AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਫੋਟੋ ਗੈਲਰੀਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਵੈੱਬ ਸਟੋਰੀਜ਼ਚੋਣਾਂ 2026

ਕਣਕ ਦੀ ਖਰੀਦ ‘ਤੇ ਦੇ ਮਾਪਦੰਡਾਂ ‘ਚ ਢਿੱਲ, ਕੇਂਦਰ ਦਾ ਐਲਾਨ- 70 ਫੀਸਦੀ ਤੱਕ ਬਦਰੰਗ ਕਣਕ ਨੂੰ ਛੋਟ

Wheat Crop Procurement Relief: ਦਰਅਸਲ, ਰਾਜ ਸਰਕਾਰ ਅਤੇ ਭਾਰਤੀ ਖੁਰਾਕ ਨਿਗਮ (FCI) ਦੁਆਰਾ ਕੇਂਦਰ ਸਰਕਾਰ ਨੂੰ ਭੇਜੀ ਗਈ ਇੱਕ ਬੇਨਤੀ ਵਿੱਚ ਕਿਹਾ ਗਿਆ ਸੀ ਕਿ ਬਾਰਿਸ਼ ਕਾਰਨ ਕਣਕ ਦੀ ਗੁਣਵੱਤਾ ਪ੍ਰਭਾਵਿਤ ਹੋਈ ਹੈ। ਇਸ ਤੋਂ ਬਾਅਦ, ਕੇਂਦਰ ਸਰਕਾਰ ਨੇ ਤੁਰੰਤ 10 ਅਪ੍ਰੈਲ ਨੂੰ ਜ਼ਮੀਨੀ ਸਥਿਤੀ ਦਾ ਮੁਲਾਂਕਣ ਕਰਨ ਲਈ ਟੀਮਾਂ ਭੇਜ ਦਿੱਤੀਆਂ। ਇਹ ਫੈਸਲਾ ਫੀਲਡ ਰਿਪੋਰਟ ਦੇ ਆਧਾਰ 'ਤੇ ਲਿਆ ਗਿਆ।

ਕਣਕ ਦੀ ਖਰੀਦ 'ਤੇ ਦੇ ਮਾਪਦੰਡਾਂ 'ਚ ਢਿੱਲ, ਕੇਂਦਰ ਦਾ ਐਲਾਨ- 70 ਫੀਸਦੀ ਤੱਕ ਬਦਰੰਗ ਕਣਕ ਨੂੰ ਛੋਟ
kusum-chopra
| Updated On: 17 Apr 2026 15:31 PM IST
Share

ਕੇਂਦਰ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਨੂੰ ਵੱਡੀ ਰਿਆਇਤ ਦਿੰਦਿਆਂ ਕਣਕ ਖਰੀਦ ਦੇ ਮਾਪਦੰਡਾਂ ਚ ਛੋਟ ਦੇਣ ਦਾ ਐਲਾਨ ਕੀਤਾ ਹੈ। ਪੰਜਾਬ ਵਿੱਚ ਬੇਮੌਸਮੀ ਬਾਰਿਸ਼ ਕਾਰਨ ਹੋਏ ਫਸਲਾਂ ਦੇ ਨੁਕਸਾਨ ਦੇ ਮੱਦੇਨਜ਼ਰ ਹਾੜੀ ਮਾਰਕੀਟਿੰਗ ਸੀਜ਼ਨ (RMS) 2026-27 ਅਧੀਨ ਕਣਕ ਦੀ ਖਰੀਦ ਲਈ ਨਿਰਧਾਰਤ ਮਾਪਦੰਡਾਂ ਵਿੱਚ ਇਹ ਵਿਸ਼ੇਸ਼ ਛੋਟਾਂ ਦਿੱਤੀਆਂ ਗਈਆਂ ਹਨ। ਇਹ ਫੈਸਲਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਨਾਲ-ਨਾਲ ਚੰਡੀਗੜ੍ਹ (UT) ‘ਤੇ ਵੀ ਲਾਗੂ ਹੋਵੇਗਾ।

ਕੇਂਦਰ ਸਰਕਾਰ ਦੇ ਨਵੇਂ ਐਲਾਨ ਮੁਤਾਬਕ, 70 ਫੀਸਦੀ ਤੱਕ ਬਦਰੰਗ ਕਣਕ ਨੂੰ ਖਰੀਦਣ ਦਾ ਐਲਾਨ ਕੀਤਾ ਹੈ। ਇਹੀ ਨਹੀਂ, ਨਾਲ ਹੀ 15 ਫੀਸਦੀ ਤੱਕ ਟੁੱਟੇ ਅਤੇ ਸੁੰਗੜੇ ਦਾਣੇ ਦੀ ਖਰੀਦ ਵੀ ਐਮਐਸਪੀ ਤੇ ਤਹਿਤ ਹੀ ਕੀਤੀ ਜਾਵੇਗੀ। ਦੱਸ ਦੇਈਏ ਕਿ ਇਸ ਵਾਰ ਮੀਂਹ ਅਤੇ ਗੜ੍ਹੇਮਾਰੀ ਕਰਕੇ ਪੱਕੀ ਹੋਈ ਫਸਲ ਨੂੰ ਕਾਫੀ ਨੁਕਸਾਨ ਹੋਇਆ ਹੈ। ਜਿਸਨੂੰ ਲੈ ਕੇ ਕਿਸਾਨ ਕਾਫੀ ਫਿਕਰਮੰਦ ਹਨ ਅਤੇ ਪ੍ਰਦਰਸ਼ਨ ਕਰਨ ਦੀ ਵੀ ਤਿਆਰੀ ਕਰ ਰਹੇ ਸਨ। ਹਾਲਾਂਕਿ ਪੰਜਾਬ ਸਰਕਾਰ ਨੇ ਖਰਾਬ ਫਸਲ ਦੀ ਗਿਰਦਾਵਰੀ ਕਰਵਾ ਕੇ ਮੁਆਵਜਾ ਦੇਣ ਦਾ ਐਲਾਨ ਕੀਤਾ ਹੈ। ਇਹ ਪ੍ਰਕਿਰੀਆ ਲਗਾਤਾਰ ਚੱਲ ਰਹੀ ਹੈ।

ਕੇਂਦਰ ਸਰਕਾਰ ਵੱਲੋਂ ਦਿੱਤੀ ਗਈ ਖਰੀਦ ਮਾਪਦੰਡਾਂ ਵਿੱਚ ਢਿੱਲ

  • ਪੰਜਾਬ ਅਤੇ ਚੰਡੀਗੜ੍ਹ (ਯੂਟੀ) ਵਿੱਚ ਬਦਰੰਗ ਹੋਈ ਕਣਕ ਦੀ ਸੀਮਾ 70% ਤੱਕ ਵਧਾ ਦਿੱਤੀ ਗਈ ਹੈ।
  • ਸੁੰਗੜੇ ਅਤੇ ਟੁੱਟੇ ਹੋਏ ਦਾਣਿਆਂ ਦੀ ਸੀਮਾ, ਜੋ ਪਹਿਲਾਂ 6% ਸੀ, ਇਸਨੂੰ ਵਧਾ ਕੇ 15% ਕਰ ਦਿੱਤੀ ਗਈ ਹੈ।
  • ਖਰਾਬ ਅਤੇ ਅੰਸ਼ਕ ਤੌਰ ‘ਤੇ ਨੁਕਸਾਨੀ ਗਏ ਦਾਣਿਆਂ ਦੀ ਕੁੱਲ ਪ੍ਰਤੀਸ਼ਤਤਾ 6% ਤੋਂ ਵੱਧ ਨਹੀਂ ਹੋਵੇਗੀ।
  • ਨਵੇਂ ਮਾਪਦੰਡਾਂ ਦੇ ਤਹਿਤ ਖਰੀਦੀ ਗਈ ਕਣਕ ਨੂੰ ਵੱਖਰੇ ਤੌਰ ‘ਤੇ ਸਟੋਰ ਕੀਤਾ ਜਾਵੇਗਾ ਅਤੇ ਉਸਦਾ ਵੱਖਰੇ ਤੌਰ ‘ਤੇ ਹਿਸਾਬ ਰੱਖਿਆ ਜਾਵੇਗਾ।
  • ਨਵੇਂ ਮਾਪਦੰਡਾਂ ਦੇ ਤਹਿਤ ਖਰੀਦੀ ਗਈ ਕਣਕ ਦੇ ਭੰਡਾਰਨ ਦੌਰਾਨ ਗੁਣਵੱਤਾ ਵਿੱਚ ਕਿਸੇ ਵੀ ਗਿਰਾਵਟ ਲਈ ਪੰਜਾਬ ਸਰਕਾਰ ਅਤੇ ਚੰਡੀਗੜ੍ਹ (ਯੂਟੀ) ਜ਼ਿੰਮੇਵਾਰ ਹੋਣਗੇ।
  • ਨਵੇਂ ਮਾਪਦੰਡਾਂ ਦੇ ਤਹਿਤ ਖਰੀਦੀ ਗਈ ਕਣਕ ਦੇ ਸਟਾਕ ਦਾ ਨਿਪਟਾਰਾ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ।
  • ਇਸ ਢਿੱਲ ਤੋਂ ਪੈਦਾ ਹੋਣ ਵਾਲੇ ਕਿਸੇ ਵੀ ਵਿੱਤੀ ਜਾਂ ਸੰਚਾਲਨ ਸਬੰਧੀ ਪ੍ਰਭਾਵ ਲਈ ਰਾਜ ਸਰਕਾਰ ਜ਼ਿੰਮੇਵਾਰ ਹੋਵੇਗੀ।

ਕਿਸਾਨਾਂ ਨੇ ਰੇਲ ਰੋਕਣ ਦਾ ਫੈਸਲਾ ਟਾਲਿਆ

ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਇਸ ਮਾਮਲੇ ਸਬੰਧੀ ਰਾਜ ਸਰਕਾਰ ਨੂੰ ਪੱਤਰ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਹੁਕਮ ਅੱਜ ਤੋਂ ਲਾਗੂ ਹੋ ਜਾਵੇਗਾ। ਕਿਸਾਨਾਂ ਨੇ ਰੇਲ ਜਾਮ ਦਾ ਐਲਾਨ ਕੀਤਾ ਸੀ, ਪਰ ਬਾਅਦ ਵਿੱਚ ਇਸਨੂੰ ਮੁਲਤਵੀ ਕਰ ਦਿੱਤਾ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਵੀ ਸਵੇਰੇ ਇਸ ਦਾ ਐਲਾਨ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਐਫਸੀਆਈ ਰਾਹੀਂ ਰਾਜ ਸਰਕਾਰ ਨੂੰ ਕਣਕ ਖਰੀਦ ਮਾਪਦੰਡਾਂ ਵਿੱਚ ਬਦਲਾਅ ਬਾਰੇ ਸੂਚਿਤ ਕਰ ਦਿੱਤਾ ਹੈ।

ਪੰਜਾਬ ਸਰਕਾਰ ਦੇਵੇਗੀ ਮੁਆਵਜ਼ਾ

ਕੁਝ ਦਿਨ ਪਹਿਲਾਂ ਹੀ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਜਾਣਕਾਰੀ ਦਿੱਤੀ ਸੀ ਕਿ ਸੂਬੇ ‘ਚ 1.25 ਲੱਖ ਏਕੜ ਤੋਂ ਵੱਧ ਖੇਤਰ ‘ਚ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਹੈ। ਬੇਮੌਸਮੀ ਬਰਸਾਤ ਦੇ ਗੜ੍ਹੇਮਾਰੀ ਨਾਲ ਪ੍ਰਭਾਵਿਤ ਜ਼ਿਲ੍ਹਿਆਂ ‘ਚ ਖੇਤੀ ਵਿਭਾਗ ਦੇ 500 ਤੋਂ ਵੱਧ ਕਰਮਚਾਰੀ ਫਸਲਾਂ ਦੇ ਨੁਕਸਾਨ ਦਾ ਜਾਇਜ਼ਾ ਲੈਣਗੇ। ਸੱਤ ਪ੍ਰਭਾਵਿਤ ਜ਼ਿਲ੍ਹਿਆਂ ‘ਚ ਤੈਨਾਤ ਟੀਮਾਂ ‘ਚ ਗਰੁੱਪ-ਏ ਦੇ 145 ਅਧਿਕਾਰੀ ਵੀ ਸ਼ਾਮਲ ਹਨ। ਅਧਿਕਾਰੀਆਂ ਨੂੰ ਵਿਸ਼ੇਸ਼ ਫਸਲ ਨਿਰੀਖਣ ਲਈ ਮਾਲ ਵਿਭਾਗ ਨਾਲ ਤਾਲਮੇਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਨਾਲ ਹੀ ਕਿਸਾਨਾਂ ਨੂੰ ਰਾਹਤ ਦਿੰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਫਸਲਾਂ ਦੀ ਵਿਸ਼ੇਸ਼ ਗਿਰਦਾਵਰੀ ਕਰਵਾਏਗੀ ਤੇ ਕਿਸਾਨਾਂ ਨੂੰ ਫਸਲਾਂ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ।

Follow Us
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ
Punjab MC Elections 2026: ਪੰਜਾਬੀਆਂ ਨੇ ਨਫਰਤ ਦੀ ਰਾਜਨੀਤੀ ਨੂੰ ਨਕਾਰਿਆ- ਸੀਐਮ ਮਾਨ...
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ
Punjab MC Elections 2026: AAP ਦੀ ਹਨੇਰੀ ਅੱਗੇ ਸੁੱਕੇ ਵਿਰੋਧੀਆਂ ਦੇ ਸਾਹ, ਚੀਮਾ ਬੋਲੇ: 2027 'ਚ ਵਾਪਸੀ 'ਤੇ ਲੱਗ ਗਈ ਮੁਹਰ...
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ
Manali Mandi Highway Traffic: ਪਹਾੜਾਂ 'ਤੇ ਸੈਲਾਨੀਆਂ ਦੀ ਭਾਰੀ ਭੀੜ, ਲੱਗਿਆ ਕਈ ਕਿਲੋਮੀਟਰ ਲੰਬਾ ਜਾਮ...
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ
ਚੋਣ ਆਯੋਗ ਦੀ ਨੀਯਤ ਸਾਫ ਨਹੀਂ... ਅਮਨ ਅਰੋੜਾ ਨੇ SIR 'ਤੇ ਚੁੱਕੇ ਸਵਾਲ...
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ
UPI ਰਾਹੀਂ PF ਦੀ ਨਿਕਾਸੀ: ਪੈਸਾ ਫਸਣ ਤੋਂ ਬਚਾਉਣ ਲਈ ਕਰੋ ਇਹ 5 ਕੰਮ...
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
India Weather Update: ਝੁਲਸ ਰਹੀ ਧਰਤੀ 'ਤੇ ਮੌਸਮ ਦਾ ਯੂ-ਟਰਨ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ
Monsoon Countdown: ਭਿਆਨਕ ਗਰਮੀ ਤੋਂ ਮਿਲੇਗੀ ਰਾਹਤ, ਕਈ ਰਾਜਾਂ ਵਿੱਚ ਮੀਂਹ ਦਾ ਅਲਰਟ...
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ
Global Warming Crisis: ਭਾਰਤ, ਯੂਰਪ ਅਤੇ ਏਸ਼ੀਆ ਵਿੱਚ ਰਿਕਾਰਡ ਤੋੜ ਗਰਮੀ, AQI ਰਿਪੋਰਟ ਨੇ ਦੱਸੀ ਭਿਆਨਕ ਸਥਿਤੀ...
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ
ਪੈਟਰੋਲ-ਡੀਜਲ ਅਤੇ CNG ਦੀਆਂ ਵਧੀਆਂ ਕੀਮਤਾਂ ਦਾ ਰੈਂਟਲ ਕੈਬ ਡਰਾਈਵਰਾਂ 'ਤੇ ਪੈ ਰਿਹਾ ਅਸਰ, ਰੇਟ ਵਧਾਉਣ ਦੀ ਮੰਗ...