PAU ‘ਚ ਕਿਸਾਨ ਮੇਲੇ ਦੀ ਸ਼ੁਰੂਆਤ: ਡਾਕਟਰ ਖੁਸ਼ ਵੱਲੋਂ ਉਦਘਾਟਨ, ਕਿਹਾ- ਖੇਤੀ ਖਰਚੇ ਘਟਾਉਣ ‘ਤੇ ਦਿੱਤਾ ਜਾ ਰਿਹਾ ਜ਼ੋਰ
Kisan Mela in Ludhiana: PAU, ਲੁਧਿਆਣਾ ਵਿੱਚ 21 ਅਤੇ 22 ਮਾਰਚ ਨੂੰ ਦੋ ਦਿਨ ਕਿਸਾਨ ਮੇਲਾ ਕਰਾਵਇਆ ਜਾ ਰਿਹਾ ਹੈ। ਇਸ ਵਾਰ ਇਸ ਮੇਲੇ ਵਿੱਚ ਦੋ ਨਵੀਆਂ ਵਰਾਇਟੀਆਂ ਲੌਂਚ ਕੀਤੀਆਂ ਜਾ ਰਹੀਆਂ ਹਨ। ਪਹਿਲੀ ਵਰਾਇਟੀ ਝੋਨੇ ਦੀ ਪੀਆਰ 132 ਜਿਸ ਦਾ ਝਾੜ ਵੱਧ ਪਰ ਪਾਣੀ ਘੱਟ ਲੱਗੇਗਾ ਅਤੇ ਤਿਆਰ ਹੋਣ ਦਾ ਸਮਾਂ ਵੀ ਘੱਟ ਹੋਵੇਗਾ । ਇਸ ਤੋਂ ਇਲਾਵਾ ਇੱਕ ਮੱਕੀ ਦੀ ਨਵੀਂ ਕਿਸਮ ਵੀ ਲਾਂਚ ਕੀਤੀ ਜਾਵੇਗੀ ਅਤੇ ਇਨ੍ਹਾਂ ਦੋਵਾਂ ਕਿਸਮਾਂ ਦੇ ਬੀਜ ਵੀ ਕਿਸਾਨਾਂ ਨੂੰ ਉਪਲੱਬਧ ਕਰਵਾਏ ਜਾਣਗੇ।

ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਦੋ ਦਿਨੀਂ ਕਿਸਾਨ ਮੇਲੇ ਦੀ ਅੱਜ ਤੋਂ ਸ਼ੁਰੂਆਤ ਹੋ ਚੁੱਕੀ ਹੈ। 21 ਅਤੇ 22 ਮਾਰਚ ਨੂੰ ਦੋ ਦਿਨ ਕਿਸਾਨ ਮੇਲਾ ਹੋਵੇਗਾ। ਜਿਸ ਵਿੱਚ ਦੇਸ਼ ਭਰ ਤੋਂ ਕਿਸਾਨ ਵੱਡੀ ਗਿਣਤੀ ਵਿੱਚ ਪਹੁੰਚ ਰਹੇ ਹਨ। ਕਿਸਾਨ ਮੇਲੇ ਦਾ ਉਦਘਾਟਨ ਝੋਨੇ ਦੀਆਂ ਦਰਜਨਾਂ ਕਿਸਮਾਂ ਦੇਣ ਵਾਲੇ ਡਾਕਟਰ ਖੁਸ਼ ਵੱਲੋਂ ਕੀਤਾ ਗਿਆ। ਉਨ੍ਹਾਂ ਦੇ ਨਾਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾਕਟਰ ਸਤਬੀਰ ਗੋਸਲ ਮੌਜੂਦ ਰਹੇ।
ਇਸ ਮੌਕੇ ਕਿਸਾਨ ਮੇਲੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਡਾਕਟਰ ਖੁਸ਼ ਨੇ ਕਿਹਾ ਕਿ ਕਿਸਾਨਾਂ ਨੂੰ ਅੱਗੇ ਵਧਣ ਲਈ ਖੇਤੀਬਾੜੀ ਦੇ ਵਿੱਚ ਨਵੀਂ ਤਕਨੀਕਾਂ ਬਾਰੇ ਜਾਣਕਾਰੀ ਲੈਣ ਲਈ ਕਿਸਾਨ ਮੇਲੇ ਕਾਫੀ ਕਾਰਗਰ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਨਵੀਆਂ ਕਿਸਮਾਂ ਨਵੀਆਂ ਖਾਧਾ ਬਾਰੇ ਦੁਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ।
ਝੋਨੇ ਦੀ ਨਵੀਂ ਕਿਸਮ ਪੀਆਰ 132 ਕੀਤੀ ਗਈ ਪੇਸ਼
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾਕਟਰ ਸਤਬੀਰ ਗੋਸਲ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਇਸ ਵਾਰ ਝੋਨੇ ਦੀ ਨਵੀਂ ਕਿਸਮ ਪੀਆਰ 132 ਪੇਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਕਿਸਮ ਦੇ ਨਾਲ ਕਿਸਾਨਾਂ ਦੀ ਖਾਦ ਬਚੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਇਸ ਵਿੱਚ ਇੱਕ ਚੌਥਾਈ ਘੱਟ ਖਾਦ ਦਾ ਇਸਤੇਮਾਲ ਹੁੰਦਾ ਹੈ। ਇਸ ਨਾਲ ਕਿਸਾਨਾਂ ਨੂੰ ਕਾਫੀ ਫਾਇਦਾ ਹੋਵੇਗਾ। ਇਸ ਦੌਰਾਨ ਵਿਦੇਸ਼ ਤੋਂ ਆਏ ਹੋਏ ਡਰਾਈ ਫਰੂਟ ਕਿੰਗ ਜੋ ਕਿ ਹਜ਼ਾਰਾਂ ਏਕੜ ਦੇ ਵਿੱਚ ਖੇਤੀ ਕਰਦੇ ਹਨ।
ਉਨ੍ਹਾਂ ਵੱਲੋਂ ਇਹ ਵੀ ਕਿਹਾ ਗਿਆ ਕਿ ਕਿਸਾਨ ਮੇਲਿਆਂ ਤੋਂ ਕਾਫੀ ਕੁਝ ਸਿਖਣ ਨੂੰ ਮਿਲਦਾ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨ ਫਸਲੀ ਵਿਭਿੰਨਤਾ ਤਾਂ ਹੀ ਅਪਨਾਉਣਗੇ ਜੇਕਰ ਉਨ੍ਹਾਂ ਨੂੰ ਹੋਰਨਾ ਫਸਲਾਂ ਦੇ ਵਿੱਚੋਂ ਕੋਈ ਫਾਇਦਾ ਮਿਲੇਗਾ। ਉਨ੍ਹਾਂ ਕਿਹਾ ਕਿ ਜੇਕਰ ਸਾਰੇ ਹੀ ਲੋਕ ਬਾਗਬਾਨੀ ਕਰਨ ਲੱਗ ਗਏ ਤਾਂ ਫਿਰ ਇਸ ਦਾ ਵੀ ਕੋਈ ਫਾਇਦਾ ਨਹੀਂ ਹੈ। ਕਿਸਾਨ ਉਹ ਹੀ ਫਸਲ ਲਾਉਂਦੇ ਹਨ ਜਿਸ ਵਿੱਚ ਉਨ੍ਹਾਂ ਨੂੰ ਕੋਈ ਫਾਇਦਾ ਮਿਲਦਾ ਹੈ।