AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਦੇਸ਼ਦੁਨੀਆਵਿਧਾਨ ਸਭਾ ਚੋਣ 2027ਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਸ਼ਾਰਟ ਵੀਡੀਓਜ਼ਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

ਹਰਿਆਣਵੀ ਗਾਇਕ ਕਾਸ਼ੀਨਾਥ ਸਮੇਤ 3 ਖ਼ਿਲਾਫ਼ ਲੁਧਿਆਣਾ ‘ਚ FIR ਦਰਜ, ਲਾਈਵ ਸ਼ੋਅ ਦੌਰਾਨ ਹਿੰਦੂ ਦੇਵੀ-ਦੇਵਤਿਆਂ ‘ਤੇ ਟਿੱਪਣੀ ਕਰਨ ਦਾ ਆਰੋਪ

Kashinath Singer: ਹਰਿਆਣਵੀ ਗਾਇਕ ਕਾਸ਼ੀਨਾਥ ਸਮੇਤ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਲਾਈਵ ਸਟੇਜ ਸ਼ੋਅ ਦੌਰਾਨ ਹਿੰਦੂ ਦੇਵੀ-ਦੇਵਤਿਆਂ ਬਾਰੇ ਕਥਿਤ ਇਤਰਾਜ਼ਯੋਗ ਟਿੱਪਣੀਆਂ ਕਰਨ ਦੇ ਮਾਮਲੇ ਵਿੱਚ ਲੁਧਿਆਣਾ ਪੁਲਿਸ ਨੇ ਕਾਸ਼ੀਨਾਥ ਸਮੇਤ ਤਿੰਨ ਲੋਕਾਂ ਖ਼ਿਲਾਫ਼ FIR ਦਰਜ ਕੀਤੀ ਹੈ। ਆਖ਼ਰ ਕੀ ਹੈ ਪੂਰਾ ਮਾਮਲਾ ਅਤੇ ਕਿਵੇਂ ਸ਼ੁਰੂ ਹੋਇਆ ਇਹ ਵਿਵਾਦ, ਜਾਣੋ...

ਹਰਿਆਣਵੀ ਗਾਇਕ ਕਾਸ਼ੀਨਾਥ ਸਮੇਤ 3 ਖ਼ਿਲਾਫ਼ ਲੁਧਿਆਣਾ 'ਚ FIR ਦਰਜ, ਲਾਈਵ ਸ਼ੋਅ ਦੌਰਾਨ ਹਿੰਦੂ ਦੇਵੀ-ਦੇਵਤਿਆਂ 'ਤੇ ਟਿੱਪਣੀ ਕਰਨ ਦਾ ਆਰੋਪ
ਹਰਿਆਣਵੀ ਗਾਇਕ ਕਾਸ਼ੀਨਾਥ ਸਮੇਤ 3 ਖ਼ਿਲਾਫ਼ FIR ਦਰਜ
tv9-punjabi
| Updated On: 26 Nov 2026 11:34 AM IST
Share

ਹਰਿਆਣਵੀ ਗਾਇਕ ਕਾਸ਼ੀਨਾਥ ਸਮੇਤ 3 ਲੋਕਾਂ ਖ਼ਿਲਾਫ਼ ਲੁਧਿਆਣਾ ਪੁਲਿਸ ਨੇ FIR ਦਰਜ ਕੀਤੀ ਹੈ। ਆਰੋਪ ਹੈ ਕਿ ਗਾਇਕ ਕਾਸ਼ੀਨਾਥ ਨੇ ਲਾਈਵ ਸਟੇਜ ਸ਼ੋਅ ਦੌਰਾਨ ਹਿੰਦੂ ਦੇਵੀ-ਦੇਵਤਿਆਂ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ, ਜਿਸ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਗਈ। ਗਾਇਕ ‘ਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਆਰੋਪ ਲੱਗਾ ਹੈ। ਕਾਸ਼ੀਨਾਥ ਪਿਛਲੇ ਸਾਲ ਸੋਨੇ ਦਾ 10 ਤੋਲੇ ਦਾ ਕੜਾ ਵਾਪਸ ਕਰਨ ਕਾਰਨ ਵੀ ਸੁਰਖੀਆਂ ਵਿੱਚ ਆਏ ਸਨ। ਉਨ੍ਹਾਂ ਦਾ ਜਨਮ ਹਰਿਆਣਾ ਦੇ ਕੈਥਲ ਵਿੱਚ ਹੋਇਆ ਹੈ, ਪਰ ਇਸ ਸਮੇਂ ਉਹ ਮੋਹਾਲੀ ਵਿੱਚ ਰਹਿੰਦੇ ਹਨ।

ਪੁਲਿਸ ਨੇ ਸ਼ਿਵ ਸੈਨਾ ਪੰਜਾਬ ਦੇ ਕੌਮੀ ਚੇਅਰਮੈਨ ਰਾਜੀਵ ਟੰਡਨ ਦੀ ਸ਼ਿਕਾਇਤ ‘ਤੇ ਇਹ ਕਾਰਵਾਈ ਕੀਤੀ ਹੈ। ਟੰਡਨ ਨੇ 1 ਅਕਤੂਬਰ ਨੂੰ ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ਵਿੱਚ ਦੱਸਿਆ ਸੀ ਕਿ ਵੀਡੀਓ ਵਿੱਚ ਕਾਸ਼ੀਨਾਥ ਮਾਤਾ ਪਾਰਵਤੀ ਅਤੇ ਭਗਵਾਨ ਗਣੇਸ਼ ਬਾਰੇ ਵਿਵਾਦਿਤ ਟਿੱਪਣੀ ਕਰਦੇ ਨਜ਼ਰ ਆ ਰਹੇ ਹਨ।

‘ਅਕਾਲਗਤੀਆ’ Facebook ਪੇਜ ‘ਤੇ ਵੀਡੀਓ ਸਾਂਝੀ ਕੀਤੀ

ਸ਼ਿਕਾਇਤ ਵਿੱਚ ‘ਦਲ ਪੰਥ ਬਾਬਾ ਬੁੱਢਾ ਦਲ’ Facebook ਪੇਜ ‘ਤੇ ਪ੍ਰਤਾਪ ਸਿੰਘ ਵੱਲੋਂ ਅਪਲੋਡ ਕੀਤੀ ਗਈ ਇੱਕ ਹੋਰ ਵੀਡੀਓ ਦਾ ਵੀ ਜ਼ਿਕਰ ਕੀਤਾ ਗਿਆ ਹੈ। ਆਰੋਪ ਹੈ ਕਿ ਇਸ ਵੀਡੀਓ ਵਿੱਚ ਭਗਵਾਨ ਹਨੂੰਮਾਨ ਅਤੇ ਹਿੰਦੂ ਧਰਮ ਖ਼ਿਲਾਫ਼ ਇਤਰਾਜ਼ਯੋਗ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ।

ਇਸ ਤੋਂ ਇਲਾਵਾ ‘ਅਕਾਲਗਤੀਆ’ Facebook ਪੇਜ ‘ਤੇ ਵੀ ਵਿਵਾਦਿਤ ਵੀਡੀਓ ਸਾਂਝੀ ਕੀਤੀ ਗਈ ਸੀ। ਪੁਲਿਸ ਨੇ BNS ਦੀ ਧਾਰਾ 299 ਤਹਿਤ ਮੁਕੱਦਮਾ ਨੰਬਰ 315 ਦਰਜ ਕੀਤਾ ਹੈ। 25 ਨਵੰਬਰ ਨੂੰ ਦਰਜ ਕੀਤੇ ਗਏ ਇਸ ਕੇਸ ਵਿੱਚ ਫਿਲਹਾਲ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ। ਗਾਇਕ ‘ਤੇ ਹੁਣ ਗ੍ਰਿਫ਼ਤਾਰੀ ਦੀ ਤਲਵਾਰ ਲਟਕ ਰਹੀ ਹੈ। ਮਾਮਲੇ ਦੀ ਜਾਂਚ ਹੌਲਦਾਰ ਮਨਦੀਪ ਸਿੰਘ ਕਰ ਰਹੇ ਹਨ।

ਜਾਣੋ ਪੂਰਾ ਵਿਵਾਦ

– ਹਿੰਦੂ ਸੰਗਠਨਾਂ ਨੇ ਜਤਾਇਆ ਸਖ਼ਤ ਇਤਰਾਜ਼: ਇਹ ਵਿਵਾਦ 24 ਸਤੰਬਰ 2026 ਨੂੰ ਸ਼ੁਰੂ ਹੋਇਆ ਸੀ। ਇਸ ਦੌਰਾਨ ਪਟਿਆਲਾ ਜ਼ਿਲ੍ਹੇ ਦੇ ਰਾਜਪੁਰਾ ਸਥਿਤ ਮਹਿੰਦਰ ਗੰਜ ਰੋਡ ‘ਤੇ ਗਣੇਸ਼ ਉਤਸਵ ਦੇ ਪ੍ਰੋਗਰਾਮ ਵਿੱਚ ਕਾਸ਼ੀਨਾਥ ਦਾ ਮਾਸਟਰ ਸਲੀਮ ਨਾਲ ਲਾਈਵ ਸ਼ੋਅ ਸੀ। ਕਾਸ਼ੀਨਾਥ ਵੱਲੋਂ ਭਗਵਾਨ ਗਣੇਸ਼ ਜੀ ਬਾਰੇ ਕੀਤੀ ਗਈ ਇੱਕ ਟਿੱਪਣੀ ‘ਤੇ ਹਿੰਦੂ ਸੰਗਠਨਾਂ ਨੇ ਸਖ਼ਤ ਇਤਰਾਜ਼ ਜਤਾਇਆ ਅਤੇ ਇਸ ਨੂੰ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਦੱਸਿਆ।

– ਬਿਆਨ ਤੋਂ ਬਾਅਦ ਹੋਇਆ ਹੰਗਾਮਾ: 25 ਸਤੰਬਰ 2026 ਨੂੰ ਰਾਜਪੁਰਾ ਵਿੱਚ ਵਿਵਾਦ ਵਧਣ ਤੋਂ ਬਾਅਦ ਹਿੰਦੂ ਸੰਗਠਨਾਂ ਦੇ ਆਗੂਆਂ ਨੇ ਪ੍ਰਦਰਸ਼ਨ ਕੀਤਾ। ਇਨ੍ਹਾਂ ਵਿੱਚ ਮਹਾਮੰਡਲੇਸ਼ਵਰ ਮਾਈ ਭੋਲੀ ਨੰਦਗਿਰੀ ਜੀ, ਸ਼ਿਵ ਸੈਨਾ ਆਗੂ ਚੰਦਰਕਾਂਤ ਚੱਢਾ ਅਤੇ ਹੋਰ ਹਿੰਦੂ ਆਗੂ ਸ਼ਾਮਲ ਸਨ। ਸਾਰਿਆਂ ਨੇ ਰਾਜਪੁਰਾ ਸਥਿਤ ਈਗਲ ਮੋਟਲ ਦੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕੀਤਾ।

– 1 ਲੱਖ ਰੁਪਏ ਦੇ ਇਨਾਮ ਦਾ ਐਲਾਨ: ਪ੍ਰਦਰਸ਼ਨ ਦੌਰਾਨ ਹਿੰਦੂ ਸੰਗਠਨਾਂ ਨੇ ਕਾਸ਼ੀਨਾਥ ਦਾ ਮੂੰਹ ਕਾਲਾ ਕਰਨ ਵਾਲੇ ਵਿਅਕਤੀ ਨੂੰ 1 ਲੱਖ ਰੁਪਏ ਦਾ ਇਨਾਮ ਦੇਣ ਦਾ ਐਲਾਨ ਵੀ ਕੀਤਾ। ਦੱਸਿਆ ਗਿਆ ਕਿ ਹਿੰਦੂ ਆਗੂਆਂ ਦੇ ਉੱਥੇ ਪਹੁੰਚਣ ਤੋਂ ਮਹਿਜ਼ 3 ਮਿੰਟ ਪਹਿਲਾਂ ਹੀ ਕਾਸ਼ੀਨਾਥ ਉੱਥੋਂ ਚਲੇ ਗਏ ਸਨ।

– ਲੁਧਿਆਣਾ ਵਿੱਚ ਵੀ ਵਿਰੋਧ, ਮੇਲੇ ਦਾ ਸ਼ੋਅ ਰੱਦ: ਇਹ ਵਿਵਾਦ ਇੱਥੇ ਹੀ ਨਹੀਂ ਰੁਕਿਆ। 1 ਅਕਤੂਬਰ 2026 ਨੂੰ ਲੁਧਿਆਣਾ ਵਿੱਚ ਵੀ ਮਾਈ ਭੋਲੀ ਨੰਦਗਿਰੀ ਜੀ ਅਤੇ ਚੰਦਰਕਾਂਤ ਚੱਢਾ ਨੇ ਕਾਸ਼ੀਨਾਥ ਖ਼ਿਲਾਫ਼ ਮੋਰਚਾ ਖੋਲ੍ਹਿਆ ਅਤੇ ਚਿਤਾਵਨੀ ਦਿੱਤੀ। ਵਿਰੋਧ ਦੇ ਚੱਲਦਿਆਂ ਲੁਧਿਆਣਾ ਦੇ ਬਾਪੂ ਗੰਗਾ ਰਾਮ ਘੋੜੀ ਸਾਹਿਬ ਮੇਲੇ ਵਿੱਚ ਕਾਸ਼ੀਨਾਥ ਦਾ ਪ੍ਰੋਗਰਾਮ ਰੱਦ ਕਰ ਦਿੱਤਾ ਗਿਆ।

Follow Us
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ
ਪੰਜਾਬ ਕਾਂਗਰਸ ਨੇ ਅਕਾਲੀ-ਭਾਜਪਾ ਗੱਠਜੋੜ ਨੂੰ ਦੱਸਿਆ ਬੇਬੁਨਿਆਦ, ਪਰਗਟ ਸਿੰਘ ਦਾ ਹਮਲਾ...
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ
ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ, ਹਰਿਮੰਦਰ ਸਾਹਿਬ 'ਚ ਅਲੌਕਿਕ ਆਤਿਸ਼ਬਾਜ਼ੀ...
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗੱਠਜੋੜ ਵਾਪਸੀ; ਕੀ ਬਦਲਣਗੇ 2027 ਦੇ ਚੋਣ ਸਮੀਕਰਣ?
ਪੰਜਾਬ ਵਿੱਚ ਭਾਜਪਾ-ਅਕਾਲੀ ਦਲ ਗੱਠਜੋੜ ਵਾਪਸੀ; ਕੀ ਬਦਲਣਗੇ 2027 ਦੇ ਚੋਣ ਸਮੀਕਰਣ?...
SAD-BJP ਦਾ ਹੋ ਗਿਆ ਗਠਜੋੜ... ਕਿਵੇਂ ਹੋਵੇਗੀ ਸੀਟਾਂ ਦੀ ਵੰਡ... ਕੀ ਕਹਿੰਦੇ ਹਨ ਮਾਹਿਰ?
SAD-BJP ਦਾ ਹੋ ਗਿਆ ਗਠਜੋੜ... ਕਿਵੇਂ ਹੋਵੇਗੀ ਸੀਟਾਂ ਦੀ ਵੰਡ... ਕੀ ਕਹਿੰਦੇ ਹਨ ਮਾਹਿਰ?...
ਭਾਜਪਾ-ਅਕਾਲੀ ਗੱਠਜੋੜ ਨਾਲ ਕਾਂਗਰਸ ਨੂੰ ਹੋਵੇਗਾ ਫਾਇਦਾ, ਰਾਜਾ ਵੜਿੰਗ ਦਾ ਵੱਡਾ ਬਿਆਨ
ਭਾਜਪਾ-ਅਕਾਲੀ ਗੱਠਜੋੜ ਨਾਲ ਕਾਂਗਰਸ ਨੂੰ ਹੋਵੇਗਾ ਫਾਇਦਾ, ਰਾਜਾ ਵੜਿੰਗ ਦਾ ਵੱਡਾ ਬਿਆਨ...
BJP-SAD ਗਠਜੋੜ ਵਿੱਚ ਅਕਾਲੀ ਦਲ ਦਾ ਹੀ ਹੋਵੇਗਾ ਮੁੱਖ ਮੰਤਰੀ... TV9 ਦੇ ਸਵਾਲ 'ਤੇ ਬੋਲੇ ਅਮਿਤ ਸ਼ਾਹ
BJP-SAD ਗਠਜੋੜ ਵਿੱਚ ਅਕਾਲੀ ਦਲ ਦਾ ਹੀ ਹੋਵੇਗਾ ਮੁੱਖ ਮੰਤਰੀ... TV9 ਦੇ ਸਵਾਲ 'ਤੇ ਬੋਲੇ ਅਮਿਤ ਸ਼ਾਹ...
ਗੁਰੂਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਪਹੁੰਚਿਆ ਜੱਥਾ, ਫੁੱਲਾਂ ਨਾਲ ਹੋਇਆ ਸਵਾਗਤ
ਗੁਰੂਧਾਮਾਂ ਦੇ ਦਰਸ਼ਨਾਂ ਲਈ ਪਾਕਿਸਤਾਨ ਪਹੁੰਚਿਆ ਜੱਥਾ, ਫੁੱਲਾਂ ਨਾਲ ਹੋਇਆ ਸਵਾਗਤ...
ਕੀ Bisleri ਦਾ ਪਾਣੀ ਪੀਣਾ ਸੁਰੱਖਿਅਤ ਹੈ? ਲੈਬ ਟੈਸਟ 'ਚ ਵੱਡਾ ਖੁਲਾਸਾ
ਕੀ Bisleri ਦਾ ਪਾਣੀ ਪੀਣਾ ਸੁਰੱਖਿਅਤ ਹੈ? ਲੈਬ ਟੈਸਟ 'ਚ ਵੱਡਾ ਖੁਲਾਸਾ...
BJP-SAD ਨੂੰ ਜਨਤਾ ਨੇ ਨਕਾਰ ਦਿੱਤਾ, ਭਾਲ ਰਹੇ ਸਿਆਸੀ ਜ਼ਮੀਨ... ਅੰਮ੍ਰਿਤਸਰ ਪਹੁੰਚੇ ਪੰਜਾਬ ਕਾਂਗਰਸ ਇੰਚਾਰਜ ਪਾਇਲਟ ਦੇ ਨਿਸ਼ਾਨੇ
BJP-SAD ਨੂੰ ਜਨਤਾ ਨੇ ਨਕਾਰ ਦਿੱਤਾ, ਭਾਲ ਰਹੇ ਸਿਆਸੀ ਜ਼ਮੀਨ... ਅੰਮ੍ਰਿਤਸਰ ਪਹੁੰਚੇ ਪੰਜਾਬ ਕਾਂਗਰਸ ਇੰਚਾਰਜ ਪਾਇਲਟ ਦੇ ਨਿਸ਼ਾਨੇ...