AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਜਲੰਧਰ ‘ਚ ਔਰਤ ਦੀ ਸੱਕੀ ਹਾਲਾਤਾਂ ‘ਚ ਮੌਤ, ਪੁਲਿਸ ਨੇ ਪਤੀ ਨੂੰ ਲਿਆ ਹਿਰਾਸਤ ‘ਚ; ਦੋਨੋਂ ਸਨ ਨਸ਼ੇ ਦੇ ਆਦੀ

ਜਲੰਧਰ ਦਿਹਾਤੀ ਦੇ ਅਧੀਨ ਆਉਂਦੇ ਪਿੰਡ ਖਾਂਬੜਾ ਵਿੱਚ ਇੱਕ ਮਹਿਲਾ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮਹਿਲਾ ਦੀ ਪਛਾਣ ਮਨਪ੍ਰੀਤ ਵਜੋਂ ਹੋਈ ਹੈ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕਾ ਅਤੇ ਉਸ ਦਾ ਪਤੀ ਦੋਵੇਂ ਹੀ ਨਸ਼ੇ ਦੇ ਆਦੀ ਸਨ।

ਜਲੰਧਰ 'ਚ ਔਰਤ ਦੀ ਸੱਕੀ ਹਾਲਾਤਾਂ 'ਚ ਮੌਤ, ਪੁਲਿਸ ਨੇ ਪਤੀ ਨੂੰ ਲਿਆ ਹਿਰਾਸਤ 'ਚ; ਦੋਨੋਂ ਸਨ ਨਸ਼ੇ ਦੇ ਆਦੀ
ਜਲੰਧਰ: ਔਰਤ ਦੀ ਸ਼ੱਕੀ ਹਾਲਤ ‘ਚ ਮੌਤ, ਪੁਲਿਸ ਨੇ ਨਸ਼ੇੜੀ ਪਤੀ ਨੂੰ ਲਿਆ ਹਿਰਾਸਤ ‘ਚ
davinder-kumar-jalandhar
| Published: 14 Mar 2026 18:17 PM IST

ਜਲੰਧਰ ਦਿਹਾਤੀ ਦੇ ਅਧੀਨ ਆਉਂਦੇ ਪਿੰਡ ਖਾਂਬੜਾ ਵਿੱਚ ਇੱਕ ਮਹਿਲਾ ਦੀ ਸ਼ੱਕੀ ਹਾਲਤ ਵਿੱਚ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਮਹਿਲਾ ਦੀ ਪਛਾਣ ਮਨਪ੍ਰੀਤ ਵਜੋਂ ਹੋਈ ਹੈ। ਪੁਲਿਸ ਦੀ ਮੁੱਢਲੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਮ੍ਰਿਤਕਾ ਅਤੇ ਉਸ ਦਾ ਪਤੀ ਦੋਵੇਂ ਹੀ ਨਸ਼ੇ ਦੇ ਆਦੀ ਸਨ। ਪੁਲਿਸ ਨੇ ਕਾਰਵਾਈ ਕਰਦਿਆਂ ਮ੍ਰਿਤਕਾ ਦੇ ਪਤੀ ਕਰਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਹੱਤਿਆ ਦੇ ਸ਼ੱਕ ਹੇਠ ਮਾਮਲਾ ਦਰਜ ਕਰਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਕੋਠੀ ਦੇ ਕਮਰੇ ਵਿੱਚੋਂ ਮਿਲੀ ਲਾਸ਼

ਜਾਣਕਾਰੀ ਅਨੁਸਾਰ ਮਨਪ੍ਰੀਤ ਪਿੰਡ ਖਾਂਬੜਾ ਦੀ ਇੱਕ ਕੋਠੀ ਵਿੱਚ ਕੰਮ ਕਰਦੀ ਸੀ ਅਤੇ ਆਪਣੇ ਪਰਿਵਾਰ ਤੋਂ ਵੱਖ ਹੋ ਕੇ ਆਪਣੇ ਪਤੀ ਕਰਨ ਨਾਲ ਉਸੇ ਕੋਠੀ ਵਿੱਚ ਬਣੇ ਇੱਕ ਕਮਰੇ ਵਿੱਚ ਰਹਿੰਦੀ ਸੀ। ਸ਼ਨੀਵਾਰ ਸਵੇਰੇ ਜਦੋਂ ਉਹ ਕਾਫ਼ੀ ਦੇਰ ਤੱਕ ਆਪਣੇ ਕਮਰੇ ਵਿੱਚੋਂ ਬਾਹਰ ਨਹੀਂ ਨਿਕਲੀ ਤਾਂ ਉੱਥੇ ਮੌਜੂਦ ਲੋਕਾਂ ਨੂੰ ਸ਼ੱਕ ਹੋਇਆ। ਜਦੋਂ ਕਮਰੇ ਵਿੱਚ ਜਾ ਕੇ ਦੇਖਿਆ ਗਿਆ ਤਾਂ ਮਨਪ੍ਰੀਤ ਮ੍ਰਿਤਕ ਹਾਲਤ ਵਿੱਚ ਪਈ ਸੀ, ਜਿਸ ਤੋਂ ਬਾਅਦ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਗਈ।

ਨਸ਼ੇ ਦੀ ਲਤ ਕਾਰਨ ਪਰਿਵਾਰ ਤੋਂ ਰਹਿੰਦੇ ਸਨ ਵੱਖ

ਮ੍ਰਿਤਕਾ ਦੇ ਸਹੁਰੇ ਰੂਪ ਲਾਲ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਕਰਨ ਅਤੇ ਨੂੰਹ ਮਨਪ੍ਰੀਤ ਪਿਛਲੇ ਲੰਬੇ ਸਮੇਂ ਤੋਂ ਨਸ਼ੇ ਦੇ ਗੰਭੀਰ ਆਦੀ ਸਨ। ਇਸੇ ਨਸ਼ੇ ਦੀ ਲਤ ਕਾਰਨ ਉਨ੍ਹਾਂ ਦੇ ਪਰਿਵਾਰਕ ਸਬੰਧ ਖ਼ਰਾਬ ਹੋ ਚੁੱਕੇ ਸਨ ਅਤੇ ਉਹ ਪਰਿਵਾਰ ਤੋਂ ਅਲੱਗ ਰਹਿਣ ਲਈ ਮਜਬੂਰ ਸਨ। ਪਿੰਡ ਦੀ ਮਹਿਲਾ ਸਰਪੰਚ ਨੇ ਵੀ ਪੁਸ਼ਟੀ ਕੀਤੀ ਹੈ ਕਿ ਇਹ ਜੋੜਾ ਪਿਛਲੇ ਕੁਝ ਸਮੇਂ ਤੋਂ ਪਿੰਡ ਵਿੱਚ ਰਹਿ ਰਿਹਾ ਸੀ ਅਤੇ ਦੋਵੇਂ ਨਸ਼ੇ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸੇ ਹੋਏ ਸਨ।

ਪੁਲਿਸ ਦੀ ਕਾਰਵਾਈ ਅਤੇ ਜਾਂਚ

ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਮੁਖੀ ਸੰਜੀਵ ਅਤੇ ਏ.ਐਸ.ਆਈ. ਕਸ਼ਮੀਰ ਸਿੰਘ ਪੁਲਿਸ ਫੋਰਸ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਨੇ ਸ਼ੱਕ ਦੇ ਆਧਾਰ ‘ਤੇ ਮ੍ਰਿਤਕਾ ਦੇ ਪਤੀ ਕਰਨ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਿਸ ਦਾ ਮੰਨਣਾ ਹੈ ਕਿ ਮਨਪ੍ਰੀਤ ਦੀ ਮੌਤ ਪਿੱਛੇ ਉਸ ਦੇ ਪਤੀ ਦਾ ਹੱਥ ਹੋ ਸਕਦਾ ਹੈ, ਹਾਲਾਂਕਿ ਮੁੱਢਲੀ ਜਾਂਚ ਦੌਰਾਨ ਸਰੀਰ ‘ਤੇ ਸੱਟ ਦੇ ਕੋਈ ਸਪੱਸ਼ਟ ਨਿਸ਼ਾਨ ਨਜ਼ਰ ਨਹੀਂ ਆਏ ਹਨ।

ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ

ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੀ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਥਾਣਾ ਮੁਖੀ ਸੰਜੀਵ ਅਨੁਸਾਰ ਮੌਤ ਦੇ ਅਸਲ ਕਾਰਨਾਂ ਅਤੇ ਸਹੀ ਸਮੇਂ ਦਾ ਪਤਾ ਪੋਸਟਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਹੀ ਲੱਗੇਗਾ। ਇਸ ਘਟਨਾ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਡਰ ਅਤੇ ਚਿੰਤਾ ਦਾ ਮਾਹੌਲ ਬਣਿਆ ਹੋਇਆ ਹੈ। ਪੁਲਿਸ ਮਾਮਲੇ ਦੀ ਹਰ ਪਹਿਲੂ ਤੋਂ ਬਾਰੀਕੀ ਨਾਲ ਜਾਂਚ ਕਰ ਰਹੀ ਹੈ।

Follow Us
ਹਾਦਸਾ ਜਾਂ ਖੁਦਕੁਸ਼ੀ! ਫਗਵਾੜਾ ਵਿੱਚ ਆਪਣੀ ਹੀ ਰਿਵਾਲਵਰ ਤੋਂ ਚੱਲੀ ਗੋਲੀ, DSP ਦੀ ਮੌਤ
ਹਾਦਸਾ ਜਾਂ ਖੁਦਕੁਸ਼ੀ! ਫਗਵਾੜਾ ਵਿੱਚ ਆਪਣੀ ਹੀ ਰਿਵਾਲਵਰ ਤੋਂ ਚੱਲੀ ਗੋਲੀ, DSP ਦੀ ਮੌਤ...
ਉੱਤਰੀ ਭਾਰਤ ਵਿੱਚ ਲੂ ਦਾ ਅਲਰਟ, ਦਿੱਲੀ ਦਾ ਪਾਰਾ 43°C ਤੱਕ ਪਹੁੰਚਣ ਦਾ ਅਨੁਮਾਨ
ਉੱਤਰੀ ਭਾਰਤ ਵਿੱਚ ਲੂ ਦਾ ਅਲਰਟ, ਦਿੱਲੀ ਦਾ ਪਾਰਾ 43°C ਤੱਕ ਪਹੁੰਚਣ ਦਾ ਅਨੁਮਾਨ...
Mohan Bhagwat ਨੇ ਮਾਈ ਹੋਮ ਇੰਡਸਟਰੀਜ਼ ਦੇ ਐਮਡੀ ਜੁਪੱਲੀ ਰਣਜੀਤ ਰਾਓ ਨੂੰ ਦਿੱਲੀ ਵਿੱਚ ਕੀਤਾ ਸਨਮਾਨਿਤ
Mohan Bhagwat ਨੇ ਮਾਈ ਹੋਮ ਇੰਡਸਟਰੀਜ਼ ਦੇ ਐਮਡੀ ਜੁਪੱਲੀ ਰਣਜੀਤ ਰਾਓ ਨੂੰ ਦਿੱਲੀ ਵਿੱਚ ਕੀਤਾ ਸਨਮਾਨਿਤ...
Jammu Accident: ਜੰਮੂ ਦੇ ਉਧਮਪੁਰ 'ਚ ਬੇਕਾਬੂ ਬੱਸ ਪਲਟੀ, 21 ਦੀ ਮੌਤ; 31 ਜ਼ਖਮੀ
Jammu Accident: ਜੰਮੂ ਦੇ ਉਧਮਪੁਰ 'ਚ ਬੇਕਾਬੂ ਬੱਸ ਪਲਟੀ, 21 ਦੀ ਮੌਤ; 31 ਜ਼ਖਮੀ...
ਅਮਰੀਕਾ ਵਿੱਚ ਅੰਨ੍ਹੇਵਾਹ ਗੋਲੀਬਾਰੀ, 8 ਬੱਚਿਆਂ ਸਮੇਤ 10 ਲੋਕਾਂ ਦੀ ਮੌਤ
ਅਮਰੀਕਾ ਵਿੱਚ ਅੰਨ੍ਹੇਵਾਹ ਗੋਲੀਬਾਰੀ, 8 ਬੱਚਿਆਂ ਸਮੇਤ 10 ਲੋਕਾਂ ਦੀ ਮੌਤ...
ਬੰਗਾਲ ਵਿੱਚ ਚੋਣ ਪ੍ਰਚਾਰ ਦੌਰਾਨ PM ਮੋਦੀ ਨੇ ਖਰੀਦੀ 10 ਰੁਪਏ ਦੀ ਝਾਲਮੁੜੀ, 24 ਘੰਟਿਆਂ ਚ ਮਿਲੇ 100 ਮਿਲੀਅਨ ਵਿਊਜ਼
ਬੰਗਾਲ ਵਿੱਚ ਚੋਣ ਪ੍ਰਚਾਰ ਦੌਰਾਨ PM ਮੋਦੀ ਨੇ ਖਰੀਦੀ 10 ਰੁਪਏ ਦੀ ਝਾਲਮੁੜੀ, 24 ਘੰਟਿਆਂ ਚ ਮਿਲੇ 100 ਮਿਲੀਅਨ ਵਿਊਜ਼...
ਵੱਢਿਆ ਜਾ ਰਿਹਾ ਲੋਕਤੰਤਰ ਦਾ ਗਲਾ, ਮੰਤਰੀ ਅਰੋੜਾ 'ਤੇ ED ਰੇਡ 'ਤੇ ਬੋਲੇ CM ਮਾਨ
ਵੱਢਿਆ ਜਾ ਰਿਹਾ ਲੋਕਤੰਤਰ ਦਾ ਗਲਾ, ਮੰਤਰੀ ਅਰੋੜਾ 'ਤੇ ED ਰੇਡ 'ਤੇ ਬੋਲੇ CM ਮਾਨ...
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ
ਨਾਰੀ ਸ਼ਕਤੀ ਵੰਦਨ ਐਕਟ ਲਾਗੂ, ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਲਈ 33% ਰਿਜਰਵੇਸ਼ਨ...
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ
ਸਤੰਬਰ ਵਿੱਚ ਭਾਰਤ ਦੇ ਦੌਰੇ 'ਤੇ ਆਉਣਗੇ ਪੁਤਿਨ, BRICS ਸੰਮੇਲਨ ਵਿੱਚ ਹੋਣਗੇ ਸ਼ਾਮਲ...