ਸੀਰੀਆ ਵਿੱਚ ਵਾਲ-ਵਾਲ ਬਚੇ ਫਰਾਂਸ ਦੇ ਰਾਸ਼ਟਰਪਤੀ ਮੈਕਰੋਂ, ਹੋਟਲ ਦੇ ਬਾਹਰ ਧਮਾਕੇ, 6 ਮੌਤਾਂ, 20 ਜਖ਼ਮੀ
Syria Serial Blast: ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿੱਚ ਇੱਕ ਹੋਟਲ ਦੇ ਬਾਹਰ ਲੜੀਵਾਰ ਬੰਬ ਧਮਾਕੇ ਹੋਏ ਹਨ, ਇਸ ਹੋਟਲ ਵਿੱਚ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਠਹਿਰੇ ਹੋਏ ਹਨ। ਇਸ ਧਮਾਕੇ ਵਿੱਚ 6 ਲੋਕਾਂ ਦੀ ਮੌਤ ਹੋ ਗਈ ਅਤੇ ਸੀਰੀਆ ਦੇ ਸੈਰ-ਸਪਾਟਾ ਮੰਤਰੀ ਸਮੇਤ ਲਗਭਗ 20 ਹੋਰ ਜ਼ਖਮੀ ਹੋ ਗਏ।
ਸੀਰੀਆ ਦੀ ਰਾਜਧਾਨੀ ਦਮਿਸ਼ਕ ਵਿੱਚ ਇੱਕ ਹੋਟਲ ਦੇ ਬਾਹਰ ਲਗਾਤਾਰ ਦੋ ਧਮਾਕੇ ਹੋਣ ਦੀ ਖ਼ਬਰ ਹੈ। ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਂ ਇਸ ਹੋਟਲ ਵਿੱਚ ਠਹਿਰੇ ਹੋਏ ਹਨ। ਮੈਕਰੋਂ ਸੀਰੀਆ ਦੇ ਰਾਸ਼ਟਰਪਤੀ ਅਲ-ਸ਼ਾਰਾ ਦੇ ਸੱਦੇ ‘ਤੇ ਦਮਿਸ਼ਕ ਵਿੱਚ ਹਨ। ਬੰਬ ਧਮਾਕਿਆਂ ਵਿੱਚ 6 ਲੋਕਾਂ ਦੀ ਮੌਤ ਹੋ ਗਈ ਹੈ, ਅਤੇ ਸੀਰੀਆ ਸਰਕਾਰ ਦੇ ਸੈਰ-ਸਪਾਟਾ ਮੰਤਰੀ ਸਮੇਤ ਲਗਭਗ 20 ਹੋਰ ਜ਼ਖਮੀ ਹੋ ਗਏ ਹਨ। ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ, ਜਿੱਥੇ ਕੱਟੜਪੰਥੀਆਂ ਨੇ ਧਮਾਕੇ ਕੀਤੇ, ਉਸ ਜਗ੍ਹਾ ‘ਤੇ ਵੱਡੀ ਗਿਣਤੀ ਵਿੱਚ ਲੋਕ ਮੌਜੂਦ ਸਨ । ਮਰਨ ਵਾਲਿਆਂ ਵਿੱਚੋਂ ਜ਼ਿਆਦਾਤਰ ਪੁਲਿਸ ਵਾਲੇ ਹਨ ਜੋ ਮੈਕਰੋਂ ਦੀ ਸੁਰੱਖਿਆ ਵਿੱਚ ਲੱਗੇ ਹੋਏ ਸਨ।।
ਅਲ-ਅਰਬੀਆ ਦੇ ਅਨੁਸਾਰ, ਜਿਵੇਂ ਹੀ ਮੈਕਰੋਂ ਅਲ-ਸ਼ਾਰਾ ਨੂੰ ਮਿਲਣ ਲਈ ਹੋਟਲ ਤੋਂ ਬਾਹਰ ਜਾ ਰਹੇ ਸਨ, ਉਸੇ ਵੇਲ੍ਹੇ ਹੋਟਲ ਦੇ ਬਾਹਰ ਇੱਕ ਜ਼ੋਰਦਾਰ ਧਮਾਕਾ ਸੁਣਾਈ ਦਿੱਤਾ। ਮੈਕਰੋਂ ਦੇ ਨਾਲ ਮੌਜੂਦ ਮੀਡੀਆ ਕਰਮਚਾਰੀਆਂ ਨੇ ਇਹ ਖਬਰ ਬ੍ਰੇਕ ਕੀਤੀ ਹੈ।
ਕਾਰ ਬੰਬ ਧਮਾਕੇ ਵਿੱਚ ਵਾਲ-ਵਾਲ ਬਚੇ ਮੈਕਰੋਂ
ਮੈਕਰੋਂ ਦੇ ਹੋਟਲ ਦੇ ਬਾਹਰ ਧਮਾਕਾ ਇੱਕ ਕਾਰ ਰਾਹੀਂ ਕੀਤਾ ਗਿਆ ਹੈ। ਹੋਟਲ ਦੇ ਬਾਹਰ ਇੱਕ ਲਾਲ ਰੰਗ ਦੀ ਕਾਰ ਨੂੰ ਲਗਾਇਆ ਗਿਆ ਸੀ ਅਤੇ ਉਸਤੋਂ ਬਾਅਦ ਉੱਥੇ ਧਮਾਕਾ ਹੋ ਗਿਆ। ਫਰਾਂਸੀਸੀ ਰਾਸ਼ਟਰਪਤੀ ਭਵਨ ਨੇ ਅਜੇ ਤੱਕ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ, ਪਰ ਇਹ ਦੱਸਿਆ ਜਾ ਰਿਹਾ ਹੈ ਕਿ ਧਮਾਕੇ ਤੋਂ ਤੁਰੰਤ ਬਾਅਦ ਮੈਕਰੋਂ ਨੇ ਅਲ-ਸ਼ਾਰਾ ਨਾਲ ਮੁਲਾਕਾਤ ਕੀਤੀ।
ਸੀਰੀਆ ਦੀ ਪੁਲਿਸ ਨੇ ਜਾਂਚ ਤੇਜ਼ ਕਰ ਦਿੱਤੀ ਹੈ। ਮੈਕਰੋਂ ਅਲ-ਸ਼ਾਰਾ ਦੀ ਸਰਕਾਰ ਅਧੀਨ ਸੀਰੀਆ ਦਾ ਦੌਰਾ ਕਰਨ ਵਾਲੇ ਪਹਿਲੇ ਯੂਰਪੀ ਸੰਘ ਦੇ ਨੇਤਾ ਹਨ। ਮੈਕਰੋਂ ਦੋ ਦਿਨਾਂ ਦੇ ਦੌਰੇ ‘ਤੇ ਦਮਿਸ਼ਕ ਵਿੱਚ ਸਨ, ਦੌਰੇ ਦਾ ਇਹ ਆਖਰੀ ਦਿਨ ਸੀ।
ਨਿਊਜ਼ ਏਜੰਸੀ ਰਾਇਟਰਜ਼ ਦੇ ਅਨੁਸਾਰ, ਧਮਾਕਾ ਦਮਿਸ਼ਕ ਦੇ ਪਾਸ਼ ਇਲਾਕੇ ਵਿੱਚ ਹੋਇਆ। ਪੂਰੇ ਦਮਿਸ਼ਕ ਵਿੱਚ ਇੱਕੋ ਸਮੇਂ 2 ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਮੈਕਰੋਂ ਸਿਵਲ ਸੋਸਾਇਟੀ ਸਮੂਹਾਂ ਨਾਲ ਮੀਟਿੰਗ ਤੋਂ ਬਾਅਦ ਹੋਟਲ ਤੋਂ ਬਾਹਰ ਜਾ ਰਹੇ ਸਨ। ਹਾਲਾਂਕਿ, ਉਹ ਸੁਰੱਖਿਅਤ ਹਨ।
ਇਹ ਵੀ ਪੜ੍ਹੋ
ਵੱਡਾ ਸਵਾਲ: ਕਿਸਨੇ ਕੀਤੇ ਬੰਬ ਧਮਾਕੇ ?
ਬਸ਼ਰ ਅਲ-ਅਸਦ ਦੇ ਜਾਣ ਤੋਂ ਬਾਅਦ, ਸੀਰੀਆ ਵਿੱਚ ਸੁਰੱਖਿਆ ਹੁਣ ਅਲ-ਸ਼ਾਰਾ ਸਰਕਾਰ ਦੇ ਪੂਰੇ ਨਿਯੰਤਰਣ ਵਿੱਚ ਨਹੀਂ ਹੈ। ਇਸ ਸਾਲ ਫਰਵਰੀ ਵਿੱਚ, ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਅਲ-ਸ਼ਾਰਾ ਦੇ ਕਈ ਸਰਕਾਰੀ ਅਧਿਕਾਰੀਆਂ ਦਾ ਕਤਲ ਕਰ ਦਿੱਤਾ ਸੀ। ਇਸ ਤੋਂ ਇਲਾਵਾ, ਅਲਾਵਾਈ ਅਤੇ ਕੁਰਦਸ ਨੇ ਵੀ ਸੀਰੀਆਈ ਸਰਕਾਰ ਖਿਲਾਫ ਮੋਰਚਾ ਖੋਲ੍ਹ ਰੱਖਿਆ ਹੈ।
ਪਿਛਲੇ ਸਾਲ ਇਜ਼ਰਾਈਲ ਨੇ ਵੀ ਅਲ-ਸ਼ਾਰਾ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਸੀ। ਇਜ਼ਰਾਈਲ ਨੇ ਰਾਸ਼ਟਰਪਤੀ ਨਿਵਾਸ ‘ਤੇ ਵੀ ਹਮਲਾ ਕੀਤਾ ਸੀ। ਹਾਲਾਂਕਿ, ਅਲ-ਸ਼ਾਰਾ ਵਾਲ-ਵਾਲ ਬਚ ਗਿਆ। ਇਸ ਨਾਲ ਇਹ ਸਵਾਲ ਉੱਠਦਾ ਹੈ: ਦਮਿਸ਼ਕ ਵਿੱਚ ਇਹ ਹਮਲਾ ਕਿਸਨੇ ਕੀਤਾ?


