੇਈਏ ਕਿ ਟੀਨੂੰ ਜਲੰਧਰ ਸੀਟ ਤੋਂ ਆਪ ਵੱਲੋਂ ਲੋਕ ਸਭਾ ਉਮੀਦਵਾਰ ਬਣਾਇਆ ਜਾ ਸਕਦਾ ਹੈ, ਕਿਉਂਕਿ ਟੀਨੂੰ ਦੀ ਜਲੰਧਰ ‘ਚ ਦਲਿਤ ਵੋਟਾਂ ‘ਤੇ ਮਜ਼ਬੂਤ ​​ਪਕੜ ਹੈ। ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਸੁਸੀਲ ਰਿੰਕੂ ਨੂੰ ਉਮੀਦਵਾਰ ਬਣਾਇਆ ਸੀ ਪਰ ਉਹ ਭਾਜਪਾ ਵਿੱਚ ਸ਼ਾਮਿਲ ਹੋ ਗਏ ਸਨ।

ਤੁਹਾਨੂੰ ਦੱਸ ਦੇਈਏ ਕਿ ਬੀਤੇ ਕੱਲ੍ਹ ਸ਼ਨੀਵਾਰ ਨੂੰ ਡਾਕਟਰ ਭੀਮ ਰਾਓ ਅੰਬੇਡਕਰ ਦੇ ਜਨਮ ਦਿਨ ਨੂੰ ਲੈ ਕੇ ਰੈਲੀ ਕੱਢੀ ਜਾ ਰਹੀ ਸੀ। ਇਸ ਦੌਰਾਨ ਪਵਨ ਟੀਨੂੰ ਵੀ ਆਏ ਸਨ। ਰੈਲੀ ਵਿੱਚ ਜਦੋਂ ਪੱਤਰਕਾਰਾਂ ਨੇ ਟੀਨੂੰ ਨੂੰ ਪੁੱਛਿਆ ਕਿ ਕੀ ਤੁਸੀਂ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਰਹੇ ਹੋ? ਤਾਂ ਟੀਨੂੰ ਨੇ ਦੱਬੀ ਹੋਈ ਆਵਾਜ਼ ਵਿੱਚ ਜਵਾਬ ਦਿੱਤਾ ਕਿ ਜਲਦੀ ਹੀ ਤੁਹਾਨੂੰ ਸਭ ਨੂੰ ਪਤਾ ਲੱਗ ਜਾਵੇਗਾ ਕਿ ਕੀ ਹੋਵੇਗਾ ਅਤੇ ਕੀ ਨਹੀਂ ਹੋਵੇਗਾ।

ਕੋਟਲੀ ਹੱਥੋਂ ਹਾਰੇ ਸੀ ਟੀਨੂੰ

ਪਵਨ ਕੁਮਾਰ ਟੀਨੂੰ ਜਲੰਧਰ ਦੇ ਆਦਮਪੁਰ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਰਹੇ ਹਨ। ਟੀਨੂੰ ਦੀ ਆਦਮਪੁਰ ਅਤੇ ਇਸਦੇ ਆਸ ਪਾਸ ਦੇ ਇਲਾਕਿਆਂ ਵਿੱਚ ਰਾਜਨੀਤਕ ਪਕੜ ਮੰਨੀ ਜਾਂਦੀ ਹੈ। ਪਵਨ ਕੁਮਾਰ ਟੀਨੂੰ 2012 ਵਿੱਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ ਸਨ। ਟੀਨੂੰ ਸ਼ੁਰੂ ਤੋਂ ਹੀ ਸ਼੍ਰੋਮਣੀ ਅਕਾਲੀ ਦਲ ਨਾਲ ਰਹੇ ਹਨ। ਪਰ ਸਾਲ 2014 ਦੀਆਂ ਚੋਣਾਂ ਵਿੱਚ ਉਹਨਾਂ ਨੂੰ ਕਰੀਬ 70 ਹਜ਼ਾਰ ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 2022 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਉਹਨਾਂ ਨੂੰ ਸੁਖਵਿੰਦਰ ਕੋਟਲੀ ਕੋਲੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਚਾਰ ਧਾਮ ਯਾਤਰਾ ਸ਼ੁਰੂ, ਯਮੁਨੋਤਰੀ ਧਾਮ ਦੇ ਕਪਾਟ ਖੁੱਲ੍ਹੇ
ਚਾਰ ਧਾਮ ਯਾਤਰਾ ਸ਼ੁਰੂ, ਯਮੁਨੋਤਰੀ ਧਾਮ ਦੇ ਕਪਾਟ ਖੁੱਲ੍ਹੇ...
India Vs Pakistan War: ਪਾਕਿਸਤਾਨ ਵਿਰੁੱਧ ਇੱਕ ਹੋਰ ਵੱਡੀ ਕਾਰਵਾਈ
India Vs Pakistan War: ਪਾਕਿਸਤਾਨ ਵਿਰੁੱਧ ਇੱਕ ਹੋਰ ਵੱਡੀ ਕਾਰਵਾਈ...
Canada Election : ਕੈਨੇਡਾ ਦੀਆਂ ਚੋਣਾਂ 'ਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਜਿੱਤ ਕੀਤੀ ਹਾਸਿਲ, ਮਾਰਕ ਕਾਰਨੀ ਬਣੇ ਨਵੇਂ ਪ੍ਰਧਾਨ ਮੰਤਰੀ
Canada Election : ਕੈਨੇਡਾ ਦੀਆਂ ਚੋਣਾਂ 'ਚ ਜਸਟਿਨ ਟਰੂਡੋ ਦੀ ਲਿਬਰਲ ਪਾਰਟੀ ਨੇ ਜਿੱਤ ਕੀਤੀ ਹਾਸਿਲ, ਮਾਰਕ ਕਾਰਨੀ ਬਣੇ ਨਵੇਂ ਪ੍ਰਧਾਨ ਮੰਤਰੀ...
ਪਹਿਲਗਾਮ ਅੱਤਵਾਦੀ ਹਮਲੇ 'ਤੇ ਵਿਸ਼ੇਸ਼ ਸੈਸ਼ਨ... CM ਉਮਰ ਅਬਦੁੱਲਾ ਨੇ ਕਹਿ ਦਿੱਤੀ ਵੱਡੀ ਗੱਲ!
ਪਹਿਲਗਾਮ ਅੱਤਵਾਦੀ ਹਮਲੇ 'ਤੇ ਵਿਸ਼ੇਸ਼ ਸੈਸ਼ਨ... CM ਉਮਰ ਅਬਦੁੱਲਾ ਨੇ ਕਹਿ ਦਿੱਤੀ ਵੱਡੀ ਗੱਲ!...
ਅੱਤਵਾਦੀ ਫਾਰੂਕ ਦਾ ਘਰ ਸਿਰਫ਼ ਇੰਨੇ ਸਕਿੰਟਾਂ ਵਿੱਚ ਦਿੱਤਾ ਢਾਹ , ਪਾਕਿਸਤਾਨੀ ਫੌਜ ਲਈ ਕਰ ਰਿਹਾ ਸੀ ਕੰਮ!
ਅੱਤਵਾਦੀ ਫਾਰੂਕ ਦਾ ਘਰ ਸਿਰਫ਼ ਇੰਨੇ ਸਕਿੰਟਾਂ ਵਿੱਚ ਦਿੱਤਾ ਢਾਹ , ਪਾਕਿਸਤਾਨੀ ਫੌਜ ਲਈ ਕਰ ਰਿਹਾ ਸੀ ਕੰਮ!...
ਪਾਕਿਸਤਾਨੀ ਹਿੰਦੂ ਸ਼ਰਨਾਰਥੀਆਂ ਨੇ ਭਾਰਤ ਸਰਕਾਰ ਤੋਂ ਕੀਤੀ ਵੱਡੀ ਮੰਗ!
ਪਾਕਿਸਤਾਨੀ ਹਿੰਦੂ ਸ਼ਰਨਾਰਥੀਆਂ ਨੇ ਭਾਰਤ ਸਰਕਾਰ ਤੋਂ ਕੀਤੀ ਵੱਡੀ ਮੰਗ!...
Atari Border: ਪਾਕਿ ਵਾਪਸ ਜਾ ਰਿਹਾ ਹੈ ਇਹ ਹਿੰਦੂ ਪਰਿਵਾਰ, ਜਾਂਦੇ-ਜਾਂਦੇ ਕੀ ਬੋਲੇ?
Atari Border:  ਪਾਕਿ ਵਾਪਸ ਜਾ ਰਿਹਾ ਹੈ ਇਹ ਹਿੰਦੂ ਪਰਿਵਾਰ, ਜਾਂਦੇ-ਜਾਂਦੇ ਕੀ ਬੋਲੇ?...
ਸ਼ਿਮਲਾ ਸਮਝੌਤਾ ਕੀ ਹੈ? ਜਿਸਨੂੰ ਰੱਦ ਕਰਨ ਦੀ ਫੋਕੀ ਧਮਕੀ ਦੇ ਰਿਹਾ ਪਾਕਿਸਤਾਨ
ਸ਼ਿਮਲਾ ਸਮਝੌਤਾ ਕੀ ਹੈ? ਜਿਸਨੂੰ ਰੱਦ ਕਰਨ ਦੀ ਫੋਕੀ ਧਮਕੀ ਦੇ ਰਿਹਾ ਪਾਕਿਸਤਾਨ...
ਦਹਿਸ਼ਤਗਰਦਾਂ ਨੂੰ ਪੀਐਮ ਮੋਦੀ ਦੀ ਚੇਤਾਵਨੀ, ਬੋਲੇ- ਅੱਤਵਾਦ ਨੂੰ ਮਿੱਟੀ ਚ ਮਿਲਾਉਣ ਦਾ ਸਮਾਂ ਆ ਗਿਆ ਹੈ
ਦਹਿਸ਼ਤਗਰਦਾਂ ਨੂੰ ਪੀਐਮ ਮੋਦੀ ਦੀ ਚੇਤਾਵਨੀ, ਬੋਲੇ- ਅੱਤਵਾਦ ਨੂੰ ਮਿੱਟੀ ਚ ਮਿਲਾਉਣ ਦਾ ਸਮਾਂ ਆ ਗਿਆ ਹੈ...