AQI
TV9 NETWORK LOGO
User Image
Sign In

By signing in or creating an account, you agree with Associated Broadcasting Company's Terms & Conditions and Privacy Policy.

ਪੰਜਾਬਸ਼ਾਰਟ ਵੀਡੀਓਜ਼ਦੇਸ਼ਦੁਨੀਆਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਧਰਮਵੀਡੀਓਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2026

Jasmine Sandlas: ਸਟੇਜ ‘ਤੇ ਫੜੀ ਗਈ ਚੋਰੀ! ਲਿਪ-ਸਿੰਕ ਕਰਦੀ ਦਿਖੀ ‘ਧੁਰੰਧਰ’ ਦੀ ਸਿੰਗਰ ਜੈਸਮੀਨ, ਭੜਕੇ ਲੋਕ

Jasmine Sandlas: ਰਣਵੀਰ ਸਿੰਘ ਦੀਆਂ ਸੁਪਰਹਿੱਟ ਫਿਲਮਾਂ ਧੁਰੰਧਰ ਅਤੇ ਧੁਰੰਧਰ 2 ਵਿੱਚ ਆਪਣੀ ਦਮਦਾਰ ਆਵਾਜ਼ ਨਾਲ ਕਈ ਗੀਤਾਂ ਨੂੰ ਚਾਰ-ਚੰਨ ਲਗਾਉਣ ਵਾਲੀ ਮਸ਼ਹੂਰ ਗਾਇਕਾ ਜੈਸਮੀਨ ਸੈਂਡਲਸ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਹਾਲਾਂਕਿ, ਇਸ ਵਾਰ ਚਰਚਾ ਉਨ੍ਹਾਂ ਦੇ ਕਿਸੇ ਨਵੇਂ ਗੀਤ ਲਈ ਨਹੀਂ, ਸਗੋਂ ਇੱਕ ਵੱਡੇ ਵਿਵਾਦ ਕਾਰਨ ਹੋ ਰਹੀ ਹੈ।

Jasmine Sandlas: ਸਟੇਜ 'ਤੇ ਫੜੀ ਗਈ ਚੋਰੀ! ਲਿਪ-ਸਿੰਕ ਕਰਦੀ ਦਿਖੀ 'ਧੁਰੰਧਰ' ਦੀ ਸਿੰਗਰ ਜੈਸਮੀਨ, ਭੜਕੇ ਲੋਕ
tv9-punjabi
| Updated On: 22 Apr 2026 19:27 PM IST
Share

ਰਣਵੀਰ ਸਿੰਘ ਦੀਆਂ ਸੁਪਰਹਿੱਟ ਫਿਲਮਾਂ ਧੁਰੰਧਰ ਅਤੇ ਧੁਰੰਧਰ 2 ਵਿੱਚ ਆਪਣੀ ਦਮਦਾਰ ਆਵਾਜ਼ ਨਾਲ ਕਈ ਗੀਤਾਂ ਨੂੰ ਚਾਰ-ਚੰਨ ਲਗਾਉਣ ਵਾਲੀ ਮਸ਼ਹੂਰ ਗਾਇਕਾ ਜੈਸਮੀਨ ਸੈਂਡਲਸ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਹਾਲਾਂਕਿ, ਇਸ ਵਾਰ ਚਰਚਾ ਉਨ੍ਹਾਂ ਦੇ ਕਿਸੇ ਨਵੇਂ ਗੀਤ ਲਈ ਨਹੀਂ, ਸਗੋਂ ਇੱਕ ਵੱਡੇ ਵਿਵਾਦ ਕਾਰਨ ਹੋ ਰਹੀ ਹੈ। ਹਾਲ ਹੀ ਵਿੱਚ ਅਹਿਮਦਾਬਾਦ ਵਿੱਚ ਹੋਏ ਇੱਕ ਲਾਈਵ ਕੰਸਰਟ ਦੌਰਾਨ ਜੈਸਮੀਨ ਦੀ ਇੱਕ ਹਰਕਤ ਨੇ ਪ੍ਰਸ਼ੰਸਕਾਂ ਨੂੰ ਨਾਰਾਜ਼ ਕਰ ਦਿੱਤਾ ਹੈ, ਜਿਸ ਦੀ ਵੀਡੀਓ ਹੁਣ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।

ਲਾਈਵ ਸ਼ੋਅ ਵਿੱਚ ਫੜੀ ਗਈ ‘ਲਿਪ-ਸਿੰਕ’ ਦੀ ਚੋਰੀ

ਵਾਇਰਲ ਹੋ ਰਹੀ ਵੀਡੀਓ ਕਲਿੱਪ ਵਿੱਚ ਦੇਖਿਆ ਜਾ ਸਕਦਾ ਹੈ ਕਿ ਜੈਸਮੀਨ ਸੈਂਡਲਸ ਸਟੇਜ ‘ਤੇ ਫਿਲਮ ‘ਧੁਰੰਧਰ’ ਦਾ ਮਸ਼ਹੂਰ ਗੀਤ ‘ਸ਼ਰਾਰਤ’ ਪਰਫਾਰਮ ਕਰ ਰਹੀ ਸੀ। ਪਰਫਾਰਮੈਂਸ ਦੌਰਾਨ ਦਰਸ਼ਕਾਂ ਨੇ ਨੋਟ ਕੀਤਾ ਕਿ ਉਹ ਅਸਲ ਵਿੱਚ ਗਾ ਨਹੀਂ ਰਹੀ ਸੀ, ਸਗੋਂ ਸਿਰਫ ‘ਲਿਪ-ਸਿੰਕ’ (ਗਾਣੇ ਦੇ ਨਾਲ ਸਿਰਫ ਬੁੱਲ੍ਹ ਹਿਲਾਉਣਾ) ਕਰ ਰਹੀ ਸੀ। ਹੱਦ ਤਾਂ ਉਦੋਂ ਹੋ ਗਈ ਜਦੋਂ ਜੈਸਮੀਨ ਨੇ ਕਈ ਵਾਰ ਮਾਈਕ ਨੂੰ ਆਪਣੇ ਮੂੰਹ ਤੋਂ ਕਾਫੀ ਦੂਰ ਕਰ ਲਿਆ, ਪਰ ਫਿਰ ਵੀ ਪਿੱਛੇ ਗੀਤ ਦੀ ਆਵਾਜ਼ ਲਗਾਤਾਰ ਚੱਲ ਰਹੀ ਸੀ। ਇਹ ਦੇਖ ਕੇ ਉੱਥੇ ਮੌਜੂਦ ਲੋਕ ਅਤੇ ਸੋਸ਼ਲ ਮੀਡੀਆ ਯੂਜ਼ਰਸ ਭੜਕ ਉੱਠੇ।

ਸਟੇਜ ‘ਤੇ ਪਾਣੀ ਪਾਉਣ ਵਾਲੇ ਅੰਦਾਜ਼ ਦੀ ਵੀ ਹੋਈ ਆਲੋਚਨਾ

ਸਿਰਫ਼ ਲਿਪ-ਸਿੰਕ ਹੀ ਨਹੀਂ, ਸਗੋਂ ਜੈਸਮੀਨ ਵੱਲੋਂ ਸਟੇਜ ‘ਤੇ ਕੀਤੀ ਗਈ ਇੱਕ ਹੋਰ ਹਰਕਤ ਨੇ ਲੋਕਾਂ ਦਾ ਪਾਰਾ ਚੜ੍ਹਾ ਦਿੱਤਾ। ਪਰਫਾਰਮੈਂਸ ਦੇ ਵਿਚਕਾਰ ਜੈਸਮੀਨ ਨੇ ਪਾਣੀ ਦੀ ਬੋਤਲ ਚੁੱਕ ਕੇ ਆਪਣੇ ਸਿਰ ਅਤੇ ਸਰੀਰ ‘ਤੇ ਪਾਣੀ ਪਾਉਣਾ ਸ਼ੁਰੂ ਕਰ ਦਿੱਤਾ। ਲੋਕਾਂ ਨੂੰ ਉਨ੍ਹਾਂ ਦਾ ਇਹ ਅੰਦਾਜ਼ ਬਿਲਕੁਲ ਵੀ ਪਸੰਦ ਨਹੀਂ ਆਇਆ ਅਤੇ ਕਈਆਂ ਨੇ ਇਸ ਨੂੰ ‘ਓਵਰ-ਐਕਟਿੰਗ’ ਕਰਾਰ ਦਿੱਤਾ ਹੈ।

ਜ਼ਿਕਰਯੋਗ ਹੈ ਕਿ ਜੈਸਮੀਨ ਨੇ ਧੁਰੰਧਰ ਫ੍ਰੈਂਚਾਇਜ਼ੀ ਵਿੱਚ ਕੁੱਲ 7 ਗੀਤ ਗਾਏ ਹਨ, ਜਿਨ੍ਹਾਂ ਵਿੱਚ ਟਾਈਟਲ ਟਰੈਕ ਤੋਂ ਇਲਾਵਾ ਸ਼ਰਾਰਤ, ਮੈਂ ਔਰ ਤੂ, ਵਾਰੀ ਜਾਵਾਂ, ਓਏ ਓਏ, ਆਰੀ ਆਰੀ ਅਤੇ ਜਾਈਏ ਸਜਨਾ ਵਰਗੇ ਹਿੱਟ ਗੀਤ ਸ਼ਾਮਲ ਹਨ। ਇਨ੍ਹਾਂ ਗੀਤਾਂ ਕਾਰਨ ਹੀ ਉਨ੍ਹਾਂ ਦੀ ਆਵਾਜ਼ ਨੂੰ ਫਿਲਮ ਦੀ ਪਛਾਣ ਮੰਨਿਆ ਜਾਣ ਲੱਗਾ ਸੀ।

ਸੋਸ਼ਲ ਮੀਡੀਆ ‘ਤੇ ਯੂਜ਼ਰਸ ਨੇ ਲਗਾਈ ਕਲਾਸ

ਜੈਸਮੀਨ ਦੀ ਇਸ ਵੀਡੀਓ ‘ਤੇ ਟਿੱਪਣੀ ਕਰਦਿਆਂ ਇੱਕ ਯੂਜ਼ਰ ਨੇ ਲਿਖਿਆ, “ਇਹ ਲੋਕ ਲਾਈਵ ਸ਼ੋਅ ਦੇ ਨਾਂ ‘ਤੇ ਵੀ ਲਾਈਵ ਨਹੀਂ ਗਾਉਂਦੇ, ਸਿਰਫ ਪੈਸੇ ਬਰਬਾਦ ਕਰਦੇ ਹਨ।” ਇੱਕ ਹੋਰ ਨੇ ਸਵਾਲ ਉਠਾਇਆ, “ਇਸ ਨੂੰ ਗਾਉਣ ਲਈ ਬੁਲਾਇਆ ਸੀ ਜਾਂ ਐਕਟਿੰਗ ਕਰਨ ਲਈ?” ਪਾਣੀ ਪਾਉਣ ਵਾਲੀ ਘਟਨਾ ‘ਤੇ ਚੁਟਕੀ ਲੈਂਦਿਆਂ ਇਕ ਯੂਜ਼ਰ ਨੇ ਲਿਖਿਆ, “ਕਿਰਪਾ ਕਰਕੇ ਕੋਈ ਇਨ੍ਹਾਂ ਨੂੰ ਇਕ ਬਾਲਟੀ ਪਾਣੀ ਦੇ ਦਿਓ।” ਕੁਝ ਪ੍ਰਸ਼ੰਸਕਾਂ ਨੇ ਇਹ ਵੀ ਕਿਹਾ ਕਿ ਦੋ ਗੀਤ ਹਿੱਟ ਹੋਣ ਤੋਂ ਬਾਅਦ ਜੈਸਮੀਨ ਵਿੱਚ ਹੰਕਾਰ ਅਤੇ ਓਵਰ-ਐਕਟਿੰਗ ਵੱਧ ਗਈ ਹੈ।

Follow Us
Petrol-Diesel Price Hike: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ ਵਾਧਾ, 11 ਦਿਨਾਂ ਵਿੱਚ ਚੌਥੀ ਵਾਰ ਵਧੇ ਰੇਟ
Petrol-Diesel Price Hike: ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਿੱਚ ਫਿਰ ਵਾਧਾ, 11 ਦਿਨਾਂ ਵਿੱਚ ਚੌਥੀ ਵਾਰ ਵਧੇ ਰੇਟ...
White House Shooting Incident: ਵ੍ਹਾਈਟ ਹਾਊਸ ਦੇ ਬਾਹਰ ਭਾਰੀ ਗੋਲੀਬਾਰੀ, ਟਰੰਪ ਈਰਾਨ ਮੀਟਿੰਗ ਦੌਰਾਨ ਸੁਰੱਖਿਅਤ
White House Shooting Incident: ਵ੍ਹਾਈਟ ਹਾਊਸ ਦੇ ਬਾਹਰ ਭਾਰੀ ਗੋਲੀਬਾਰੀ, ਟਰੰਪ ਈਰਾਨ ਮੀਟਿੰਗ ਦੌਰਾਨ ਸੁਰੱਖਿਅਤ...
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ
ਪੰਜਾਬ, ਦਿੱਲੀ-NCR ਅਤੇ ਉੱਤਰੀ ਭਾਰਤ ਵਿੱਚ ਲੂ ਦਾ ਪ੍ਰਕੋਪ ਜਾਰੀ, ਅਗਲੇ 5-7 ਦਿਨਾਂ ਤੱਕ ਗਰਮੀ ਤੋਂ ਰਾਹਤ ਦੀ ਉਮੀਦ ਨਹੀਂ...
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ
Rajyasabha Election 2026: ਰਾਜਸਭਾ ਦੀਆਂ 24 ਸੀਟਾਂ ਲਈ 18 ਜੂਨ ਨੂੰ ਹੋਵੇਗੀ ਵੋਟਿੰਗ...
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ
India Grapples with Extreme Heatwave: ਭਾਰਤ ਨੂੰ ਭਿਆਨਕ ਗਰਮੀ ਦਾ ਪ੍ਰਕੋਪ, ਦਿੱਲੀ-ਐਨਸੀਆਰ ਵਿੱਚ ਆਰੇਂਜ ਅਲਰਟ, ਪਹਾੜਾ 'ਚ ਵੀ ਵਧਿਆ ਪਾਰਾ...
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ
Ebola Outbreak in Congo: DRC ਵਿੱਚ ਈਬੋਲਾ ਬੁੰਡੀਬੁਗਿਓ ਸਟ੍ਰੇਨ, ਡਬਲਯੂਐਚਓ ਨੇ ਐਮਰਜੈਂਸੀ ਘੋਸ਼ਿਤ ਕੀਤੀ...
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ
ਮੁੜ ਹੋ ਸਕਦਾ ਹੈ 'ਅਕਾਲੀ ਦਲ ਪੁਨਰ ਸੁਰਜੀਤ' ਅਤੇ 'ਵਾਰਿਸ ਪੰਜਾਬ ਦੇ' ਦਾ ਗਠਜੋੜ, BJP ਨਾਲ ਵੀ ਗੱਲਬਾਤ ਲਈ ਖੁੱਲ੍ਹੇ ਰਾਹ...
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ
Chemist Strike India: ਕੈਮਿਸਟਸ ਦੀ ਹੜਤਾਲ, ਔਨਲਾਈਨ ਦਵਾਈਆਂ ਦੀ ਵਿਕਰੀ ਦਾ ਕਰ ਰਹੇ ਵਿਰੋਧ...
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ
Modi-Meloni Meet: PM ਮੋਦੀ ਨੇ ਇਟਲੀ ਦੀ ਪ੍ਰਧਾਨ ਮੰਤਰੀ ਮੇਲੋਨੀ ਨੂੰ ਗਿਫਟ ਕੀਤੀ'ਮੇਲੋਡੀ' ਟੌਫੀ...