ਚੋਰੀ ਦੇ ਇਲਜ਼ਾਮ ਵਿੱਚ ਨਾਬਾਲਿਗਾਂ ਨੇ ਲਹਾਏ ਕੱਪੜੇ, ਸੜਕ ਤੇ ਕੀਤੀ ਕੁੱਟਮਾਰ, ਬਾਲ ਅਧਿਕਾਰ ਕਮਿਸ਼ਨ ਨੇ ਲਿਆ ਨੋਟਿਸ
ਕੁੱਟਮਾਰ ਕਰਨ ਵਾਲੇ ਮੁੰਡਿਆਂ ਦੀ ਉਮਰ 15 ਤੋਂ 17 ਸਾਲ ਦੇ ਵਿਚਕਾਰ ਹੈ। ਇਹ ਘਟਨਾ 21 ਤਰੀਕ ਦੀ ਰਾਤ ਨੂੰ ਵਾਪਰੀ। ਪਿੰਡ ਭੁੱਡਾ ਸਾਹਿਬ ਦੇ ਪੰਜ ਮੁੰਡੇ ਵੀਆਈਪੀ ਰੋਡ 'ਤੇ ਆਏ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉੱਥੇ ਕੰਮ ਕਰ ਰਹੇ ਸਨ। ਇਸ ਦੌਰਾਨ ਮੁੰਡਿਆਂ ਨੇ ਇੱਕ ਦੁਕਾਨ ਤੋਂ ਬਿਸਕੁਟ ਦਾ ਪੈਕੇਟ ਚੋਰੀ ਕਰਕੇ ਖਾ ਲਿਆ। ਇਸ ਨਾਲ ਦੁਕਾਨਦਾਰ ਅਤੇ ਆਲੇ-ਦੁਆਲੇ ਦੇ ਲੋਕ ਗੁੱਸੇ ਵਿੱਚ ਆ ਗਏ।
ਮੋਹਾਲੀ ਵਿੱਚ, ਪੰਜ ਮੁੰਡਿਆਂ ਤੇ ਇੱਕ ਦੁਕਾਨ ਤੋਂ ਬਿਸਕੁਟ ਚੋਰੀ ਕਰਨ ਦੇ ਇਲਜ਼ਾਮ ਲੱਗੇ। ਜਿਸ ਤੋਂ ਬਾਅਦ ਦੁਕਾਨਦਾਰ ਅਤੇ ਸਥਾਨਕ ਨਿਵਾਸੀਆਂ ਨੇ ਲੜਕਿਆਂ ਨੂੰ ਕੱਪੜੇ ਉਤਾਰ ਕੇ ਬੇਰਹਿਮੀ ਨਾਲ ਕੁੱਟਿਆ। ਇਸ ਤੋਂ ਇਲਾਵਾ, ਕੁੱਟਮਾਰ ਦੀਆਂ ਵੀਡੀਓ ਬਣਾਈਆਂ ਗਈਆਂ ਅਤੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀਆਂ ਗਈਆਂ।
ਵੀਡੀਓ ਵਿੱਚ, ਬੱਚਿਆਂ ਨੇ ਹੱਥ ਜੋੜ ਕੇ ਰਹਿਮ ਦੀ ਅਪੀਲਕੀਤੀ, ਪਰ ਲੋਕ ਨਹੀਂ ਰੁਕੇ। ਇਸ ਤੋਂ ਬਾਅਦ, ਪਰਿਵਾਰ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ। ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ। ਹਾਲਾਂਕਿ, ਮੁਲਜ਼ਮਾਂ ਦੀ ਅਜੇ ਤੱਕ ਪਛਾਣ ਨਹੀਂ ਹੋਈ ਹੈ। ਓਧਰ ਪੂਰੇ ਮਾਮਲੇ ਵਿੱਚ ਬਾਲ ਅਧਿਕਾਰ ਕਮਿਸ਼ਨ ਨੇ ਸ਼ੂ-ਮੋਟੋ ਲਿਆ ਹੈ ਅਤੇ ਪ੍ਰਸ਼ਾਸਨ ਤੋਂ ਮਾਮਲੇ ਦੀ ਜਾਣਕਾਰੀ ਮੰਗੀ ਹੈ।
ਓਧਰ ਪੁਲਿਸ ਹੁਣ ਵੀਡੀਓ ਦੀ ਜਾਂਚ ਕਰ ਰਹੀ ਹੈ। ਇਹ ਘਟਨਾ ਜ਼ੀਰਕਪੁਰ ਦੇ ਵੀਆਈਪੀ ਰੋਡ ‘ਤੇ ਵਾਪਰੀ। ਵੀਡੀਓ ਸ਼ੁੱਕਰਵਾਰ (24 ਅਕਤੂਬਰ) ਨੂੰ ਸਾਹਮਣੇ ਆਈ।
ਨਾਬਾਲਿਗ ਹਨ ਬੱਚੇ
ਕੁੱਟਮਾਰ ਕਰਨ ਵਾਲੇ ਮੁੰਡਿਆਂ ਦੀ ਉਮਰ 15 ਤੋਂ 17 ਸਾਲ ਦੇ ਵਿਚਕਾਰ ਹੈ। ਇਹ ਘਟਨਾ 21 ਤਰੀਕ ਦੀ ਰਾਤ ਨੂੰ ਵਾਪਰੀ। ਪਿੰਡ ਭੁੱਡਾ ਸਾਹਿਬ ਦੇ ਪੰਜ ਮੁੰਡੇ ਵੀਆਈਪੀ ਰੋਡ ‘ਤੇ ਆਏ ਸਨ। ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਉੱਥੇ ਕੰਮ ਕਰ ਰਹੇ ਸਨ। ਇਸ ਦੌਰਾਨ ਮੁੰਡਿਆਂ ਨੇ ਇੱਕ ਦੁਕਾਨ ਤੋਂ ਬਿਸਕੁਟ ਦਾ ਪੈਕੇਟ ਚੋਰੀ ਕਰਕੇ ਖਾ ਲਿਆ। ਇਸ ਨਾਲ ਦੁਕਾਨਦਾਰ ਅਤੇ ਆਲੇ-ਦੁਆਲੇ ਦੇ ਲੋਕ ਗੁੱਸੇ ਵਿੱਚ ਆ ਗਏ।
ਇਲਜ਼ਾਮ ਹੈ ਕਿ ਵੀਆਈਪੀ ਬਲਾਕ-ਬੀ ਵਿੱਚ ਰਹਿਣ ਵਾਲਾ ਇੱਕ ਵਿਅਕਤੀ ਲਗਭਗ 9-10 ਹੋਰ ਨੌਜਵਾਨਾਂ ਨਾਲ ਮੌਕੇ ‘ਤੇ ਪਹੁੰਚਿਆ। ਉਸਨੇ ਸਾਰੇ ਮੁੰਡਿਆਂ ਨੂੰ ਨੰਗਾ ਕਰ ਦਿੱਤਾ, ਉਨ੍ਹਾਂ ਨੂੰ ਕੁੱਟਿਆ ਅਤੇ ਉਨ੍ਹਾਂ ਨਾਲ ਬਦਸਲੂਕੀ ਕੀਤੀ।
ਇਹ ਵੀ ਪੜ੍ਹੋ
ਮੁਲਜ਼ਮਾਂ ਦੀ ਕੀਤੀ ਜਾ ਰਹੀ ਪਹਿਚਾਣ
ਜ਼ੀਰਕਪੁਰ ਪੁਲਿਸ ਸਟੇਸ਼ਨ ਦੇ ਐਸਐਚਓ ਸਤਵਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਕੀਤੀ ਜਾ ਰਹੀ ਹੈ। ਵੀਡੀਓ ਸਾਹਮਣੇ ਆਈ ਹੈ। ਸਾਰਿਆਂ ਖ਼ਿਲਾਫ਼ ਹਮਲਾ, ਧਮਕੀ ਅਤੇ ਅਸ਼ਲੀਲਤਾ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਸਾਰੇ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਜਾਂਚ ਅਧਿਕਾਰੀ ਨੂੰ ਰਿਪੋਰਟ ਸਮੇਤ ਕੀਤਾ ਗਿਆ ਤਲਬ
ਇਸ ਦੌਰਾਨ, ਪੰਜਾਬ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਮਾਮਲੇ ਦਾ ਨੋਟਿਸ ਲਿਆ ਹੈ। ਕਮਿਸ਼ਨ ਨੇ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਨੂੰ ਜਾਂਚ ਰਿਪੋਰਟ ਸਮੇਤ ਤਲਬ ਕੀਤਾ ਹੈ। ਜਾਂਚ ਅਧਿਕਾਰੀ ਨੂੰ 27 ਤਰੀਕ ਨੂੰ ਸਵੇਰੇ 11 ਵਜੇ ਤਲਬ ਕੀਤਾ ਗਿਆ ਹੈ।


