AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਚੋਣਾਂ ‘ਚ ਝਟਕੇ ਤੋਂ ਬਾਅਦ ਵੀ ਟਰੰਪ ਦਾ 14 ਦੇਸ਼ਾਂ ‘ਤੇ ਨਵੇਂ ਟੈਰਿਫ ਦਾ ਦਾਅ, ਕੀ ਹੈ ਅਸਲ ਰਣਨੀਤੀ?

Donald Trump: ਅਮਰੀਕਾ ਵਿੱਚ ਮੱਧਕਾਲੀ ਚੋਣਾਂ ਦੌਰਾਨ ਮਹਿੰਗਾਈ ਕਾਰਨ ਰਿਪਬਲਿਕਨ ਪਾਰਟੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਦੇ ਬਾਵਜੂਦ ਟਰੰਪ ਪ੍ਰਸ਼ਾਸਨ ਨੇ ਚੀਨ ਅਤੇ ਯੂਰਪੀ ਸੰਘ ਸਮੇਤ 14 ਦੇਸ਼ਾਂ 'ਤੇ ਨਵੇਂ ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਹੈ।

ਚੋਣਾਂ 'ਚ ਝਟਕੇ ਤੋਂ ਬਾਅਦ ਵੀ ਟਰੰਪ ਦਾ 14 ਦੇਸ਼ਾਂ 'ਤੇ ਨਵੇਂ ਟੈਰਿਫ ਦਾ ਦਾਅ, ਕੀ ਹੈ ਅਸਲ ਰਣਨੀਤੀ?
ਟਰੰਪ ਦਾ 14 ਦੇਸ਼ਾਂ ‘ਤੇ ਟੈਰਿਫ ਦਾਅ
tv9-punjabi
| Published: 26 Nov 2026 13:08 PM IST
Share

Donald Trump Tariff: ਅਮਰੀਕਾ ਵਿੱਚ ਤਿੰਨ ਹਫ਼ਤੇ ਪਹਿਲਾਂ ਹੋਈਆਂ ਮੱਧਕਾਲੀ ਚੋਣਾਂ ਵਿੱਚ ਲੋਕਾਂ ਨੇ ਮਹਿੰਗਾਈ ਅਤੇ ਅਰਥਵਿਵਸਥਾ ਦੇ ਮੁੱਦੇ ‘ਤੇ ਰਿਪਬਲਿਕਨ ਪਾਰਟੀ ਨੂੰ ਵੱਡਾ ਝਟਕਾ ਦਿੱਤਾ। ਕਈ ਲੋਕਾਂ ਨੇ ਇਸ ਲਈ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਟੈਰਿਫ ਨੀਤੀ ਨੂੰ ਜ਼ਿੰਮੇਵਾਰ ਠਹਿਰਾਇਆ। ਪਰ ਇਸ ਹਾਰ ਤੋਂ ਬਾਅਦ ਵੀ ਟਰੰਪ ਪਿੱਛੇ ਹਟਣ ਲਈ ਤਿਆਰ ਨਹੀਂ ਹਨ।

ਬੁੱਧਵਾਰ ਨੂੰ ਟਰੰਪ ਪ੍ਰਸ਼ਾਸਨ ਨੇ ਚੀਨ, ਜਾਪਾਨ ਅਤੇ ਯੂਰਪੀ ਸੰਘ ਸਮੇਤ 14 ਵੱਡੇ ਵਪਾਰਕ ਭਾਈਵਾਲਾਂ ਤੋਂ ਆਉਣ ਵਾਲੇ ਸਾਮਾਨ ‘ਤੇ ਨਵੇਂ ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ। ਦੇਖਣ ਵਿੱਚ ਇਹ ਫ਼ੈਸਲਾ ਭਾਵੇਂ ਉਲਟਾ ਲੱਗ ਸਕਦਾ ਹੈ, ਪਰ ਇਸ ਦੇ ਪਿੱਛੇ ਟਰੰਪ ਦੀ ਪੁਰਾਣੀ ਸੋਚ ਅਤੇ ਵ੍ਹਾਈਟ ਹਾਊਸ ਦੀ ਨਵੀਂ ਸਿਆਸੀ ਮਜਬੂਰੀ ਲੁਕੀ ਹੋਈ ਹੈ।

ਟਰੰਪ ਦੇ ਕਾਰਜਕਾਲ ਦੇ ਆਖ਼ਰੀ ਦੋ ਸਾਲਾਂ ਦੌਰਾਨ ਅਮਰੀਕੀ ਸੰਸਦ (ਕਾਂਗਰਸ) ‘ਤੇ ਡੈਮੋਕ੍ਰੇਟਸ ਦਾ ਕਬਜ਼ਾ ਰਹਿਣ ਵਾਲਾ ਹੈ। ਅਜਿਹੇ ਵਿੱਚ ਟਰੰਪ ਲਈ ਆਪਣਾ ਘਰੇਲੂ ਏਜੰਡਾ ਅੱਗੇ ਵਧਾਉਣਾ ਮੁਸ਼ਕਲ ਹੋਵੇਗਾ। ਇਸੇ ਕਾਰਨ ਟੈਰਿਫ ਉਨ੍ਹਾਂ ਲਈ ਸਭ ਤੋਂ ਵੱਡਾ ਹਥਿਆਰ ਬਣ ਗਿਆ ਹੈ। ਇਹ ਇੱਕ ਅਜਿਹਾ ਆਰਥਿਕ ਕਦਮ ਹੈ, ਜਿਸ ਨੂੰ ਟਰੰਪ ਸੰਸਦ ਮੈਂਬਰਾਂ ਦੀ ਮਨਜ਼ੂਰੀ ਤੋਂ ਬਿਨਾਂ ਲਾਗੂ ਕਰ ਸਕਦੇ ਹਨ। ਅਧਿਕਾਰੀਆਂ ਮੁਤਾਬਕ, ਟਰੰਪ ਇਹ ਦਿਖਾਉਣਾ ਚਾਹੁੰਦੇ ਹਨ ਕਿ ਸੰਸਦ ਵਿੱਚ ਤਾਕਤ ਘਟਣ ਦੇ ਬਾਵਜੂਦ ਉਹ ਆਰਥਿਕ ਨੀਤੀਆਂ ਤੈਅ ਕਰਨ ਵਿੱਚ ਪੂਰੀ ਤਰ੍ਹਾਂ ਸਮਰੱਥ ਹਨ।

ਟਰੰਪ ਦਾ ਮੰਨਣਾ ਹੈ ਕਿ ਟੈਰਿਫ ਰਾਹੀਂ ਉਹ ਵਿਦੇਸ਼ੀ ਆਗੂਆਂ ਤੋਂ ਆਪਣੀਆਂ ਸ਼ਰਤਾਂ ਮਨਵਾ ਸਕਦੇ ਹਨ ਅਤੇ ਵੱਡੀਆਂ ਕੰਪਨੀਆਂ ਨੂੰ ਅਮਰੀਕਾ ਵਿੱਚ ਫੈਕਟਰੀਆਂ ਲਗਾਉਣ ਲਈ ਮਜਬੂਰ ਕਰ ਸਕਦੇ ਹਨ। ਇਸ ਤੋਂ ਇਲਾਵਾ, 2025 ਦੇ ‘ਵਨ ਬਿਗ ਬਿਊਟੀਫੁਲ ਬਿੱਲ ਐਕਟ’ ਤਹਿਤ ਵਿਅਕਤੀਗਤ ਟੈਕਸ ਦਰਾਂ ਘਟਾਏ ਜਾਣ ਤੋਂ ਬਾਅਦ ਟੈਰਿਫ ਸਰਕਾਰ ਲਈ ਕਮਾਈ ਦਾ ਵੱਡਾ ਸਾਧਨ ਬਣ ਗਿਆ ਹੈ।

ਸੋਮਵਾਰ ਨੂੰ CNBC ਨਾਲ ਗੱਲਬਾਤ ਕਰਦਿਆਂ ਟਰੰਪ ਨੇ ਅਮਰੀਕਾ ਵਿੱਚ ਬਣ ਰਹੀਆਂ ਨਵੀਆਂ ਫੈਕਟਰੀਆਂ ਦਾ ਸਿਹਰਾ ਟੈਰਿਫ ਨੂੰ ਦਿੱਤਾ। ਹਾਲਾਂਕਿ, ਉਨ੍ਹਾਂ ਨੇ ਮੰਨਿਆ ਕਿ ਇਸ ਬਦਲਾਅ ਦੇ ਦੌਰਾਨ ਕੁਝ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਵੇਗਾ।

ਨਵੇਂ ਟੈਰਿਫ ਦੀਆਂ ਦਰਾਂ, ਸੁਪਰੀਮ ਕੋਰਟ ਤੋਂ ਪਹਿਲਾਂ ਲੱਗ ਚੁੱਕਾ ਸੀ ਝਟਕਾ

ਨਵੇਂ ਪ੍ਰਸਤਾਵ ਤਹਿਤ ਚੋਣਵੇਂ ਦਰਾਮਦ ਕੀਤੇ ਜਾਣ ਵਾਲੇ ਸਾਮਾਨ ‘ਤੇ ਵੱਧ ਤੋਂ ਵੱਧ 20 ਤੋਂ 40 ਫ਼ੀਸਦੀ ਤੱਕ ਟੈਰਿਫ ਲਗਾਇਆ ਜਾ ਸਕਦਾ ਹੈ। ਹਾਲਾਂਕਿ, ਜਿਨ੍ਹਾਂ ਦੇਸ਼ਾਂ ਨਾਲ ਵਪਾਰਕ ਸਮਝੌਤੇ ਹੋ ਚੁੱਕੇ ਹਨ ਜਾਂ ਗੱਲਬਾਤ ਚੱਲ ਰਹੀ ਹੈ, ਉਨ੍ਹਾਂ ਲਈ ਇਹ ਦਰ 10 ਤੋਂ 20 ਫ਼ੀਸਦੀ ਤੱਕ ਸੀਮਤ ਰਹੇਗੀ। ਅੱਠ ਮਹੀਨਿਆਂ ਦੀ ਸਮੀਖਿਆ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।

ਦਰਅਸਲ, 2025 ਵਿੱਚ ਟਰੰਪ ਵੱਲੋਂ ਲਗਾਏ ਗਏ ਟੈਰਿਫ ਨੂੰ ਫਰਵਰੀ ਵਿੱਚ ਸੁਪਰੀਮ ਕੋਰਟ ਨੇ ਗੈਰ-ਕਾਨੂੰਨੀ ਕਰਾਰ ਦਿੰਦਿਆਂ ਰੱਦ ਕਰ ਦਿੱਤਾ ਸੀ। ਨਵਾਂ ਕਦਮ ਉਸੇ ਨੀਤੀ ਵਿੱਚ ਬਦਲਾਅ ਦਾ ਹਿੱਸਾ ਹੈ।

ਇਸ ਵਾਰ ਟੈਰਿਫ ਦਾ ਐਲਾਨ ਬਿਨਾਂ ਕਿਸੇ ਵੱਡੇ ਰੌਲੇ-ਰੱਪੇ ਦੇ ਕੀਤਾ ਗਿਆ। ਥੈਂਕਸਗਿਵਿੰਗ ਦੀ ਪੂਰਵ ਸੰਧਿਆ ‘ਤੇ ਅਮਰੀਕਾ ਦੇ ਮੁੱਖ ਵਪਾਰਕ ਵਾਰਤਾਕਾਰ ਜੇਮਿਸਨ ਗ੍ਰੀਅਰ ਨੇ ਇਸ ਦਾ ਐਲਾਨ ਕੀਤਾ। ਖ਼ੁਦ ਟਰੰਪ ਨੇ ਇਸ ਬਾਰੇ ਕੋਈ ਜਨਤਕ ਬਿਆਨ ਨਹੀਂ ਦਿੱਤਾ, ਜਦਕਿ ਪਿਛਲੇ ਸਾਲ ਉਨ੍ਹਾਂ ਨੇ ਵ੍ਹਾਈਟ ਹਾਊਸ ਦੇ ਰੋਜ਼ ਗਾਰਡਨ ਵਿੱਚ ਵੱਡੇ ਪੱਧਰ ‘ਤੇ ‘ਲਿਬਰੇਸ਼ਨ ਡੇ’ ਟੈਰਿਫ ਦਾ ਐਲਾਨ ਕੀਤਾ ਸੀ।

ਹਾਲਾਂਕਿ, ਇਸ ਚੁੱਪ ਦੇ ਬਾਵਜੂਦ ਬਾਜ਼ਾਰ ‘ਤੇ ਤੁਰੰਤ ਅਸਰ ਦੇਖਣ ਨੂੰ ਮਿਲਿਆ ਅਤੇ ਬੁੱਧਵਾਰ ਨੂੰ S&P 500 ਸੂਚਕਾਂਕ 0.25 ਫ਼ੀਸਦੀ ਦੀ ਗਿਰਾਵਟ ਨਾਲ ਬੰਦ ਹੋਇਆ। ਇਸ ਤੋਂ ਕੁਝ ਦਿਨ ਪਹਿਲਾਂ ਹੀ ਚਿੱਪ ਕੰਪਨੀ ਐਨਵੀਡੀਆ (Nvidia) ਵਿੱਚ ਜੇਨਸਨ ਹੁਆਂਗ ਨੂੰ ਮੁੜ CEO ਬਣਾਉਣ ਸਬੰਧੀ ਟਰੰਪ ਦੇ ਦਖ਼ਲ ਕਾਰਨ ਬਾਜ਼ਾਰ ਵਿੱਚ ਹਲਚਲ ਮਚ ਗਈ ਸੀ।

ਮਹਿੰਗਾਈ ਨੂੰ ਲੈ ਕੇ ਲੋਕਾਂ ਵਿੱਚ ਗੁੱਸਾ, ਡੈਮੋਕ੍ਰੇਟਸ ਨੇ ਘੇਰਿਆ

ਚੋਣਾਂ ਦੌਰਾਨ SSRS ਦੇ ਐਗਜ਼ਿਟ ਪੋਲ ਵਿੱਚ ਦੋ-ਤਿਹਾਈ ਵੋਟਰਾਂ ਨੇ ਕਿਹਾ ਸੀ ਕਿ ਟਰੰਪ ਦੇ ਟੈਰਿਫ ਕਾਰਨ ਦੇਸ਼ ਦੀ ਅਰਥਵਿਵਸਥਾ ਨੂੰ ਨੁਕਸਾਨ ਹੋਇਆ ਹੈ। ਉੱਥੇ ਹੀ ਸਿਰਫ਼ 21 ਫ਼ੀਸਦੀ ਲੋਕਾਂ ਨੇ ਇਸ ਨੂੰ ਫ਼ਾਇਦੇਮੰਦ ਮੰਨਿਆ।

ਯੇਲ ਯੂਨੀਵਰਸਿਟੀ ਦੀ ਬਜਟ ਲੈਬ ਮੁਤਾਬਕ, ਟੈਰਿਫ ਕਾਰਨ ਹਰ ਅਮਰੀਕੀ ਪਰਿਵਾਰ ਦਾ ਸਾਲਾਨਾ ਖ਼ਰਚ 900 ਡਾਲਰ ਵਧ ਗਿਆ ਹੈ। ਡੈਮੋਕ੍ਰੇਟਸ ਦਾ ਆਰੋਪ ਹੈ ਕਿ ਟਰੰਪ ਮਹਿੰਗਾਈ ਤੋਂ ਪਰੇਸ਼ਾਨ ਲੋਕਾਂ ਦੇ ਗੁੱਸੇ ਨੂੰ ਨਜ਼ਰਅੰਦਾਜ਼ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਈਰਾਨ ‘ਤੇ ਹਮਲੇ ਦੇ ਫ਼ੈਸਲੇ ਕਾਰਨ ਤੇਲ ਉਤਪਾਦਨ ਅਤੇ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਪਹਿਲਾਂ ਹੀ ਪ੍ਰਭਾਵਿਤ ਹੋਈ ਹੈ, ਜਿਸ ਨਾਲ ਮਹਿੰਗਾਈ ਹੋਰ ਵਧੀ ਹੈ।

ਆਪਣੀ ਪਾਰਟੀ ਦੇ ਆਗੂਆਂ ਨੇ ਵੀ ਚੁੱਕੇ ਸਵਾਲ, ਮਜ਼ਦੂਰ ਸੰਗਠਨਾਂ ਨੇ ਦਿੱਤਾ ਸਾਥ

ਟਰੰਪ ਦੇ ਇਸ ਕਦਮ ਨੂੰ ਲੈ ਕੇ ਉਨ੍ਹਾਂ ਦੀ ਆਪਣੀ ਪਾਰਟੀ ਵਿੱਚ ਵੀ ਮਤਭੇਦ ਹਨ। ਨੇਬਰਾਸਕਾ ਤੋਂ ਰਿਪਬਲਿਕਨ ਸੰਸਦ ਮੈਂਬਰ ਡੌਨ ਬੇਕਨ ਨੇ ਟੈਰਿਫ ਨੂੰ ਅਮਰੀਕੀ ਖ਼ਪਤਕਾਰਾਂ ‘ਤੇ ਲਗਾਇਆ ਗਿਆ ਟੈਕਸ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਮਹਿੰਗਾਈ ਅਤੇ ਤਨਖ਼ਾਹਾਂ ਵਿੱਚ ਘੱਟ ਵਾਧੇ ਕਾਰਨ ਹੀ ਪਾਰਟੀ ਨੂੰ ਚੋਣਾਂ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਉਨ੍ਹਾਂ ਨੇ ਸੰਸਦ ਨੂੰ ਦਰਾਮਦ ਡਿਊਟੀ ਲਗਾਉਣ ਦਾ ਅਧਿਕਾਰ ਵਾਪਸ ਲੈਣ ਦੀ ਅਪੀਲ ਵੀ ਕੀਤੀ। ਦੂਜੇ ਪਾਸੇ, ਵ੍ਹਾਈਟ ਹਾਊਸ ਦੇ ਬੁਲਾਰੇ ਮੈਥਿਊ ਮਿਡਲਟਨ ਨੇ ਕਿਹਾ ਕਿ ਅਮਰੀਕੀ ਮਜ਼ਦੂਰਾਂ, ਕਿਸਾਨਾਂ ਅਤੇ ਕਾਰੋਬਾਰੀਆਂ ਨੂੰ ਨੁਕਸਾਨਦੇਹ ਸਮਝੌਤਿਆਂ ਤੋਂ ਬਚਾਉਣਾ ਹੀ ਟਰੰਪ ਦੀ ਮੁਹਿੰਮ ਦਾ ਮੁੱਖ ਆਧਾਰ ਹੈ।

Source: TV9Hindi.com

Follow Us
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ...
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼...
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ...
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ...
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ...
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗੱਠਜੋੜ ਵਾਪਸੀ; ਕੀ ਬਦਲਣਗੇ 2027 ਦੇ ਚੋਣ ਸਮੀਕਰਣ?
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗੱਠਜੋੜ ਵਾਪਸੀ; ਕੀ ਬਦਲਣਗੇ 2027 ਦੇ ਚੋਣ ਸਮੀਕਰਣ?...
SAD-BJP ਦਾ ਹੋ ਗਿਆ ਗਠਜੋੜ... ਕਿਵੇਂ ਹੋਵੇਗੀ ਸੀਟਾਂ ਦੀ ਵੰਡ... ਕੀ ਕਹਿੰਦੇ ਹਨ ਮਾਹਿਰ?
SAD-BJP ਦਾ ਹੋ ਗਿਆ ਗਠਜੋੜ... ਕਿਵੇਂ ਹੋਵੇਗੀ ਸੀਟਾਂ ਦੀ ਵੰਡ... ਕੀ ਕਹਿੰਦੇ ਹਨ ਮਾਹਿਰ?...
ਭਾਜਪਾ-ਅਕਾਲੀ ਗੱਠਜੋੜ ਨਾਲ ਕਾਂਗਰਸ ਨੂੰ ਹੋਵੇਗਾ ਫਾਇਦਾ, ਰਾਜਾ ਵੜਿੰਗ ਦਾ ਵੱਡਾ ਬਿਆਨ
ਭਾਜਪਾ-ਅਕਾਲੀ ਗੱਠਜੋੜ ਨਾਲ ਕਾਂਗਰਸ ਨੂੰ ਹੋਵੇਗਾ ਫਾਇਦਾ, ਰਾਜਾ ਵੜਿੰਗ ਦਾ ਵੱਡਾ ਬਿਆਨ...
BJP-SAD ਗਠਜੋੜ ਵਿੱਚ ਅਕਾਲੀ ਦਲ ਦਾ ਹੀ ਹੋਵੇਗਾ ਮੁੱਖ ਮੰਤਰੀ... TV9 ਦੇ ਸਵਾਲ 'ਤੇ ਬੋਲੇ ਅਮਿਤ ਸ਼ਾਹ
BJP-SAD ਗਠਜੋੜ ਵਿੱਚ ਅਕਾਲੀ ਦਲ ਦਾ ਹੀ ਹੋਵੇਗਾ ਮੁੱਖ ਮੰਤਰੀ... TV9 ਦੇ ਸਵਾਲ 'ਤੇ ਬੋਲੇ ਅਮਿਤ ਸ਼ਾਹ...