Faridkot ਦੇ ਬਰਜਿੰਦਰਾ ਕਾਲਜ ‘ਚ ਬੰਦ ਹੋਣ ਜਾ ਰਿਹਾ ਖੇਤੀਬਾੜੀ ਕੋਰਸ, ਤਿੰਨ ਸਾਲ ‘ਚ ਨਹੀਂ ਹੋਇਆ ਕੋਈ ਵੀ ਦਾਖਿਲਾ
ਬਰਜਿੰਦਰਾ ਕਾਲਜ ਵਿੱਚ 1982 ਤੋਂ ਚੱਲ ਰਹੇ ਬੀਐਸਸੀ ਖੇਤੀਬਾੜੀ ਦਾ ਕੋਰਸ ਚੱਲ ਰਿਹਾ ਸੀ ਪਰ ਹੁਣ ਇਹ ਮੁਕੰਮਲ ਤੌਰ ਤੇ ਬੰਦ ਹੋਣ ਜਾ ਰਿਹਾ ਹੈ। ਪੰਜਾਬ ਭਰ ਤੋਂ ਸਸਤੀਆ ਫੀਸਾਂ ਭਰਕੇ ਬੀਐਸਸੀ ਖੇਤੀਬਾੜੀ ਦੀ ਡਿਗਰੀ ਕਰਨ ਵਾਲੇ ਗਰੀਬ ਪਰਿਵਾਰਾਂ ਦੇ ਵਿਦਿਅਰਥੀਆਂ ਲਈ ਖੇਤੀਬਾੜੀ ਵਿਸ਼ੇ ਬਾਰੇ ਪੜ੍ਹਾਈ ਕਰਨ ਦਾ ਰਾਹ ਬੰਦ ਜਾਵੇਗਾ।
ਫਰੀਦਕੋਟ ਦੇ ਬਰਜਿੰਦਰਾ ਕਾਲਜ ‘ਚ ਬੰਦ ਹੋਣ ਜਾ ਰਿਹਾ ਖੇਤੀਬਾੜੀ ਕੋਰਸ, ਤਿੰਨ ਸਾਲ ‘ਚ ਨਹੀਂ ਹੋਇਆ ਕੋਈ ਵੀ ਦਾਖਿਲਾ।
ਫਰੀਦਕੋਟ। ਫਰੀਦਕੋਟ ਦੇ ਬਰਜਿੰਦਰਾ ਕਾਲਜ (Barjindra College) ਵਿੱਚ 1982 ਤੋਂ ਸੁਰੂ ਹੋਈ ਖੇਤੀਬਾੜੀ ਵਿਸ਼ੇ ਦੀ ਸਿੱਖਿਆ (ਬੀਐਸਸੀ ਐਗਰੀਕਲਚਰ) ਹੁਣ ਆਉਣ ਵਾਲੇ ਦਿਨਾਂ ਵਿਚ ਆਖਰੀ ਬੈਚ ਦੇ ਪਾਸ ਆਉਟ ਹੋ ਜਾਣ ਤੋਂ ਬਾਅਦ ਮੁਕੰਮਲ ਬੰਦ ਹੋਣ ਜਾ ਰਹੀ ਹੈ।
ਇਸ ਕੋਰਸ ਦੇ ਬੰਦ ਹੋਣ ਨਾਲ ਪੰਜਾਬ ਦੇ ਦਰਜਨ ਭਰ ਜਿਲ੍ਹਿਆਂ ਦੇ ਗਰੀਬ ਵਿਦਿਅਰਥੀ ਜੋ ਖੇਤੀਬਾੜੀ ਵਿਸ਼ੇ ਦੀ ਪੜ੍ਹਾਈ ਕਰ ਕੇ ਖੇਤੀ ਖੋਜ ਕਾਰਜਾਂ ਵਿਚ ਹਿੱਸਾ ਪਾਉਣ ਅਤੇ ਖੇਤੀਬਾੜੀ ਰਾਹੀਂ ਰੋਜਗਾਰ ਕਮਾਉਣਾ ਦਾ ਸੁਪਨਾਂ ਸੰਜੋਈ ਬੈਠੇ ਸਨ ਅਤੇ ਹਰ ਸਾਲ ਲਗਭਗ 100 ਵਿਦਿਅਰਥੀ ਇਸ ਕਾਲਜ ਵਿਚੋਂ ਮਹਿਜ ਨਿਗੁਣੀ ਜਿਹੀ ਸਲਾਨਾ ਫੀਸ ਭਰ ਕੇ ਡਿਗਰੀ ਪੂਰੀ ਕਰਦਾ ਸੀ ਹੁਣ ਉਹਨਾਂ ਦੇ ਸੁਪਨੇ ਟੁੱਟਦੇ ਨਜਰ ਆ ਰਹੇ ਹਨ।


