ਪੰਜਾਬ ਵਿੱਚ ਇੱਕ ਜੂਨ ਤੋਂ ਸ਼ੁਰੂ ਹੋਵੇਗੀ ਝੋਨੇ ਦੀ ਲਵਾਈ, ਮਾਨ ਸਰਕਾਰ ਨੇ ਸੂਬੇ ਨੂੰ 3 ਜ਼ੋਨਾਂ ਵਿੱਚ ਵੰਡਿਆ
ਪੰਜਾਬ ਦੇ ਕਿਸਾਨਾਂ ਦੀ ਝੋਨੇ ਦੀ ਫ਼ਸਲ ਨੂੰ ਸਹੀ ਕੀਮਤ 'ਤੇ ਖਰੀਦਣ ਨੂੰ ਯਕੀਨੀ ਬਣਾਉਣ ਲਈ, ਇਸ ਵਾਰ ਮਾਨ ਸਰਕਾਰ ਨੇ 1 ਜੂਨ ਤੋਂ ਝੋਨੇ ਦੀ ਲਵਾਈ ਸ਼ੁਰੂ ਕਰਨ ਦਾ ਫੈਸਲਾ ਕੀਤਾ ਹੈ। ਝੋਨੇ ਦੀ ਲਵਾਈ ਇਸ ਵਾਰ ਤਿੰਨ ਜ਼ੋਨਾਂ ਦੇ ਵਿੱਚ ਹੋਵੇਗੀ। ਇਸ ਦੇ ਮਾਨ ਸਰਕਾਰਨ ਸ਼ਡਿਊਲ ਜਾਰੀ ਕਰ ਦਿੱਤਾ ਹੈ।

ਝੋਨੇ ਦੀ ਬੁਆਈ ਦਾ ਸੀਜ਼ਨ ਨੇੜੇ ਆਉਂਦਿਆਂ ਹੀ ਪੰਜਾਬ ਸਰਕਾਰ ਨੇ ਵੀ ਕਮਰ ਕੱਸ ਲਈ ਹੈ। ਮੁੱਖ ਮੰਤਰੀ ਭਗਵੰਤ ਮਾਨ ਖੁਦ ਇਸਨੂੰ ਲੈ ਕੇ ਕਾਫੀ ਅਲਰਟ ਹਨ। ਹਾਲ ਹੀ ਵਿੱਚ ਜਦੋਂ ਉਹ ਲੁਧਿਆਣਾ ਆਏ ਸਨ ਤਾਂ ਉਨ੍ਹਾਂ ਨਾ ਸਿਰਫ਼ ਝੋਨੇ ਦੀ ਬੁਆਈ ਨੂੰ ਲੈ ਕੇ ਜਾਣਕਾਰੀ ਦਿੱਤੀ ਸੀ, ਸਗੋਂ ਖੇਤੀ ਵਿਗਿਆਨੀਆਂ ਵੱਲੋਂ ਧਰਤੀ ਹੇਠਲੇ ਪਾਣੀ ਦੇ ਘੱਟ ਹੁੰਦੇ ਪੱਧਰ ਦਾ ਵੀ ਤੋੜ ਦੱਸਿਆ ਸੀ।ਹਰ ਸਾਲ ਸੂਬੇ ਵਿੱਚ ਝੋਨੇ ਦੀ ਲਵਾਈ 15 ਤੋਂ 20 ਜੂਨ ਦੇ ਵਿਚਕਾਰ ਸ਼ੁਰੂ ਹੁੰਦੀ ਸੀ, ਪਰ ਕਿਸਾਨਾਂ ਦੀ ਮੁਸ਼ਕਿਲਾਂ ਦਾ ਧਿਆਨ ਰੱਖਦਿਆਂ ਇਸ ਵਾਰ ਸਰਕਾਰ ਨੇ 1 ਜੂਨ ਤੋਂ ਝੋਨੇ ਦੀ ਲਵਾਈ ਦਾ ਐਲਾਨ ਕੀਤਾ ਹੈ। ਇਸਨੂੰ ਲੈ ਕੇ ਕਿਸਾਨਾਂ ਨੂੰ ਬਿਜਲੀ ਅਤੇ ਨਹਿਰੀ ਪਾਣੀ ਮੁਹੱਈਆ ਕਰਵਾਉਣ ਦਾ ਸ਼ਡਿਊਲ ਵੀ ਜਾਰੀ ਕਰ ਦਿੱਤਾ ਹੈ।
ਖੇਤੀਬਾੜੀ ਮਾਹਿਰਾਂ ਅਤੇ ਸਬੰਧਿਤ ਏਜੰਸੀਆਂ ਦਾ ਤਰਕ ਹੈ ਕਿ ਨਿਰਧਾਰਤ ਸੀਜ਼ਨ ਤੋਂ 20 ਦਿਨ ਪਹਿਲਾਂ ਝੋਨੇ ਦੀ ਲਵਾਈ ਕਰਨ ਨਾਲ ਭਵਿੱਖ ਵਿੱਚ ਸੂਬੇ ਦੇ ਕਈ ਖੇਤਰਾਂ ਵਿੱਚ ਜ਼ਮੀਨੀ ਪਾਣੀ ਦਾ ਸੰਕਟ ਪੈਦਾ ਹੋ ਸਕਦਾ ਹੈ। ਇਸ ਦੇ ਜਵਾਬ ਦੇ ਵਿੱਚ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅਸੀਂ ਇਸਨੂੰ ਲੈ ਕੇ ਨਵਾਂ ਉਪਰਾਲਾ ਕਰਨ ਜਾ ਰਹੇ ਹਨ ਜਿਸ ਨਾਲ ਆਉਣ ਵੇਲੇ ਸਮੇਂ ਦੇ ਵਿੱਚ ਪਾਣੀ ਦੇ ਸੰਕਟ ਨੂੰ ਘੱਟ ਕੀਤਾ ਜਾ ਸਕੇਗਾ ਅਤੇ ਕਿਸਾਨਾਂ ਨੂੰ ਕੇਂਦਰ ਵੱਲੋਂ ਤੈਅ ਕੀਤੀ 18 ਫੀਸਦੀ ਨਮੀ ਦੀ ਸ਼ਰਤ ਕਾਰਨ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਇਆ ਜਾ ਸਕੇਗਾ।
16 ਹਜ਼ਾਰ ਖਾਲਾਂ ਕੀਤੀਆਂ ਬਹਾਲ
ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਸਾਡੀ ਸਰਕਾਰ ਨੇ ਸੂਬੇ ਦੀਆਂ ਦਹਾਕਿਆਂ ਤੋਂ ਬੰਦ ਪਈਆਂ ਨਹਿਰਾਂ ਤੇ ਕੱਸੀਆਂ ਚਲਾ ਕੇ 16 ਹਜ਼ਾਰ ਖਾਲ਼ ਬਹਾਲ ਕਰਨ ‘ਚ ਕਾਮਯਾਬੀ ਹਾਸਲ ਕੀਤੀ ਤੇ ਨਹਿਰਾਂ ਦਾ 55 ਤੋਂ 60 ਫ਼ੀਸਦੀ ਪਾਣੀ ਖੇਤਾਂ ਦੀਆਂ ਟੇਲਾਂ ਤੱਕ ਪਹੁੰਚਾ ਦਿੱਤਾ ਹੈ।
ਤਿੰਨ ਜ਼ੋਨਾਂ ਵਿੱਚ ਹੋਵੇਗੀ ਝੋਨੇ ਦੀ ਲਵਾਈ
1 ਜੂਨ : ਫਰੀਦਕੋਟ, ਬਠਿੰਡਾ, ਫਿਰੋਜ਼ਪੁਰ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ
ਇਹ ਵੀ ਪੜ੍ਹੋ
5 ਜੂਨ : ਗੁਰਦਾਸਪੁਰ, ਪਠਾਨਕੋਟ, ਅੰਮ੍ਰਿਤਸਰ, ਤਰਨਤਾਰਨ, ਰੂਪਨਗਰ, ਮੁਹਾਲੀ, ਸ੍ਰੀ ਫਤਿਹਗੜ੍ਹ ਸਾਹਿਬ ਅਤੇ ਹੁਸ਼ਿਆਰਪੁਰ
9 ਜੂਨ : ਲੁਧਿਆਣਾ, ਮਲੇਰਕੋਟਲਾ, ਮਾਨਸਾ, ਮੋਗਾ, ਪਟਿਆਲਾ, ਸੰਗਰੂਰ, ਬਰਨਾਲਾ, ਕਪੂਰਥਲਾ, ਜਲੰਧਰ ਅਤੇ ਨਵਾਸ਼ਹਿਰ
ਕਿਸਾਨਾਂ ਨੂੰ ਨਮੀ ਕਾਰਨ ਹੋਣ ਵਾਲੇ ਨੁਕਸਾਨ ਤੋਂ ਜਾਵੇਗਾ ਬਚਾਇਆ- ਮਾਨ
ਸੂਬੇ ਵਿੱਚ 1 ਜੂਨ ਤੋਂ ਸ਼ੁਰੂ ਹੋਣ ਵਾਲੇ ਝੋਨੇ ਦੀ ਬਿਜਾਈ ਦੇ ਸੀਜ਼ਨ ਬਾਰੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਹਿਣਾ ਹੈ ਕਿ ਇਹ ਕਦਮ ਇਸ ਲਈ ਚੁੱਕਿਆ ਗਿਆ ਹੈ ਤਾਂ ਜੋ ਕਿਸਾਨਾਂ ਨੂੰ ਕੇਂਦਰ ਦੀ ਨਮੀ ਦੀ ਸ਼ਰਤ ਕਾਰਨ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ। ਮੁੱਖ ਮੰਤਰੀ ਦਾ ਤਰਕ ਹੈ ਕਿ ਸੂਬੇ ਦੇ ਉਹ ਖੇਤਰ ਜਿੱਥੇ ਝੋਨੇ ਦੀ ਲੁਆਈ 1 ਜੂਨ ਤੋਂ ਸ਼ੁਰੂ ਹੋਵੇਗੀ, 15-20 ਸਤੰਬਰ ਤੱਕ ਵਾਢੀ ਲਈ ਤਿਆਰ ਹੋ ਜਾਣਗੇ। 15 ਤੋਂ 20 ਸਤੰਬਰ ਦੇ ਵਿਚਕਾਰ ਫਸਲ ਤਿਆਰ ਹੋਣ ਕਾਰਨ, ਕਿਸਾਨਾਂ ਨੂੰ ਨਮੀ ਦੇ ਨਿਸ਼ਚਿਤ ਮਾਪਦੰਡ ਨੂੰ ਪੂਰਾ ਕਰਨ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ।
ਕੇਂਦਰ ਨੇ ਤੈਅ ਕੀਤੀ ਹੈ 18 ਫੀਸਦੀ ਨਮੀ ਦੀ ਸ਼ਰਤ
ਕੇਂਦਰ ਨੇ ਝੋਨੇ ਲਈ 18 ਪ੍ਰਤੀਸ਼ਤ ਨਮੀ ਦੀ ਮਾਤਰਾ ਨਿਰਧਾਰਤ ਕੀਤੀ ਹੈ। ਜੇਕਰ ਝੋਨੇ ਦੀ ਫ਼ਸਲ ਵਿੱਚ 18 ਪ੍ਰਤੀਸ਼ਤ ਤੋਂ ਵੱਧ ਨਮੀ ਪਾਈ ਜਾਂਦੀ ਹੈ, ਤਾਂ ਕਿਸਾਨਾਂ ਨੂੰ ਮੰਡੀਆਂ ਵਿੱਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਉਨ੍ਹਾਂ ਨੂੰ ਤੈਅ ਕੀਮਤ ਵੀ ਨਹੀਂ ਮਿਲਦੀ। ਮੁੱਖ ਮੰਤਰੀ ਨੇ ਕਿਹਾ ਕਿ ਜਦੋਂ ਸਤੰਬਰ ਵਿੱਚ ਝੋਨੇ ਦੀ ਫਸਲ ਤਿਆਰ ਹੁੰਦੀ ਹੈ, ਤਾਂ ਨਮੀ ਸਿਰਫ 16 ਤੋਂ 18 ਪ੍ਰਤੀਸ਼ਤ ਦੇ ਵਿਚਕਾਰ ਹੀ ਰਹੇਗੀ, ਕਿਉਂਕਿ ਇਸ ਸਮੇਂ ਖੁਸ਼ਕ ਮੌਸਮ ਅਤੇ ਪੱਛਮੀ ਹਵਾਵਾਂ ਕਾਰਨ ਨਮੀ ਬਹੁਤ ਘੱਟ ਹੁੰਦੀ ਹੈ, ਜਦੋਂ ਕਿ 15 ਤੋਂ 20 ਜੂਨ ਤੱਕ ਸ਼ੁਰੂ ਹੋਣ ਵਾਲੀ ਝੋਨੇ ਦੀ ਲਵਾਈ ਅਕਤੂਬਰ ਵਿੱਚ ਤਿਆਰ ਹੋ ਜਾਂਦੀ ਹੈ, ਜਿਸ ਕਾਰਨ ਤ੍ਰੇਲ ਅਤੇ ਮੌਸਮ ਵਿੱਚ ਤਬਦੀਲੀ ਕਾਰਨ ਨਮੀ ਵੱਧ ਜਾਂਦੀ ਹੈ, ਜੇਕਰ ਨਮੀ 18 ਪ੍ਰਤੀਸ਼ਤ ਤੋਂ ਵੱਧ ਹੁੰਦੀ ਹੈ, ਤਾਂ ਏਜੰਸੀਆਂ ਝੋਨੇ ਦੀ ਲਿਫਟਿੰਗ ਕਰਨ ਤੋਂ ਝਿਜਕਦੀਆਂ ਹਨ।