AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

₹100 ਨਾਲ ਬਣ ਜਾਣਗੇ 21 ਲੱਖ ਰਿਆਲ! ਜਾਣੋ ਈਰਾਨ ‘ਚ 2.1 ਮਿਲੀਅਨ ਰਿਆਲ ਨਾਲ ਹੁਣ ਕਿੰਨਾ ਆਵੇਗਾ ਰਾਸ਼ਨ

Iran Currency: ਅਮਰੀਕਾ ਦੀਆਂ ਸਖ਼ਤ ਪਾਬੰਦੀਆਂ ਅਤੇ ਈਰਾਨ-ਇਜ਼ਰਾਈਲ ਵਿਚਾਲੇ ਜਾਰੀ ਟਕਰਾਅ ਕਾਰਨ ਈਰਾਨੀ ਰਿਆਲ ਦੀ ਕੀਮਤ ਡਿੱਗ ਕੇ 20 ਲੱਖ ਰਿਆਲ ਪ੍ਰਤੀ ਡਾਲਰ ਤੋਂ ਵੀ ਹੇਠਾਂ ਚਲੀ ਗਈ ਹੈ। ਇਸ ਦੇ ਨਾਲ ਹੀ ਮਹਿੰਗਾਈ ਵੀ ਆਪਣੇ ਚਰਮ 'ਤੇ ਪਹੁੰਚ ਗਈ ਹੈ।

₹100 ਨਾਲ ਬਣ ਜਾਣਗੇ 21 ਲੱਖ ਰਿਆਲ! ਜਾਣੋ ਈਰਾਨ 'ਚ 2.1 ਮਿਲੀਅਨ ਰਿਆਲ ਨਾਲ ਹੁਣ ਕਿੰਨਾ ਆਵੇਗਾ ਰਾਸ਼ਨ
ਈਰਾਨ ‘ਚ ਮਹਿੰਗਾਈ ਦਾ ਕਹਿਰ
tv9-punjabi
| Published: 27 Aug 2026 14:18 PM IST
Share

ਈਰਾਨ ਦੀ ਕਰੰਸੀ ਰਿਆਲ ਦੀ ਕੀਮਤ ਡਿੱਗ ਕੇ ਹੁਣ ਤੱਕ ਦੇ ਸਭ ਤੋਂ ਹੇਠਲੇ ਪੱਧਰ ‘ਤੇ ਆ ਗਈ ਹੈ। ਇਸ ਦਾ ਸਭ ਤੋਂ ਵੱਡਾ ਕਾਰਨ ਵਾਸ਼ਿੰਗਟਨ ਵੱਲੋਂ ਤਹਿਰਾਨ ਦੀ ਅਰਥਵਿਵਸਥਾ ਨੂੰ ਕਮਜ਼ੋਰ ਕਰਨ ਲਈ ਹੁਣ ਤੱਕ ਦੀਆਂ ਸਭ ਤੋਂ ਸਖ਼ਤ ਪਾਬੰਦੀਆਂ ਲਗਾਉਣਾ ਹੈ। ਅੱਜ ਦੀ ਤਾਰੀਖ ਵਿੱਚ, ਫ੍ਰੀ ਮਾਰਕੀਟ ਵਿੱਚ 1 ਡਾਲਰ ਦੀ ਕੀਮਤ 20 ਲੱਖ ਰਿਆਲ ਤੋਂ ਵੀ ਜ਼ਿਆਦਾ ਹੈ। ਡਾਲਰ ਦਾ ਰੇਟ ਲਗਭਗ 95 ਰੁਪਏ ਹੋਣ ਕਾਰਨ, 100 ਰੁਪਏ ਦੀ ਕੀਮਤ ਕਰੀਬ 21 ਲੱਖ ਈਰਾਨੀ ਰਿਆਲ ਦੇ ਬਰਾਬਰ ਹੈ।

ਈਰਾਨ ਦੀ ਅਰਥਵਿਵਸਥਾ ਪਹਿਲਾਂ ਤੋਂ ਹੀ ਆਪਣੇ ਪਰਮਾਣੂ ਪ੍ਰੋਗਰਾਮ ਨੂੰ ਲੈ ਕੇ ਦਹਾਕਿਆਂ ਤੋਂ ਲੱਗੀਆਂ ਅਮਰੀਕੀ ਅਤੇ ਕੌਮਾਂਤਰੀ ਪਾਬੰਦੀਆਂ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਹੀ ਸੀ। ਹੁਣ ਈਰਾਨ-ਇਜ਼ਰਾਈਲ ਜੰਗ ਨੇ ਰਿਆਲ ਨੂੰ ਹੋਰ ਡੂੰਘੇ ਸੰਕਟ ਵਿੱਚ ਧੱਕ ਦਿੱਤਾ ਹੈ, ਜਿਸ ਕਾਰਨ ਕੀਮਤਾਂ ਤੇਜ਼ੀ ਨਾਲ ਵੱਧ ਰਹੀਆਂ ਹਨ ਅਤੇ ਲੋਕਾਂ ਦਾ ਘਰੇਲੂ ਬਜਟ ਵਿਗੜ ਰਿਹਾ ਹੈ।

ਈਰਾਨ ਵਿੱਚ ਲੋਕਾਂ ਦੀ ਖਰੀਦਣ ਦੀ ਸਮਰੱਥਾ (Purchasing Power) ਵਿੱਚ ਕਿੰਨੀ ਤੇਜ਼ੀ ਨਾਲ ਗਿਰਾਵਟ ਆਈ ਹੈ, ਇਸ ਨੂੰ ਸਮਝਣ ਲਈ ਅਸੀਂ ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਮੌਜੂਦਾ ਕੀਮਤਾਂ ਅਤੇ 21 ਲੱਖ ਈਰਾਨੀ ਰਿਆਲ ਵਿੱਚ ਕੀ-ਕੀ ਖਰੀਦਿਆ ਜਾ ਸਕਦਾ ਹੈ, ਇਸ ‘ਤੇ ਨਜ਼ਰ ਮਾਰਦੇ ਹਾਂ। ਅਲ ਜਜ਼ੀਰਾ ਵੱਲੋਂ ਤਹਿਰਾਨ ਵਿੱਚ ਕੀਤੀਆਂ ਕੀਮਤਾਂ ਦੇ ਵਿਸ਼ਲੇਸ਼ਣ ਅਨੁਸਾਰ, ਜੰਗ ਤੋਂ ਪਹਿਲਾਂ 20 ਲੱਖ ਰਿਆਲ—ਜੋ ਲਗਭਗ 1 ਡਾਲਰ ਜਾਂ 95 ਡਾਲਰ ਦੇ ਬਰਾਬਰ ਹੈ—ਵਿੱਚ ਕਰੀਬ 4 ਕਿਲੋ ਟਮਾਟਰ, ਅੱਧਾ ਕਿਲੋ ਚਿਕਨ ਅਤੇ ਇੱਕ ਲੀਟਰ ਤੋਂ ਥੋੜ੍ਹਾ ਘੱਟ ਖਾਣ ਵਾਲਾ ਤੇਲ ਖਰੀਦਿਆ ਜਾ ਸਕਦਾ ਸੀ। ਅੱਜ, ਇੰਨੀ ਹੀ ਰਕਮ ਵਿੱਚ ਤੁਹਾਨੂੰ ਇਸ ਦਾ ਸਿਰਫ਼ ਅੱਧਾ ਹੀ ਸਮਾਨ ਮਿਲ ਸਕਦਾ ਹੈ।

ਈਰਾਨ ਵਿੱਚ 100 ਰੁਪਏ ਵਿੱਚ ਕੀ ਖਰੀਦਿਆ ਜਾ ਸਕਦਾ ਹੈ?

100 ਰੁਪਏ ਜਾਂ ਲਗਭਗ 21 ਲੱਖ ਰਿਆਲ ਵਿੱਚ ਹੁਣ ਤੁਸੀਂ 2 ਕਿਲੋ ਟਮਾਟਰ, ਕਰੀਬ 25 ਗ੍ਰਾਮ ਚਿਕਨ ਅਤੇ ਅੱਧੇ ਲੀਟਰ ਤੋਂ ਘੱਟ ਖਾਣ ਵਾਲਾ ਤੇਲ ਖਰੀਦ ਸਕਦੇ ਹੋ। ਅਲ ਜਜ਼ੀਰਾ ਦੇ ਅੰਕੜਿਆਂ ਮੁਤਾਬਕ, ਰੋਜ਼ਾਨਾ ਵਰਤੋਂ ਦੀਆਂ ਚੀਜ਼ਾਂ ਦੀਆਂ ਕੀਮਤਾਂ ਵਿੱਚ ਭਾਰੀ ਵਾਧੇ ਕਾਰਨ ਟਮਾਟਰ ਦੀ ਔਸਤ ਕੀਮਤ ਵਿੱਚ 71 ਫੀਸਦੀ ਵਾਧਾ ਹੋਇਆ ਹੈ, ਚਿਕਨ 74 ਫੀਸਦੀ ਮਹਿੰਗਾ ਹੋ ਗਿਆ ਹੈ ਅਤੇ ਖਾਣ ਵਾਲੇ ਤੇਲ ਦੀ ਕੀਮਤ ਵਿੱਚ 177 ਫੀਸਦੀ ਦਾ ਉਛਾਲ ਆਇਆ ਹੈ। ਇਸ ਦਾ ਅਸਰ ਦਵਾਈਆਂ ‘ਤੇ ਵੀ ਬੁਰੀ ਤਰ੍ਹਾਂ ਪਿਆ ਹੈ। ਇਨਸੁਲਿਨ ਦੀ ਕੀਮਤ ਵਿੱਚ 642 ਫੀਸਦੀ ਵਾਧਾ ਹੋਇਆ ਹੈ, ਜਦਕਿ ਪੈਰਾਸੀਟਾਮੋਲ 93 ਫੀਸਦੀ ਮਹਿੰਗੀ ਹੋ ਗਈ ਹੈ। ਬੇਬੀ ਫਾਰਮੂਲਾ, ਜਿਸ ‘ਤੇ ਸਰਕਾਰ ਵੱਲੋਂ ਕਾਫ਼ੀ ਸਬਸਿਡੀ ਦਿੱਤੀ ਜਾਂਦੀ ਹੈ, ਉਸ ਦੀ ਕੀਮਤ ਵੀ 95 ਫੀਸਦੀ ਵੱਧ ਗਈ ਹੈ।

ਲੱਖਾਂ ਰਿਆਲ, ਪਰ ਘਟਦੀ ਜਾ ਰਹੀ ਖਰੀਦਣ ਦੀ ਸਮਰੱਥਾ

ਰਿਆਲ ਦੀ ਕੀਮਤ ਘਟਣ ਦੇ ਬਾਵਜੂਦ ਅਧਿਕਾਰੀ ਮਹਿੰਗਾਈ ਦੇ ਹਿਸਾਬ ਨਾਲ ਮਜ਼ਦੂਰੀ ਵਧਾਉਣ ਵਿੱਚ ਨਾਕਾਮ ਰਹੇ ਹਨ। ਈਰਾਨ ਸਰਕਾਰ ਵੱਲੋਂ ਤੈਅ ਕੀਤੀ ਘੱਟੋ-ਘੱਟ ਮਜ਼ਦੂਰੀ ਇਸ ਸਮੇਂ 16.6 ਕਰੋੜ (166 ਮਿਲੀਅਨ) ਰਿਆਲ ਹੈ, ਜੋ ਅਲ ਜਜ਼ੀਰਾ ਵੱਲੋਂ ਦੱਸੇ ਗਏ ਐਕਸਚੇਂਜ ਰੇਟ ਮੁਤਾਬਕ ਲਗਭਗ 82 ਡਾਲਰ (7,820 ਰੁਪਏ) ਦੇ ਬਰਾਬਰ ਹੈ। ਸਰਕਾਰੀ ਮਦਦ ਅਤੇ ਹੋਰ ਲਾਭਾਂ ਨੂੰ ਮਿਲਾ ਕੇ ਇਹ ਰਕਮ 220 ਮਿਲੀਅਨ ਰਿਆਲ ਤੋਂ ਘੱਟ ਜਾਂ ਲਗਭਗ 108 ਡਾਲਰ (10,298 ਰੁਪਏ) ਬਣਦੀ ਹੈ। ਔਸਤ ਮਹੀਨਾਵਾਰ ਤਨਖਾਹ ਦੀ ਤੁਲਨਾ ਖਾਣ-ਪੀਣ ਦੀਆਂ ਚੀਜ਼ਾਂ, ਕੱਪੜਿਆਂ ਅਤੇ ਦਵਾਈਆਂ ਵਰਗੀਆਂ ਜ਼ਰੂਰੀ ਚੀਜ਼ਾਂ ਦੀਆਂ ਵਧਦੀਆਂ ਕੀਮਤਾਂ ਨਾਲ ਕਰਨ ‘ਤੇ ਪਤਾ ਲੱਗਦਾ ਹੈ ਕਿ ਇੱਕ ਈਰਾਨੀ ਪਰਿਵਾਰ ਕਿੰਨਾ ਘੱਟ ਖਰਚ ਕਰ ਸਕਦਾ ਹੈ।

ਮਹੀਨੇ ਦੀ ਤਨਖਾਹ ਨਾਲ ਘਰ ਚਲਾਉਣਾ ਹੋਇਆ ਮੁਸ਼ਕਲ

35 ਸਾਲਾ ਅਫਸਾਨੇਹ ਨੇ ਅਲ ਜਜ਼ੀਰਾ ਨੂੰ ਦੱਸਿਆ ਕਿ ਉਨ੍ਹਾਂ ਦੇ ਪਰਿਵਾਰ ਦੇ ਹਫ਼ਤਾਵਾਰੀ ਰਾਸ਼ਨ ਦਾ ਬਿੱਲ 20 ਤੋਂ 30 ਫੀਸਦੀ ਤੱਕ ਵੱਧ ਗਿਆ ਹੈ। ਅਫਸਾਨੇਹ ਨੇ ਕਿਹਾ ਕਿ ਜੰਗ ਤੋਂ ਪਹਿਲਾਂ ਅਸੀਂ ਤਿੰਨ ਜਾਂ ਛੇ ਮਹੀਨੇ ਬਾਅਦ ਕੀ ਕਰਨਾ ਹੈ, ਇਸ ਬਾਰੇ ਸੋਚ ਸਕਦੇ ਸੀ, ਪਰ ਹੁਣ ਸਾਡੀ ਇੱਕੋ-ਇੱਕ ਚਿੰਤਾ ਇਹ ਹੈ ਕਿ ਆਪਣੀ ਮੌਜੂਦਾ ਆਮਦਨ ਨਾਲ ਮਹੀਨੇ ਦੇ ਅਖੀਰ ਤੱਕ ਕਿਵੇਂ ਗੁਜ਼ਾਰਾ ਕਰਨਾ ਹੈ।

ਈਰਾਨ ਦੀ ਆਰਥਿਕ ਸਥਿਤੀ ਪਹਿਲਾਂ ਤੋਂ ਹੀ ਖਰਾਬ ਸੀ ਅਤੇ ਜੰਗ ਨੇ ਇਸ ਸੰਕਟ ਨੂੰ ਹੋਰ ਡੂੰਘਾ ਕਰ ਦਿੱਤਾ ਹੈ। ਲੱਖਾਂ ਈਰਾਨੀਆਂ ਲਈ ਅਸਲ ਸਵਾਲ ਹੁਣ ਇਹ ਨਹੀਂ ਹੈ ਕਿ ਕੀਮਤਾਂ ਕਿੰਨੀਆਂ ਵੱਧ ਗਈਆਂ ਹਨ, ਸਗੋਂ ਇਹ ਹੈ ਕਿ ਮਹੀਨਾਵਾਰ ਤਨਖਾਹ ਨਾਲ ਖਾਣ-ਪੀਣ, ਰਿਹਾਇਸ਼ ਅਤੇ ਹੋਰ ਜ਼ਰੂਰੀ ਖਰਚੇ ਕਿਵੇਂ ਪੂਰੇ ਕੀਤੇ ਜਾਣ।

Source:TV9Hindi.com

Follow Us
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO
ਅੰਮ੍ਰਿਤਸਰ 'ਚ ASI 'ਤੇ ਅਣਪਛਾਤਿਆਂ ਵੱਲੋਂ ਫਾਈਰਿੰਗ, ਕੀ ਬੋਲੇ DGP ਯਾਦਵ, ਵੇਖੋ VIDEO...
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ
iPhone 18 Pro ਦੀ ਸੇਲ ਸ਼ੁਰੂ, ਰਾਤ ਤੋਂ ਹੀ Apple ਸਟੋਰ ਦੇ ਬਾਹਰ ਲੱਗੀਆਂ ਲੰਬੀਆਂ ਲਾਈਨਾਂ...
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ
ਪੰਜਾਬ 'ਚ ਪੰਜ ਥਾਵਾਂ 'ਤੇ ਰੇਲ ਦੀਆਂ ਪਟੜੀਆਂ 'ਤੇ ਬੈਠੇ ਕਿਸਾਨ, ਮੋਗਾ 'ਚ ਪੁਲਿਸ ਨਾਲ ਬਹਿਸ...
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ
ਨਸ਼ੇ ਖਿਲਾਫ ਕੱਲ੍ਹ ਤੋਂ ਬੀਜੇਪੀ ਦੀ ਯਾਤਰਾ, ਸਰਕਾਰ ਬਣਨ 'ਤੇ 2 ਸਾਲਾਂ 'ਚ ਡਰੱਗ ਮੁਕਤ ਪੰਜਾਬ ਦਾ ਦਾਅਵਾ...
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ
ਹਨੂਮਾਨ ਜੀ ਦੀ ਮੂਰਤੀ ਨੂੰ ਹੱਥ ਲਗਾਉਣ ਤੋਂ ਰੋਕਿਆਂ ਤਾਂ ਲੋਕਾਂ ਨੇ ਚਾੜ੍ਹ ਦਿੱਤਾ ਪੰਡਿਤ ਜੀ ਦਾ ਕੁਟਾਪਾ, VIDEO ਵਾਇਰਲ...
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ
PM Modi Birthday: ਗੁਜਰਾਤ ਵਿੱਚ ਜਗਾਏ ਜਾਣਗੇ 88 ਲੱਖ ਦੀਵੇ , ਕਾਸ਼ੀ ਤੋਂ ਵਡਨਗਰ ਤੱਕ ਬਾਈਕ ਯਾਤਰਾ ਦੀ ਸ਼ੁਰੂਆਤ...
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ
PM Modi Birthday Special: ਮੋਦੀ ਨਾਲ ਜੁੜੇ ਉਹ ਕਿੱਸੇ, ਜੋ ਘੱਟ ਲੋਕ ਜਾਣਦੇ ਹਨ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ...
UPI new rule : UPI Payment ਹੁਣ FREE ਨਹੀਂ? ₹2,000 ਤੋਂ ਵੱਧ ਦੇ ਭੁਗਤਾਨ ਲਈ ਕਿੰਨਾ ਚਾਰਜ? ਜਾਣੋ......
Lalbaugcha Raja: ਬੱਪਾ ਦੇ ਚਰਨਾਂ ਵਿੱਚ ਸ਼ਰਧਾ ਅਤੇ ਦਾਨ ਦਾ ਹੜ੍ਹ, ਗਣੇਸ਼ ਚਤੁਰਥੀ 'ਤੇ ਕਰੋੜਾਂ ਦਾ ਚੜ੍ਹਾਵਾ
Lalbaugcha Raja: ਬੱਪਾ ਦੇ ਚਰਨਾਂ ਵਿੱਚ ਸ਼ਰਧਾ ਅਤੇ ਦਾਨ ਦਾ ਹੜ੍ਹ, ਗਣੇਸ਼ ਚਤੁਰਥੀ 'ਤੇ ਕਰੋੜਾਂ ਦਾ ਚੜ੍ਹਾਵਾ...