ਕ੍ਰਿਪਟੋ ਕਰੰਸੀ’ ਜੂਏ ਤੋਂ ਇਲਾਵਾ ਹੋਰ ਕੁਝ ਨਹੀਂ: ਆਰਬੀਆਈ ਗਵਰਨਰ
ਸ਼ਕਤੀਕਾਂਤ ਦਾਸ ਨੇ ਕਿਹਾ ਕਿ ਭਾਵੇਂ ਇਸਦਾ ਸਮਰਥਨ ਕਰਨ ਵਾਲੇ ਇਸ ਨੂੰ ਐਸੇਟ ਜਾਂ ਵਿੱਤੀ ਉਤਪਾਦ ਕਹਿੰਦੇ ਹੋਣ, ਪਰ ਇਸ ਵਿੱਚ ਲੋਕਾਂ ਨੂੰ ਝਾਂਸੇ ਵਿੱਚ ਲੈਣ ਤੋਂ ਇਲਾਵਾ ਇਸਦਾ ਕੋਈ ਮੁੱਲ ਨਹੀਂ

ਕ੍ਰਿਪਟੋ ਕਰੰਸੀ
ਭਾਰਤੀ ਰਿਜ਼ਰਵ ਬੈਂਕ- ਆਰਬੀਆਈ ਦੇ ਗਵਰਨਰ ਸ਼ਕਤੀਕਾਂਤ ਦਾਸ ਦਾ ਕਹਿਣਾ ਹੈ ਕਿ ‘ਕ੍ਰਿਪਟੋ ਕਰੰਸੀ’ ਦਾ ਕੋਈ ਮੁੱਲ ਨਹੀਂ ਹੁੰਦਾ। ਹੋਰ ਤਾਂ ਹੋਰ, ਸ਼ਕਤੀਕਾਂਤ ਦਾਸ ਨੇ ਤਾਂ ਕ੍ਰਿਪਟੋ ਕਰੰਸੀ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾਉਣ ਦੇ ਆਪਣੇ ਸੱਦੇ ਨੂੰ ਦੁਹਰਾਉਂਦੇ ਹੋਏ ਕਿਹਾ ਕਿ ਇਹ “ਜੂਏਬਾਜ਼ੀ” ਤੋਂ ਇਲਾਵਾ ਕੁਝ ਨਹੀਂ।
ਉਹਨਾਂ ਕਿਹਾ ਕਿ ਇਸ ਦਾ ਮੁੱਲ ਕੁਝ ਵੀ ਨਹੀਂ, ਅਤੇ ਇਹ ਸਿਰਫ ਇਸ ਦੇ ਮੁੱਲ ਦਾ ਝਾਂਸਾ ਦੇ ਕੇ ਠੱਗੀ ਠੋਰੀ ਕਰਨ ਦਾ ਇਕ ਤਰੀਕਾ ਹੈ। ਅਜੇਹੀ ਅਨਾਪਸ਼ਨਾਪ ਕਾ ਕਰੰਸੀਆਂ ਤੇ ਨਕੇਲ ਕੱਸਣ ਤੋਂ ਇਲਾਵਾ ਹੋਰ ਕੇੰਦ੍ਰੀਯ ਬੈਂਕਾਂ ‘ਤੇ ਬੜ੍ਹਤ ਬਣਾਉਣ ਦੇ ਇਰਾਦੇ ਨਾਲ ਹੀ ਆਰਬੀਆਈ ਨੇ ਹਾਲ ਹੀ ਵਿੱਚ ਪਾਇਲਟ ਮੋਡ ‘ਤੇ ‘ਈ-ਰੁਪਏ’ ਦੇ ਰੂਪ ਵਿੱਚ ਆਪਣੀ ਡਿਜ਼ੀਟਲ ਕਰੰਸੀ (ਸੈਂਟਰਲ ਬੈਂਕ ਡਿਜੀਟਲ ਕਰੰਸੀ) ਥੋਕ ਵਿਕਰੀ ਵਾਸਤੇ ਪਿਛਲੇ ਸਾਲ ਅਕਤੂਬਰ ਦੇ ਅਖੀਰ ਵਿੱਚ ਅਤੇ ਉਸਦੇ ਇੱਕ ਮਹੀਨੇ ਬਾਅਦ ਰਿਟੇਲ ਗ੍ਰਾਹਕਾਂ ਵਾਸਤੇ ਲਾਂਚ ਕਿੱਤੀ ਸੀ।