Tomato Rates Hike: ਪੰਜਾਬ ‘ਚ 100 ਰੁਪਏ ਦੇ ਪਾਰ ਪਹੁੰਚਿਆ ਟਮਾਟਰ, ਹੋਰ ਸਬਜਿਆਂ ਵੀ ਆਮ ਆਦਮੀ ਦੀ ਪਹੁੰਚ ਤੋਂ ਪਰੇ
Tomato Rates Hike: ਮਾਹਰਾਂ ਦਾ ਕਹਿਣਾ ਹੈ ਕਿ ਹਾਲੇ ਅਗਲੇ ਕੁਝ ਦਿਨਾਂ ਤੱਕ ਸਬਜੀਆਂ ਦੇ ਭਾਅ ਇੰਝ ਹੀ ਲੋਕਾਂ ਦੀ ਪਰੇਸ਼ਾਨੀ ਦਾ ਸਬਬ ਬਣਦੇ ਰਹਿਣਗੇ। ਜੁਲਾਈ ਦੇ ਆਖਰੀ ਹਫਤੇ ਤੱਕ ਇਨ੍ਹਾਂ ਦੀਆਂ ਕੀਮਤਾਂ ਚ ਕੁਝ ਰਾਹਤ ਮਿਲਣ ਦੀ ਉਮੀਦ ਹੈ।

Tomato Price Hike: ਇੱਕ ਪਾਸੇ ਜਿੱਥੇ ਪੂਰੇ ਦੇਸ਼ ਵਿੱਚ ਟਮਾਟਰ ਦੀਆਂ ਕੀਮਤਾਂ ਨੇ ਲੋਕਾਂ ਦੀਆਂ ਮੁਸ਼ਕਲਾਂ ਵਧਾ ਦਿੱਤੀਆਂ ਹਨ ਤਾਂ ਉੱਥੇ ਹੀ ਪੰਜਾਬ ਵਿੱਚ ਹੀ ਇਸਦੇ ਰੇਟ ਲੋਕਾਂ ਦੀ ਪਹੁੰਚ ਤੋਂ ਪਰੇ ਹੋ ਚੁਕੇ ਹਨ। ਪੰਜਾਬ ਅਤੇ ਚੰਡੀਗੜ੍ਹ ਵਿੱਚ ਇਸ ਵੇਲ੍ਹੇ ਟਮਾਟਰ ਦੇ ਰੇਟ 100 ਰੁਪਏ ਪ੍ਰਤੀ ਕਿੱਲੋਂ ਤੋਂ ਉੱਤੇ ਪਹੁੰਚ ਚੁੱਕੇ ਹਨ। ਟਮਾਟਰ ਤੋਂ ਇਲਾਵਾ, ਦੂਜੀਆਂ ਸਾਰੀਆਂ ਸਬਜ਼ੀਆਂ ਦੇ ਭਾਅ ਵੀ ਅਸਮਾਨੀ ਚੜ੍ਹੇ ਹੋਏ ਹਨ।
ਇੱਕ ਹਫਤੇ ਪਹਿਲਾਂ ਇਹੀ ਟਮਾਟਰ 30-40 ਰੁਪਏ ਫੀ ਕਿਲੋ ਵਿੱਕ ਰਿਹਾ ਸੀ। ਪਰ ਜਿਵੇਂ ਹੀ ਉੱਤਰ ਭਾਰਤ ਵਿੱਚ ਮਾਨਸੂਨ ਦੀ ਐਂਟਰੀ ਹੋਈ, ਉਂਵੇ ਹੀ ਸਬਜੀਆਂ ਦੀਆਂ ਕੀਮਤਾਂ ਵੀ ਤੇਜ਼ੀ ਨਾਲ ਉੱਤੇ ਨੂੰ ਚੜ੍ਹਣ ਲੱਗੀਆਂ। ਇਨ੍ਹਾਂ ਚੋਂ ਟਮਾਟਰ ਦੀਆਂ ਕੀਮਤਾਂ ਵਿੱਚ ਸਭ ਤੋਂ ਛੇਤੀ ਵਾਧਾ ਹੋਇਆ ਹੈ। ਜਿਸਤੋਂ ਬਾਅਦ ਹੁਣ ਇਹ 100-120 ਰੁਪਏ ਫੀ ਕਿਲੋ ਤੇ ਵਿੱਕ ਰਿਹਾ ਹੈ।