Vegetable Rates Hike: ਟਿੰਡੇ ਤੋਂ ਲੈਕੇ ਬੈਂਗਨ ਤੱਕ ਅਤੇ ਭਿੰਡੀ ਤੋਂ ਲੈ ਕੇ ਟਮਾਟਰ ਤੱਕ, ਮਾਨਸੂਨ ਆਉਂਦਿਆਂ ਹੀ ਅਸਮਾਨੀ ਚੜ੍ਹੇ ਸਬਜੀਆਂ ਦੇ ਭਾਅ
Vegetable Rate Hike in Punjab: ਸਬਜੀਆਂ ਦੇ ਭਾਅ ਵੱਧਣ ਤੋਂ ਬਾਅਦ ਆਲੂ-ਪਿਆਜ਼ ਅਤੇ ਟਮਾਟਰ ਵਰਗ੍ਹੀਆ ਮੁੱਢਲੀਆਂ ਸਬਜੀਆਂ ਵੀ ਪਹੁੰਚ ਤੋਂ ਪਰੇ ਹੋ ਗਈਆਂ ਹਨ।
ਅਸਮਾਨੀ ਚੜ੍ਹੀਆਂ ਸਬਜ਼ੀਆਂ ਦੀਆਂ ਕੀਮਤਾਂ
ਚੰਡੀਗੜ੍ਹ ਨਿਊਜ਼। ਮਾਨਸੂਨ ਦਾ ਮੌਸਮ ਤਾਂ ਹਾਲੇ ਸ਼ੁਰੂ ਹੀ ਹੋਇਆ ਹੈ, ਪਰ ਸਬਜੀਆਂ ਦੇ ਭਾਅ (Vegetable Rates)ਹੁਣੇ ਤੋਂ ਹੀ ਅਸਮਾਨੀ ਚੜ੍ਹ ਗਏ ਹਨ। ਚੰਡੀਗੜ੍ਹ ਵਿੱਚ ਟਮਾਟਰ 80 ਤੋਂ 100 ਰੁਪਏ ਕਿਲੋ ਵਿੱਕ ਰਿਹਾ ਹੈ। ਜਦਕਿ ਭਿੰਡੀ, ਟਿੰਡਾ, ਬੈਂਗਨ ਅਤੇ ਬਾਕੀ ਸਬਜੀਆਂ ਦੀਆਂ ਕੀਮਤਾਂ ਵੀ ਪਹੁੰਚ ਤੋਂ ਬਾਹਰ ਹੋ ਗਈਆਂ ਹਨ। ਮੰਡੀਆਂ ਵਿੱਚ ਸਬਜੀਆਂ ਖਰੀਦਣ ਪਹੁੰਚੇ ਲੋਕ ਇਨ੍ਹਾਂ ਦੇ ਰੇਟ ਸੁਣ ਕੇ ਹੈਰਾਨ ਅਤੇ ਪਰੇਸ਼ਾਨ ਹਨ। ਕਿਉਂਕਿ ਜਿਹੜੀ ਸਬਜੀ 3-4 ਦਿਨ ਪਹਿਲਾਂ 20-40 ਰੁਪਏ ਕਿਲੋ ਮਿੱਲ ਰਹੀ ਸੀ, ਉਹੀ ਹੁਣ 60-80 ਰੁਪਏ ਕਿਲੋ ਵਿੱਕ ਰਹੀ ਹੈ।
ਸਬਜੀਆਂ ਦੇ ਵਧੇ ਭਾਅ ਪਿੱਛੇ ਸਭ ਤੋਂ ਵੱਡੀ ਵਜ੍ਹਾ ਇਹ ਮੰਨੀ ਜਾਂਦੀ ਹੈ ਕਿ ਮੀਂਹ ਕਰਕੇ ਆਵਾਜਾਹੀ ਦਾ ਖਰਚਾ ਵੀ ਵੱਧ ਜਾਂਦਾ ਹੈ। ਦੂਜੇ ਸੂਬਿਆਂ ਤੋਂ ਸਬਜੀਆਂ ਦੀ ਢੋਆ-ਢੁਆਹੀ ਕਰਨਾ ਆਮ ਦਿਨਾਂ ਨਾਲੋਂ ਕਾਫੀ ਮਹਿੰਗਾ ਹੋ ਜਾਂਦਾ ਹੈ। ਨਾਲ ਹੀ ਇਨ੍ਹਾਂ ਦੀ ਸਾਂਭ ਸੰਭਾਲ ਵਿੱਚ ਵੀ ਕਾਫੀ ਮਸ਼ਕਤ ਕਰਨੀ ਪੈਂਦੀ ਹੈ। ਲੋਕਾਂ ਨਾਲ ਜਦੋਂ ਇਸ ਮੁੱਦੇ ਤੇ ਗੱਲ ਕੀਤੀ ਗਈ ਤਾਂ ਜਿਆਦਾਤਰ ਦਾ ਕਹਿਣਾ ਸੀ ਕਿ ਸਬਜੀਆਂ ਦੇ ਭਾਅ ਵੱਧਣ ਨਾਲ ਉਨ੍ਹਾਂ ਦੀ ਰਸੋਈ ਦਾ ਸਾਰਾ ਬਜਟ ਹੀ ਵਿਗੜ ਗਿਆ ਹੈ।


