ਦੋਸਤਾਂ ਵਿਚਕਾਰ ਮਾਮੂਲੀ ਤਕਰਾਰ ਨੇ ਨੌਜਵਾਨ ਨੂੰ ਉਤਾਰਿਆ ਮੌਤ ਦੇ ਘਾਟ
ਪੁਲਿਸ ਵਲੋਂ ਮ੍ਰਿਤਕ ਦੇ ਭਰਾ ਕੁਲਜਿੰਦਰ ਸਿੰਘ ਦੇ ਬਿਆਨਾਂ 'ਤੇ ਧਰਮਿੰਦਰ ਸਿੰਘ ਵਾਸੀ ਪਿੰਡ ਸ਼ੇਰੋਂ ਖਿਲਾਫ਼ ਧਾਰਾ 302 ਤੋਂ ਇਲਾਵਾ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।

ਸੰਗਰੂਰ | ਇਕ ਖੇਡ ਮੇਲੇ ‘ਚ ਦੋ ਦੋਸਤਾਂ ਵਿਚਕਾਰ ਹੋਏ ਮਾਮੂਲੀ ਤਕਰਾਰ ਨੂੰ ਲੈ ਕੇ ਬੀਤੀ ਅੱਧੀ ਰਾਤ ਸਥਾਨਕ ਪਟਿਆਲਾ ਮਾਰਗ ਤੇ ਸੁਨਾਮ-ਸੰਗਰੂਰ ਕੈਂਚੀਆਂ ਵਿਖੇ ਇਕ ਢਾਬੇ ‘ਤੇ ਪਿੰਡ ਸਿੰਘਪੁਰਾ ਦੇ ਨੌਜਵਾਨ ਸੁਖਜਿੰਦਰ ਸਿੰਘ ਚੱਠਾ ਉਰਫ਼ ਸੁੱਖੀ ਚੱਠਾ (36) ਦੀ ਉਸ ਦੇ ਦੋਸਤ ਵਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ । ਪੁਲਿਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਸੁਖਜਿੰਦਰ ਸਿੰਘ ਆਪਣੇ ਕੁਝ ਦੋਸਤਾਂ ਨਾਲ ਪਟਿਆਲਾ ਜ਼ਿਲ੍ਹੇ ਦੇ ਪਿੰਡ ਘੁੜਾਮ (ਰਾਜਪੁਰਾ) ਵਿਖੇ ਕਬੱਡੀ ਕੱਪ ਵੇਖਣ ਗਿਆ ਸੀ।ਖੇਡ ਮੇਲੇ ਦੌਰਾਨ ਉਸ ਦਾ ਇਕ ਦੋਸਤ ਸ਼ਰਾਬ ਪੀ ਕੇ ਸਟੇਜ ਉੱਤੇ ਚੜ੍ਹ ਗਿਆ ਜਿਸ ਨੂੰ ਮੇਲਾ ਪ੍ਰਬੰਧਕਾਂ ਦੇ ਕਹਿਣ ਉੱਤੇ ਸੁਖਜਿੰਦਰ ਸਿੰਘ ਚੱਠਾ ਨੇ ਅਜਿਹਾ ਕਰਨ ਤੋਂ ਵਰਜਿਆ। ਜਿਸ ਦਾ ਉਸ ਦੇ ਦੋਸਤ ਨੇ ਬੁਰਾ ਮਨਾਇਆ ਪਰ ਬਾਅਦ ਵਿਚ ਇਨ੍ਹਾਂ ਦੇ ਦੋਸਤਾਂ ਨੇ ਦੋਵਾਂ ਦੇ ਗਿਲੇ ਸ਼ਿਕਵੇ ਦੂਰ ਕਰਵਾ ਦਿੱਤੇ ਪਰ ਜਦੋਂ ਵਾਪਸੀ ‘ਤੇ ਸੰਗਰੂਰ ਕੈਂਚੀਆਂ ਵਿਚ ਢਾਬੇ ਉੱਤੇ ਖਾਣਾ ਖਾਣ ਰੁਕੇ ਤਾਂ ਸੁਖਜਿੰਦਰ ਸਿੰਘ ਚੱਠਾ ‘ਤੇ ਉਸ ਦੇ ਦੋਸਤ ਨੇ ਪਿਸਟਲ ਨਾਲ ਗੋਲੀਆਂ ਦੀ ਬੁਛਾੜ ਕਰ ਦਿੱਤੀ, ਜਿਸ ਕਾਰਨ ਸੁਖਜਿੰਦਰ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ । ਪੁਲਿਸ ਵਲੋਂ ਮਿ੍ਤਕ ਦੇ ਭਰਾ ਕੁਲਜਿੰਦਰ ਸਿੰਘ ਦੇ ਬਿਆਨਾਂ ‘ਤੇ ਧਰਮਿੰਦਰ ਸਿੰਘ ਵਾਸੀ ਪਿੰਡ ਸ਼ੇਰੋਂ ਖਿਲਾਫ਼ ਧਾਰਾ 302 ਤੋਂ ਇਲਾਵਾ ਆਰਮਜ਼ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ।
ਆਰੋਪੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫ਼ਤਾਰ
ਪੰਜਾਬ ਦੇ ਸੁਨਾਮ ‘ਚ ਦੋਸਤ ਦੀ ਗੋਲੀ ਮਾਰ ਕੇ ਹੱਤਿਆ ਕਰਨ ਵਾਲੇ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਮੁਲਜ਼ਮ ਦੀ ਪਛਾਣ ਧਰਮਿੰਦਰ ਵਜੋਂ ਹੋਈ ਹੈ। ਕਬੱਡੀ ਮੈਚ ਦੌਰਾਨ ਦੋਵਾਂ ਵਿਚਾਲੇ ਬਹਿਸ ਹੋ ਗਈ। ਮ੍ਰਿਤਕ ਨੇ ਉਸ ਨੂੰ ਹੰਗਾਮਾ ਕਰਨ ਤੋਂ ਰੋਕਿਆ ਸੀ।ਡੀਐਸਪੀ ਸੁਨਾਮ ਭਰਪੂਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ 24 ਘੰਟਿਆਂ ਵਿੱਚ ਕਾਤਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਦੋਸਤਾਂ ਨਾਲ ਹੋਈ ਸੀ ਮਾਮੂਲੀ ਲੜਾਈ
ਵੀਰਵਾਰ ਨੂੰ ਸਿੰਘਪੁਰਾ ਵਾਸੀ ਸੁਖਜਿੰਦਰ ਉਰਫ ਸੁੱਖੀ ਆਪਣੇ ਦੋਸਤ ਧਰਮਿੰਦਰ ਅਤੇ ਹੋਰ ਸਾਥੀਆਂ ਨਾਲ ਕਬੱਡੀ ਮੈਚ ਦੇਖਣ ਗਿਆ ਸੀ। ਮੈਚ ਦੌਰਾਨ ਧਰਮਿੰਦਰ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਲੋਕਾਂ ਵੱਲੋਂ ਇਤਰਾਜ਼ ਉਠਾਉਣ ਤੇ ਉਸ ਦੇ ਦੋਸਤ ਸੁਖਜਿੰਦਰ ਨੇ ਧਰਮਿੰਦਰ ਸਿੰਘ ਨੂੰ ਹੰਗਾਮਾ ਕਰਨ ਤੋਂ ਰੋਕ ਦਿੱਤਾ। ਇਸ ਦੌਰਾਨ ਦੋਵਾਂ ਵਿਚਾਲੇ ਝਗੜਾ ਹੋ ਗਿਆ। ਉਸ ਸਮੇਂ ਦੋਵੇਂ ਸ਼ਾਂਤ ਹੋ ਗਏ। ਵਾਪਸ ਆਉਂਦੇ ਸਮੇਂ ਧਰਮਿੰਦਰ ਨੇ ਸੁਖਜਿੰਦਰ ‘ਤੇ ਆਪਣੇ ਰਿਵਾਲਵਰ ਨਾਲ ਗੋਲੀ ਚਲਾ ਦਿੱਤੀ ਜਦੋਂ ਉਹ ਢਾਬੇ ‘ਤੇ ਖਾਣਾ ਖਾਣ ਲੱਗਾ।
ਪੁਲਿਸ ਕਰ ਰਹੀ ਕਾਰਵਾਈ
ਸੁਖਜਿੰਦਰ ਦੀ ਮੌਤ ਹੋ ਗਈ। ਜਿਸ ਤੋਂ ਬਾਅਦ ਧਰਮਿੰਦਰ ਉਥੋਂ ਫਰਾਰ ਹੋ ਗਿਆ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਕਤਲ ਲਈ ਵਰਤਿਆ ਹੱਥਿਆਰ ਬਰਾਮਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਅਤੇ ਕਤਲ ਦੇ ਅਸਲ ਕਾਰਨਾਂ ਦੀ ਵੀ ਜਾਂਚ ਕੀਤੀ ਜਾਵੇਗੀ। ਘਟਨਾ ਨੂੰ ਲੈਕੇ ਵਿੱਚ ਕਾਫੀ ਚਰਚਾ ਮਾਹੌਲ ਬਣਿਆ ਹੋਇਆ ਹੈ । ਮਿਰਤਕ ਦਾ ਪਰਿਵਾਰ ਡੂੰਘੇ ਸਦਮੇਂ ਵਿੱਚ ਹੈ।