AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਚੋਣਾਂ ‘ਚ ਅਕਾਲੀ-ਭਾਜਪਾ ਗੱਠਜੋੜ ਦਾ ਹੋਵੇਗਾ ਸਖ਼ਤ ਇਮਤਿਹਾਨ, ਮਾਲਵਾ ‘ਚ ਕਿਸਾਨੀ ਤੇ ਪੰਥਕ ਮੁੱਦੇ ਮੁੱਦੇ ਬਣ ਸਕਦੇ ਸਿਰਦਰਦੀ

ਅਕਾਲੀ ਦਲ ਤੇ ਭਾਜਪਾ ਦੇ ਮੁੜ ਇਕੱਠੇ ਹੋਣ ਤੋਂ ਬਾਅਦ ਕਿਸਾਨੀ ਮੁੱਦੇ ਇੱਕ ਵਾਰ ਫਿਰ ਚਰਚਾ 'ਚ ਆ ਗਏ ਹਨ। ਕਿਸਾਨ ਅੰਦੋਲਨ ਪੰਜਾਬ ਤੇ ਖਾਸ ਕਰਕੇ ਮਾਲਵਾ ਖੇਤਰ ਦੀ ਸਿਆਸਤ 'ਚ ਅਹਿਮ ਮੋੜ ਸਾਬਤ ਹੋਇਆ ਸੀ।

ਚੋਣਾਂ 'ਚ ਅਕਾਲੀ-ਭਾਜਪਾ ਗੱਠਜੋੜ ਦਾ ਹੋਵੇਗਾ ਸਖ਼ਤ ਇਮਤਿਹਾਨ, ਮਾਲਵਾ 'ਚ ਕਿਸਾਨੀ ਤੇ ਪੰਥਕ ਮੁੱਦੇ ਮੁੱਦੇ ਬਣ ਸਕਦੇ ਸਿਰਦਰਦੀ
ਅਕਾਲੀ-ਭਾਜਪਾ ਗੱਠਜੋੜ
tv9-punjabi
| Published: 26 Nov 2026 13:17 PM IST
Share

ਸ਼੍ਰੋਮਣੀ ਅਕਾਲੀ ਦਲ ਤੇ ਭਾਰਤ ਜਨਤਾ ਪਾਰਟੀ (ਭਾਜਪਾ) ਦੀ ਮੁੜ ਸਾਂਝ ਨੇ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਮੀਕਰਨ ਬਦਲ ਦਿੱਤੇ ਹਨ। ਕਰੀਬ 6 ਸਾਲਾਂ ਦੀ ਦੂਰੀ ਤੋਂ ਬਾਅਦ ਦੋਵੇਂ ਪਾਰਟੀਆਂ ਮੁੜ ਇੱਕ ਮੰਚ ‘ਤੇ ਆ ਗਈਆਂ ਹਨ। ਹੁਣ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਕੀ ਦੋਵੇਂ ਪਾਰਟੀਆਂ ਆਪਣੇ ਪੁਰਾਣੇ ਵੋਟ ਬੈਂਕ ਨੂੰ ਮੁੜ ਇਕੱਠਾ ਕਰ ਸਕਣਗੀਆਂ ਤੇ ਬਦਲੇ ਹੋਏ ਸਿਆਸੀ ਮਾਹੌਲ ‘ਚ ਲੋਕਾਂ ਦਾ ਭਰੋਸਾ ਜਿੱਤ ਸਕਣਗੀਆਂ। ਇਸ ਗੱਠਜੋੜ ਦੀ ਸਭ ਤੋਂ ਵੱਡੀ ਪਰਖ ਮਾਲਵਾ ਖੇਤਰ ‘ਚ ਹੋਣੀ ਹੈ।

ਸੂਬੇ ਦੀਆਂ 117 ਵਿਧਾਨ ਸਭਾ ਸੀਟਾਂ ‘ਚੋਂ 69 ਸੀਟਾਂ ਇਸ ਖੇਤਰ ‘ਚ ਹਨ। ਇਸ ਤੋਂ ਇਲਾਵਾ 13 ਲੋਕ ਸਭਾ ਸੀਟਾਂ ‘ਚੋਂ 8 ਵੀ ਮਾਲਵਾ ਨਾਲ ਸਬੰਧਤ ਹਨ। ਇਸੇ ਕਰਕੇ ਇੱਥੋਂ ਦੇ ਚੋਣ ਨਤੀਜੇ ਪੰਜਾਬ ਦੀ ਸਮੁੱਚੀ ਸਿਆਸਤ ‘ਤੇ ਅਸਰ ਪਾਉਂਦੇ ਹਨ। ਹਾਲਾਂਕਿ, 2024 ਦੀਆਂ ਲੋਕ ਸਭਾ ਚੋਣਾਂ ਦੇ ਅੰਕੜੇ ਕੁਝ ਹਲਕਿਆਂ ‘ਚ ਦੋਵਾਂ ਪਾਰਟੀਆਂ ਦੇ ਇਕੱਠੇ ਹੋਣ ਨਾਲ ਵੋਟਾਂ ਦਾ ਗਣਿਤ ਬਦਲਣ ਦੀ ਗੁੰਜਾਇਸ਼ ਦਿਖਾਉਂਦੇ ਹਨ, ਪਰ ਜ਼ਮੀਨੀ ਹਕੀਕਤ ਵੱਖਰੀ ਹੋ ਸਕਦੀ ਹੈ।

ਫਿਰੋਜ਼ਪੁਰ ਤੇ ਬਠਿੰਡਾ ਦੇ ਅੰਕੜੇ ਗੱਠਜੋੜ ਲਈ ਅਹਿਮ

2024 ਦੀਆਂ ਲੋਕ ਸਭਾ ਚੋਣਾਂ ‘ਚ ਅਕਾਲੀ ਦਲ ਤੇ ਭਾਜਪਾ ਵੱਖ-ਵੱਖ ਚੋਣ ਮੈਦਾਨ ‘ਚ ਉਤਰੇ ਸਨ। ਇਸ ਦਾ ਅਸਰ ਕਈ ਹਲਕਿਆਂ ‘ਚ ਵੋਟਾਂ ਦੀ ਵੰਡ ਦੇ ਰੂਪ ‘ਚ ਦੇਖਣ ਨੂੰ ਮਿਲਿਆ। ਫਿਰੋਜ਼ਪੁਰ ‘ਚ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨੇ ਮਹਿਜ਼ 3,242 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਸੀ। ਇਸ ਚੋਣ ‘ਚ ਭਾਜਪਾ ਨੂੰ 2,55,097 ਤੇ ਅਕਾਲੀ ਦਲ ਨੂੰ 2,53,645 ਵੋਟਾਂ ਮਿਲੀਆਂ ਸਨ। ਦੋਵਾਂ ਪਾਰਟੀਆਂ ਦੀਆਂ ਵੋਟਾਂ ਨੂੰ ਇਕੱਠਾ ਕਰਕੇ ਦੇਖਿਆ ਜਾਵੇ ਤਾਂ ਇਹ ਗਿਣਤੀ ਪੰਜ ਲੱਖ ਤੋਂ ਵੀ ਵੱਧ ਬਣਦੀ ਹੈ।

ਬਠਿੰਡਾ ‘ਚ ਵੀ ਅਕਾਲੀ ਦਲ ਦਾ ਆਧਾਰ ਕਾਇਮ ਰਿਹਾ। ਇੱਥੋਂ ਹਰਸਿਮਰਤ ਕੌਰ ਬਾਦਲ ਨੇ 49,656 ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ। ਭਾਜਪਾ ਦੀ ਸ਼ਹਿਰੀ ਵੋਟਰਾਂ ਤੱਕ ਪਹੁੰਚ ਤੇ ਅਕਾਲੀ ਦਲ ਦੇ ਪੇਂਡੂ ਖੇਤਰਾਂ ‘ਚ ਮਜ਼ਬੂਤ ਆਧਾਰ ਨੂੰ ਇਕੱਠਾ ਕਰਨਾ ਗੱਠਜੋੜ ਦੀ ਰਣਨੀਤੀ ਦਾ ਹਿੱਸਾ ਹੋ ਸਕਦਾ ਹੈ।

ਪਟਿਆਲਾ ਤੇ ਲੁਧਿਆਣਾ ‘ਚ ਵੀ ਦੋਵਾਂ ਪਾਰਟੀਆਂ ਦੇ ਆਪਣੇ-ਆਪਣੇ ਸਿਆਸੀ ਆਧਾਰ ਰਹੇ ਹਨ। ਭਾਜਪਾ ਨੂੰ ਸ਼ਹਿਰੀ ਹਲਕਿਆਂ ‘ਚ ਸਮਰਥਨ ਮਿਲਿਆ, ਜਦਕਿ ਅਕਾਲੀ ਦਲ ਦੀ ਪੇਂਡੂ ਖੇਤਰਾਂ ‘ਚ ਰਵਾਇਤੀ ਪਕੜ ਰਹੀ ਹੈ। ਪਰ ਸਿਰਫ਼ ਵੋਟਾਂ ਨੂੰ ਜੋੜ ਦੇਣ ਨਾਲ ਵੋਟਰਾਂ ਦਾ ਸਮਰਥਨ ਵੀ ਆਪਣੇ ਆਪ ਇਕੱਠਾ ਹੋ ਜਾਵੇਗਾ, ਇਹ ਕਹਿਣਾ ਮੁਸ਼ਕਲ ਹੈ।

ਸੰਗਰੂਰ ਤੇ ਫ਼ਰੀਦਕੋਟ ‘ਚ ਪੁਰਾਣਾ ਆਧਾਰ ਵਾਪਸ ਲਿਆਉਣਾ ਹੋਵੇਗਾ ਚੁਣੌਤੀ

ਮਾਲਵਾ ਦੇ ਕੁਝ ਹਲਕੇ ਅਜਿਹੇ ਵੀ ਹਨ, ਜਿੱਥੇ ਅਕਾਲੀ ਦਲ ਤੇ ਭਾਜਪਾ ਲਈ ਸਿਆਸੀ ਰਾਹ ਸੌਖਾ ਨਹੀਂ ਦਿਖਾਈ ਦਿੰਦਾ। ਸੰਗਰੂਰ ਇਸ ਦੀ ਇੱਕ ਵੱਡੀ ਉਦਾਹਰਨ ਹੈ। 2024 ਦੀਆਂ ਲੋਕ ਸਭਾ ਚੋਣਾਂ’ਚ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤ ਹੇਅਰ ਨੇ ਇੱਥੋਂ 1.72 ਲੱਖ ਤੋਂ ਵੱਧ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕੀਤੀ ਸੀ। ਇਸ ਚੋਣ ‘ਚ ਦੋਵੇਂ ਪਾਰਟੀਆਂ ਦਾ ਪ੍ਰਦਰਸ਼ਨ ਕਾਫੀ ਪਿੱਛੇ ਰਿਹਾ।

ਫ਼ਰੀਦਕੋਟ ‘ਚ ਵੀ ਚੋਣ ਨਤੀਜਿਆਂ ਨੇ ਪੰਥਕ ਮੁੱਦਿਆਂ ਦੀ ਅਹਿਮੀਅਤ ਨੂੰ ਸਾਹਮਣੇ ਲਿਆਂਦਾ ਸੀ। ਇੱਥੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ ਨੇ ਜਿੱਤ ਦਰਜ ਕੀਤੀ ਸੀ। ਦੂਜੇ ਪਾਸੇ ਫਤਹਿਗੜ੍ਹ ਸਾਹਿਬ ‘ਚ ਕਾਂਗਰਸ ਨੇ ਬੜ੍ਹਤ ਬਣਾਈ ਸੀ।

ਕਿਸਾਨ ਅੰਦੋਲਨ ਦਾ ਅਸਰ ਅਜੇ ਵੀ ਸਿਆਸੀ ਚਰਚਾ ਦਾ ਹਿੱਸਾ

ਅਕਾਲੀ ਦਲ ਤੇ ਭਾਜਪਾ ਦੇ ਮੁੜ ਇਕੱਠੇ ਹੋਣ ਤੋਂ ਬਾਅਦ ਕਿਸਾਨੀ ਮੁੱਦੇ ਇੱਕ ਵਾਰ ਫਿਰ ਚਰਚਾ ‘ਚ ਆ ਗਏ ਹਨ। ਕਿਸਾਨ ਅੰਦੋਲਨ ਪੰਜਾਬ ਤੇ ਖਾਸ ਕਰਕੇ ਮਾਲਵਾ ਖੇਤਰ ਦੀ ਸਿਆਸਤ ‘ਚ ਅਹਿਮ ਮੋੜ ਸਾਬਤ ਹੋਇਆ ਸੀ। ਉਸ ਸਮੇਂ ਕੇਂਦਰ ਸਰਕਾਰ ਦੀਆਂ ਖੇਤੀ ਕਾਨੂੰਨਾਂ ਸਬੰਧੀ ਨੀਤੀਆਂ ਵਿਰੁੱਧ ਵੱਡਾ ਅੰਦੋਲਨ ਹੋਇਆ ਤੇ ਇਸ ਦਾ ਸਿਆਸੀ ਅਸਰ ਵੀ ਦੇਖਣ ਨੂੰ ਮਿਲਿਆ।

ਕਈ ਕਿਸਾਨ ਜਥੇਬੰਦੀਆਂ ਅਜੇ ਵੀ ਕੇਂਦਰ ਦੀਆਂ ਨੀਤੀਆਂ ‘ਤੇ ਸਵਾਲ ਚੁੱਕ ਰਹੀਆਂ ਹਨ। ਕਿਸਾਨ ਆਗੂਆਂ ਕੇਂਦਰ ਦੀਆਂ ਨੀਤੀਆਂ ਕਾਰਪੋਰੇਟ ਪੱਖੀ ਹਨ ਤੇ ਇਨ੍ਹਾਂ ਨਾਲ ਕਿਸਾਨਾਂ ਦੇ ਨਾਲ-ਨਾਲ ਹੋਰ ਵਰਗਾਂ ਦੇ ਹਿੱਤ ਵੀ ਪ੍ਰਭਾਵਿਤ ਹੁੰਦੇ ਹਨ। ਅਜਿਹੇ ‘ਚ ਭਾਜਪਾ ਲਈ ਕਿਸਾਨਾਂ ਵਿਚਾਲੇ ਆਪਣੀ ਸਿਆਸੀ ਸਥਿਤੀ ਨੂੰ ਲੈ ਕੇ ਉੱਠ ਰਹੇ ਸਵਾਲਾਂ ਦਾ ਸਾਹਮਣਾ ਕਰਨਾ ਮਹੱਤਵਪੂਰਨ ਰਹੇਗਾ। ਦੂਜੇ ਪਾਸੇ ਅਕਾਲੀ ਦਲ ਲਈ ਵੀ ਇਹ ਦੇਖਣਾ ਅਹਿਮ ਹੋਵੇਗਾ ਕਿ ਉਹ ਕਿਸਾਨੀ ਮੁੱਦਿਆਂ ‘ਤੇ ਆਪਣੀ ਪੁਰਾਣੀ ਸਿਆਸੀ ਪਛਾਣ ਨੂੰ ਕਿਵੇਂ ਕਾਇਮ ਰੱਖਦਾ ਹੈ।

ਬੇਅਦਬੀ ਦੇ ਮਾਮਲੇ ਤੇ ਪੰਥਕ ਸਿਆਸਤ ਵੀ ਚਰਚਾ ‘ਚ ਰਹੇਗੀ

ਪੰਜਾਬ ਦੀ ਰਾਜਨੀਤੀ ‘ਚ ਪੰਥਕ ਮੁੱਦਿਆਂ ਦਾ ਹਮੇਸ਼ਾ ਅਹਿਮ ਸਥਾਨ ਰਿਹਾ ਹੈ। ਬੇਅਦਬੀ ਦੇ ਮਾਮਲਿਆਂ ਤੇ ਅਕਾਲੀ ਦਲ ਦੇ ਅੰਦਰੂਨੀ ਸਿਆਸੀ ਵਿਵਾਦਾਂ ਨੇ ਪਾਰਟੀ ਦੀ ਰਵਾਇਤੀ ਪੰਥਕ ਪਕੜ ਨੂੰ ਵੀ ਪ੍ਰਭਾਵਿਤ ਕੀਤਾ ਹੈ। ਪਿਛਲੇ ਕੁਝ ਸਾਲਾਂ ਦੌਰਾਨ ਪੰਥਕ ਵੋਟਾਂ ‘ਚ ਵੰਡ ਦੇਖਣ ਨੂੰ ਮਿਲੀ ਹੈ ਤੇ ਵੱਖ-ਵੱਖ ਆਗੂਆਂ ਤੇ ਧਿਰਾਂ ਨੇ ਆਪਣੀ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਫ਼ਰੀਦਕੋਟ ਵਰਗੇ ਹਲਕਿਆਂ ਦੇ ਚੋਣ ਨਤੀਜੇ ਵੀ ਇਸ ਬਦਲਾਅ ਵੱਲ ਇਸ਼ਾਰਾ ਕਰਦੇ ਹਨ। ਇਸ ਲਈ ਅਕਾਲੀ ਦਲ ਲਈ ਪੰਥਕ ਵੋਟਰਾਂ ਦਾ ਭਰੋਸਾ ਮੁੜ ਹਾਸਲ ਕਰਨਾ ਇੱਕ ਅਹਿਮ ਚੁਣੌਤੀ ਰਹੇਗੀ। ਭਾਜਪਾ ਨਾਲ ਗੱਠਜੋੜ ਦੇ ਬਾਵਜੂਦ ਪਾਰਟੀ ਨੂੰ ਆਪਣੇ ਰਵਾਇਤੀ ਸਮਰਥਕਾਂ ਦੀਆਂ ਉਮੀਦਾਂ ਅਤੇ ਸਵਾਲਾਂ ਦਾ ਜਵਾਬ ਦੇਣਾ ਪਵੇਗਾ।

Follow Us
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ
ਅਕਾਲੀ-ਭਾਜਪਾ ਗਠਜੋੜ, ਨੂੰ 2027 ਦੀਆਂ ਚੋਣਾਂ ਲਈ ਸੀਟ ਸ਼ੇਅਰਿੰਗ ਫਾਰਮੂਲਾ ਤੈਅ...
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼
15 ਦਸੰਬਰ ਤੋਂ ਪਹਿਲਾਂ ਸੰਸਦ ਦੇ ਇਜਲਾਸ ਦੀ ਤਿਆਰੀ, ਪੀਐਮ ਮੋਦੀ ਨੇ ਦਿੱਤੇ ਨਿਰਦੇਸ਼...
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ
ਤਰਨਤਾਰਨ ਵਿੱਚ ਸਰਪੰਚ ਦੇ ਪਤੀ 'ਤੇ ਫਾਈਰਿੰਗ: ਮੁਲਜ਼ਮਾ ਦੀ ਹੋਈ ਪਛਾਣ, ਚਲਾਈਆਂ ਸਨ 4 ਗੋਲੀਆਂ...
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ...
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ...
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗੱਠਜੋੜ ਵਾਪਸੀ; ਕੀ ਬਦਲਣਗੇ 2027 ਦੇ ਚੋਣ ਸਮੀਕਰਣ?
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗੱਠਜੋੜ ਵਾਪਸੀ; ਕੀ ਬਦਲਣਗੇ 2027 ਦੇ ਚੋਣ ਸਮੀਕਰਣ?...
SAD-BJP ਦਾ ਹੋ ਗਿਆ ਗਠਜੋੜ... ਕਿਵੇਂ ਹੋਵੇਗੀ ਸੀਟਾਂ ਦੀ ਵੰਡ... ਕੀ ਕਹਿੰਦੇ ਹਨ ਮਾਹਿਰ?
SAD-BJP ਦਾ ਹੋ ਗਿਆ ਗਠਜੋੜ... ਕਿਵੇਂ ਹੋਵੇਗੀ ਸੀਟਾਂ ਦੀ ਵੰਡ... ਕੀ ਕਹਿੰਦੇ ਹਨ ਮਾਹਿਰ?...
ਭਾਜਪਾ-ਅਕਾਲੀ ਗੱਠਜੋੜ ਨਾਲ ਕਾਂਗਰਸ ਨੂੰ ਹੋਵੇਗਾ ਫਾਇਦਾ, ਰਾਜਾ ਵੜਿੰਗ ਦਾ ਵੱਡਾ ਬਿਆਨ
ਭਾਜਪਾ-ਅਕਾਲੀ ਗੱਠਜੋੜ ਨਾਲ ਕਾਂਗਰਸ ਨੂੰ ਹੋਵੇਗਾ ਫਾਇਦਾ, ਰਾਜਾ ਵੜਿੰਗ ਦਾ ਵੱਡਾ ਬਿਆਨ...
BJP-SAD ਗਠਜੋੜ ਵਿੱਚ ਅਕਾਲੀ ਦਲ ਦਾ ਹੀ ਹੋਵੇਗਾ ਮੁੱਖ ਮੰਤਰੀ... TV9 ਦੇ ਸਵਾਲ 'ਤੇ ਬੋਲੇ ਅਮਿਤ ਸ਼ਾਹ
BJP-SAD ਗਠਜੋੜ ਵਿੱਚ ਅਕਾਲੀ ਦਲ ਦਾ ਹੀ ਹੋਵੇਗਾ ਮੁੱਖ ਮੰਤਰੀ... TV9 ਦੇ ਸਵਾਲ 'ਤੇ ਬੋਲੇ ਅਮਿਤ ਸ਼ਾਹ...