AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

50 ਕਰੋੜ ਦੀ ਠੱਗੀ ਕਰਕੇ 9 ਸਾਲਾਂ ਤੋਂ ਸੀ ਫਰਾਰ, ਬਠਿੰਡਾ ‘ਚ ਵਿਆਹ ਸਮਾਗਮ ਦੌਰਾਨ ਕੀਰਤਨ ਕਰਦਾ ਫੜਿਆ ਗਿਆ ਮੁਲਜ਼ਮ

Bathinda Fraud Case: ਬਠਿੰਡਾ ਵਿੱਚ 50 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ 9 ਸਾਲਾਂ ਤੋਂ ਫਰਾਰ ਚੱਲ ਰਹੇ ਮੁਲਜ਼ਮ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਮੁਲਜ਼ਮ ਨੇ ਆਪਣਾ ਹੁਲੀਆ ਬਦਲ ਕੇ ਅੰਮ੍ਰਿਤਧਾਰੀ ਸਿੱਖ ਦਾ ਭੇਸ ਧਾਰ ਲਿਆ ਸੀ ਅਤੇ ਜ਼ੀਰਕਪੁਰ ਵਿੱਚ ਲੁਕ ਕੇ ਰਹਿ ਰਿਹਾ ਸੀ। ਉਹ ਇੱਕ ਵਿਆਹ ਸਮਾਗਮ ਵਿੱਚ ਕੀਰਤਨ ਕਰ ਰਿਹਾ ਸੀ, ਜਦੋਂ ਪੀੜਤਾਂ ਦੀ ਸੰਸਥਾ ਦੇ ਚੇਅਰਮੈਨ ਨੇ ਉਸ ਨੂੰ ਪਛਾਣ ਲਿਆ।

50 ਕਰੋੜ ਦੀ ਠੱਗੀ ਕਰਕੇ 9 ਸਾਲਾਂ ਤੋਂ ਸੀ ਫਰਾਰ, ਬਠਿੰਡਾ 'ਚ ਵਿਆਹ ਸਮਾਗਮ ਦੌਰਾਨ ਕੀਰਤਨ ਕਰਦਾ ਫੜਿਆ ਗਿਆ ਮੁਲਜ਼ਮ
ਕੀਰਤਨ ਕਰਦੇ ਸਮੇਂ ਫੜਿਆ ਗਿਆ 50 ਕਰੋੜ ਦੀ ਠੱਗੀ ਦਾ ਮੁਲਜ਼ਮ
amandeep-ghosal
| Published: 26 Nov 2026 11:53 AM IST
Share

ਬਠਿੰਡਾ ਵਿੱਚ 50 ਕਰੋੜ ਰੁਪਏ ਦੀ ਠੱਗੀ ਦੇ ਮੁਲਜ਼ਮ ਨੂੰ ਵਿਆਹ ਸਮਾਗਮ ਵਿੱਚ ਕੀਰਤਨ ਕਰਦੇ ਹੋਏ ਗ੍ਰਿਫ਼ਤਾਰ ਕੀਤਾ ਗਿਆ। ਉਹ ਪਿਛਲੇ 9 ਸਾਲਾਂ ਤੋਂ ਫਰਾਰ ਸੀ। ਇਸ ਦੌਰਾਨ ਉਸ ਨੇ ਆਪਣਾ ਹੁਲੀਆ ਬਦਲ ਲਿਆ ਸੀ। ਉਸ ਨੇ ਦਾੜ੍ਹੀ ਵਧਾ ਲਈ ਅਤੇ ਅੰਮ੍ਰਿਤਧਾਰੀ ਸਿੱਖ ਦਾ ਰੂਪ ਧਾਰ ਕੇ ਵਿਆਹ ਸਮਾਗਮ ਵਿੱਚ ਪਹੁੰਚ ਗਿਆ। ਹਾਲਾਂਕਿ, ਜਿਨ੍ਹਾਂ ਲੋਕਾਂ ਤੋਂ ਉਸ ਨੇ ਸਾਲਾਨਾ 18 ਫ਼ੀਸਦੀ ਵਿਆਜ ਦੇਣ ਦਾ ਲਾਲਚ ਦੇ ਕੇ ਕਰੋੜਾਂ ਰੁਪਏ ਠੱਗੇ ਸਨ, ਉਨ੍ਹਾਂ ਪੀੜਤਾਂ ਦੀ ਸੰਸਥਾ ਦੇ ਚੇਅਰਮੈਨ ਨੇ ਉਸ ਨੂੰ ਪਛਾਣ ਲਿਆ। ਉਨ੍ਹਾਂ ਨੇ ਉਸ ਸਮੇਂ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ, ਪਰ ਪੁਲਿਸ ਨਾਲ ਸੰਪਰਕ ਕਰ ਲਿਆ।

ਇਸ ਤੋਂ ਬਾਅਦ ਪੁਲਿਸ ਸਵੇਰੇ ਹੀ ਵਿਆਹ ਸਮਾਗਮ ਵਿੱਚ ਹੋ ਰਹੇ ਕੀਰਤਨ ਦੌਰਾਨ ਸਿਵਲ ਵਰਦੀ ਵਿੱਚ ਪਹੁੰਚ ਗਈ। ਜਿਵੇਂ ਹੀ ਮੁਲਜ਼ਮ ਗੁਰਦੁਆਰਾ ਸਾਹਿਬ ਦੇ ਅੰਦਰ ਕੀਰਤਨ ਕਰਨ ਤੋਂ ਬਾਅਦ ਬਾਹਰ ਆਇਆ ਤਾਂ ਪੁਲਿਸ ਨੇ ਉਸ ਨੂੰ ਦਬੋਚ ਲਿਆ। ਮੁਲਜ਼ਮ ਦੀ ਗ੍ਰਿਫ਼ਤਾਰੀ ਤੋਂ ਬਾਅਦ ਹੁਣ ਪੀੜਤਾਂ ਨੂੰ ਉਮੀਦ ਜਾਗੀ ਹੈ ਕਿ ਉਨ੍ਹਾਂ ਨੂੰ ਠੱਗੀ ਰਾਹੀਂ ਹੜੱਪੀ ਗਈ ਰਕਮ ਵਾਪਸ ਮਿਲ ਸਕੇਗੀ। ਪੁਲਿਸ ਨੇ ਵੀ ਮੁਲਜ਼ਮ ਤੋਂ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ ਕਿ ਉਹ ਇੰਨੇ ਸਾਲਾਂ ਤੱਕ ਕਿੱਥੇ ਲੁਕਿਆ ਰਿਹਾ।

ਜਾਣੋ, ਕਿਵੇਂ ਫੜਿਆ ਗਿਆ 50 ਕਰੋੜ ਦੀ ਠੱਗੀ ਦਾ ਮੁਲਜ਼ਮ

– ਫਰਾਰ ਹੋਣ ਤੋਂ ਬਾਅਦ ਪੀੜਤ ਕਰ ਰਹੇ ਸਨ ਭਾਲ: ਇਨਸਾਫ਼ ਦੀ ਲਹਿਰ ਖਾਤੇਦਾਰ ਵੈਲਫੇਅਰ ਸੋਸਾਇਟੀ ਦੇ ਚੇਅਰਮੈਨ ਗੁਰਭੇਜ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਾਮ ਸਿੰਘ ਪਿਛਲੇ 9 ਸਾਲਾਂ ਤੋਂ ਫਰਾਰ ਸੀ। ਉਸ ਵੱਲੋਂ ਠੱਗੀ ਮਾਰੇ ਜਾਣ ਤੋਂ ਬਾਅਦ ਉਨ੍ਹਾਂ ਨੇ ਸੰਸਥਾ ਬਣਾਈ ਸੀ। ਉਦੋਂ ਤੋਂ ਹੀ ਉਹ ਉਸ ਦੀ ਭਾਲ ਕਰ ਰਹੇ ਸਨ, ਪਰ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਰਹੀ ਸੀ।

– ਵਿਆਹ ਲਈ ਪਿੰਡ ਆਉਣ ਦੀ ਮਿਲੀ ਸੂਚਨਾ: ਗੁਰਭੇਜ ਸਿੰਘ ਨੇ ਦੱਸਿਆ ਕਿ ਮੁਲਜ਼ਮ ਰਾਮ ਸਿੰਘ ਮੂਲ ਰੂਪ ਵਿੱਚ ਭਗਤਾ ਭਾਈਕਾ ਦੇ ਪਿੰਡ ਨਿਓਰ ਦਾ ਰਹਿਣ ਵਾਲਾ ਹੈ। 21 ਨਵੰਬਰ ਨੂੰ ਉਨ੍ਹਾਂ ਨੂੰ ਕਿਸੇ ਨੇ ਸੂਚਨਾ ਦਿੱਤੀ ਕਿ ਰਾਮ ਸਿੰਘ ਆਪਣੇ ਪਿੰਡ ਆਇਆ ਹੋਇਆ ਹੈ। ਉਹ ਆਪਣੇ ਭਰਾ ਦੇ ਸਹੁਰੇ ਘਰ ਪਿੰਡ ਮਹਿਮਾ ਭਗਵਾਨਾ ਵਿੱਚ ਹੋਣ ਵਾਲੇ ਵਿਆਹ ਸਮਾਗਮ ਵਿੱਚ ਸ਼ਾਮਲ ਹੋਵੇਗਾ।

– ਪੀੜਤਾਂ ਦੀ ਸੰਸਥਾ ਦੇ ਚੇਅਰਮੈਨ ਨੇ ਪਛਾਣਿਆ: ਗੁਰਭੇਜ ਸਿੰਘ ਮੁਤਾਬਕ, ਇਸ ਤੋਂ ਬਾਅਦ ਉਹ 21 ਨਵੰਬਰ ਦੀ ਸ਼ਾਮ ਨੂੰ ਖ਼ੁਦ ਪਿੰਡ ਮਹਿਮਾ ਭਗਵਾਨਾ ਪਹੁੰਚੇ। ਉੱਥੇ ਮੁਲਜ਼ਮ ਨੇ ਆਪਣਾ ਪੂਰਾ ਹੁਲੀਆ ਬਦਲਿਆ ਹੋਇਆ ਸੀ, ਪਰ ਉਨ੍ਹਾਂ ਨੇ ਉਸ ਨੂੰ ਪਛਾਣ ਲਿਆ।

– SSP ਨੂੰ ਦਿੱਤੀ ਜਾਣਕਾਰੀ, ਸਵੇਰੇ ਹੀ ਸਿਵਲ ਵਰਦੀ ਵਿੱਚ ਪਹੁੰਚੀ ਪੁਲਿਸ: ਇਸ ਤੋਂ ਬਾਅਦ ਉਨ੍ਹਾਂ ਨੇ ਤੁਰੰਤ ਬਠਿੰਡਾ ਦੇ SSP ਨਾਲ ਗੱਲ ਕੀਤੀ। ਪੂਰੀ ਜਾਣਕਾਰੀ ਸੁਣਨ ਤੋਂ ਬਾਅਦ SSP ਨੇ ਕਾਰਵਾਈ ਲਈ DSP ਦੀ ਡਿਊਟੀ ਲਗਾ ਦਿੱਤੀ। ਇਸ ਤੋਂ ਬਾਅਦ 22 ਨਵੰਬਰ ਦੀ ਸਵੇਰ ਨੂੰ ਹੀ ਪੁਲਿਸ ਟੀਮ ਸਿਵਲ ਵਰਦੀ ਵਿੱਚ ਵਿਆਹ ਵਾਲੇ ਘਰ ਪਹੁੰਚ ਗਈ। ਉਸ ਸਮੇਂ ਉੱਥੇ ਵੱਡੀ ਗਿਣਤੀ ਵਿੱਚ ਮਹਿਮਾਨ ਮੌਜੂਦ ਸਨ।

– ਹੰਗਾਮੇ ਤੋਂ ਬਚਣ ਲਈ ਘਰੋਂ ਨਹੀਂ ਕੀਤਾ ਗ੍ਰਿਫ਼ਤਾਰ: ਗੁਰਭੇਜ ਸਿੰਘ ਮੁਤਾਬਕ, ਜੇਕਰ ਮੁਲਜ਼ਮ ਨੂੰ ਵਿਆਹ ਵਾਲੇ ਘਰ ਤੋਂ ਗ੍ਰਿਫ਼ਤਾਰ ਕੀਤਾ ਜਾਂਦਾ ਤਾਂ ਸਮਾਗਮ ਵਿੱਚ ਵਿਘਨ ਪੈ ਸਕਦਾ ਸੀ ਅਤੇ ਹੰਗਾਮਾ ਵੀ ਹੋ ਸਕਦਾ ਸੀ। ਇਸ ਲਈ ਪੁਲਿਸ ਨੇ ਆਲੇ-ਦੁਆਲੇ ਨਿਗਰਾਨੀ ਸ਼ੁਰੂ ਕਰ ਦਿੱਤੀ, ਤਾਂ ਜੋ ਉਹ ਕਿਤੇ ਭੱਜ ਨਾ ਸਕੇ।

– ਗੁਰਦੁਆਰਾ ਸਾਹਿਬ ਪਹੁੰਚ ਕੇ ਕਰਨ ਲੱਗਾ ਕੀਰਤਨ: 22 ਨਵੰਬਰ ਨੂੰ ਦੁਪਹਿਰ ਕਰੀਬ 1 ਵਜੇ ਉਹ ਵਿਆਹ ਵਾਲੇ ਘਰ ਤੋਂ ਨਿਕਲ ਕੇ ਗੁਰਦੁਆਰਾ ਸਾਹਿਬ ਪਹੁੰਚ ਗਿਆ। ਉੱਥੇ ਵਿਆਹ ਦੀ ਖ਼ੁਸ਼ੀ ਵਿੱਚ ਕੀਰਤਨ ਚੱਲ ਰਿਹਾ ਸੀ, ਜਿਸ ਵਿੱਚ ਉਹ ਵੀ ਸ਼ਾਮਲ ਹੋ ਗਿਆ ਅਤੇ ਖ਼ੁਦ ਕੀਰਤਨ ਕਰਨ ਲੱਗਾ। ਪੁਲਿਸ ਲਈ ਮੁਸ਼ਕਲ ਇਹ ਸੀ ਕਿ ਉਹ ਗੁਰਦੁਆਰਾ ਸਾਹਿਬ ਦੇ ਅੰਦਰੋਂ ਉਸ ਨੂੰ ਗ੍ਰਿਫ਼ਤਾਰ ਨਹੀਂ ਕਰ ਸਕਦੀ ਸੀ।

– ਡੇਢ ਘੰਟੇ ਬਾਅਦ ਬਾਹਰ ਨਿਕਲਦੇ ਹੀ ਪੁਲਿਸ ਨੇ ਦਬੋਚਿਆ: ਪੁਲਿਸ ਗੁਰਦੁਆਰਾ ਸਾਹਿਬ ਦੇ ਬਾਹਰ ਉਸ ਦੇ ਨਿਕਲਣ ਦੀ ਉਡੀਕ ਕਰਦੀ ਰਹੀ। ਜਦੋਂ ਉਹ ਕਰੀਬ ਢਾਈ ਵਜੇ ਬਾਹਰ ਆਇਆ ਤਾਂ ਸਿਵਲ ਵਰਦੀ ਵਿੱਚ ਤਾਇਨਾਤ ਪੁਲਿਸ ਮੁਲਾਜ਼ਮਾਂ ਨੇ ਤੁਰੰਤ ਉਸ ਨੂੰ ਕਾਬੂ ਕਰ ਲਿਆ। ਇਸ ਤੋਂ ਬਾਅਦ ਉਸ ਨੂੰ ਗੱਡੀ ਵਿੱਚ ਬਿਠਾ ਕੇ ਥਾਣੇ ਲਿਜਾਇਆ ਗਿਆ।

ਹੁਣ ਜਾਣੋ, ਮੁਲਜ਼ਮ ਦੀ ਠੱਗੀ ਨਾਲ ਜੁੜਿਆ ਪੂਰਾ ਮਾਮਲਾ ਕੀ ਹੈ

2012 ਵਿੱਚ ਬਣਾਈ ਕੰਪਨੀ, ਬਠਿੰਡਾ ਵਿੱਚ ਖੋਲ੍ਹਿਆ ਹੈੱਡਕੁਆਰਟਰ

ਸਾਲ 2012 ਵਿੱਚ ਅਮਰਜੀਤ ਸਿੰਘ ਢੀਂਗਰਾ, ਰਾਮ ਸਿੰਘ ਅਤੇ ਨਵਜੀਤ ਸਿੰਘ ਨੇ ਮਿਲ ਕੇ ਸਰਵ ਐਗਰੋ ਇੰਡੀਆ ਲਿਮਟਿਡ ਨਾਂ ਦੀ ਕੰਪਨੀ ਬਣਾਈ ਸੀ। ਕੰਪਨੀ ਦਾ ਮੁੱਖ ਦਫ਼ਤਰ ਬਠਿੰਡਾ ਦੇ ਗੁਰੂ ਗੋਬਿੰਦ ਸਿੰਘ ਨਗਰ ਸਥਿਤ ਨਿਰਮਲ ਕੰਪਲੈਕਸ ਵਿੱਚ ਸੀ। ਬਾਅਦ ਵਿੱਚ ਕੰਪਨੀ ਨੇ ਪੰਜਾਬ ਦੇ ਕਈ ਸ਼ਹਿਰਾਂ ਵਿੱਚ ਆਪਣੀਆਂ ਸ਼ਾਖਾਵਾਂ ਵੀ ਖੋਲ੍ਹੀਆਂ।

ਮਸ਼ਰੂਮ ਫਾਰਮ ਦਿਖਾ ਕੇ ਜਿੱਤਿਆ ਨਿਵੇਸ਼ਕਾਂ ਦਾ ਭਰੋਸਾ

ਕੰਪਨੀ ਨੇ ਬਠਿੰਡਾ ਦੇ ਪਿੰਡ ਮਹਿਮਾ ਸਰਜਾ ਵਿੱਚ ਤਿੰਨ ਮਸ਼ਰੂਮ ਫਾਰਮ ਬਣਾਏ ਸਨ। ਇਸ ਤੋਂ ਇਲਾਵਾ ਖਾਦ ਦਾ ਪਲਾਂਟ ਵੀ ਲਗਾਇਆ ਗਿਆ। ਮਧੂ-ਮੱਖੀ ਪਾਲਣ ਦੇ ਕਾਰੋਬਾਰ ਦੇ ਨਾਲ-ਨਾਲ ਇੱਕ ਹੋਟਲ ਨੂੰ ਵੀ ਕੰਪਨੀ ਦੇ ਕਾਰੋਬਾਰ ਦਾ ਹਿੱਸਾ ਦੱਸਿਆ ਗਿਆ ਸੀ। ਇਸ ਲਈ ਪੰਜਾਬ ਨੈਸ਼ਨਲ ਬੈਂਕ ਅਤੇ ਇੱਕ ਨਿੱਜੀ ਵਿੱਤੀ ਸੰਸਥਾ ਤੋਂ ਕਰਜ਼ਾ ਵੀ ਲਿਆ ਗਿਆ ਸੀ।

ਕੰਪਨੀ ਵੱਲੋਂ ਵਿਦੇਸ਼ਾਂ ਤੋਂ ਮਸ਼ੀਨਾਂ ਵੀ ਮੰਗਵਾਈਆਂ ਗਈਆਂ ਸਨ। ਕੰਪਨੀ ਦੇ ਸੰਚਾਲਕ ਲੋਕਾਂ ਨੂੰ ਫਾਰਮ ਦਿਖਾਉਂਦੇ ਸਨ ਅਤੇ ਹੋਟਲਾਂ ਵਿੱਚ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਨਿਵੇਸ਼ ਕਰਨ ਲਈ ਪ੍ਰੇਰਿਤ ਕਰਦੇ ਸਨ। ਇਸ ਨਾਲ ਲੋਕਾਂ ਨੂੰ ਲੱਗਦਾ ਸੀ ਕਿ ਕੰਪਨੀ ਦਾ ਅਸਲ ਕਾਰੋਬਾਰ ਹੈ ਅਤੇ ਉਨ੍ਹਾਂ ਦਾ ਪੈਸਾ ਸੁਰੱਖਿਅਤ ਰਹੇਗਾ।

ਕੰਪਨੀ ਵੱਲੋਂ ਨਿਵੇਸ਼ਕਾਂ ਨੂੰ ਸਾਲਾਨਾ 18 ਫ਼ੀਸਦੀ ਵਿਆਜ ਦੇਣ ਦਾ ਵਾਅਦਾ ਕੀਤਾ ਜਾਂਦਾ ਸੀ। ਲੋਕਾਂ ਨੂੰ ਉਦਾਹਰਨ ਦੇ ਕੇ ਸਮਝਾਇਆ ਜਾਂਦਾ ਸੀ ਕਿ ਜੇਕਰ ਉਹ 30 ਹਜ਼ਾਰ ਰੁਪਏ ਨਿਵੇਸ਼ ਕਰਦੇ ਹਨ ਤਾਂ ਪੰਜ ਸਾਲ ਬਾਅਦ ਉਨ੍ਹਾਂ ਨੂੰ 99 ਹਜ਼ਾਰ ਰੁਪਏ ਮਿਲਣਗੇ।

Follow Us
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ...
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ...
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗੱਠਜੋੜ ਵਾਪਸੀ; ਕੀ ਬਦਲਣਗੇ 2027 ਦੇ ਚੋਣ ਸਮੀਕਰਣ?
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗੱਠਜੋੜ ਵਾਪਸੀ; ਕੀ ਬਦਲਣਗੇ 2027 ਦੇ ਚੋਣ ਸਮੀਕਰਣ?...
SAD-BJP ਦਾ ਹੋ ਗਿਆ ਗਠਜੋੜ... ਕਿਵੇਂ ਹੋਵੇਗੀ ਸੀਟਾਂ ਦੀ ਵੰਡ... ਕੀ ਕਹਿੰਦੇ ਹਨ ਮਾਹਿਰ?
SAD-BJP ਦਾ ਹੋ ਗਿਆ ਗਠਜੋੜ... ਕਿਵੇਂ ਹੋਵੇਗੀ ਸੀਟਾਂ ਦੀ ਵੰਡ... ਕੀ ਕਹਿੰਦੇ ਹਨ ਮਾਹਿਰ?...
ਭਾਜਪਾ-ਅਕਾਲੀ ਗੱਠਜੋੜ ਨਾਲ ਕਾਂਗਰਸ ਨੂੰ ਹੋਵੇਗਾ ਫਾਇਦਾ, ਰਾਜਾ ਵੜਿੰਗ ਦਾ ਵੱਡਾ ਬਿਆਨ
ਭਾਜਪਾ-ਅਕਾਲੀ ਗੱਠਜੋੜ ਨਾਲ ਕਾਂਗਰਸ ਨੂੰ ਹੋਵੇਗਾ ਫਾਇਦਾ, ਰਾਜਾ ਵੜਿੰਗ ਦਾ ਵੱਡਾ ਬਿਆਨ...
BJP-SAD ਗਠਜੋੜ ਵਿੱਚ ਅਕਾਲੀ ਦਲ ਦਾ ਹੀ ਹੋਵੇਗਾ ਮੁੱਖ ਮੰਤਰੀ... TV9 ਦੇ ਸਵਾਲ 'ਤੇ ਬੋਲੇ ਅਮਿਤ ਸ਼ਾਹ
BJP-SAD ਗਠਜੋੜ ਵਿੱਚ ਅਕਾਲੀ ਦਲ ਦਾ ਹੀ ਹੋਵੇਗਾ ਮੁੱਖ ਮੰਤਰੀ... TV9 ਦੇ ਸਵਾਲ 'ਤੇ ਬੋਲੇ ਅਮਿਤ ਸ਼ਾਹ...
ਗੁਰੂਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਪਹੁੰਚਿਆ ਜੱਥਾ, ਫੁੱਲਾਂ ਨਾਲ ਹੋਇਆ ਸਵਾਗਤ
ਗੁਰੂਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਪਹੁੰਚਿਆ ਜੱਥਾ, ਫੁੱਲਾਂ ਨਾਲ ਹੋਇਆ ਸਵਾਗਤ...
ਕੀ Bisleri ਦਾ ਪਾਣੀ ਪੀਣਾ ਸੁਰੱਖਿਅਤ ਹੈ? ਲੈਬ ਟੈਸਟ 'ਚ ਵੱਡਾ ਖੁਲਾਸਾ
ਕੀ Bisleri ਦਾ ਪਾਣੀ ਪੀਣਾ ਸੁਰੱਖਿਅਤ ਹੈ? ਲੈਬ ਟੈਸਟ 'ਚ ਵੱਡਾ ਖੁਲਾਸਾ...
BJP-SAD ਨੂੰ ਜਨਤਾ ਨੇ ਨਕਾਰ ਦਿੱਤਾ, ਭਾਲ ਰਹੇ ਸਿਆਸੀ ਜ਼ਮੀਨ... ਅੰਮ੍ਰਿਤਸਰ ਪਹੁੰਚੇ ਪੰਜਾਬ ਕਾਂਗਰਸ ਇੰਚਾਰਜ ਪਾਇਲਟ ਦੇ ਨਿਸ਼ਾਨੇ
BJP-SAD ਨੂੰ ਜਨਤਾ ਨੇ ਨਕਾਰ ਦਿੱਤਾ, ਭਾਲ ਰਹੇ ਸਿਆਸੀ ਜ਼ਮੀਨ... ਅੰਮ੍ਰਿਤਸਰ ਪਹੁੰਚੇ ਪੰਜਾਬ ਕਾਂਗਰਸ ਇੰਚਾਰਜ ਪਾਇਲਟ ਦੇ ਨਿਸ਼ਾਨੇ...