ਅੰਮ੍ਰਿਤਸਰ ‘ਚ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ‘ਚ 15 ਨੌਜਵਾਨ ਬਣਾਏ ਸਨ ਬੰਧਕ, ਆਪਰੇਟਰ ਗ੍ਰਿਫ਼ਤਾਰ
llegal Drug de-addiction Center: ਪੁਲਿਸ ਨੂੰ ਮਿਲੀ ਜਾਣਕਾਰੀ ਦੇ ਆਧਾਰ 'ਤੇ ਪਤਾ ਲੱਗਾ ਕਿ ਅਰਸ਼ਦੀਪ ਸਿੰਘ ਅਤੇ ਵਿਸ਼ਾਲ ਸਿੰਘ ਨਾਮ ਦੇ ਦੋ ਨੌਜਵਾਨ ਬਿਨਾਂ ਕਿਸੇ ਇਜਾਜ਼ਤ ਦੇ ਕਿਰਾਏ ਦੀ ਇਮਾਰਤ ਵਿੱਚ ਇਸ ਸੈਂਟਰ ਨੂੰ ਚਲਾ ਰਹੇ ਸਨ। ਸਾਰੇ ਨੌਜਵਾਨਾਂ ਨੂੰ ਇੱਕ ਕਮਰੇ ਵਿੱਚ ਰਹਿਣ ਲਈ ਮਜਬੂਰ ਕੀਤਾ ਗਿਆ ਸੀ ਅਤੇ ਉਨ੍ਹਾਂ ਲਈ ਸਿਰਫ਼ ਇੱਕ ਹੀ ਬਾਥਰੂਮ ਉਪਲਬਧ ਸੀ।
![ਅੰਮ੍ਰਿਤਸਰ ‘ਚ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ‘ਚ 15 ਨੌਜਵਾਨ ਬਣਾਏ ਸਨ ਬੰਧਕ, ਆਪਰੇਟਰ ਗ੍ਰਿਫ਼ਤਾਰ ਅੰਮ੍ਰਿਤਸਰ ‘ਚ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ‘ਚ 15 ਨੌਜਵਾਨ ਬਣਾਏ ਸਨ ਬੰਧਕ, ਆਪਰੇਟਰ ਗ੍ਰਿਫ਼ਤਾਰ](https://images.tv9punjabi.com/wp-content/uploads/2023/03/arrest.jpg?w=1280)
llegal Drug de-addiction Center: ਪੁਲਿਸ ਨੇ ਅੰਮ੍ਰਿਤਸਰ ਦੇ ਫੋਕਲ ਪੁਆਇੰਟ ਇੰਡਸਟਰੀ ਏਰੀਆ ਵਿੱਚ ਇੱਕ ਗੈਰ-ਕਾਨੂੰਨੀ ਨਸ਼ਾ ਛੁਡਾਊ ਕੇਂਦਰ ਦਾ ਪਰਦਾਫਾਸ਼ ਕੀਤਾ ਹੈ। ਇੱਥੇ 15 ਨੌਜਵਾਨਾਂ ਨੂੰ ਇੱਕ ਕਮਰੇ ਵਿੱਚ ਬੰਧਕ ਬਣਾ ਕੇ ਰੱਖਿਆ ਗਿਆ ਸੀ। ਇਨ੍ਹਾਂ ਨੌਜਵਾਨਾਂ ਨੂੰ ਪਿਛਲੇ 3-4 ਮਹੀਨਿਆਂ ਤੋਂ ਧੁੱਪ ਵੀ ਨਹੀਂ ਲੱਗੀ ਸੀ ।
ਪੁਲਿਸ ਨੂੰ ਮਿਲੀ ਜਾਣਕਾਰੀ ਦੇ ਆਧਾਰ ‘ਤੇ ਪਤਾ ਲੱਗਾ ਕਿ ਅਰਸ਼ਦੀਪ ਸਿੰਘ ਅਤੇ ਵਿਸ਼ਾਲ ਸਿੰਘ ਨਾਮ ਦੇ ਦੋ ਨੌਜਵਾਨ ਬਿਨਾਂ ਕਿਸੇ ਇਜਾਜ਼ਤ ਦੇ ਕਿਰਾਏ ਦੀ ਇਮਾਰਤ ਵਿੱਚ ਇਸ ਸੈਂਟਰ ਨੂੰ ਚਲਾ ਰਹੇ ਸਨ। ਸਾਰੇ ਨੌਜਵਾਨਾਂ ਨੂੰ ਇੱਕ ਕਮਰੇ ਵਿੱਚ ਰਹਿਣ ਲਈ ਮਜਬੂਰ ਕੀਤਾ ਗਿਆ ਸੀ ਅਤੇ ਉਨ੍ਹਾਂ ਲਈ ਸਿਰਫ਼ ਇੱਕ ਹੀ ਬਾਥਰੂਮ ਉਪਲਬਧ ਸੀ।
ਪੁਲਿਸ ਕਰ ਰਹੀ ਜਾਂਚ
ਜਾਂਚ ਤੋਂ ਪਤਾ ਲੱਗਾ ਕਿ ਨੌਜਵਾਨਾਂ ਨੂੰ ਪਹਿਲੇ ਇੱਕ ਜਾਂ ਦੋ ਦਿਨ ਦਵਾਈਆਂ ਦਿੱਤੀਆਂ ਗਈਆਂ, ਪਰ ਉਸ ਤੋਂ ਬਾਅਦ ਕੋਈ ਇਲਾਜ ਨਹੀਂ ਕੀਤਾ ਗਿਆ। ਨਾ ਹੀ ਕੋਈ ਡਾਕਟਰ ਕਦੇ ਉਨ੍ਹਾਂ ਦੀ ਜਾਂਚ ਕਰਨ ਆਇਆ। ਕੁਝ ਨੌਜਵਾਨਾਂ ਨੂੰ ਖਾਰਸ਼ ਦੀ ਸਮੱਸਿਆ ਵੀ ਸੀ, ਫਿਰ ਵੀ ਸਾਰਿਆਂ ਨੂੰ ਇੱਕੋ ਥਾਂ ‘ਤੇ ਰੱਖਿਆ ਗਿਆ।
ਪਰਿਵਾਰਕ ਮੈਂਬਰਾਂ ਨੂੰ ਹਫ਼ਤੇ ਵਿੱਚ ਇੱਕ ਜਾਂ ਦੋ ਵਾਰ ਮਿਲਣ ਦੀ ਇਜਾਜ਼ਤ ਸੀ। ਪੁਲਿਸ ਨੇ ਸੈਂਟਰ ਨੂੰ ਸੀਲ ਕਰ ਦਿੱਤਾ ਹੈ ਅਤੇ ਸੰਚਾਲਕਾਂ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਸਾਰੇ ਨੌਜਵਾਨਾਂ ਨੂੰ ਸਹੀ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ। ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।