AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

ਵਿਆਹ ਦਾ ਵਾਅਦਾ ਤੋੜਨ ‘ਤੇ ਰੱਦ FIR ਦੁਬਾਰਾ ਨਹੀਂ ਖੋਲ੍ਹੇਗੀ, ਪੰਜਾਬ-ਹਰਿਆਣਾ ਹਾਈ ਕੋਰਟ ਦਾ ਫੈਸਲਾ

ਕੋਰਟ ਨੇ ਇਕ ਮਹਿਲਾ ਨੂੰ ਅਰਜ਼ੀ ਖਾਰਿਜ਼ ਕਰ ਦਿੱਤੀ ਹੈ। ਜਿਸ ਨਾਲ ਉਸ ਨੇ ਇਲਜ਼ਾਮ ਲਗਾਇਆ ਹੈ ਕਿ ਸੈਨਾ ਦੇ ਇੱਕ ਮੇਜ਼ਰ ਨੇ ਉਸ ਨਾਲ ਵਿਆਹ ਦਾ ਵਾਅਦਾ ਕੀਤਾ ਸੀ, ਪਰ ਬਾਅਦ ਵਿੱਚ ਉਸ ਨੇ ਇਨਕਾਰ ਕਰ ਦਿੱਤਾ। ਮਹਿਲਾ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਇਸ ਅਧਾਰ ਤੇ ਪਹਿਲਾਂ ਰੱਦ ਕੀਤੀ ਗਈ ਐਫਆਈਆਰ ਨੂੰ ਮੁੜ ਬਹਾਲ ਕੀਤਾ ਜਾਵੇ।

ਵਿਆਹ ਦਾ ਵਾਅਦਾ ਤੋੜਨ 'ਤੇ ਰੱਦ FIR ਦੁਬਾਰਾ ਨਹੀਂ ਖੋਲ੍ਹੇਗੀ, ਪੰਜਾਬ-ਹਰਿਆਣਾ ਹਾਈ ਕੋਰਟ ਦਾ ਫੈਸਲਾ
tv9-punjabi
| Published: 14 Mar 2026 17:06 PM IST

ਪੰਜਾਬ-ਹਰਿਆਣਾ ਹਾਈਕੋਰਟ ਨੇ ਕਿਹਾ ਹੈ ਕਿ ਜੇਕਰ ਕੋਈ ਆਪਰਾਧਿਕ ਮਾਮਲੇ ਵਿੱਚ ਅਦਾਲਤ ਪਹਿਲਾਂ ਹੀ ਆਖਰੀ ਹੁਕਮ ਦੇ ਕੇ FIR ਰੱਦ ਕਰ ਚੁੱਕੀ ਹੈ ਤਾਂ ਬਾਅਦ ਵਿੱਚ ਸਮਝੌਤਾ ਟੁੱਟਣ ਜਾਂ ਵਿਆਹ ਦਾ ਵਾਅਦਾ ਪੂਰਾ ਨਾ ਹੋਣ ਦੇ ਕਾਰਨ ਉਸ ਫੈਸਲੇ ਨੂੰ ਵਾਪਸ ਨਹੀਂ ਲਿਆ ਜਾ ਸਕਦਾ।

ਕੋਰਟ ਨੇ ਇਕ ਮਹਿਲਾ ਨੂੰ ਅਰਜ਼ੀ ਖਾਰਿਜ਼ ਕਰ ਦਿੱਤੀ ਹੈ। ਜਿਸ ਨਾਲ ਉਸ ਨੇ ਇਲਜ਼ਾਮ ਲਗਾਇਆ ਹੈ ਕਿ ਸੈਨਾ ਦੇ ਇੱਕ ਮੇਜ਼ਰ ਨੇ ਉਸ ਨਾਲ ਵਿਆਹ ਦਾ ਵਾਅਦਾ ਕੀਤਾ ਸੀ, ਪਰ ਬਾਅਦ ਵਿੱਚ ਉਸ ਨੇ ਇਨਕਾਰ ਕਰ ਦਿੱਤਾ। ਮਹਿਲਾ ਨੇ ਅਦਾਲਤ ਤੋਂ ਮੰਗ ਕੀਤੀ ਹੈ ਕਿ ਇਸ ਅਧਾਰ ਤੇ ਪਹਿਲਾਂ ਰੱਦ ਕੀਤੀ ਗਈ ਐਫਆਈਆਰ ਨੂੰ ਮੁੜ ਬਹਾਲ ਕੀਤਾ ਜਾਵੇ।

ਪਹਿਲਾਂ ਜ਼ਬਰਜਨਾਹ ਦਾ ਇਲਜ਼ਾਮ ਲਗਾਇਆ

ਇਹ ਮਾਮਲਾ ਉਸ ਐਫਆਈਆਰ ਨਾਲ ਜੁੜਿਆ ਹੋਇਆ ਹੈ। ਜਿਸ ਨਾਲ ਮਹਿਲਾਂ ਨੂੰ ਸੈਨਾ ਦੇ ਇੱਕ ਮੇਜ਼ਰ ‘ਤੇ ਵਿਆਹ ਦਾ ਝਾਂਸਾ ਦੇ ਕੇ ਜ਼ਬਰਜਨਾਹ ਕਰਨ ਦਾ ਇਲਜ਼ਾਮ ਲਗਾਇਆ ਹੈ। ਇਸ ਮਾਮਲੇ ਵਿੱਚ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 376, 506 ਅਤੇ 328 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਇਸ ਮਾਮਲੇ ਵਿੱਚ 2024 ਵਿੱਚ ਪੰਜਾਬ ਹਰਿਆਣਾ ਹਾਈਕੋਰਟ ਨੇ 2024 ਵਿੱਚ ਦੋਵਾਂ ਧਿਰਾਂ ਦੇ ਹਾਲਾਤਾਂ ਅਤੇ ਉਮਰ ਨੂੰ ਧਿਆਨ ਵਿੱਚ ਰੱਖਦੇ ਹੋਏ ਐਫਆਈਆਰ ਰੱਦ ਕਰ ਦਿੱਤੀ। ਬਾਅਦ ਵਿੱਚ, ਔਰਤ ਨੇ ਅਦਾਲਤ ਵਿੱਚ ਇੱਕ ਨਵੀਂ ਪਟੀਸ਼ਨ ਦਾਇਰ ਕੀਤੀ। ਜਿਸ ਵਿੱਚ ਕਿਹਾ ਗਿਆ ਸੀ ਕਿ ਦੋਸ਼ੀ ਨੇ ਸਮਝੌਤੇ ਦੌਰਾਨ ਉਸ ਨਾਲ ਵਿਆਹ ਕਰਨ ਦਾ ਵਾਅਦਾ ਕੀਤਾ ਸੀ, ਪਰ ਹੁਣ ਉਹ ਅਜਿਹਾ ਕਰਨ ਤੋਂ ਇਨਕਾਰ ਕਰ ਰਿਹਾ ਹੈ। ਇਸ ਲਈ, ਅਦਾਲਤ ਨੂੰ ਆਪਣਾ ਪਿਛਲਾ ਹੁਕਮ ਰੱਦ ਕਰਨਾ ਚਾਹੀਦਾ ਹੈ।

ਅੰਤਿਮ ਹੁਕਮ ਤੋਂ ਬਾਅਦ ਬਦਲਿਆ ਨਹੀਂ ਜਾ ਸਕਦਾ ਫੈਸਲਾ

ਮਾਮਲੇ ਦੀ ਸੁਣਵਾਈ ਕਰਦੇ ਹੋਏ, ਜਸਟਿਸ ਮਨੀਸ਼ਾ ਬੱਤਰਾ ਦੀ ਅਗਵਾਈ ਵਾਲੇ ਬੈਂਚ ਨੇ ਨੋਟ ਕੀਤਾ ਕਿ 2024 ਦਾ ਹੁਕਮ ਸਿਰਫ਼ ਸਮਝੌਤੇ ‘ਤੇ ਅਧਾਰਤ ਨਹੀਂ ਸੀ। ਮਾਮਲੇ ਦੇ ਤੱਥਾਂ ਦੀ ਜਾਂਚ ਕਰਨ ਤੋਂ ਬਾਅਦ, ਅਦਾਲਤ ਨੇ ਪਾਇਆ ਕਿ ਦੋਸ਼ੀ ਖਿਲਾਫ ਪਹਿਲੀ ਨਜ਼ਰੇ ਕੋਈ ਅਪਰਾਧਿਕ ਮਾਮਲਾ ਨਹੀਂ ਬਣਦਾ।

ਅਦਾਲਤ ਨੇ ਸਪੱਸ਼ਟ ਕੀਤਾ ਕਿ ਇੱਕ ਵਾਰ ਜਦੋਂ ਅਦਾਲਤ ਕਿਸੇ ਮਾਮਲੇ ਵਿੱਚ ਅੰਤਿਮ ਹੁਕਮ ਪਾਸ ਕਰ ਦਿੰਦੀ ਹੈ ਅਤੇ ਉਸ ‘ਤੇ ਦਸਤਖਤ ਕਰ ਦਿੰਦੀ ਹੈ, ਤਾਂ ਉਸ ਕੋਲ ਬਾਅਦ ਵਿੱਚ ਇਸਨੂੰ ਵਾਪਸ ਲੈਣ ਜਾਂ ਬਦਲਣ ਦੀ ਸ਼ਕਤੀ ਨਹੀਂ ਹੁੰਦੀ।

ਵਿਆਹ ਦੇ ਵਾਅਦੇ ‘ਤੇ ਵੱਖਰੇ ਕਾਨੂੰਨੀ ਰਸਤਾ ਖੁੱਲ੍ਹਿਆ

ਹਾਈ ਕੋਰਟ ਨੇ ਇਹ ਵੀ ਕਿਹਾ ਕਿ ਜਦੋਂ ਕਿ ਵਿਆਹ ਦੇ ਵਾਅਦੇ ਦੀ ਉਲੰਘਣਾ ਦੀ ਸ਼ਿਕਾਇਤ ਕਰਨ ਵਾਲੀ ਧਿਰ ਕੋਲ ਹੋਰ ਕਾਨੂੰਨੀ ਵਿਕਲਪ ਉਪਲਬਧ ਹੋ ਸਕਦੇ ਹਨ, ਇਹ ਅਪਰਾਧਿਕ ਕਾਰਵਾਈਆਂ ਨੂੰ ਮੁੜ ਸ਼ੁਰੂ ਕਰਨ ਦਾ ਆਧਾਰ ਨਹੀਂ ਹੋ ਸਕਦਾ ਜੋ ਪਹਿਲਾਂ ਹੀ ਖਾਰਜ ਕਰ ਦਿੱਤੀਆਂ ਗਈਆਂ ਹਨ। ਇਸ ਤਰ੍ਹਾਂ, ਅਦਾਲਤ ਨੇ ਔਰਤ ਦੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਅਤੇ ਆਪਣੇ ਪਹਿਲੇ ਹੁਕਮ ਨੂੰ ਬਰਕਰਾਰ ਰੱਖਿਆ।

Follow Us
Pahalgam ਹਮਲੇ ਦੇ ਇੱਕ ਸਾਲ ਬਾਅਦ ਵੀ ਜਖ਼ਮ ਤਾਜ਼ਾ, ਰੂਹ ਕੰਬਾਉਣ ਵਾਲੀ ਦਾਸਤਾਂ ਨਹੀਂ ਭੁੱਲ ਪਾਉਂਦੇ ਪਰਿਵਾਰ...
Pahalgam ਹਮਲੇ ਦੇ ਇੱਕ ਸਾਲ ਬਾਅਦ ਵੀ ਜਖ਼ਮ ਤਾਜ਼ਾ, ਰੂਹ ਕੰਬਾਉਣ ਵਾਲੀ ਦਾਸਤਾਂ ਨਹੀਂ ਭੁੱਲ ਪਾਉਂਦੇ ਪਰਿਵਾਰ......
Pahalgam ਅੱਤਵਾਦੀ ਹਮਲੇ ਦੀ ਵਰ੍ਹੇਗੰਢ 'ਤੇ PM ਮੋਦੀ ਨੇ ਦਿੱਤੀ ਸ਼ਰਧਾਂਜਲੀ, ਬੋਲੇ- ਅੱਤਵਾਦ ਅੱਗੇ ਨਹੀਂ ਝੁਕੇਗਾ ਭਾਰਤ
Pahalgam ਅੱਤਵਾਦੀ ਹਮਲੇ ਦੀ ਵਰ੍ਹੇਗੰਢ 'ਤੇ PM ਮੋਦੀ ਨੇ ਦਿੱਤੀ ਸ਼ਰਧਾਂਜਲੀ, ਬੋਲੇ- ਅੱਤਵਾਦ ਅੱਗੇ ਨਹੀਂ ਝੁਕੇਗਾ ਭਾਰਤ...
ਮੋਹਾਲੀ ਦਾ ਸਭ ਤੋਂ ਵੱਡਾ ਮਾਲ ਅਚਾਨਕ ਬੰਦ, ਹਸਪਤਾਲ ਬਣਾਉਣ ਦੀ ਚਰਚਾ, ਬੇਰੁਜਗਾਰ ਹੋਏ ਸੈਂਕੜੇ ਲੋਕ
ਮੋਹਾਲੀ ਦਾ ਸਭ ਤੋਂ ਵੱਡਾ ਮਾਲ ਅਚਾਨਕ ਬੰਦ, ਹਸਪਤਾਲ ਬਣਾਉਣ ਦੀ ਚਰਚਾ, ਬੇਰੁਜਗਾਰ ਹੋਏ ਸੈਂਕੜੇ ਲੋਕ...
ਹਾਦਸਾ ਜਾਂ ਖੁਦਕੁਸ਼ੀ! ਫਗਵਾੜਾ ਵਿੱਚ ਆਪਣੀ ਹੀ ਰਿਵਾਲਵਰ ਤੋਂ ਚੱਲੀ ਗੋਲੀ, DSP ਦੀ ਮੌਤ
ਹਾਦਸਾ ਜਾਂ ਖੁਦਕੁਸ਼ੀ! ਫਗਵਾੜਾ ਵਿੱਚ ਆਪਣੀ ਹੀ ਰਿਵਾਲਵਰ ਤੋਂ ਚੱਲੀ ਗੋਲੀ, DSP ਦੀ ਮੌਤ...
ਉੱਤਰੀ ਭਾਰਤ ਵਿੱਚ ਲੂ ਦਾ ਅਲਰਟ, ਦਿੱਲੀ ਦਾ ਪਾਰਾ 43°C ਤੱਕ ਪਹੁੰਚਣ ਦਾ ਅਨੁਮਾਨ
ਉੱਤਰੀ ਭਾਰਤ ਵਿੱਚ ਲੂ ਦਾ ਅਲਰਟ, ਦਿੱਲੀ ਦਾ ਪਾਰਾ 43°C ਤੱਕ ਪਹੁੰਚਣ ਦਾ ਅਨੁਮਾਨ...
Mohan Bhagwat ਨੇ ਮਾਈ ਹੋਮ ਇੰਡਸਟਰੀਜ਼ ਦੇ ਐਮਡੀ ਜੁਪੱਲੀ ਰਣਜੀਤ ਰਾਓ ਨੂੰ ਦਿੱਲੀ ਵਿੱਚ ਕੀਤਾ ਸਨਮਾਨਿਤ
Mohan Bhagwat ਨੇ ਮਾਈ ਹੋਮ ਇੰਡਸਟਰੀਜ਼ ਦੇ ਐਮਡੀ ਜੁਪੱਲੀ ਰਣਜੀਤ ਰਾਓ ਨੂੰ ਦਿੱਲੀ ਵਿੱਚ ਕੀਤਾ ਸਨਮਾਨਿਤ...
Jammu Accident: ਜੰਮੂ ਦੇ ਉਧਮਪੁਰ 'ਚ ਬੇਕਾਬੂ ਬੱਸ ਪਲਟੀ, 21 ਦੀ ਮੌਤ; 31 ਜ਼ਖਮੀ
Jammu Accident: ਜੰਮੂ ਦੇ ਉਧਮਪੁਰ 'ਚ ਬੇਕਾਬੂ ਬੱਸ ਪਲਟੀ, 21 ਦੀ ਮੌਤ; 31 ਜ਼ਖਮੀ...
ਅਮਰੀਕਾ ਵਿੱਚ ਅੰਨ੍ਹੇਵਾਹ ਗੋਲੀਬਾਰੀ, 8 ਬੱਚਿਆਂ ਸਮੇਤ 10 ਲੋਕਾਂ ਦੀ ਮੌਤ
ਅਮਰੀਕਾ ਵਿੱਚ ਅੰਨ੍ਹੇਵਾਹ ਗੋਲੀਬਾਰੀ, 8 ਬੱਚਿਆਂ ਸਮੇਤ 10 ਲੋਕਾਂ ਦੀ ਮੌਤ...
ਬੰਗਾਲ ਵਿੱਚ ਚੋਣ ਪ੍ਰਚਾਰ ਦੌਰਾਨ PM ਮੋਦੀ ਨੇ ਖਰੀਦੀ 10 ਰੁਪਏ ਦੀ ਝਾਲਮੁੜੀ, 24 ਘੰਟਿਆਂ ਚ ਮਿਲੇ 100 ਮਿਲੀਅਨ ਵਿਊਜ਼
ਬੰਗਾਲ ਵਿੱਚ ਚੋਣ ਪ੍ਰਚਾਰ ਦੌਰਾਨ PM ਮੋਦੀ ਨੇ ਖਰੀਦੀ 10 ਰੁਪਏ ਦੀ ਝਾਲਮੁੜੀ, 24 ਘੰਟਿਆਂ ਚ ਮਿਲੇ 100 ਮਿਲੀਅਨ ਵਿਊਜ਼...