Delhi: ਜਨਮ ਦਿਨ ਵਾਲੇ ਸੜਕ ‘ਤੇ ਪਿਸਤੌਲ ਨਾਲ ਕੱਟਿਆ ਕੇਕ, ਤੀਜੇ ਦਿਨ ਲੱਗੀ ਹੱਥਕੜੀ
Crime News: ਪੁੱਛਗਿੱਛ ਦੌਰਾਨ ਦੋਸ਼ੀ ਵਿਅਕਤੀ ਦੀ ਪਛਾਣ ਅਨਿਕੇਤ (21) ਵਾਸੀ ਸੰਗਮ ਵਿਹਾਰ ਵਜੋਂ ਹੋਈ ਹੈ। ਜਾਂਚ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਅਨਿਕੇਤ ਖ਼ਿਲਾਫ਼ ਮਾਲਵੀਆ ਨਗਰ ਪੁਲਿਸ ਸਟੇਸ਼ਨ ਵਿੱਚ ਪਹਿਲਾਂ ਵੀ ਕੇਸ ਦਰਜ ਹਨ।

ਦਿੱਲੀ। ਹਰ ਕੋਈ ਆਪਣਾ ਜਨਮਦਿਨ ਕੇਕ ਕੱਟ ਕੇ ਮਨਾਉਂਦਾ ਹੈ। ਪਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੇ ਇੱਕ ਵੀਡੀਓ ਵਿੱਚ ਵਿਅਕਤੀ ਨੇ ਆਪਣੇ ਜਨਮ ਦਿਨ ਦਾ ਕੇਕ ਕੱਟਣ ਲਈ ਕੁਝ ਅਜਿਹਾ ਕੀਤਾ, ਜਿਸ ਕਾਰਨ ਉਸਨੂੰ ਜੇਲ੍ਹ ਜਾਣਾ ਪਿਆ। ਦਰਅਸਲ, ਦਿੱਲੀ ਪੁਲਿਸ (Delhi Police) ਨੇ ਸ਼ਨੀਵਾਰ ਨੂੰ ਇੱਕ ਵਿਅਕਤੀ ਨੂੰ ਪਿਸਤੌਲ ਨਾਲ ਜਨਮਦਿਨ ਦਾ ਕੇਕ ਕੱਟਦੇ ਹੋਏ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਵਾਇਰਲ ਹੋ ਰਹੀ ਵੀਡੀਓ ਨੂੰ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਮੁਲਜ਼ਮਾਂ ਕੋਲੋਂ ਇੱਕ ਦੇਸੀ ਪਿਸਤੌਲ ਅਤੇ 2 ਜਿੰਦਾ ਕਾਰਤੂਸ ਬਰਾਮਦ ਹੋਏ ਹਨ। ਜਿਸ ਤੋਂ ਬਾਅਦ ਪੁਲਿਸ ਨੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਇਹ ਮਾਮਲਾ ਦੱਖਣੀ ਦਿੱਲੀ ਦੇ ਨੇਬ ਸਰਾਏ ਇਲਾਕੇ ਨਾਲ ਸਬੰਧਤ ਹੈ। ਇਸ ਦੇ ਨਾਲ ਹੀ ਇਸ ਮਾਮਲੇ ‘ਤੇ ਦਿੱਲੀ ਪੁਲਿਸ ਨੇ ਆਪਣੇ ਟਵਿਟਰ ਹੈਂਡਲ (Twitter handle) ‘ਤੇ ਵੀਡੀਓ ਟਵੀਟ ਕੀਤਾ ਹੈ। ਵੀਡੀਓ ‘ਚ ਇਕ ਵਿਅਕਤੀ ਪਿਸਤੌਲ ਲਹਿਰਾਉਂਦਾ ਨਜ਼ਰ ਆ ਰਿਹਾ ਹੈ। ਉਥੇ ਹੀ, ਕੇਕ ਕੱਟਣ ਦੇ ਦੌਰਾਨ, ਪਟਾਕੇ ਬੈਕਗ੍ਰਾਉਂਡ ਵਿੱਚ ਚਲਦੇ ਹਨ ਅਤੇ ਲੋਕ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੰਦੇ ਹੋਏ ਦਿਖਾਈ ਦਿੰਦੇ ਹਨ।
ਕੀ ਹੈ ਮਾਮਲਾ ?
ਪ੍ਰਾਪਤ ਜਾਣਕਾਰੀ ਅਨੁਸਾਰ ਪੁਲਿਸ ਨੇ 30 ਮਾਰਚ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਦਾ ਨੋਟਿਸ ਲਿਆ ਸੀ। ਜਿਸ ਤੋਂ ਬਾਅਦ ਪੁਲਿਸ ਨੂੰ ਜਾਣਕਾਰੀ ਮਿਲੀ ਕਿ ਵਾਇਰਲ ਵੀਡੀਓ ‘ਚ ਦੋਸ਼ੀ ਗੈਰ-ਕਾਨੂੰਨੀ ਹਥਿਆਰਾਂ ਨਾਲ ਸੰਗਮ ਵਿਹਾਰ ਇਲਾਕੇ ‘ਚ ਕੇਕ ਕੱਟ ਰਿਹਾ ਹੈ। ਇਸ ਤੋਂ ਬਾਅਦ ਪੁਲਿਸ ਨੇ ਪਹਿਲਾਂ ਦੋਸ਼ੀ ਦੀ ਪਛਾਣ ਕੀਤੀ, ਫਿਰ ਸੰਗਮ ਵਿਹਾਰ ‘ਚ ਛਾਪਾ ਮਾਰ ਕੇ ਉਸ ਨੂੰ ਗ੍ਰਿਫਤਾਰ ਕੀਤਾ।
Taking cognizance of a viral video on social media wherein a young man was cutting cake with a pistol, #DelhiPolice identified the accused and arrested him from Neb Sarai along with .315 bore countrymade pistol & 2 live rounds. Case registered u/s 25 Arms Act. pic.twitter.com/CuBG65nvCP
— Delhi Police (@DelhiPolice) April 1, 2023
ਮੁਲਜ਼ਮਾਂ ਖ਼ਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ
ਪੁਲਿਸ ਪੁੱਛਗਿੱਛ ਦੌਰਾਨ ਸਾਹਮਣੇ ਆਇਆ ਕਿ ਦੋਸ਼ੀ ਵਿਅਕਤੀ ਦੀ ਪਛਾਣ ਅਨਿਕੇਤ ਉਰਫ ਅਨੀਸ਼ (21) ਵਾਸੀ ਸੰਗਮ ਵਿਹਾਰ ਵਜੋਂ ਹੋਈ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਮੁਲਜ਼ਮ ਅਨਿਕੇਤ ਖ਼ਿਲਾਫ਼ ਮਾਲਵੀਆ ਨਗਰ ਪੁਲਿਸ ਸਟੇਸ਼ਨ ਵਿੱਚ ਪਹਿਲਾਂ ਹੀ ਕੇਸ ਦਰਜ ਹੈ। ਦੋਸ਼ੀ ਅਨਿਕੇਤ ਨੇ ਪੁਲਿਸ ਨੂੰ ਦੱਸਿਆ ਕਿ ਉਸ ਨੇ ਅਪਰਾਧੀਆਂ ਅਤੇ ਸਥਾਨਕ ਲੋਕਾਂ ਨੂੰ ਆਪਣੀ ਸਰਦਾਰੀ ਦਿਖਾਉਣ ਲਈ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਸੀ। ਫਿਲਹਾਲ ਨੈਬ ਸਰਾਏ ਥਾਣਾ ਪੁਲਸ ਨੇ ਦੋਸ਼ੀ ਅਨਿਕੇਤ ਖਿਲਾਫ ਆਰਮਜ਼ ਐਕਟ (Arms Act) ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।